ਬੁਢਲਾਡਾ::::::::::::::: (ਅਮਿਤ ਜਿੰਦਲ) ਪੰਜਾਬ ਦੀ ਸਿਆਸਤ ਵਿੱਚ ਤਰਲੋ ਮੱਛੀ ਹੋ ਰਹੇ ਵਿਰੋਧੀਆਂ ਤੇ ਤੰਜ ਕਸਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੌੜਾ ਨੇ ਕਿਹਾ ਕਿ ਬਿਨ੍ਹਾਂ ਸੱਤਾ ਤੋਂ ਅਕਾਲੀ ਅੱਜ ਬੇਰੁਜਗਾਰ ਹੋ ਚੁੱਕੇ ਹਨ ਜ਼ਿਨ੍ਹਾਂ ਨੂੰ ਅੱਜ ਪੰਜਾਬ ਬਚਾਓ ਯਾਤਰਾ ਕੱਢਣੀ ਪੈ ਰਹੀ ਹੈ। ਇਹ ਸ਼ਬਦ ਅੱਜ ਇੱਥੇ ਕੈਬਨਿਟ ਮੰਤਰੀ ਅਮਨ ਅਰੌੜਾ ਵੱਲੋਂ ਸ਼ਹਿਰ ਦੇ ਇੱਕ ਵਪਾਰੀ ਮਹਿੰਦਰਪਾਲ ਦੀ ਮਾਤਾ ਲਛਮੀ ਦੇਵੀ ਦੇ ਨਮਿਤ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਚ 13 ਲੋਕ ਸਭਾ ਹਲਕਿਆਂ ਦੇ ਉਮੀਦਵਾਰ ਫਰਵਰੀ ਦੇ ਅਖੀਰਲੇ ਹਫਤੇ ਚ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜਲਦ ਉਮੀਦਵਾਰਾਂ ਦਾ ਐਲਾਨ ਕਰਨਗੇ ਅਤੇ ਚੰਡੀਗੜ੍ਹ ਸਮੇਤ 14 ਸੀਟਾਂ ਤੇ ਜਿੱਤ ਦਰਜ ਕਰਵਾ ਕੇ ਦੇਸ਼ ਦੀ ਸਿਆਸਤ ਚ ਇਤਿਹਾਸ ਬਨਾਵਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਨਿੱਕਲੀ ਹੋਈ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਗੰਭੀਰ ਹੈ। ਉਨ੍ਹਾਂ ਅਕਾਲੀਆਂ ਤੇ ਤੰਜ ਕਸਦਿਆਂ ਕਿਹਾ ਕਿ ਅਕਾਲੀ ਦਲ ਵਾਲੇ ਪੰਜਾਬ ਬਚਾਓ ਯਾਤਰਾ ਨਹੀਂ ਸਗੋਂ ਪਰਿਵਾਰ ਬਚਾਓ ਯਾਤਰਾ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਹੀ ਪੰਜਾਬ ਨੂੰ ਖਤਮ ਕੀਤਾ ਹੈ, ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬੈਠ ਕੇ ਰੋਟੀ ਖਾਣ ਅਤੇ ਪਾਣੀ ਪੀਣ ਦੇ ਡਰਾਮੇ ਕਰਨ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਰਾਜ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਨ੍ਹਾਂ ਨੂੰ ਇਹ ਸੰਤਾਪ ਭੋਗਣਾ ਹੀ ਪਵੇਗਾ।
ਇਸ ਮੌਕੇ ਸਥਾਨਕ ਸ਼ਹਿਰ ਦੇ ਆੜ੍ਹਤੀਆਂ ਦਾ ਇੱਕ ਵਫਦ ਹਲਕਾ ਵਿਧਾਇਕ ਅਤੇ ਚੇਅਰਮੈਨ ਸਤੀਸ਼ ਸਿੰਗਲਾ ਦੀ ਅਗਵਾਈ ਹੇਠ ਮੰਤਰੀ ਨੂੰ ਮਿਲਿਆ ਜਿੱਥੇ ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨਿਰਮਾਣ ਜਲਦ ਸ਼ੁਰੂ ਕੀਤਾ ਜਾਵੇਗਾ। ਜਿਸਦੀ ਕਾਗਜੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਇਸ ਮੌਕੇ ਸ਼ੈਲਰ ਐਸੋਸਸੀਏਸ਼ਨ ਅਤੇ ਕੌਂਸਲਰ ਕਾਲੂ ਮਦਾਨ, ਆੜ੍ਹਤੀਆਂ ਐਸੋਸੀਏਸ਼ਨ ਦੇ ਲਲਿਤ ਕੁਮਾਰ ਸ਼ੈਂਟੀ, ਐਡਵੋਕੇਟ ਚੰਦਨ ਗੁਪਤਾ, ਸੁਭਾਸ਼ ਗੋਇਲ, ਨਰੇਸ਼ ਕੁਮਾਰ ਮੱਪਾ, ਗਿਆਨ ਚੰਦ, ਪ੍ਰਿੰਸੀਪਲ ਮੁਕੇਸ਼ ਕੁਮਾਰ, ਨਵਲ ਬਿਹਾਰੀ, ਅਸ਼ੋਕ ਕੁਮਾਰ, ਸੰਦੀਪ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਪਾਰੀ ਹਾਜਰ ਸਨ।
Leave a Reply