ਪਾਇਲ ::::::::::::::::::::ਅੱਜ ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰ ਚ ਸੋਨੀਆ ਧਰਮਸਾਲਾ ਵਿਚ ਲਿਖ਼ਾਰੀ ਸਭਾ ਪਾਇਲ ਦੀ ਮੀਟਿੰਗ ਅੱਜ ਸਭਾ ਦੇ ਸਰਪ੍ਰਸਤ ਸਿਰਮੌਰ ਗੀਤਕਾਰ ਤੇ ਪੱਤਰਕਾਰ ਪਾਲਾ ਰਾਜੇਵਾਲੀਆ ਦੀ ਸਰਪ੍ਰਸਤੀ ਹੇਠ ਹੋਈ ।ਮੀਟਿੰਗ ਵਿੱਚ ਸੈਂਕੜੇ ਗੀਤਾਂ ਨੂੰ ਸ਼ੂਟ ਕਰਕੇ ਮਾਰਕੀਟ ‘ਚ ਭੇਜਣ ਵਾਲੇ ਪੰਜਾਬ ਦੇ ਨਾਮੀ ਵੀਡੀਓ ਡਾਇਰੈਕਟਰ ਕਮਲਪ੍ਰੀਤ ਜੌਨੀ ਨੂੰ ਸਨਮਾਨਿਤ ਕੀਤਾ ਗਿਆ ।ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬੀ ਸੱਥ ਜਰਗ ਦੇ ਮੁੱਖੀ ਨਵਜੋਤ ਸਿੰਘ ਮੰਡੇਰ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਕਿਹਾ ਕਿ ਅੱਜ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ ਅਤੇ ਅਸੀਂ ਵਿਰਾਸਤੀ ਗਾਇਕੀ ਅਤੇ ਵੰਨਗੀਆਂ ਨੂੰ ਸੰਭਾਲਣ ਲਈ ਯਤਨਸ਼ੀਲ ਹਾਂ। ਮੰਡੇਰ ਜਰਗ ਨੇ ਪੰਜਾਬੀ ਸੱਥ ਜਰਗ ਵੱਲੋਂ ਪਿੰਡ ਰਾਜੇਵਾਲ ਵਿਖੇ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਅੰਮ੍ਰਿਤਸਰ ਦੀ ਯਾਦ ਨੂੰ ਸਮਰਪਿਤ 4 ਫ਼ਰਵਰੀ ਨੂੰ ਕਰਵਾਏ ਜਾਣ ਵਾਲੇ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ।ਅੱਜ ਦੀ ਮੀਟਿੰਗ ਵਿੱਚ ਨਾਮੀ ਵੀਡੀਓ ਡਾਇਰੈਕਟਰ ਕਮਲਪ੍ਰੀਤ ਜੋਨੀ ਨੇ ਲੇਖਕਾਂ ਨਾਲ਼ ਰੂਬਰੂ ਹੁੰਦਿਆਂ ਆਪਣੇ ਸੰਘਰਸ਼ਮਈ ਜੀਵਨ ਦੇ ਬਿਰਤਾਂਤ ਤੋਂ ਲੈ ਕੇ ਨਾਮੀ ਵੀਡੀਓ ਡਾਇਰੈਕਟਰ ਬਣਨ ਤੱਕ ਦੇ ਸਫ਼ਰ ਦੇ ਖੱਟੇ- ਮਿੱਠੇ ਤਜਰਬੇ ਸਾਂਝੇ ਕੀਤੇ ਅਤੇ ਲਿਖਾਰੀ ਸਭਾ ਪਾਇਲ ਨਾਲ਼ ਹਮੇਸ਼ਾ ਜੁੜੇ ਰਹਿਣ ਦਾ ਅਹਿਦ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਹਰੇਕ ਗੀਤ ਦੀ ਆਪਣੀ ਕਹਾਣੀ ਹੁੰਦੀ ਹੈ ਜਿਸ ਨੂੰ ਵੀਡੀਓ ਡਾਇਰੈਕਟਰ ਨੇ ਆਪਣੇ ਅਨੁਭਵ ਨਾਲ਼ ਪੇਸ਼ ਕਰਨਾ ਹੁੰਦਾ ਹੈ , ਭਾਵੇਂ ਵੀਡੀਓ ਨਿਰਦੇਸ਼ਨ ਕਾਫੀ ਔਖਾ ਕਾਰਜ ਹੈ ਪਰ ਇਸ ਨੂੰ ਮਿਹਨਤ ਅਤੇ ਲਗਨ ਨਾਲ਼ ਪੂਰਾ ਕੀਤਾ ਜਾ ਸਕਦਾ ਹੈ ।ਇਸ ਉਪਰੰਤ ਲੇਖਕਾਂ ਵੱਲੋਂ ਆਪੋ- ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਅਤੇ ਉਹਨਾਂ ਰਚਨਾਵਾਂ ਉਪਰ ਉਸਾਰੂ ਬਹਿਸ ਕੀਤੀ ਗਈ। ਸਭਾ ਦੀ ਕਾਰਵਾਈ ਬੰਤ ਘੁਡਾਣੀ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਪ੍ਰੀਤ ਸੰਦਲ ਮਕਸੂਦੜਾ ,ਅਜੇ ਸਰਹੰਦ, ਜੱਗੀ ਜਰਗ, ਹਰਪ੍ਰੀਤ ਸਿੰਘ ਸਿਹੌੜਾ, ਨਰਿੰਦਰ ਮਣਕੂ, ਪੱਪੂ ਬਲਵੀਰ, ਜਸਵਿੰਦਰ ਸਿੰਘ ਪੰਧੇਰਖੇੜੀ , ਦੇਵੀ ਦਿਆਲ ਪਹੇੜੀ ਆਦਿ ਲੇਖਕ ਹਾਜ਼ਰ ਸਨ
Leave a Reply