ਕਪੂਰਥਲਾ::::::::::::::: ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ 17ਵਾਂ ਅਤੇ 18ਵਾਂ ਆਲ ਬਰੀਡ ਡੋਗ ਸ਼ੋਅ 4 ਫ਼ਰਵਰੀ 2024 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ । ਇਹ ਸ਼ੋਅ ਆਮ ਲੋਕਾਂ ਲਈ ਪਾਲਤੂ ਜਾਨਵਰਾਂ ਵਿਚਲੀ ਜੈਵਿਕ ਵਿਭਿੰਨਤਾ ਤੇ ਜੀਨ ਪੂਲ ਦੀ ਜਾਣਕਾਰੀ ਭਰਪੂਰ ਦਿਲਚਸਪ ਪਲੇਟਫ਼ਾਰਮ ਹੋਵੇਗਾ। ਇਹ ਜਾਣਕਾਰੀ ਇਸ ਸ਼ੋਅ ਦੇ ਕੋਆਰਡੀਨੇਟਰ ਡਾ. ਮੋਨੀਸ਼ ਸੋਇਨ ਵਿਗਿਆਨ —ਡੀ ਸਾਇੰਸ ਸਿਟੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਮੌਕੇ 40 ਤੋਂ ਵੱਧ ਪ੍ਰਜਾਤੀਆਂ ਦੇ 300 ਤੋਂ ਵੱਧ ਕੁੱਤੇ ਜਿਵੇਂ ਕਿ ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲਹਰ ਗਰੇਟ ਡੇਨ ਆਦਿ ਹਿੱਸਾ ਲੈ ਰਹੇ ਹਨ। ਬੰਗਲੌਰ ਤੋਂ ਸ੍ਰੀਮਤੀ ਰਿਸ਼ਾ ਹੇਮਾਚੰਦਰਨ,ਪਟਿਆਲਾ ਤੋਂ ਹਰਚੰਦ ਸਿੰਘ ਅਤੇ ਜਲੰਧਰ ਦੇ ਐਨ.ਐਸ ਔਜਲਾ ਇਸ ਸ਼ੋਅ ਦੇ ਜਿਊਰੀ ਮੈਂਬਰ ਹੋਣਗੇ। ਇਸ ਮੌਕੇ ਕੁੱਤਿਆਂ ਦੇ ਜੀਨ ਪੂਲ ਅਤੇ ਘਰੇਲੂ ਜੈਵਿਕ ਵਿਭਿੰਨਤਾਂ ਦੀ ਜਾਣਕਾਰੀ ਸਬੰਧੀ ਇਕ ਪ੍ਰਰਦਰਸ਼ਨੀ ਵੀ ਲਗਾਈ ਜਾਵੇਗੀ।
Leave a Reply