Haryan News

(1) ਚੰਡੀਗੜ੍ਹ- ਹਰਿਆਣਾ ਰਾਜ ਪੁਲਿਸ ਸ਼ਿਕਾਇਤ ਅਥਾਰਿਟੀ ਵੱਲੋਂ 5 ਫਰਵਰੀ ਨੂੰ ਇੱਥੇ ਹਰਿਆਣਾ ਨਿਵਾਸ ਵਿਚ ਰਾਜ ਪੁਲਿਸ ਸ਼ਿਕਾਇਤ ਅਥਾਰਿਟੀਆਂ ਦੀ ਇਕ ਦਿਨਾਂ ਕੌਮੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਬਤੌਰ ਮੁੱਖ ਮਹਿਮਾਨ ਵਰਕਸ਼ਾਪ ਦਾ ਉਦਘਾਟਨ ਕਰਨਗੇ| ਇਸ ਮੌਕੇ ‘ਤੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਵੀ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਿਰ ਰਹਿਣਗੇ|

            ਪੁਲਿਸ ਬੁਲਾਰੇ ਨੇ ਦਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਨਤੀਜੇਵੱਜੋਂ ਵੱਖ-ਵੱਖ ਸੂਬਿਆਂ ਵਿਚ ਰਾਜ ਪੁਲਿਸ ਸ਼ਿਕਾਇਤ ਅਥਾਰਿਟੀ ਸਥਾਪਿਤ ਕੀਤੀ ਗਈ ਹੈ| ਇਹ ਅਥਾਰਿਟੀ ਨਾ ਸਿਰਫ ਨਾਗਰਿਕਾਂ ਨੂੰ ਇਕ ਖੁਦਮੁਖਤਿਆਰ ਸ਼ਿਕਾਇਤ ਹਲ ਤੰਤਰ ਤਕ ਪੰਹੁਚਾਉਣ ਦਾ ਵਧੀਆ ਮੌਕਾ ਦੇਵੇਗੀ, ਸਗੋਂ ਪੁਲਿਸ ਸੁਧਾਰਾਂ ਵਿਚ ਮੁਲਵਾਨ ਇੰਨਪੁਟ ਵੀ ਦੇਵੇਗੀ|

            ਉਨ੍ਹਾਂ ਦਸਿਆ ਕਿ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ ਇਸ ਵਰਕਸ਼ਾਪ ਦਾ ਮੰਤਵ ਵੱਖ-ਵੱਖ ਸੂਬਿਆਂ ਵੱਲੋਂ ਅਪਨਾਏ ਜਾ ਰਹੇ ਵਿਚਾਰਾਂ ਤੇ ਪ੍ਰਥਾਵਾਂ ਨੂੰ ਸਾਂਝਾ ਕਰਕੇ ਸਾਰੀ ਪੁਲਿਸ ਸ਼ਿਕਾਇਤ ਅਥਾਰਿਟੀਆਂ ਲਈ ਇਕ ਸਿੱਖਣ ਦਾ ਤਜੁਰਬਾ ਦੇਣਾ ਹੈ| ਇਸ ਨਾਲ ਯਕੀਨੀ ਤੌਰ ‘ਤੇ ਦੇਸ਼ ਵਿਚ ਪੁਲਿਸ ਸ਼ਿਕਾਇਤ ਅਥਾਰਿਟੀਆਂ ਦੀ ਕਾਰਜਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸੁਧਾਰਨ ਵਿਚ ਮਦਦ ਮਿਲ*****
ਚੰਡੀਗੜ੍ਹ, 4 ਫਰਵਰੀ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਕ ਮਾਰਚ, 2024 ਤੋਂ ਸੂਬੇ ਵਿਚ ਦੇਸੀ ਸ਼ਰਾਬ ਨੂੰ ਪਲਾਸਟਿਕ ਦੀ ਬੋਤਲਾਂ ਵਿਚ ਵੇਚਣ ‘ਤੇ ਰੋਕ ਲਗਾ ਦਿੱਤੀ ਹੈ| ਅਜਿਹਾ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ|

            ਡਿਪਟੀ ਮੁੱਖ ਮੰਤਰੀ ਅੱਜ ਚੰਡੀਗੜ੍ਹ ਪ੍ਰੈਸ ਕਲਬ ਵਿਚ ਪ੍ਰੈਸ ਕਾਨਫਰੈਸ ਦੌਰਾਨ ਇਹ ਗੱਲ ਕਹੀ|
ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਜੀਐਸਟੀ ਕੁਲੈਕਸ਼ਨ ਦੀ ਪਿਛਲੇ ਚਾਰ ਸਾਲ ਵਿਚ 30 ਫੀਸਦੀ ਵਾਧਾ ਹੋਇਆ ਹੈ| ਸੂਬਾ ਸਰਕਾਰ ਨੂੰ ਇਕ ਮਾਲੀ ਵਰ੍ਹੇ ਵਿਚ 16 ਫੀਸਦੀ ਦੀ ਅਜੇ ਤਕ ਵਾਧਾ ਹੋ ਚੁੱਕਿਆ ਹੈ, ਜਿਸ ਨਾਲ 32,456 ਹਜ਼ਾਰ ਕਰੋੜ ਟੈਕਸ ਵੱਜੋਂ ਮਿਲ ਚੁੱਕੇ ਹਨ| ਉਨ੍ਹਾਂ ਦਸਿਆ ਕਿ ਸਰਕਾਰ ਨੇ 36,000 ਕਰੋੜ ਰੁਪਏ ਦਾ ਜੀਐਸਟੀ ਕੁਲੈਕਸ਼ਨ ਦਾ ਟੀਚਾ ਰੱਖਿਆ ਸੀ, ਪੂਰਾ ਭਰੋਸਾ ਹੈ ਕਿ ਉਸ ਨੂੰ ਸਮੇਂ ਰਹਿੰਦੇ ਪੂਰਾ ਕਰ ਲਿਆ ਜਾਵੇਗਾ|

            ਉਨ੍ਹਾਂ ਦਸਿਆ ਕਿ ਸੂਬਾ ਸਰਕਾਰ ਨੂੰ ਸਾਲ 2019-20 ਵਿਚ ਐਕਸਾਇਜ ਟੈਕਸ 6361 ਕਰੋੜ ਰੁਪਏ ਪ੍ਰਾਪਤ ਹੋਏ ਸਨ| ਪਿਛਲੇ ਸਾਲ 2023 ਵਿਚ ਆਬਕਾਰੀ ਸਾਲ ਜੁਲਾਈ ਤਕ 9687 ਕਰੋੜ ਰੁਪਏ ਟੈਕਸ ਮਿਲਿਆ, ਜਦੋਂ ਕਿ ਇਸ ਵਾਰ 28 ਜਨਵਰੀ, 2024 ਤਕ ਹੀ ਐਕਸਾਇਜ ਟੈਕਸ 9232 ਕਰੋੜ ਰੁਪਏ ਇੱਕਠਾ ਹੋ ਚੁੱਕਿਆ ਹੈ| ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਆਬਕਾਰੀ ਸਾਲ ਵਿਚ 10,500 ਹਜ਼ਾਰ ਕਰੋੜ ਰੁਪਏ ਦਾ ਇੱਕਠਾ ਸੀ, ਪਰ ਉਨ੍ਹਾਂ ਨੇ ਉਮੀਦ ਹੈ ਕਿ ਆਬਕਾਰੀ ਸਾਲ ਪੂਰਾ ਹੋਣ ਤਕ ਸੂਬਾ ਸਰਕਾਰ ਨੂੰ ਟੀਚਾ ਤੋਂ ਕਿਤੇ ਵੱਧ 11500  ਕਰੋੜ ਰੁਪਏ ਦਾ ਟੈਕਸ ਪ੍ਰਾਪਤ ਹੋ ਜਾਵੇਗਾ|

(2)  ਚੰਡੀਗੜ੍ਹ,:::::::::::::::- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਕ ਫਰਵਰੀ ਤੋਂ ਫਸਲਾਂ ਦੀ ਜਰਨਲ  ਗਿਰਦਵਾਰੀ ਸ਼ੁਰੂ ਹੋ ਗਈ ਹੈ, ਜੋ ਕਿ ਇਕ ਮਾਰਚ, 2024 ਤਕ ਸੂਬੇ ਭਰ ਵਿਚ ਚਲੇਗੀ, ਇਸ ਦੌਰਾਨ ਸੂਬੇ ਵਿਚ ਗੜੇਮਾਰੀ ਨਾਲ ਫਸਲਾਂ ਨੂੰ ਜੋ ਨੁਕਸਾਨ ਹੋਇਆ ਹੈ ਉਸ ਦੀ ਜਿਲਾ ਪ੍ਰਸ਼ਾਸਨ ਨੂੰ ਰਿਪੋਟਿੰਗ ਕਰਨ ਦੇ ਆਦੇਸ਼ ਦਿੱਤੇ ਹੋਏ ਹਨ| ਨਾਲ ਹੀ ਕਿਸਾਨ ਖੁਦ ਵੀ ਮਾਲੀਆ ਵਿਭਾਗ ਦੇ ਸ਼ਰਤੀਪੂਰਤੀ ਪੋਰਟਲ ‘ਤੇ ਨੁਕਸਾਨ ਦੀ ਰਿਪੋਰਟ ਅਪਲੋਡ ਕਰ ਸਕਦੇ ਹਨ| ਸਾਰੀਆਂ ਰਿਪੋਰਟਾਂ ਮਿਲਣ ‘ਤੇ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਮੁਆਵਜਾ ਦਿੱਤਾ ਜਾਵੇਗਾ|

ਡਿਪਟੀ ਮੁੱਖ ਮੰਤਰੀ ਅੱਜ ਚੰਡੀਗੜ੍ਹ ਪ੍ਰੈਸ ਕਲਬ ਵਿਚ ਪ੍ਰੈਸ ਕਾਨਫਰੈਸ ਦੌਰਾਨ ਇਹ ਗੱਲ ਕਹੀ| ਉਨ੍ਹਾਂ ਦਸਿਆ ਕਿ ਜਦੋਂ-ਜਦੋਂ ਕਿਸਾਨਾਂ ਦੀ ਫਸਲ ਨੂੰ ਕੁਦਰਤੀ ਆਫਤ ਦੀ ਮਾਰ ਪਈ ਹੈ, ਸੂਬਾ ਸਰਕਾਰ ਨੇ ਪ੍ਰਭਾਵਿਤ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਹੈ| ਸਾਲ 2019 ਤੋਂ ਲੈਕੇ ਸਾਲ 2024 ਵਿਚ ਅਜੇ ਤਕ ਕਿਸਾਨਾਂ ਨੂੰ ਕਰੀਬ 16,000 ਕਰੋੜ ਰੁਪਏ ਦੀ ਮੁਆਵਜਾ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਹੈ, ਪਿਛਲੇ ਇਕ ਸਾਲ ਤੋਂ ਕਿਸਾਨਾਂ ਨੂੰ ਮੁਆਵਜਾ ਡੀਬੀਟੀ ਰਾਹੀਂ ਦਿੱਤਾ ਜਾ ਰਿਹਾ ਹੈ|

ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਹਰਿਆਣਾ ਸਰਕਾਰ ਦੇਸ਼ ਵਿਚ ਸੱਭ ਤੋਂ ਪਹਿਲਾਂ ਆਧੁਨਿਕ ਰਿਕਾਰਡ ਰੂਮ ਤਿਆਰ ਕਰਨ ਵਿਚ ਸਫਲਾ ਹੋਈ ਹੈ| ਉਨ੍ਹਾਂ ਦਸਿਆ ਕਿ ਕਰੀਬ ਸਵਾ ਸਾਲ ਪਹਿਲਾਂ ਸੂਬਾ ਸਰਕਾਰ ਨੇ ਜਿਲਾ ਪੱਧਰ ‘ਤੇ ਮਾਲੀਆ ਵਿਭਾਗ ਦੇ ਡਿਜੀਟਲ ਰਿਕਾਰਡ ਰੂਮ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ| ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਐਫਸੀਆਰ ਦਫਤਰ, ਮੰਡਲ ਪੱਧਰੀ ਅਤੇ ਉਪ ਮੰਡਲ ਦਫਤਰ ਦੇ ਮਾਲੀਆ ਰਿਕਾਰਡ ਨੂੰ ਨਿਰਧਾਰਿਤ ਟੀਚੇ 31 ਮਾਰਚ ਤਕ ਪੂਰੀ ਤਰ੍ਹਾਂ ਨਾਲ ਡਿਜੀਟਲ ਕਰ ਦਿੱਤਾ ਜਾਵੇਗਾ ਅਤੇ ਕਾਨੂੰਨਗੋ ਅਤੇ ਪਟਰਵਾਰਖਾਨਾ ਦੇ ਰਿਕਾਰਡ ਨੂੰ ਵੀ ਇਸ ਸਾਲ ਦੇ ਆਖਿਰ ਤਕ ਡਿਟੀਲਾਇਜ ਕਰ ਦਿੱਤਾ ਜਾਵੇਗਾ| ਇਸ ਤੋਂ ਬਾਅਦ ਲੋਕਾਂ ਨੂੰ ਆਪਣੀ ਜਮੀਨ, ਮਾਲੀਆ ਆਦਿ ਦੇ ਪੁਰਾਣੇ ਦਸਤਾਵੇਜਾਂ ਨੂੰ ਖੰਗਲਾਣ ਦੀ ਥਾਂ ਇਕ ਕਿਲਕ ‘ਤੇ ਉਪਲੱਬਧ ਹੋਵੇਗਾ| ਉਨ੍ਹਾਂ ਦਸਿਆ ਕਿ ਇਸ ਸਾਲ 2024 ਦੇ ਆਖਿਰ ਤਕ ਸੂਬਾ ਦਾ ਮਾਲੀਆ ਰਿਕਾਰਡ 100 ਫੀਸਦੀ ਡਿਟੀਟਲਾਇਜ ਹੋ ਜਾਵੇਗਾ|

ਡਿਪਟੀ ਮੁੱਖ ਮੰਤਰੀ ਨੇ ਅੱਗੇ ਜਾਣਕਾਰੀ ਦਿੱਤੀ ਕਿ ਸੂਬੇ ਵਿਚ ਕੁਲ 125 ਪਿੰਡਾਂ ਵਿਚ ਚਕਬੰਦੀ ਦਾ ਕੰਮ ਬਕਾਇਆ ਸੀ, ਕਈ ਵਾਰ ਅਧਿਕਾਰੀਆਂ ਦੀ ਮੀਟਿੰਗ ਕਰਕੇ ਜਿੰਮੇਵਾਰੀ ਤੈਅ ਕੀਤੀ ਗਈ| ਇਸ ਨਾਲ ਕੰਮ ਵਿਚ ਤੇਜੀ ਆਈ ਅਤੇ ਅੱਜ ਸਿਰਫ 54 ਪਿੰਡਾਂ ਵਿਚ ਚਕਬੰਦੀ ਕਰਨੀ ਬਾਕੀ ਹੈ| ਉਨ੍ਹਾਂ ਕਾ ਕਿ ਕਾਨੂੰਨੀ ਮਾਮਲਿਆਂ ਨੂੰ ਛੱਡ ਕੇ ਨਾਨ-ਨਾਨ ਲਿਟੀਗੇਸ਼ਨ ਵਾਲੇ ਸਾਰੇ ਬਕਾਇਆ ਪਿੰਡਾਂ ਵਿਚ ਚਕਬੰਦੀ ਦੇ ਕੰਮ ਨੂੰ ਇਸ ਸਾਲ ਪੂਰੇ ਕਰ ਦਿੱਤੇ ਜਾਣਗੇ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਵਿਚ ਵੱਧ ਰਹੇ ਮਾਲੀਆ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਮਾਲੀ ਵਰ੍ਹੇ 2019-20 ਵਿਚ ਜਿੱਥੇ ਸਟਾਂਪ ਡਿਊਟੀ 6200 ਕਰੋੜ ਰੁਪਏ ਇੱਕਠੀ ਹੋਈ ਸੀ, ਉੱਥੇ ਨਾਗਰਿਕਾਂ ਨੂੰ ਸਹੂਲਤ ਦਿੱਤੇ ਜਾਣ ਨਾਲ ਹੁਣ ਤਕ ਕਰੀਬ 10,000 ਕਰੋੜ ਰੁਪਏ ਮੁਆਵਜਾ ਵੱਜੋਂ ਸਰਕਾਰ ਨੂੰ ਮਿਲ ਚੁੱਕੇ ਹਨ| ਜਦੋਂ ਕਿ ਫਰਵਰੀ ਅਤੇ ਮਾਰਚ ਦਾ ਮਹੀਨਾ ਅਜੇ ਬਾਕੀ ਹੈ, ਜਿਸ ਨਾਲ ਮਾਲੀਆ ਵਿਚ ਹੋਰ ਵਾਧਾ ਹੋਵੇਗਾ| ਉਨ੍ਹਾਂ ਦਸਿਆ ਕਿ ਸਰਕਾਰ ਨੇ ਸਟਾਂਪ ਡਿਊਟੀ ਰੇਟ ਵਿਚ ਵੀ ਕੋਈ ਵਾਧਾ ਨਹੀਂ ਕੀਤਾ, ਫਿਰ ਵੀ ਮਾਲੀਆ ਵਿਚ ਵਰਣਨਯੋਗ ਵਾਧਾ ਹੋਇਆ ਹੈ|

(3) ਚੰਡੀਗੜ੍ਹ::::::::::::::::::::::::- ਹਰਿਆਣਾ ਦੇ ਮੁੱਖ ਮੰਤਰੀ  ਮਨੋਹਰ ਲਾਲ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਰਾਮਮਯ ਮਾਹੌਲ ਹੈ| ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਰਾਮਰਾਜ ਦੇ ਸੁਪਨੇ ਦਾ ਅਰਥ ਉਸ ਆਦਰਸ਼ ਸੂਬੇ ਨਾਲ ਹੈ, ਜਿੱਥੇ ਗਰੀਬ ਦੀ ਸੇਵਾ, ਸਾਰੀਆਂ ਨੂੰ ਬਰਾਬਰ ਸਨਮਾਨ ਅਤੇ ਲੋਕਤਾਂਤਰੀਕ ਢੰਗ ਨਾਲ ਸੱਭ ਨੂੰ ਅੱਗੇ ਵੱਧਣ ਦੇ ਮੌਕੇ ਮਿਲਣ|

ਸ੍ਰੀ ਮਨੋਹਰ ਲਾਲ ਅੱਜ ਪੰਚਕੂਲਾ ਵਿਚ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ| ਉਨ੍ਹਾਂ ਹਿਕਾ ਕਿ ਸਾਲ 1977 ਤੋਂ ਉਹ ਦੇਸ਼ ਅਤੇ ਸਮਾਜ ਵਿਚ ਸੇਵਾ ਕਰ ਰਹੇ ਸਨ| ਉਹ ਪਿਛਲੇ ਲਗਭਗ 9 ਸਾਲ ਤੋਂ ਹਰਿਆਣਾ ਇਕ ਹਰਿਆਣਵੀਂ ਇਕ ਦੀ ਭਾਵਨਾ ਨਾਲ ਸੂਬੇ ਦੇ 2.80 ਕਰੋੜ ਵੱਧ ਲੋਕਾਂ ਦੀ ਸੇਵਾ ਨਾਲ ਅੱਗੇ ਵੱਧ ਰਹੇ ਹਨ| ਸਮਾਜ ਦੇ ਹਰੇਕ ਗਰੀਬ ਨੂੰ ਉਸ ਦਾ ਹੱਲ ਮਿਲੇ, ਇਸ ਲਈ ਸੂਬਾ ਸਰਕਾਰ ਨੇ ਅੰਤਯੋਦਯ ਨੂੰ ਆਧਾਰ ਮੰਨ ਕੇ ਅਨੇਕ ਭਲਾਈ ਯੋਜਨਾਵਾਂ ਲਾਗੂ ਕੀਤੀਆਂ ਹਨ| ਇੰਨ੍ਹਾਂ ਯੋਜਨਾਵਾਂ ਦਾ ਨਾ ਸਿਰਫ ਗਰੀਬ ਲੋਕਾਂ ਨੂੰ ਲਾਭ ਮਿਲ ਰਿਹਾ ਹੈ, ਸਗੋਂ ਉਹ ਅੱਜ ਸਮਾਜ ਵਿਚ ਸਨਮਾਨਜਨਕ ਢੰਗ ਨਾਲ ਜਿੰਦਗੀ ਬੀਤਾ ਰਹੇ ਹਨ|

ਮੁੱਖ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਜਨਸੰਵਾਦ ਵਿਚ ਲੱਖਾਂ ਲੋਕਾਂ ਯਾਤਰਾ ਨਾਲ ਜੁੜ ਕੇ ਕੇਂਦਰ ਤੇ ਸੂਬਾ ਸਰਕਾਰ ਦੀ ਵੱਖ-ਵੱਖ ਲੋਕਹਿਤੈਸ਼ੀ ਯੋਜਨਾਵਾਂ ਦੀ ਨਾ ਸਿਰਫ ਜਾਣਕਾਰੀ ਲੈ ਰਹੇ ਹਨ, ਸਗੋਂ ਉਨ੍ਹਾਂ ਦਾ ਫਾਇਦਾ ਵੀ ਚੁੱਕ ਰਹੇ ਹਨ| ਉਨ੍ਹਾਂ ਕਿਹਾ ਕਿ ਸੂਬੇ ਵਿਚ ਲੋਕਾਂ ਨੂੰ ਘਰ ਬੈਠੇ ਹੀ ਆਨਲਾਇਨ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ| ਪਿਛਲੇ 9 ਸਾਲਾਂ ਵਿਚ ਉਨ੍ਹਾਂ ਨੇ ਲੋਕਾਂ ਨੂੰ ਦਫਤਰ, ਦਸਤਾਵੇਜ ਤੇ ਦਤਖ਼ਤ ਦੇ ਚੱਕਰਾਂ ਤੋਂ ਨਿਜਾਤ ਦਿਵਾਈ ਹੈ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਸ਼ਵ ਵਿਚ ਇਕ ਵਧੀਆ ਨੇਤਾ ਬਣ ਕੇ ਉਭਰੇ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਦਾ ਮਾਨ-ਸਨਮਾਨ ਪੂਰੇ ਵਿਸ਼ਵ ਵਿਚ ਵਧਿਆ ਹੈ| ਆਉਣ ਵਾਲੇ ਸਮੇਂ ਵਿਚ ਭਾਰਤ ਵਿਸ਼ਵ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਬਣਨ ਜਾ ਰਿਹਾ ਹੈ| ਪ੍ਰਧਾਨ ਮੰਤਰੀ ਨੇ ਭਾਰਤ ਨੂੰ ਸਾਲ 2047 ਤਕ ਵਿਕਸਿਤ ਦੇਸ਼ ਬਣਾਉਣ ਦਾ ਸੁਪਨਾ ਲਿਆ ਹੈ| ਇਸ ਵਿਜਨ ਨੂੰ ਸਾਕਾਰ ਕਰਨ ਲਈ ਦੇਸ਼ ਦੇ ਲੱਖਾਂ ਲੋਕਾਂ ਨੇ ਵਿਕਸਿਤ ਭਾਰਤ ਸੰਪਲਕ ਯਾਤਰਾ ਦੌਰਾਨ ਸੁੰਹ ਲਈ ਹੈ|

ਇਸ ਮੌਕੇ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ, ਭਾਜਪਾ ਸੂਬਾ ਪ੍ਰਧਾਨ ਤੇ ਲੋਕ ਸਭਾ ਸਾਂਸਦ ਨਾਇਬ ਸੈਣੀ, ਮੇਅਰ ਕੁਲਭੂਸ਼ਣ ਗੋਇਲ ਸਮੇਤ ਹੋਰ ਮੰਨੇ-ਪ੍ਰਮੰਨੇ ਲੋਕ ਹਾਜਿਰ ਸਨ|

(4)      ਚੰਡੀਗੜ੍ਹ::::::::::::::::::::::- ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨਾਲ ਅੰਬਾਲਾ ਛਾਉਣੀ ਸਦਰ ਬਾਜਾਰ ਚੌਂਕ ਟੀ-ਪੁਆਇੰਟ ‘ਤੇ ਰੇਸਲਰ ਦ ਗ੍ਰੇਟ ਖਲੀ (ਦਲੀਪ ਸਿੰਘ) ਨੇ ਮੁਲਾਕਾਤ ਕਰਦੇ ਹੋਏ ਸਵੇਰੇ ਦੀ ਚੁਸਕੀਆਂ ਲਈ| ਗ੍ਰਹਿ ਮੰਤਰੀ ਅਨਿਲ ਵਿਜ ਦੀ ਕਾਰਜਸ਼ੈਲੀ ਨਾਲ ਪ੍ਰਭਾਵਿਤ ਦ ਗ੍ਰੇਟ ਖਲੀਪ ਨੇ ਆਪਣੇ ਮੀਡਿਆ ਅਕਾਊਂਟ ਤੋਂ ਟੀ-ਪੁਆਇੰਟ ਦੀ ਲਾਇਵ ਵੀਡਿਓ ਪ੍ਰਸ਼ਸਕਾਂ ਨਾਲ ਸਾਂਝਾ ਕੀਤੀ|
ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਹ ਸਾਡਾ ਕਿਸਮਤ ਹੈ ਕਿ ਵਿਸ਼ਵ ਦੇ ਮਸ਼ਹੂਰ ਖਿਡਾਰੀ ਦ ਗ੍ਰੇਟ ਖਲੀ ਜਿੰਨ੍ਹਾਂ ਨੇ ਵੱਡੇ-ਵੱਡੇ ਮੁਕਾਬਲੇ ਜਿੱਤੇ ਹਨ ਅਤੇ ਵੱਡੇ ਪਹਿਲਵਾਨਾਂ ਨੂੰ ਹਰਾਇਆ ਹੈ, ਉਹ ਅੱਜ ਸਾਡੇ ਟੀ-ਪੁਆਇੰਟ ‘ਤ ਬੈਠ ਕੇ ਸਾਡੇ ਨਾਲ ਚਾਹ ਪੀ ਰਹੇ ਹਨ|

ਉੱਥੇ, ਦ ਗ੍ਰੇਟ ਖਲੀ ਨੇ ਕਿਹਾ ਕਿ ਜਿਸ ਤਰ੍ਹਾਂ ਧਰਤੀ ਸਾਧੂ-ਸੰਤਾਂ ‘ਤੇ ਟਿਕੀ ਹੈ, ਇਸ ਤਰ੍ਹਾਂ ਸਿਆਸਤ ਚੰਗੇ ਲੋਕਾਂ ‘ਤੇ ਟਿਕੀ ਹੈ, ਗ੍ਰਹਿ ਮੰਤਰੀ ਅਨਿਲ ਵਿਜ ਵਰਗੇ ਨੇਤਾ ਸਿਆਸਤ ਵਿਚ ਹਨ ਤਾਂ ਸਾਡਾ ਦੇ, ਬਹੁਤ ਤਰੱਕੀ ਕਰੇਗਾ| ਖਲੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਨਿਲ ਵਿਜ ਦੀ ਬਦੌਲਤ ਅੱਜ ਅੰਬਾਲਾ ਛਾਉਣੀ ਦੀ ਦਿੱਖ ਬਦਲ ਚੁੱਕੀ ਹੈ| ਇੱਕੇ ਕਈ ਸਹੂਲਤਾਂ ਵਿਚ ਵਾਧਾ ਕੀਤਾ ਹੈ| ਖੇਡ ਦਾ ਢਾਂਖਾ ਮਜ਼ਬੂਤ ਕੀਤਾ ਗਿਆ ਹੈ| ਇਸ ਤਰ੍ਹਾਂ, ਮਿੰਨੀ ਸਕੱਤਰੇਤ ਤੇ ਹੋਰ ਨਿਰਮਾਣ ਕੀਤੇ ਗਏ ਹਨ ਜਿਸ ਨਾਲ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ| ਉਨ੍ਹਾਂ ਕਿਹਾ ਕਿ ਅਨਿਲ ਵਿਜ ਅੰਬਾਲਾ ਛਾਉਣੀ ਲਈ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ ਅਤੇ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਉਹ ਅੱਜ ਉਨ੍ਹਾਂ ਨਾਲ ਟੀ-ਪੁਆਇੰਟ ‘ਤੇ ਮਿਲੇ|

Leave a Reply

Your email address will not be published.


*