ਆਮ ਆਦਮੀ ਪਾਰਟੀ ਦੀ ਰਹਿਨੁਮਾਈ ਵਿਚ ਪੰਜਾਬ ਵਿਧਾਨ ਸਭਾ ‘ਚ ਅੱਜ ਬਜਟ ਇਜਲਾਸ ਦੇ ਪਹਿਲੇ ਦਿਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅਮਨ ਕਾਨੂੰਨ ਦੇ ਮੁੱਦੇ ‘ਤੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਯਕਿ ਜੇ ਸੂਬੇ ਦਾ ਮੁੱਖ ਮੰਤਰੀ ਖ਼ੁਦ ਹੀ ਇਹ ਕਹਿ ਰਿਹਾ ਹੈ ਕਿ ਉਸ ਨੂੰ ਵੀ ਧਮਕੀ ਮਿਲੀ ਹੈ ਤਾਂ ਫਿਰ ਸੂਬੇ ਦਾ ਆਮ ਨਾਗਰਿਕ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਸਮਝ ਸਕਦਾ ਹੈ । ਰਾਜਪਾਲ ਦੇ ਭਾਸ਼ਨ ਸੰਬੰਧੀ ਧੰਨਵਾਦ ਦੇ ਮਤੇ ‘ਤੇ ਬੋਲਦਿਆਂ ਸ. ਬਾਜਵਾ ਨੇ ਕਿਹਾ ਕਿ ਸਾਡੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਸਮੇਤ ਸੂਬੇ ਭਰ ਵਿਚ ਲੋਕਾਂ ਨੂੰ ਫਿਰੌਤੀ ਲਈ ਧਮਕੀ ਭਰੇ ਟੈਲੀਫ਼ੋਨ ਆ ਰਹੇ ਹਨ ਅਤੇ ਲੋਕਾਂ ‘ਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਛ ਉਨਾਂ ਕਿਹਾ ਕਿ ਬੀ.ਐਸ.ਐਫ. ਦਾ ਘੇਰਾ ਭਾਵੇਂ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਹੈ ਪਰ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ਿਆਂ ਦਾ ਆਉਣਾ ਅਜੇ ਵੀ ਜਾਰੀ ਹੈ ਅਤੇ ਦਿੱਲੀ ਦੀ ਤਿਹਾੜ ਜੇਲ ਜੋ ਅਰਵਿੰਦ ਕੇਜਰੀਵਾਲ ਹੇਠ ਹੈ, ਉੱਥੋਂ ਗੈਂਗਸਟਰ ਖੁੱਲ੍ਹੇਆਮ ਟੈਲੀਫ਼ੋਨਾਂ ਰਾਹੀਂ ਲੋਕਾਂ ਤੋਂ ਫਿਰੌਤੀ ਮੰਗ ਰਹੇ ਹਨ ਅਤੇ ਕਤਲਾਂ ਲਈ ਹੁਕਮ ਜਾਰੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਦੀ ਰਿਪੋਰਟ ਤੇ ਚਿਤਾਵਨੀ ਦੇ ਬਾਵਜੂਦ ਸਰਕਾਰ ਵਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣਾ ਗੈਂਗਸਟਰ ਵਿਰੋਧੀ ਟੀਮ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲੀਆ ਚਿੰਨ੍ਹ ਹੈ ।
ਸ. ਬਾਜਵਾ ਨੇ ਦੋਸ਼ ਲਗਾਇਆ ਕਿ ਬਹਿਬਲ ਕਲਾਂ ਘਟਨਾ ਨਾਲ ਸੰਬੰਧਿਤ ਇਕ ਸਾਬਕਾ ਡੀ.ਜੀ.ਪੀ. ਨੂੰ ਸਰਕਾਰ ਬਚਾਉਣ ਵਿਚ ਲੱਗੀ ਹੈ, ਪ੍ਰੰਤੂ ਮੁੱਖ ਮੰਤਰੀ ਇਹ ਸਮਝ ਲੈਣ ਕਿ ਇਨ੍ਹਾਂ ਕੋਸ਼ਿਸ਼ਾਂ ਕਾਰਨ ਪਹਿਲਾਂ ਤਿੰਨ ਮੁੱਖ ਮੰਤਰੀ ਹਲਾਲ ਹੋ ਚੁੱਕੇ ਹਨ ਝ ਆਮ ਆਦਮੀ ਪਾਰਟੀ ਦੇ ਸ਼੍ਰੀ ਅਮਨ ਅਰੋੜਾ ਨੇ ਰਾਜਪਾਲ ਦੇ ਭਾਸ਼ਨ ਸੰਬੰਧੀ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਵਲੋਂ ਤਿੰਨ ਮਹੀਨਿਆਂ ਦੌਰਾਨ ਭ੍ਰਿਸ਼ਟਾਚਾਰ ਵਿਰੋਧੀ ਚਲਾਈ ਮੁਹਿੰਮ ਇਕ ਵੱਡੀ ਪ੍ਰਾਪਤੀ ਹ। ਉਨ੍ਹਾਂ ਕਿਹਾ ਕਿ ਹੁਣ ਤੱਕ 6000 ਏਕੜ ਸਰਕਾਰੀ ਜ਼ਮੀਨ ਨੂੰ ਗੈਰ-ਕਾਨੂੰਨੀ ਕਬਜ਼ਿਆਂ ਤੋਂ ਖ਼ਾਲੀ ਕਰਵਾਉਣਾ ਅਤੇ ਸਰਕਾਰੀ ਨੌਕਰੀ ਲਈ ਪੰਜਾਬੀ ‘ਚੋਂ 50 ਪ੍ਰਤੀਸ਼ਤ ਨੰਬਰ ਹੋਣਾ ਵੀ ਸ਼ਲਾਘਾਯੋਗ ਫੈਸਲੇ ਹਨ ਝ ਆਮ ਆਦਮੀ ਪਾਰਟੀ ਦੇ ਹੀ ਜੈ ਕ੍ਰਿਸ਼ਨ ਰੌੜੀ ਨੇ ਮਤੇ ‘ਤੇ ਕਿਹਾ ਕਿ ਪਹਿਲੀਆਂ ਸਰਕਾਰਾਂ ਜੋ ਕੰਮ ਆਪਣੇ ਕਾਰਜਕਾਲ ਦੇ ਮਗਰਲੇ 6 ਮਹੀਨਿਆਂ ਵਿਚ ਕਰਦੀਆਂ ਰਹੀਆਂ ਹਨ, ਸਾਡੀ ਸਰਕਾਰ ਨੇ ਪਹਿਲੇ ਤਿੰਨ ਮਹੀਨਿਆਂ ਵਿਚ ਕੀਤੇ ਹਨ ਝ ਅਕਾਲੀ ਦਲ ਦੇ ਸਦਨ ਵਿਚ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਤੇ ਵਿਕਾਸ ਦੋਵੇਂ ਆਪਸ ਵਿਚ ਜੁੜੇ ਹੋਏ ਹਨ ਤੇ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਦਾ ਰਾਜ ਦੇ ਵਿਕਾਸ ‘ਤੇ ਸਿੱਧਾ ਅਸਰ ਪਏਗਾ । ਕਾਂਗਰਸ ਦੇ ਸ. ਸੁਖਪਾਲ ਸਿੰਘ ਖਹਿਰਾ ਨੇ ਬੋਲਦਿਆਂ ਸਦਨ ਵਿਚ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਤਿੱਖਾ ਵਿਰੋਧ ਕੀਤਾ ਝ ਉਨ੍ਹਾਂ ਜ਼ਮੀਨਾਂ ਆਬਾਦ ਕਰਨ ਵਾਲੇ ਛੋਟੇ ਕਿਸਾਨਾਂ ਨੂੰ ਉਜਾੜਨ ਦਾ ਵਿਰੋਧ ਕੀਤਾ ਪਰ ਮਾਲ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਦਨ ਵਿਚ ਛੋਟੇ ਕਿਸਾਨਾਂ ਵਿਰੁੱਧ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ |
ਆਮ ਆਦਮੀ ਪਾਰਟੀ ਦੇ ਬੁੱਧਰਾਮ ਨੇ ਮਾਝੇ ਦੇ ਖੇਤਰਾਂ ‘ਚੋਂ ਛੋਟੀਆਂ ਸਨਅਤਾਂ ਖ਼ਤਮ ਹੋਣ ਤੇ ਅੰਮ੍ਰਿਤਸਰ ਸੁਤੀ, ਉਨੀ ਤੇ ਰੇਸ਼ਮ ਆਦਿ ਕਾਰਖ਼ਾਨਿਆਂ ਵਿਚ ਕੰਮ ਕਰਦੇ 60 ਹਜ਼ਾਰ ਵਰਕਰਾਂ ਦੇ ਬੇਰੁਜ਼ਗਾਰ ਹੋਣ ‘ਤੇ ਚਿੰਤਾ ਪ੍ਰਗਟਾਈ। | ਭਾਵੇਂ ਕਿ ਹਮੇਸ਼ਾ ਹੀ ਇਹ ਹੁੰਦਾ ਆਇਆ ਹੈ ਕਿ ਵਿਰੋਧੀ ਧਿਰ ਉਣਤਾਈਆਂ ਗਿਣਾਉਂਦੀ ਆਈ ਹੈ ਅਤੇ ਰਾਜ ਕਰ | ਰਹੀ ਸਰਕਾਰ ਆਪਣੀਆਂ ਪ੍ਰਾਪਤੀਆਂ ਪਰ ਸ. ਬਾਜਵਾ ਦੀ ਕਾਰਵਾਈ ਤੋਂ ਤਾਂ ਇਹ ਹੀ ਜਾਪਦਾ ਹੈ ਕਿ ਜਿਵੇਂ ਕਾਂਗਰਸ ਦੇ ਵੇਲੇ ਤਾਂ ਲਾਅ ਐਂਡ ਆਰਡਰ ਦੀਆਂ ਕਦੀ ਧੱਜੀਆਂ ਹੀ ਨਹੀਂ ਉਡੀਆਂ ਹੋਣ। ਜਦਕਿ ਇਸ ਸਮੇਂ ਸਮੁੱਚੇ ਪੰਜਾਬ ਵਾਸਤੇ | ਸਭ ਤੋਂ ਅਹਿਮ ਮੁੱਦਾ ਰੁਜਗਾਰ ਹੈ ਅਤੇ ਇਹ ਹੀ ਸਭ ਸਮੱਸਿਆਵਾਂ ਦੀ ਮੂਲ ਜੜ੍ਹ ਹੈ ਪੰਜਾਬ ਵਿਚ ਇਸ ਸਮੇਂ ਉਦਯੋਗਿਕ ਇਕਾਈਆਂ ਦੀ ਸਥਾਪਤੀ ਬਹੁਤ ਜਰੂਰੀ ਹੈ ਅਤੇ ਚਾਈਨਾ ਦੀ ਤਰਜ ਤੇ ਇਥੋਂ ਦੀ ਜਨਤਾ ਲਈ ਵੱਧ ਤੋਂ ਵੱਧ ਲਘੂ | ਉਦਯੋਗ ਹਰ ਘਰ ਵਿਚ ਸਥਾਪਿਤ ਕਰਨੇ ਚਾਹੀਦੇ ਹਨ ਅਤੇ ਹਰ ਤਰਾਂ ਦੀ ਮਸ਼ੀਨਰੀ ਦੇ ਕਲਪੁਰਜੇ ਤਿਆਰ ਕਰਕੇ ਇਸ ਦੀ ਅਸੈਬਲਿੰਗ ਵੱਡੇ-ਵੱਡੇ ਯੂਨਿਟਾਂ ਵਿਚ ਹੋਣੀ ਚਾਹੀਦੀ ਹੈ।
ਸੂਬੇ ਦੀ ਅਹਿਮ ਸਮੱਸਿਆ ਜਿਸ ਨਾਲ ਕਿ ਨੌਜੁਆਨ ਨਿਰਾਸ਼ਤਾ ਦੇ ਆਲਮ ਵਿਚ ਹੈ ਉਹ ਬੇਕਾਰੀ ਹੈ ਅਤੇ ਇਸ ਨਾਲ ਕਿਵੇਂ ਨਜਿੱਠਣਾ ਹੈ। | ਪੰਜਾਬ ਵਿਚ ਇਸ ਸਮੇਂ ਸਮੱਸਿਆਵਾਂ ਦੀ ਗਿਣਤੀ ਤਾਂ ਬਹੁਤ ਹੈ ਪਰ ਉਹ ਦਰ ਤਾਂ ਹੀ ਹੋ ਸਕਦੀਆਂ ਹਨ ਜੇਕਰ ਸਭ ਪਾਰਟੀਆਂ ਜਨਤਾ ਦੀ ਉਸ ਗੱਲ ਨੂੰ ਕਬੂਲਣ ਕਿ ਉਹ ਬੀਤੇ ਸਮੇਂ ਦੌਰਾਨ ਹਰ ਮੁੱਦੇ ਤੇ ਫੇਲ੍ਹ ਹੋ ਚੁੱਕੀਆਂ ਹਨ ਜਿਸ ਦੀ ਵਜਾ ਨਾਲ ਪੰਜਾਬ ਤਿੰਨ ਲੱਖ ਕਰੋੜ ਦਾ ਕਰਜ਼ਾਈ ਹੋਇਆ ਪਿਆ ਹੈ ਹੁਣ ਸਭ ਪਾਰਟੀਆਂ ਨੂੰ ਮਿਲ ਕੇ ਸਰਕਾਰ ਦਾ ਸਾਥ ਇਸ ਕਦਰ ਦੇਣਾ ਚਾਹੀਦਾ ਹੈ ਕਿ ਪੰਜਾਬ ਵਿਚ ਅਮਨ ਸ਼ਾਂਤੀ, ਰੁਜ਼ਗਾਰ ਸਥਾਪਤੀ ਅਤੇ ਪ੍ਰਦੂਸ਼ਣ ਮੁਕਤ ਕਿਵੇਂ ਕਰਨਾ ਹੈ। ਅਗਰ ਸਰਕਾਰ ਕਿਸੇ ਵੀ ਗੱਲ ਤੇ ਪਾਬੰਦੀ ਲਗਾਉਂਦੀ ਹੈ ਜੋ ਕਿ ਜਨਤਾ ਦੇ ਹੱਕ ਵਿੱਚ ਹੈ ਤਾਂ ਫਿਰ ਸਭ ਪਾਰਟੀਆਂ ਦੇ ਮੈਂਬਰ ਮਿਲ-ਜੁੱਲ ਕੇ ਉਸ ਗੱਲ ਤੇ ਪਹਿਰਾ ਦੇਣਾ ਆਪਣਾ ਫਰਜ਼ ਕਿਉਂ ਨਹੀਂ ਸਮਝਦੇ। ਅਜਿਹੇ ਕਈ ਮੌਕਿਆਂ ਤੇ ਇਹ ਆਮ ਵੇਖਣ ਨੂੰ ਮਿਲਿਆ ਹੈ ਕਿ ਵਿਰੋਧੀ ਧਿਰਾਂ ਦਾ ਕੰਮ ਸਿਰਫ ਤੇ ਸਿਰਫ ਉਣਤਾਈਆਂ ਲੱਭਣਾ ਹੈ। ਮਿਸਾਲ ਦੇ ਤੌਰ ਤੇ ਕਾਂਗਰਸ ਦੇ ਵੇਲੇ ਤੋਂ ਹੀ ਪੰਜਾਬ ਨੂੰ ਪਲਾਸਟਿਕ ਮੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਅੱਜ ਹਰ ਦੁਕਾਨ ਤੇ ਪਲਾਸਟਿਕ ਉਵੇਂ ਹੀ ਵਿਕ ਰਿਹਾ ਹੈ ਪਰ ਇਸ ਲਈ ਸਰਕਾਰ ਹੀ ਸਖਤਾਈ ਕਰੇ ਜਦਕਿ ਹਰੇਕ ਪਾਰਟੀ ਦੇ ਵਰਕਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਨੂੰ ਰੋਕੇ ਅਤੇ ਜਨਤਾ ਨੂੰ ਜਾਗਰੂਕ ਕਰੇ। |
ਪਰ ਜਦੋਂ ਵਿਰੋਧੀ ਧਿਰਾਂ ਦਾ ਧਿਆਨ ਹੀ ਇਸ ਗੱਲ ਵੱਲ ਹੋਵੇ ਕਿ ਕਿਵੇਂ ਸਰਕਾਰ ਨੂੰ ਹਰ ਹੀਲੇ ਫੋਲ਼ ਦੱਸਣਾ ਹੈ ਤਾਂ ਅਜਿਹੇ ਮੌਕੇ ਤੇ ਤਾਂ ਕਿਸੇ ਵੀ ਸਮੱਸਿਆ ਦਾ ਹੱਲ ਨਿਕਲਣਾ ਅਸੰਭਵ ਹੈ । ਜਦਕਿ ਪ੍ਰਤੱਖ ਸਚਾਈ ਤਾਂ ਇਹ ਹੈ ਕਿ ਜਿਵੇਂ ਮਹਾਂਰਾਸ਼ਟਰ ਵਿਚ ਮੌਜੂਦਾ ਸਰਕਾਰ ਨੂੰ ਡੇਗਣ ਦੀਆਂ ਕਾਰਵਾਈਆਂ ਚਲ ਰਹੀਆਂ ਹਨ ਅਜਿਹਾ ਕੰਮ ਵਿਚ ਤਾਂ ਵਿਰੋਧੀ ਧਿਰਾਂ ਬਹੁਤ ਹੀ ਬਾਰੀਕੀ ਨਾਲ ਹਰ ਸਮੇਂ ਖੋਜ ਕਰਦੀਆਂ ਰਹਿੰਦੀਆਂ ਹਨ । ਪੰਜਾਬ ਦੀ ਸਮੱਸਿਆ ਇਸ ਸਮੇਂ ਖੁਸ਼ਹਾਲੀ ਹੈ ਅਤੇ ਹਰ ਇਕ ਨੂੰ ਇਸ ਵਾਰ ਇਸ ਦੀ ਦੁਬਾਰਾ ਅਬਾਦੀ ਲਈ ਸਾਂਝਾ ਹੰਭਲਾ ਮਾਰਨਾ ਚਾਹੀਦਾ ਹੈ ਜੋ ਕਿ ਹਰ ਪੱਖ ਤੋਂ ਉੱਜੜ ਚੁੱਕਾ ਹੈ ॥ ਰਾਜ ਵਿਚ ਇਸ ਸਮੇਂ ਸ਼ਾਂਤੀ ਕਾਇਮ ਰੱਖਦਿਆਂ ਅਜਿਹਾ ਪਹਿਰਾ ਦੇਣਾ ਚਾਹੀਦਾ ਹੈ ਕਿ ਕੋਈ ਵੀ ਇਸ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਨਾ ਕਰੇ। | ਇਸ ਵਾਰ ਪਹਿਲੇ ਬਜਟ ਇਜਲਾਸ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਣਾ ਚਾਹੀਦਾ ਹੈ ਅਤੇ ਹਰ ਸਮੱਸਿਆ ਉਠਾਉਣੀ ਜਿੱਥੇ ਵਿਰੋਧੀ ਧਿਰਾਂ ਦਾ ਹੱਕ ਹੈ ਉਥੇ ਸਰਕਾਰ ਦਾ ਉਸ ਦਾ ਹੱਲ ਪਹਿਲ ਦੇ ਆਧਾਰ ਤੇ ਲੱਭਨਾ ਫਰਜ ਹੈ। ਦੇਸ਼ ਵਿਚ ਇੱਕ ਪੰਜਾਬ ਸੂਬੇ ਨੂੰ ਹੀ ਅਜਿਹਾ ਬਣਾ ਦੇਵੋ ਕਿ ਜਿੱਥੇ ਸਭ ਮਸਲੇ ਸ਼ਾਂਤੀ ਨਾਲ ਹੱਲ ਹੁੰਦੇ ਹਨ॥
-ਬਲਵੀਰ ਸਿੰਘ ਸਿੱਧੂ
Leave a Reply