2023-24 ਵਿਚ ਹਰਿਆਣਾ ਵਿਚ ਗੰਨੇ ਦੀ ਪਿਰਾਈ 416 ਲੱਖ ਕੁਇੰਟਲ ਹੋਣ ਦਾ ਹੈ ਅੰਦਾਜਾ

ਚੰਡੀਗੜ੍ਹ:::::::::::::::::::- ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਸਹਿਕਾਰੀ ਖੰਡ ਮਿੱਲਾਂ ਵਿਚ ਗੰਨੇ ਦੀ ਪਿਰਾਈ ਸਮਰੱਥਾ ਅਤੇ ਖੰਡ ਦੀ ਰਿਕਵਰੀ ਵਧਾਈ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਗੋਦਾਮਾਂ ਵਿਚ ਰੱਖੀ ਖੰਡ ਵਿਚ ਨਮੀ ਨਾ ਆਵੇ, ਇਸ ਦਾ ਧਿਆਨ ਰੱਖਿਆ ਜਾਵੇ। ਸੂਬੇ ਵਿਚ ਪਿਰਾਈ ਸੀਜਨ 2023-24 ਦੇ ਲਈ ਗੰਨੇ ਦੀ ਪਿਰਾਈ ਦਾ ਅੰਦਾਜਾ ਟੀਚਾ 416 ਲੱਖ ਕੁਇੰਟਲ ਰੱਖਿਆ ਗਿਆ ਹੈ।

          ਡਾ. ਬਨਵਾਰੀ ਲਾਲ ਅੱਜ ਇੱਥੇ ਗੰਨੇ ਦੀ ਪਿਰਾਈ ਸੀਜਨ 2023-24 ਲਈ ਸਹਿਕਾਰੀ ਖੰਡ ਮਿੱਲਾਂ ਦੀ ਕਾਰਜ ਕੁਸ਼ਲਤਾ ‘ਤੇ ਬੁਲਾਈ ਗਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸਹਿਕਾਰਤਾ ਮੰਤਰੀ ਨੁੰ ਜਾਣੂੰ ਕਰਾਇਆ ਗਿਆ ਕਿ 23 ਜਨਵਰੀ, 2024 ਤਕ ਖੰਡ ਮਿੱਲਾਂ ਵਿਚ 167.43 ਲੱਖ ਕੁਇੰਟਲ ਗੰਨੇ ਦੀ ਪਿਰਾਈ ਹੋ ਚੁੱਕੀ ਹੈ ਅਤੇ 14.78 ਲੱਖ ਕੁਇੰਟਲ ਖੰਡ ਦਾ ਉਤਪਾਦਨ ਹੋ ਚੁੱਕਾ ਹੈ। ਖੰਡ ਦੀ ਰਿਕਵਰੀ 9.37 ਫੀਸਦੀ ਰਹੀ ਹੈ, ਜਦੋਂ ਕਿ ਪਿਛਲੇ ਸਾਲ ਗੰਨੇ ਦੀ ਰਿਕਵਰੀ 9.12 ਰਹੀ ਸੀ। ਖੰਡ ਮਿੱਲਾਂ ਦੀ ਸਮਰੱਥਾ ਦਾ 86.71 ਫੀਸਦੀ ਦੀ ਵਰਤੋ ਕੀਤੀ ਗਈ ਹੈ। ਇਸੀ ਤਰ੍ਹਾ ਜੀਂਦ ਸਹਿਕਾਰਤਾ ਮਿੱਲ ਵਿਚ ਖੰਡ ਦੀ ਰਿਕਵਰੀ 9.94, ਸ਼ਾਹਬਾਦ ਦੀ 9.85 ਅਤੇ ਸੋਨੀਪਤ ਦੀ 9.76 ਫੀਸਦੀ ਰਹੀ ਹੈ। ਮੰਤਰੀ ਨੇ ਕਿਹਾ ਕਿ ਜਿਲ੍ਹਾਂ ਖੰਡ ਮਿੱਲਾਂ ਦੀ ਜਿਵੇਂ ਰੋਹਤਕ, ਕੈਥਲ ਅਤੇ ਪਾਣੀਪਤ ਦੀ ਖੰਡ ਰਿਕਵਰੀ ਘੱਟ ਰਹੀ ਹੈ। ਇੰਨ੍ਹਾਂ ਦੀ ਰਿਕਵਰੀ ਵਧਾਉਣ ਲਈ ਕਦਮ ਚੁੱਕੇ ਜਾਣ। ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਹੈਫੇਡ ਸ਼ੂਗਰ ਮਿੱਲ ਫਫੜਾਨਾ ਅਸੰਧ ਵਿਚ ਖੰਡ ਰਿਕਵਰੀ 8.73 ਫੀਸਦੀ ਦਰਜ ਕੀਤੀ ਗਈ। ਨਿਜੀ ਸ਼ੂਗਰ ਮਿੱਲਾਂ ਵਿਚ ਸਰਸਵਤੀ ਸ਼ੂਗਰ ਮਿੱਲ ਯਮੁਨਾਨਗਰ, ਪਿਕਾਡਲੀ, ਭਾਦਸੋ ਨਰਾਇਣਗੜ੍ਹ, ਸ਼ੂਗਰ ਮਿੱਲ ਵਿਚ ਰਿਕਵਰੀ ਕ੍ਰਮਵਾਰ 9.37 ਫੀਸਦੀ, 9.55 ਫੀਸਦੀ ਅਤੇ 10.43 ਫੀਸਦੀ ਰਹੀ। ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਸਹਿਕਾਰਤਾ ਸ਼ੂਗਰ ਮਿੱਲ ਜੀਂਦ ਵਿਚ ਰੋਜਾਨਾ ਪਿਰਾਈ ਸਮਰੱਥਾ 1750 ਟਨ, ਸ਼ਾਹਬਾਦ ਵਿਚ 5000, ਸੋਨੀਪਤ ਦੀ 2200, ਕਰਨਾਲ ਦੀ 3500, ਪਲਵਲ ਦੀ 1900, ਗੋਹਾਨਾ ਤੇ ਮਹਿਜ 2500-2500, ਸੋਨੀਪਤ ਦੀ 5000, ਕੈਥਲ ਦੀ 2500 ਅਤੇ ਰੋਹਤਕ ਦੀ 3500 ਟਨ ਹੈ। ਮੀਟਿੰਗ ਵਿਚ ਸਹਿਕਾਰਤਾ ਵਿਾਗ ਦੇ ਵਧੀਕ ਮੁੱਖ ਸਕੱਤਰ ਡੀ ਵੀ ਰਾਜਾ ਸ਼ੇਖਰ ਵੁੰਡਰੂ, ਹਰਿਆਣਾ ਸ਼ੂਗਰਫੈਡ ਦੇ ਪ੍ਰਬੰਧ ਨਿਦੇਸ਼ਕ ਸੰਜੈ ਜੂਨ ਸਮੇਤ ਕਈ ਅਧਿਕਾਰੀ ਮੌਜੂਦ ਰਹੇ।

ਸ਼ੂਗਰ ਨੇ 167.56 ਲੱਖ ਕੁਇੰਟਲ ਗੰਨੇ ਦੀ 646.46 ਕਰੋੜ ਰੁਪਏ ਨਾਲ ਕੀਤੀ ਖਰੀਦ

          ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਸ਼ੂਗਰਫੈਡ ਨੇ ਆਪਣੇ ਸਰੋਤਾਂ ਨਾਲ ਕਿਸਾਨਾਂ ਨੁੰ 444.94 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ। ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਕਿਸਾਨਾਂ ਨੁੰ ਗੰਨੇ ਦੀ ਖਰੀਦ ਦੀ ਅਦਾਇਗੀ ਸਮੇਂ ਦਿੱਤੀ ਜਾਣੀ ਯਕੀਨੀ ਕੀਤੀ ਜਾਵੇ। ਸ਼ੂਗਰਫੈਡ ਨੇ ਇਸ ਸੀਜਨ ਵਿਚ ਹੁਣ ਤਕ 167.56 ਲੱਖ ਕੁਇੰਟਲ ਗੰਨੇ ਦੀ 646.46 ਕਰੋੜ ਰੁਪਏ ਨਾਲ ਖਰੀਦ ਕੀਤੀ ਹੈ। ਖੰਡ ਦਾ ਅਪ੍ਰੈਲ 2023 ਤੋਂ ਦਸੰਬਰ 2023 ਤਕ ਵਿਕਰੀ ਮੁੱਲ ਔਸਤਨ 3704.40 ਰੁਪਏ ਪ੍ਰਤੀ ਕੁਇੰਟਲ ਰਿਹਾ। ਮੰਤਰੀ ਨੂੰ ਜਾਣੂੰ ਕਰਾਇਆ ਗਿਆ ਕਿ ਪਾਣੀਪਤ ਪੁਰਾਣੀ ਸ਼ੂਗਰ ਮਿੱਲ ਦੇ ਪਲਾਂਟ ਤੇ ਮਸ਼ੀਨਰੀ ਦੀ ਨਿਸ਼ਪਾਦਨ ਦੇ ਲਈ ਨੈਸ਼ਨਲ ਫੈਡਰੇਸ਼ਨ ਦਿੱਲੀ ਤੋਂ ਡੀਐਨਆਈਟੀ ਪ੍ਰਾਪਤ ਹੋ ਚੁੱਕੀ ਹੈ। ਕੌਮੀ ਸ਼ੂਗਰ ਸੰਸਥਾਨ ਕਾਨਪੁਰ ਪਲਾਂਟ ਤੇ ਮਸ਼ੀਨਰੀ ਦਾ ਮੁਲਾਂਕਨ ਕਰੇਗਾ।

Leave a Reply

Your email address will not be published.


*