ਮੁੱਲਾਂਪੁਰ ਦਾਖਾ:::::::::::::::::- ਅੱਜ ਸੀਨੀਅਰ ਅਕਾਲੀ ਨੇਤਾ ਸਾਬਕਾ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਅਕਾਲੀ ਦਲ ਸੰਯੁਕਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਤੇ ਆਧਾਰਿਤ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਗੁਰਦੇਵ ਸਿੰਘ ਲਾਪਰਾਂ, ਸਤਿੰਦਰਪਾਲ ਸਿੰਘ ਸਿੱਧਵਾਂ ਜੋ ਕੈਨੇਡਾ ਟਰਾਂਟੋ ਵਿਖੇ ਰੇਡੀਓ ਦਾ ਸੰਚਾਲਨ ਕਰਦੇ ਹਨ, ਪਰਮਜੀਤ ਸਿੰਘ ਸਿੱਧਵਾਂ ਅਕਾਲੀ ਨੇਤਾ, ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਰਿਟਾ. ਪ੍ਰਿੰਸੀਪਲ ਡਾ. ਗੁਰਇਕਬਾਲ ਸਿੰਘ, ਅਮਰੀਕ ਸਿੰਘ ਆਲੀਵਾਲ, ਸਤਬੀਰ ਸਿੰਘ ਕੈਨੇਡਾ, ਪ੍ਰੋ. ਮੋਹਣ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ, ਉੱਘੇ ਸ਼ਾਇਰ ਅਮਰਜੀਤ ਸਿੰਘ ਸ਼ੇਰਪੁਰੀ, ਸਵਰਨ ਸਿੰਘ ਸੰਧੂ ਸੀਨੀਅਰ ਕਾਂਗਰਸੀ ਨੇਤਾ, ਜਸਵਿੰਦਰ ਸਿੰਘ ਸਿਆਸੀ ਸਕੱਤਰ ਨੇ ਭੇਂਟ ਕੀਤੀ।
ਇਸ ਸਮੇਂ ਸ਼੍ਰੀ ਬਾਵਾ ਨੇ ਦੱਸਿਆ ਕਿ ਇਹ ਪੁਸਤਕ ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ ਉੱਘੇ ਸਿੱਖ ਇਤਿਹਾਸਕਾਰ ਡਾ. ਅਨੁਰਾਗ ਸਿੰਘ ਵੱਲੋਂ ਤਿੰਨ ਸਾਲ ਦੇ ਸਮੇਂ ਅੰਦਰ ਤਿਆਰ ਕੀਤੀ ਗਈ ਹੈ ਜਿਸ ਵਿੱਚ 6 ਗੁਰੂਆਂ, 15 ਭਗਤਾਂ, 11 ਭੱਟਾਂ, 4 ਗੁਰਸਿੱਖਾਂ ਦੀਆਂ ਆਰ.ਐਮ. ਸਿੰਘ ਵਿਸ਼ਵ ਪ੍ਰਸਿੱਧ ਆਰਟਿਸਟ ਵੱਲੋਂ ਤਿਆਰ ਕੀਤੀਆਂ ਤਸਵੀਰਾਂ ਸੁਸ਼ੋਭਿਤ ਹਨ ਅਤੇ ਗੁਰਬਾਣੀ ਦੇ ਸ਼ਬਦ ਅਤੇ ਬਾਣੀਕਾਰਾਂ ਦੇ ਜੀਵਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਇਸ ਸਮੇਂ ਸ. ਢੀਡਸਾ ਨੇ ਕੁਝ ਸਮਾਂ ਪੁਸਤਕ ਦੇ ਦਰਸ਼ਨਾਂ ਤੋਂ ਬਾਅਦ ਕਿਹਾ ਕਿ ਉਹ ਜਲਦੀ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਆਉਣਗੇ ਅਤੇ “ਸ਼ਬਦ ਪ੍ਰਕਾਸ਼ ਅਜਾਇਬ ਘਰ” ਦੇ ਦਰਸ਼ਨ ਕਰਨਗੇ ਜਿਸ ਤੇ ਅਧਾਰਿਤ ਇਹ ਪੁਸਤਕ ਅਨੁਰਾਗ ਸਿੰਘ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।
Leave a Reply