ਮੋਗਾ:::::::::::::::::::::
ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਦੇ ਵਿੱਤੀ ਸਮਾਵੇਸ਼ ਅਤੇ ਵਿਕਾਸ ਵਿਭਾਗ (FDDI) ਨੇ ਐਮ ਐਸ ਐਮ ਈ ਨਾਲ ਸਬੰਧਤ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਮੋਗਾ ਦੇ ਉਦਮੀਆਂ ਲਈ ਟਾਊਨ ਹਾਲ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਦੀ ਪ੍ਰਧਾਨਗੀ ਸ੍ਰੀਮਤੀ ਸਵਿਤਾ ਕੇ. ਵਰਮਾ, ਡਿਪਟੀ ਜਨਰਲ ਮੈਨੇਜਰ, ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਨੇ ਕੀਤੀ। ਮੀਟਿੰਗ ਵਿੱਚ ਸ਼੍ਰੀ ਪੁਸਕਰ ਕੁਮਾਰ ਤਰਾਈ, ਜਨਰਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ; ਸ਼੍ਰੀ ਸੁਖਮਿੰਦਰ ਸਿੰਘ ਰੇਖੀ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ; ਸ਼੍ਰੀ ਕੇ. ਵੀ.ਗੋਪੀ, ਡਿਪਟੀ ਜਨਰਲ ਮੈਨੇਜਰ, ਸਿਦਬੀ ਅਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿੱਚ ਮੋਗਾ ਦੀਆਂ ਵੱਖ-ਵੱਖ ਉਦਯੋਗ ਸੰਘਾਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਉਦਯੋਗਾਂ ਜਿਵੇਂ ਕਿ ਫੂਡ ਪ੍ਰੋਸੈਸਿੰਗ ਯੂਨਿਟ, ਪੰਜਾਬੀ ਜੁੱਤੀ ਕਲੱਸਟਰ, ਟੈਕਸਟਾਈਲ ਉਦਯੋਗ, ਚਮੜਾ ਅਤੇ ਚਮੜਾ ਨਾਲ ਸਬੰਧਤ ਉਦਯੋਗ ਅਤੇ ਕਪਾਹ ਉਦਯੋਗ ਦੇ ਐੱਮਐੱਸਐੱਮਈਜ਼ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਸਵਿਤਾ ਕੇ. ਵਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟਾਊਨ ਹਾਲ ਮੀਟਿੰਗ ਦਾ ਉਦੇਸ਼ ਐਮ.ਐਸ.ਐਮ.ਈ. ਉਦਮੀਆਂ ਨੂੰ ਕਰਜ਼ੇ ਨਾਲ ਸਬੰਧਤ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਬੈਂਕਰਾਂ ਅਤੇ ਉੱਦਮੀਆਂ ਨੂੰ ਇੱਕਠੇ ਲਿਆਉਣਾ ਤਾਂ ਜੋ ਉਨ੍ਹਾਂ ਦਰਮਿਆਨ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਬੈਂਕ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਐਮ.ਐਸ.ਐਮ.ਈ. ਲਈ ਕਰਜ਼ ਲੈਣ ਵਾਲਿਆਂ ਪ੍ਰਤੀ ਹਮਦਰਦੀ ਭਰੀ ਪਹੁੰਚ ਰੱਖਣੀ ਚਾਹੀਦੀ ਹੈ ਅਤੇ ਇਹਨਾਂ ਇਕਾਈਆਂ ਨੂੰ ਸਮੇਂ ਸਿਰ ਅਤੇ ਢੁਕਵੀਂ ਵਿੱਤ ਪ੍ਰਦਾਨ ਕਰਨੀ ਚਾਹੀਦੀ ਹੈ।
ਸ੍ਰੀ ਸੁਖਮਿੰਦਰ ਸਿੰਘ ਰੇਖੀ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ (ਮੋਗਾ) ਨੇ ਆਪਣੇ ਸੰਬੋਧਨ ਵਿੱਚ ਐਮ.ਐਸ.ਐਮ.ਈ. ਨੇ ਇਸ ਖੇਤਰ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਵਪਾਰ ਦਾ ਅਧਿਕਾਰ ਕਾਨੂੰਨ, ਵੱਖ-ਵੱਖ ਪ੍ਰੋਤਸਾਹਨ ਸਕੀਮਾਂ, ਦੇਰੀ ਨਾਲ ਭੁਗਤਾਨ ਐਕਟ ਬਾਰੇ ਜਾਣਕਾਰੀ ਦਿੱਤੀ ਅਤੇ ਮੋਗਾ, ਪੰਜਾਬ ਵਿੱਚ ਟਾਊਨ ਹਾਲ ਮੀਟਿੰਗ ਦਾ ਆਯੋਜਨ ਕਰਨ ਲਈ ਰਿਜ਼ਰਵ ਬੈਂਕ ਆਫ਼ ਇੰਡੀਆ, ਚੰਡੀਗੜ੍ਹ ਦਾ ਧੰਨਵਾਦ ਵੀ ਕੀਤਾ। ਚਰਚਾ ਸੈਸ਼ਨ ਦੌਰਾਨ ਮੀਟਿੰਗ ਵਿੱਚ ਹਾਜ਼ਰ ਮੈਡਮ ਚੇਅਰਪਰਸਨ ਅਤੇ ਹੋਰ ਹਿੱਸੇਦਾਰਾਂ ਅਤੇ ਬੈਂਕਰਾਂ ਨੇ ਉੱਦਮੀਆਂ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਉਦਯੋਗਿਕ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਦੇਸ਼ ਵਿੱਚ ਐਮ ਐਸ ਐਮ ਈ ਨੂੰ ਆਪਣਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਹਨਾਂ ਇਸ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਮੀਟਿੰਗ ਵਿੱਚ ਐਮ.ਐਸ.ਐਮ.ਈ. ਉੱਦਮੀਆਂ ਲਈ ਵੱਖ-ਵੱਖ ਸਕੀਮਾਂ ਬਾਰੇ ਸੈਸ਼ਨ ਵੀ ਆਯੋਜਿਤ ਕੀਤੇ ਗਏ। ਸਾਰੇ ਬੈਂਕਰਾਂ ਨੇ ਐਮ ਐਸ ਐਮ ਈ. ਖੇਤਰ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਪ੍ਰਗਟਾਇਆ।
Leave a Reply