ਆਖਿਰ ਭਗਵਾਨ ਰਾਮ ਭਗਤਾਂ ਨੇ ਸ਼ਿਵ ਭਗਤਾਂ ਨੂੰ ਮਾਤ ਦੇ ਹੀ ਦਿੱਤੀ ਤੇ ਢਾਈ ਸਾਲ ਬਾਅਦ ਹੀ ਊਧਵ ਠਾਕਰੇ ਨਾਲ ਆਪਣਿਆਂ ਤੋਂ ਹੀ ਉੇਹ ਦਗੇਬਾਜ਼ੀ ਕਰਵਾ ਦਿੱਤੀ ਕਿ ਜਿਸ ਨਾਲ ਮੱੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿਵਾਉਣ ਅਤੇ ਸ਼ਿਵ ਸੈਨਾ ਦੀ ਕਵਾਇਦ ਹੀ ਬਦਲ ਦਿੱਤੀ। ਇਹ ਕੋਈ ਇੱਕ ਦਿਨ ਨਹੀਂ ਹੋਇਆ ਇਸ ਕੰਮ ਨੂੰ ਪੂਰੇ ਢਾਈ ਸਾਲ ਲੱਗ ਗਏ ਜਦੋਂ ਸ਼ਿਵ ਸੈਨਾ ਦੇ ਪਰਬਤ ਨੂੰ ਸੱਨ੍ਹ ਲਗਾਈ ਗਈ। ਜਦਕਿ ਦੋ ਦਿਨ ਤੋਂ ਇਹ ਸਭ ਕੱੁਝ ਇਕ ਦਮ ਸਾਹਮਣੇ ਆਇਆ ਹੈ ਕਿ ਊਧਵ ਠਾਕਰੇ ਦੀ ਕਾਰਗੁਜ਼ਾਰੀ ਨੂੰ ਉਹਨਾਂ ਦੇ ਆਪਣੇ ਹੀ ਚਹੇਤਿਆਂ ਨੇ ਨਕਾਰ ਦਿੱਤਾ।ਬਾਗੀ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਦੁਆਰਾ ਆਪਣੀ ਸਰਕਾਰ ਨੂੰ ਡੇਗਣ ਦੇ ਕੰਢੇ ‘ਤੇ ਲੈ ਕੇ ਆਉਣ ਤੋਂ ਬਾਅਦ ਆਪਣੀ ਚੁੱਪੀ ਤੋੜਦਿਆਂ ਹੋਇਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਜੇਕਰ ਬਾਗ਼ੀ ਵਿਧਾਇਕ ਮੈਨੂੰ ਕਹਿ ਦਿੰਦੇ ਕਿ ਉਹ ਮੈਨੂੰ ਮੁੱਖ ਮੰਤਰੀ ਬਣਿਆ ਦੇਖਣਾ ਨਹੀਂ ਚਾਹੁੰਦੇ ਤਾਂ ਮੈਂ ਆਪਣਾ ਅਹੁਦਾ ਛੱਡਣ ਲਈ ਤਿਆਰ ਸੀ। ਵੈੱਬਕਾਸਟ ਜ਼ਰੀਏ 17 ਮਿੰਟਾਂ ਦੇ ਆਪਣੇ ਸੰਬੋਧਨ ‘ਚ ਠਾਕਰੇ ਨੇ ਇਹ ਵੀ ਕਿਹਾ ਕਿ ਜੇਕਰ ਸ਼ਿਵ ਸੈਨਿਕਾਂ ਨੂੰ ਲੱਗਦਾ ਹੈ ਕਿ ਉਹ ਪਾਰਟੀ ਦੀ ਅਗਵਾਈ ਕਰਨ ਦੇ ਯੋਗ ਨਹੀਂ ਹਨ ਤਾਂ ਉਹ ਸ਼ਿਵ ਸੈਨਾ ਪ੍ਰਧਾਨ ਦਾ ਅਹੁਦਾ ਛੱਡਣ ਲਈ ਵੀ ਤਿਆਰ ਸਨ। ਠਾਕਰੇ ਨੇ ਕਿਹਾ ਕਿ ਸੂਰਤ ਤੇ ਹੋਰ ਥਾਵਾਂ ਤੋਂ ਬਿਆਨ ਕਿਉਂ ਦਿੰਦੇ ਹੋ? ਮੇਰੇ ਸਾਹਮਣੇ ਆ ਕੇ ਦੱਸੋ ਕਿ ਮੈਂ ਮੁੱਖ ਮੰਤਰੀ ਤੇ ਸ਼ਿਵ ਸੈਨਾ ਪ੍ਰਧਾਨ ਦੇ ਅਹੁਦੇ ਸੰਭਾਲਣ ਦੇ ਅਯੋਗ ਹਾਂ। ਮੈਂ ਤੁਰੰਤ ਅਸਤੀਫ਼ਾ ਦੇ ਦੇਵਾਂਗਾ। ਉਨ੍ਹਾਂ ਕਿਹਾ ਕਿ ਮੈਂ ਆਪਣਾ ਅਸਤੀਫਾ ਤਿਆਰ ਰੱਖਾਂਗਾ ਅਤੇ ਤੁਸੀਂ ਇਸ ਨੂੰ ਰਾਜ ਭਵਨ ਲਿਜਾ ਸਕਦੇ ਹੋ। ਉਨ੍ਹਾਂ ਕਿਹਾ ਕਿ ਮੈਂ ਇਕ ਸ਼ਿਵ ਸੈਨਿਕ ਨੂੰ ਮੁੱਖ ਮੰਤਰੀ ਦੇ ਅਹੁਦੇ ‘ਤੇ ਆਪਣੇ ਉੱਤਰਾਧਿਕਾਰੀ ਵਜੋਂ ਦੇਖ ਕੇ ਖੁਸ਼ ਹੋਵਾਂਗਾ। ਉਨ੍ਹਾਂ ਕਿਹਾ ਕਿ ਮੈਂ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਦੇ ਸੁਝਾਅ ਤੋਂ ਬਾਅਦ ਤਜਰਬੇਕਾਰ ਨਾ ਹੋਣ ਦੇ ਬਾਵਜੂਦ ਇਹ ਅਹੁਦਾ ਸੰਭਾਲਿਆ ਸੀ। ਪਰ ਊਧਵ ਠਾਕਰੇ ਨੇ ਤਾਂ ਅੱ ਜ ਉਸ ਸਮੇਂ ਇਕ ਵਧੀਆ ਤੇ ਨੇਕ ਕੰਮ ਕੀਤਾ ਜਦੋਂ ਉਹਨਾਂ ਨੇ ਆਪਣਾ ਸਰਕਾਰੀ ਮੱੁਖ ਮੰਤਰੀ ਵਾਲਾ ਰਿਹਾਇਸ਼ੀ ਬੰਗਲਾ ਖਾਲੀ ਕਰ ਦਿੱਤਾ।
ਹੁਣ ਜਦੋਂ ਬੀ.ਜੇ.ਪੀ. ਨੇ ਆਪਣਾ ਹਿਸਾਬ ਕਿਤਾਬ ਮਜ਼ਬੂਤ ਕਰ ਲਿਆ ਹੈ ਤਾਂ ਏਕ ਨਾਥ ਸ਼ਿੰਦੇ ਨੂੰ ਇਹ ਵੀ ਸਾਫ ਕਰ ਦੇਣਾ ਚਾਹੀਦਾ ਹੈ ਕਿ ਆਖਿਰ ਉਹਨਾਂ ਦੀ ਕੀ ਮਜ਼ਬੂਰੀ ਸੀ ਜਿਸ ਦੀ ਤਹਿਤ ਉਹਨਾਂ ਨੇ ਇਹ ਸਭ ਕੱੁਝ ਕੀਤਾ। ਇਹ ਕੋਈ ਪ੍ਰਕਿਿਰਆ ਆਪਣੇ ਆਪ ਵਿਚ ਹੋਂਦ ਵਿਚ ਨਹੀਂ ਆਈ ਜਦੋਂ ਈ.ਡੀ. ਤੇ ਕੇਂਦਰੀ ਏਜੰਸੀਆਂ ਦਾ ਅੰਗੂਠਾ ਸੰਘੀ ਨੱਪਦਾ ਹੈ ਤਾਂ ਬਚਾਓ ਦੀ ਆਵਾਜ਼ ਸਿਰਫ ਉਸ ਨੂੰ ਹੀ ਸੁਣਦੀ ਹੈ ਜਿਸ ਦੇ ਹੱਥ ਵਿਚ ਗਰਦਨ ਹੁੰਦੀ ਹੈ। ਇੱਕ ਪ੍ਰਤੱਖ ਸਚਾਈ ਤਾਂ ਇਹ ਵੀ ਹੈ ਮਹਾਂਰਾਸ਼ਟਰ ਦੇ 172 ਵਿਧਾਇਕਾਂ ਅਤੇ 27 ਮੰਤਰੀਆਂ ਤੇ ਅਪਰਾਧਿਕ ਮਾਮਲੇ ਦਰਜ ਹਨ, ਭਾਰਤੀ ਜਨਤਾ ਪਾਰਟੀ ਦੇ 105 ਵਿਧਾਇਕਾਂ ਵਿਚੋਂ 65 ਵਿਧਾਇਕਾਂ ਤੇ ਅਪਰਾਧਿਕ ਮਾਮਲੇ ਦਰਜ ਹਨ ਉਹਨਾਂ ਵਿਚੋਂ 40 ਵਿਧਾਇਕ ਅਤੇ 6 ਸਾਂਸਦਾ ਖਿਲਾਫ ਵੀ ਗੰਭੀਰ ਅਪਰਾਧ ਦੇ ਮਾਮਲੇ ਦਰਜ ਹਨ। ਸ਼ਿਵ ਸੈਨਾ ਦੇ 56 ਵਿਚੋਂ 31 ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ।ਇਹਨਾਂ ਵਿਚੋਂ 26 ਦੇ ਖਿਲ਼ਾਫ ਗੰਭੀਰ ਮਾਮਲੇ ਦਰਜ ਹਨ। ਕਾਂਗਰਸ ਅਤੇ ਐਨ ਸੀ ਪੀ ਦੇ ਵਿਧਾਇਕਾਂ ਦਾ ਵੀ ਇਹੀ ਹਾਲ ਹੈ। 176 ਵਿਧਾਇਕਾਂ ਦੀ ਜਾਇਦਾਦਾਂ 22 ਕਰੋੜ 42 ਲੱਖ ਹੈ ਜਦਕਿ 2014 ਵਿੱਚ 10 ਕਰੋੜ 87 ਲੱਖ ਸੀ। ਜਦਕਿ ਇਹਨਾਂ ਖਿਲਾਫ ਕਾਰਵਾਈਆ ਤੇਜ ਉਦੋਂ ਹੀ ਹੁੰਦੀਆਂ ਹਨ ਜਦੋਂ ਕਿਸੇ ਸਰਕਾਰ ਨੂੰ ਡੇਗਣਾ ਹੁੰਦਾ ਹੈ, ਗ੍ਰਿਫਤਾਰੀ ਤੋਂ ਬਚਣ ਦੇ ਲਈ ਵਿਧਾਇਕਾਂ ਤੇ ਸਾਂਸਦਾ ਨੂੰ ਆਪਣੇ ਉਸ ਆਕਾ ਦਾ ਕਹਿਣਾ ਮੰਨਣਾ ਪੈਂਦਾ ਹੈ ਜਿਸ ਦੇ ਹੱਥ ਤਾਕਤ ਹੁੰਦੀ ਹੈ।
ਇਹ ਸਾਰਾ ਚਲਨ ਕੀ ਰਾਮ ਰਾਜ ਦੀ ਦੇਣ ਹੈ ਜਦਕਿ ਰਾਮ ਤਾਂ ਹਰ ਕੰਮ ਕਰਨ ਤੋਂ ਪਹਿਲਾਂ ਮਹਾਂਦੇਵ ਸ਼ਿਵ ਦਾ ਜਾਪ ਕਰਦੇ ਸਨ ਅੱਜ ਜਦੋਂ ਰਾਮ ਭਗਤਾਂ ਨੇ ਸ਼ਿਵ ਭਗਤਾਂ ਦੇ ਲਈ ਕੱੁਝ ਅਜਿਹਾ ਹਵਨ ਕਰ ਦਿੱਤਾ ਕਿ ਉਹ ਅਹੁਦੇ ਦੇ ਲਾਲਚ ਵਿਚ ਆ ਗਏ ਜਾਂ ਆਪਣਾ ਦਾਮਨ ਬਚਾਉਣ ਦੀ ਖਾਤਿਰ ਕੇ ਕਿਤੇ ਜੇਲ੍ਹ ਦੀ ਹਵਾ ਨਾ ਖਾਣੀ ਪਵੇ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਕੀ ਕੇਂਦਰ ਦੀ ਸਰਕਾਰ ਦਾ ਇਹ ਚਲਨ ਕਾਮਯਾਬ ਹੋ ਜਾਵੇਗਾ। ਜਦਕਿ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮਿਸਾਲ ਸਾਹਮਣੇ ਹੈ ਉਥੇ ਇਹਨਾਂ ਨੇ ਕੀ ਨਹੀਂ ਸੀ ਕੀਤਾ। ਪਰ ਉਥੋਂ ਦੀ ਜਨਤਾ ਨੇ ਅਜਿਹਾ ਜਵਾਬ ਦਿੱਤਾ ਸੀ ਕਿ ਦੀਦੀ ਦੀਦੀ ਦੁਹਾਈ ਦੀ ਆਵਾਜ਼ ਪੰਜ ਸਾਲ ਵਾਸਤੇ ਤਾਂ ਦਬ ਕੇ ਹੀ ਰਹਿ ਗਈ ਹੈ। ਅਜਿਹੇ ਮੌਕੇ ਤੇ ਜੋ ਕੱੁਝ ਵੀ ਹੋ ਰਿਹਾ ਹੈ ਉਸ ਦਾ ਜਵਾਬ ਵੀ ਜਨਤਾ ਦੇ ਦਰਬਾਰ ਵਿਚ2024 ਨੂੰ ਮਿਲ ਜਾਣਾ ਹੈ।
ਪਰ ਅਜਿਹੀ ਤਾਕਤ ਅਜ਼ਮਾ ਕੇ ਕਿਸੇ ਦੀ ਉਸ ਕਾਰਗੁਜ਼ਾਰੀ ਨੂੰ ਠੇਸ ਪਹੁੰਚਾਉਣਾ ਜੋ ਕਿ ਹਨ ਹੀ ਅਸਲ ਹਿੰਦੂ ਜਿੰਨ੍ਹਾਂ ਨੇ ਹਿੰਦੂਤਵ ਦਾ ਸਿੱਕਾ ਮਹਾਂਰਾਸ਼ਟਰ ਵਿਚ ਇਕ ਲੰਬੀ ਲੜਾਈ ਲੜ ਕੇ ਜਮਾਇਆ । ਬਾਬਾ ਸਾਹਿਬ ਬਾਲ ਠਾਕਰੇ ਜੀ ਨੇ ਨਾ ਕਿਸੇ ਦੀ ਅਧੀਨਗੀ ਕਬੂਲੀ ਸੀ ਤੇ ਨਾ ਹੀ ਉਹਨਾ ਦਾ ਵੰਸ਼ ਕਿਸੇ ਦੀ ਅਧੀਨਗੀ ਕਬੂਲੇਗਾ। ਹਰ ਇੱਕ ਪਾਰਟੀ ਦੀ ਹੋਂਦ ਨੂੰ ਕਾਇਮ ਕਰਨ ਦੇ ਲਈ ਲੰਬੀ ਪ੍ਰਕਿਿਰਆ ਹੁੰਦੀ ਹੈ ਅਤੇ ਇਸ ਪ੍ਰਕਿਿਰਆ ਨੂੰ ਸਫਲ ਕਰਨ ਦੇ ਲਈ ਸਮਾਂ ਜਰੂਰ ਲੱਗਦਾ ਹੈ ਪਰ ਇਸ ਦੀਆਂ ਨੀਹਾਂ ਬਹੁਤ ਮਜ਼ਬੂਤ ਹੁੰਦੀਆਂ ਹਨ। ਜਦਕਿ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੇਂਦਰ ਰਾਜਾਂ ਦਾ ਸੰਮੂਹ ਜਰੂਰ ਹੈ ਇਸ ਨੂੰ ਆਪਣੀ ਨਜ਼ਰਸਾਨੀ ਵਿੱਚ ਵਿਕਾਸ ਤੇ ਖੁਸ਼ਹਾਲ ਦੀ ਦਰ ਨਾਲ ਵੀ ਆਪਣਾ ਬਣਾਇਆ ਜਾ ਸਕਦਾ ਹੈ ਨਾ ਕਿ ਦਬਾ ਕੇ। ਜਦੋਂ ਕਿਸੇ ਵੀ ਗੇਂਦ ਨੂੰ ਜਿੰਨੀ ਜੋਰ ਦੀ ਦਬਾਵਾਂਗੇ ਜਦੋਂ ਪਕੜ ਢਿੱਲੀ ਹੋਵੇਗੀ ਤਾਂ ੳੇੁਹ ਉਸ ਨਾਲੋਂ ਕਿਤੇ ਜਿਆਦਾ ਉਛਲੇਗੀ ਤੇ ਹੱਥੋਂ ਬਾਹਰ ਨਿਕਲਦੀ ਤਾਂ ਕਦੇ ਉਹ ਉਸ ਦਿਮਾਗ ਨੂੰ ਹੀ ਪਾੜ ਦਿੰਦੀ ਹੈ। ਜਿਸ ਦੀ ਸ਼ਾਤਰਦਿਮਾਗੀ ਨੇ ਉਸ ਨੂੰ ਦਬਾਇਆ ਹੁੰਦਾ ਹੈ।
-ਬਲਵੀਰ ਸਿੰਘ ਸਿੱਧੂ
Leave a Reply