ਕਿਸਾਨਾਂ ਦਾ ਟਰੈਕਟਰ ਮਾਰਚ ਪਿੰਡ ਕਾਉਂਕੇ ਤੋਂ ਸ਼ੁਰੂ ਹੋਵੇਗਾ

ਜਗਰਾਓਂ::::::::::::::::::: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਦੀ ਮੀਟਿੰਗ ਗੁਰੂਦੁਆਰਾ ਸਾਹਿਬ ਪਿੰਡ ਚੀਮਾ ਵਿਖੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਤਰਸੇਮ ਸਿੰਘ ਬੱਸੂਵਾਲ ਬਲਾਕ ਪ੍ਰਧਾਨ ਨੇ ਸੰਯੁਕਤ ਕਿਸਾਨ ਮੋਰਚੇ ਦੀ ਬਲਬੀਰ ਸਿੰਘ ਰਾਜੇਵਾਲ  ਦੀ ਅਗਵਾਈ ਵਾਲੇ ਮੋਰਚੇ ਨਾਲ ਏਕਤਾ ਹੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਮੀਟਿੰਗ ਚ 26 ਜਨਵਰੀ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨੀ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਟਰੈਕਟਰ ਮਾਰਚ ਚ ਸ਼ਾਮਲ ਹੋਣ ਲਈ ਸਾਰੀਆਂ ਇਕਾਈਆਂ ਦੀਆਂ ਡਿਉਟੀਆਂ ਲਗਾਈਆਂ ਗਈਆਂ। ਮੀਟਿੰਗ ਚ ਵਿਚਾਰ ਚਰਚਾ ਉਪਰੰਤ ਛੱਬੀ ਜਨਵਰੀ ਨੂੰ ਪਿੰਡ ਕਾਉਂਕੇ ਕਲਾਂ ਦੀ ਦਾਣਾਮੰਡੀ ਚ ਸਵੇਰੇ ਦਸ ਵਜੇ ਇਕੱਤਰ ਹੋ ਕੇ ਪਿੰਡਾਂ ਅਤੇ ਜਗਰਾਂਓ ਸ਼ਹਿਰ ਵਿੱਚ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ। ਉਨਾਂ ਦੱਸਿਆ ਕਿ ਮੀਟਿੰਗ ਵਿੱਚ ਮਾਨਸਾ ਜਿਲੇ ਦੇ ਪਿੰਡ ਕੁਲਰੀਆਂ ਚ ਆਬਾਦਕਾਰਾਂ ਦੇ ਜਮੀਨ ਦਾ ਹੱਕ ਹਾਸਲ ਕਰਨ ਅਤੇ ਕਾਤਲ ਗੁੰਡਾ ਟੋਲੇ ਤੇ ਪਰਚੇ ਦਰਜ ਕਰਨ ਖਿਲਾਫ ਚਲ ਰਹੇ ਪੱਕੇ ਮੋਰਚੇ ਅਤੇ ਬਰਨਾਲਾ ਵਿਖੇ ਚਾਰ ਕੱਬਡੀ ਖਿਡਾਰੀਆਂ ਤੇ ਪਾਏ ਝੂਠੇ ਕਤਲ ਕੇਸ ਖਿਲਾਫ ਚਲ ਰਹੇ ਸੰਘਰਸ਼ ਦੀ ਹਿਮਾਇਤ ਦਾ ਫੈਸਲਾ ਕੀਤਾ ਗਿਆ।
ਇਸ ਸਮੇਂ ਪਿੰਡ ਚੀਮਾ ਦੀ ਇਕਾਈ ਦੀ ਚੋਣ ਚ ਪਰਮਜੀਤ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ ਮੀਤ ਪ੍ਰਧਾਨ, ਅਜੈਬ ਸਿੰਘ ਸਕੱਤਰ, ਹਰਦੀਪ ਸਿੰਘ ਮੀਤ ਸਕੱਤਰ,ਸਮਸ਼ੇਰ ਸਿੰਘ ਵਿਤ ਸਕੱਤਰ, ਦਲਜੀਤ ਸਿੰਘ ਸਹਾਇਕ ਖਜਾਨਚੀ, ਤੇਜਾ ਸਿੰਘ, ਜਗਜੀਤ ਸਿੰਘ, ਗੁਰਤੇਜ ਸਿੰਘ, ਜੱਗਾ ਸਿੰਘ, ਕੁਲਦੀਪ ਸਿੰਘ ਕਮੇਟੀ ਮੈਬਰ ਚੁਣੇ ਗਏ।
ਬਲਾਕ ਮੀਟਿੰਗ ਚ ਡਾ ਕਮਲਜੀਤ ਹਠੂਰ, ਅਮਰਜੀਤ ਸਿੰਘ ਬੁਰਜ ਕਲਾਲਾ, ਤੇਜ ਸਿੰਘ ਲੱਖਾ, ਨਿਰਮਲ ਸਿੰਘ ਭੰਮੀਪੁਰਾ, ਚਮਕੌਰ ਸਿੰਘ ਚਚਰਾੜੀ, ਬਲਵਿੰਦਰ ਸਿੰਘ ਹਾਂਸਕਲਾਂ, ਅਜਮੇਰ ਸਿੰਘ ਕੋਠੇ ਰਾਹਲਾਂ, ਦਲਜੀਤ ਸਿੰਘ ਜਗਰਾਂਓ, ਬਲਵਿੰਦਰ ਸਿੰਘ ਲੰਮਾ, ਬੇਅੰਤ ਸਿੰਘ ਅਤੇ ਬਲਵੰਤ ਸਿੰਘ ਦੇਹੜਕਾ, ਤੇਜਾ ਸਿੰਘ ਬੱਸੂਵਾਲ, ਕੁਲਦੀਪ ਸਿੰਘ ਕਾਉਂਕੇ, ਸਤਿੰਦਰਪਾਲ ਸਿੰਘ ਰਸੂਲਪੁਰ ਆਦਿ ਆਗੂ ਹਾਜਰ ਸਨ।

Leave a Reply

Your email address will not be published.


*