ਮੌਜੂਦਾ ਸਮੇਂ ਜਦੋਂ ਅਗਨੀਪਥ ਨੂੰ ਲੈਕੇ ਮਾਹੌਲ ਗਰਮਾਇਆ ਹੈ ਅਤੇ ਬਹੁਤ ਵੱਡੇ ਪੱਧਰ ਤੇ ਦੇਸ਼ ਦਾ ਬੇਰੁਜ਼ਗਾਰ ਨੌਜੁਆਨ ਸੰਘਰਸ਼ ਦੇ ਰਾਹ ਤੇ ਤੁਰਿਆ ਹੈ ਤਾਂ ੳੇੇੁਸ ਸਮੇਂ ‘ਅਗਨੀਪਥ’ ਯੋਜਨਾ ਨੂੰ ਲੈ ਕੇ ਦੇਸ਼ ਭਰ ‘ਚ ਫ਼ੈਲੇ ਵਿਰੋਧ ਦਰਮਿਆਨ ਜਿੱਥੇ ਸਰਕਾਰ ਵਾਰ-ਵਾਰ ਯੋਜਨਾ ਨੂੰ ਜਾਰੀ ਰੱਖਣ ਦਾ ਰੁਖ਼ ਦੁਹਰਾਅ ਰਹੀ ਹੈ, ਉੱਥੇ ਹੀ ਸਪੱਸ਼ਟੀਕਰਨ ਅਤੇ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ। ਇਸੇ ਦਰਮਿਆਨ ਫ਼ੌਜੀ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਬਾਕਾਇਦਾ ਪ੍ਰੈੱਸ ਕਾਨਫ਼ਰੰਸ ਕਰਕੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਗਨੀਵੀਰਾਂ ਨੂੰ ਵੀ ਬਹਾਦਰੀ ਪੁਰਸਕਾਰ ਦਿੱਤੇ ਜਾਣਗੇ। ਦਿਨ ਭਰ ਚੱਲੇ ਘਟਨਾਕ੍ਰਮ ਦਰਮਿਆਨ ਹੀ ਭਾਰਤੀ ਹਵਾਈ ਫ਼ੌਜ ਨੇ ਅਗਨੀਵੀਰਾਂ ਨੂੰ ਭਰਤੀ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ, ਜਦਕਿ ਅਗਨੀਪਥ ਯੋਜਨਾ ਕਾਰਨ ਹਾਲਾਤ ਅਤੇ ਹੋਰ ਬਿਓਰੇ ਸਮੇਤ ਸ਼ਾਮ ਨੂੰ ਤਿੰਨਾਂ ਫ਼ੌਜਾਂ ਦੇ ਮੁਖੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਭਰਤੀ ਪ੍ਰਕਿਿਰਆ ਨੂੰ ਲੈ ਕੇ ਭਰਮ ਵਿਚਾਲੇ ਫ਼ੌਜੀ ਮਾਮਲਿਆਂ ਦੇ ਵਿਭਾਗ ‘ਚ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਕਿਹਾ ਕਿ ਭਰਤੀ ਪ੍ਰਕਿਿਰਆ ‘ਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਫ਼ੌਜ ‘ਚ ਰਵਾਇਤੀ ਰੈਜੀਮੈਂਟੇਸ਼ਨ ਪ੍ਰਣਾਲੀ ਵੀ ਜਾਰੀ ਰਹੇਗੀ। ਤਿੰਨੋਂ ਸੈਨਾਵਾਂ ਦੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਯੋਜਨਾ, ਜਿਸ ‘ਚ 75 ਫ਼ੀਸਦੀ ਭਰਤੀਆਂ ਲਈ ਚਾਰ ਸਾਲ ਮਿਆਦ ਦੀ ਕਲਪਨਾ ਕੀਤੀ ਗਈ ਹੈ, ਸਰਕਾਰ ਦੇ ਕਈ ਵਿੰਗਾਂ ਵਿਚਾਲੇ ਵਿਚਾਰ-ਵਟਾਂਦਰੇ ਤੋਂ ਇਲਾਵਾ ਤਿੰਨੋਂ ਸੈਨਾਵਾਂ ਅਤੇ ਰੱਖਿਆ ਮੰਤਰਾਲੇ ਅੰਦਰ ਲੰਬੇ ਸਮੇਂ ਦੇ ਸਲਾਹ-ਮਸ਼ਵਰੇ ਦਾ ਨਤੀਜਾ ਹੈ। ਇਹ ਇਕ ਬਹੁਤ ਲੋੜੀਂਦਾ ਸੁਧਾਰ ਹੈ। 1989 ਤੋਂ ਵੱਖ-ਵੱਖ ਕਮੇਟੀਆਂ ਨੇ ਇਨ੍ਹਾਂ ਲੀਹਾਂ ਸੰਬੰਧੀ ਸਿਫ਼ਾਰਸ਼ਾਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਨੂੰ ਅੰਤਿਮ ਰੂਪ ਦੇਣ ‘ਚ ਸਾਰੇ ਹਿੱਤਧਾਰਕ ਸ਼ਾਮਿਲ ਸਨ। ਪੁਰੀ ਨੇ ਕਿਹਾ ਕਿ ‘ਅਗਨੀਪਥ’ ਲਈ ਸਾਰੇ ਬਿਨੈਕਾਰਾਂ ਨੂੰ ਇਕ ਵਚਨ ਦੇਣਾ ਪਵੇਗਾ ਕਿ ਉਹ ਕਿਸੇ ਹਿੰਸਾ ਦਾ ਹਿੱਸਾ ਨਹੀਂ ਸਨ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ‘ਚ ਅੱਗਜ਼ਨੀ ਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ।
ਹੁਣ ਜਦੋਂ ਕੁੱਝ ਦਿਨਾਂ ਵਿਚ ਦੇਸ਼ ਦਾ ਬੇਰੁਜ਼ਗਾਰ ਨੌਜੁਆਨ ਜੋ ਕਿ ਘੱਟ ਪੜ੍ਹਿਆ ਹੈ ਉਹ ਸੜਕਾਂ ਤੇ ਆਇਆ ਹੈ ਅਤੇ ਇਸ ਤੋਂ ਇਲਾਵਾ ਕਰੋੜਾਂ ਦੇ ਹਿਸਾਬ ਨਾਲ ਹੱਥਾਂ ਵਿਚ ਡਿਗਰੀਆਂ ਫੜ੍ਹ ਕੇ ਘਰਾਂ ਵਿਚ ਬੈਠੇ ਨਿਰਾਸ਼ਤਾ ਦੇ ਆਲਮ ਵਿਚ ਕਈ ਸੜਕਾਂ ਤੇ ਮਜ਼ਦੂਰੀਆਂ ਕਰ ਰਹੇ ਹਨ ਅਤੇ ਕਈਆਂ ਦਾ ਤਾਂ ਨੌਕਰੀ ਭਰਤੀ ਉਮਰ ਦਾ ਪੜਾਅ ਲੰਘ ਚੁੱਕਿਆ ਹੈ ਅਤੇ ਕਈ ਉਡੀਕ ਵਿਚ ਹਨ ਕਿ ਨੌਕਰੀ ਮਿਲੇਗੀ ਤਾਂ ਉਸ ਸਮੇਂ ਦੇਸ਼ ਦਾ ਸ਼ਾਸਕ ਢਾਂਚਾ ਕਿਸ ਕਦਰ ਇਸ ਸਮੱਸਿਆ ਦਾ ਹੱਲ ਕੱਢ ਰਿਹਾ ਹੈ ਇਸ ਬਾਰੇ ਤਾਂ ੳੇੁਸ ਦੇ ਦਿਮਾਗ ਵਿਚੋਂ ਉਪਜ ਰਹੀਆਂ ਸਕੀਮਾਂ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੈ। ਉਦਯੋਗ ਅਤੇ ਵਪਾਰ ਦੇ ਸੂਤਰ ਦੱਸਦੇ ਹਨ ਕਿ ਵਰਤਮਾਨ ‘ਚ ਮੋਦੀ ਰਾਜ ਤਹਿਤ ਲਗਭਗ 43 ਕਰੋੜ ਲੋਕ ਬੇਰੁਜ਼ਗਾਰ ਹਨ ਅਤੇ ਆਪਣੀ ਹੋਂਦ ਲਈ ਨੌਕਰੀ ਦੀ ਭਾਲ ਕਰ ਰਹੇ ਹਨ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਅਨੁਸਾਰ, ਅੱਜ ਭਾਰਤ ‘ਚ ਸਿੱਖਿਆ ਨਾਲ ਬੇਰੁਜ਼ਗਾਰੀ ਦਾ ਪੱਧਰ ਵਧਿਆ ਹੈ। ਕਾਲਜਾਂ ਦੇ ਸਿੱਖਿਅਤ ਨੌਜਵਾਨਾਂ ਵਿਚਾਲੇ ਉੱਚ ਬੇਰੁਜ਼ਗਾਰੀ ਨੇ ਵਿਸ਼ਵ ਆਰਥਿਕ ਮੰਚ ਨੂੰ ‘ਵਿਆਪਕ ਨੌਜਵਾਨ ਮੋਹਭੰਗ’ ਵੱਲ ਤੋਰ ਦਿੱਤਾ ਹੈ, ਜੋ ਭਾਰਤ ਦੀ ਆਰਥਿਕ ਸਥਿਰਤਾ ਲਈ ਖ਼ਤਰਾ ਹੈ।
ਨੌਜਵਾਨਾਂ ਦੇ ਹੁਨਰਮੰਦ ਹੋਣ ਦੀ ਫ਼ੀਸਦੀ ਬਹੁਤ ਘੱਟ ਹੈ। ਪੇਂਡੂ ਖੇਤਰਾਂ ‘ਚ ਸਿਰਫ਼ 10.1 ਫ਼ੀਸਦੀ ਪੁਰਸ਼ ਅਤੇ 6.3 ਫ਼ੀਸਦੀ ਔਰਤਾਂ ਮਜ਼ਦੂਰਾਂ ਦੇ ਕੋਲ ਖ਼ਾਸ ਮੰਡੀਕਰਨ ਯੋਗ ਹੁਨਰ ਹੈ। ਸ਼ਹਿਰੀ ਖੇਤਰਾਂ ‘ਚ ਫ਼ੀਸਦੀ ਵੱਧ ਹੈ, ਪਰ ਉਹ ਅਜੇ ਵੀ ਪੂਰਨ ਤੌਰ ‘ਤੇ ਬਹੁਤ ਘੱਟ ਹੈ ਪੁਰਸ਼ ਮਜ਼ਦੂਰਾਂ ਲਈ ਸਿਰਫ਼ 19.6 ਫ਼ੀਸਦੀ ਅਤੇ ਔਰਤ ਮਜ਼ਦੂਰਾਂ ਲਈ 11.2 ਫ਼ੀਸਦੀ। ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕਾਨਮੀ (ਸੀ.ਐਮ.ਆਈ.ਈ.) ਅਨੁਸਾਰ ਭਾਰਤ ਦੀ ਖ਼ੁਸ਼ਹਾਲੀ ਦਾ ਰਸਤਾ ਲਗਭਗ 60 ਫ਼ੀਸਦੀ ਆਬਾਦੀ ਲਈ ਰੁਜ਼ਗਾਰ ਲੱਭਣ ‘ਚ ਹੈ। ਵਿਸ਼ਵ ਰੁਜ਼ਗਾਰ ਦਰ ਮਾਪਦੰਡਾਂ ਤੱਕ ਪਹੁੰਚਣ ਲਈ ਭਾਰਤ ਨੂੰ ਹੋਰ 187.5 ਮਿਲੀਅਨ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਜ਼ਰੂਰਤ ਹੈ। 406 ਮਿਲੀਅਨ ਦੇ ਮੌਜੂਦਾ ਰੁਜ਼ਗਾਰ ਨੂੰ ਦੇਖਦੇ ਹੋਏ ਇਹ ਇਕ ਲੰਬਾ ਸਫ਼ਰ ਹੈ। ਸੀ.ਐਮ.ਆਈ.ਈ. ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ ਸਾਲ ਅਪ੍ਰੈਲ ‘ਚ ਭਾਰਤ ਦੀ ਬੇਰੁਜ਼ਗਾਰੀ ਦਰ ਵਧ ਕੇ 7.83 ਹੋ ਗਈ ਹੈ। ਭਾਰਤੀ ਨੌਜਵਾਨਾਂ ਨੂੰ ਸ਼ਾਮਿਲ ਕਰਨ ਦੀ ਪ੍ਰਸਤਾਵਿਤ ਯੋਜਨਾ ਸਾਡੇ ਨਵੀਨਕਾਰੀ ਪ੍ਰਧਾਨ ਮੰਤਰੀ ਵਲੋਂ ਮਾਸਟਰਮਾਈਂਡ ਇਕ ਹੋਰ ਜੁਮਲਾ ਹੈ, ਜਿਸ ਦਾ ਕਿ 2024 ਦੀਆਂ ਚੋਣਾਂ ਦੇ ਸੰਦਰਭ ਵਿਚ ਪ੍ਰਚਾਰ ਸਿਖ਼ਰਾਂ ‘ਤੇ ਪਹੁੰਚ ਜਾਏਗਾ।
ਇਸ ਤੋਂ ਉਲਟ ਜੇਕਰ ਦੂਜੇ ਪਾਸੇ ਵੇਖੀਏ ਤਾਂ ਮਹਿੰਹਾਈ ਤੇ ਬੇਕਾਰੀ ਦੇ ਆਲਮ ਵਿਚ ਵੱਡੇ ਪੱਧਰ ਤੇ ਲੋਕਾਂ ਦੇ ਹੱਥ ਵਿਚ ਠੂਠਾ ਹੈ ਅਤੇ ਮੋਦੀ ਸਰਕਾਰ ਖੁੱਦ ਮੰਨਦੀ ਹੈ ਕਿ ਇਕੱਲੇ ਉੱਤਰ ਪ੍ਰਦੇਸ਼ ਦੇ ਵਿੱਚ 18 ਕਰੋੜ ਲੋਕ ਮੋਦੀ -ਯੋਗੀ ਦੇ ਥੈਲੇ ਦੀ ਫੋਟੋ ਵਾਲੇ ਰਾਸ਼ਨ ਨੂੰ ਮੁਫਤ ਹਾਸਲ ਕਰਨ ਤੇ ਨਿਰਭਰ ਹਨ। ਮਹਿੰਗਾਈ ਦੇ ਮਾਮਲੇ ਵਿਚ ਜਦੋਂ ਅੱਜ ਤੋਂ ਕੱੁਝ ਮਹੀਨੇ ਪਹਿਲਾਂ ਖਾਣ-ਪੀਣ ਵਾਲੇ ਤੇਲ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਾਰੇ ਹੱਦ ਬੰਨੇ ਪਾਰ ਕਰ ਗਈਆਂ ਸਨ ਤਾਂ ਹੁਣ ਉਹਨਾਂ ਤਂੋ ਕੱੁਝ ਕੁ ਰਾਹਤ ਇਸ ਲਈ ਦਿੱਤੀ ਗਈ ਹੈ ਕਿ 2024 ਦੀਆਂ ਚੋਣਾਂ ਨਜ਼ਦੀਕ ਹਨ ਤੇ ਉਸ ਵਿੱਚ ਫਿਰ ਮੋਦੀ ਸਰਕਾਰ ਨੇ ਦੇਸ਼ ਦੀ ਸੱਤ੍ਹਾ ਤੇ ਕਾਬਜ਼ ਹੋਣਾ ਹੈ। ਹਰ ਪੱਧਰ ਤੇ ਫੇਲ੍ਹ ਸਰਕਾਰ ਜੋ ਕਿ ਆਪਣੇ ਕਾਗਜਾਂ ਵਿਚ ਹੀ ਵਾਹ-ਵਾਹ ਖੱਟ ਰਹੀ ਹੈ , ਜਦਕਿ ਉਸ ਵਲੋਂ ਕਿਸੇ ਵੀ ਸਮੱਸਿਆ ਦਾ ਹੱਲ ਤਾਂ ਹੋਇਆ ਨਹੀਂ ਬਲਕਿ ਉਸ ਨੂੰ ਹੋਰ ਗੁੰਝਲ਼ਦਾਰ ਬਣਾ ਦਿੱਤਾ ਹੈ।
ਅਗਰ ਕਿਸੇ ਮੁਸ਼ਕਲ ਦਾ ਹੱਲ ਨਹੀਂ ਤਾਂ ਮੋਦੀ ਸਰਕਾਰ ਜਿਸ ਰਾਮ-ਰਾਜ ਦੀ ਸਥਾਪਨਾ ਕਰਨ ਦਾ ਨਾਂ ਲੈ ਰਹੀ ਹੈ ਉਸ ਭਗਵਾਨ ਰਾਮ ਦਾ ਤਾਂ ਸਭ ਕੱੁਝ ਹੀ ਸੱਚ ਤੇ ਅਧਾਰਿਤ ਸੀ। ਉਸ ਦੇ ਚਲਦਿਆਂ ਮੋਦੀ ਸਰਕਾਰ ਸਪੱਸ਼ਟ ਕਿਉਂ ਨਹੀਂ ਕਰਦੀ ਕਿ ਉੇਹ ਦੇਸ਼ ਦੀ ਜਨਤਾ ਨੂੰ ਨਾ ਤਾਂ ਰੁਜ਼ਗਾਰ ਮੁਹੱਈਆ ਕਰਵਾ ਸਕਦੀ ਹੈ ਅਤੇ ਨਾ ਹੀ ਮਹਿੰਗਾਈ ਤੋਂ ਨਿਜ਼ਾਤ ਦਿਵਾ ਸਕਦੀ ਹੈ। ਇਸ ਸਮੇਂ ਜਦੋਂ ਦੇਸ਼ ਦਾ ਨੌਜੁਆਨ ਨਿਰਾਸ਼ਤਾ ਦੇ ਆਲਮ ਵਿਚ ਆ ਕੇ ਵੱਡੇ ਪੱਧਰ ਤੇ ਨਸ਼ਿਆਂ ਧਾਰਨੀ ਹੋ ਰਿਹਾ ਹੈ ਅਤੇ ਆਤਮ-ਹੱਤਿਆਵਾਂ ਕਰ ਰਿਹਾ ਹੈ ਤਾਂ ੳੇੁਸ ਸਮੇਂ ਸਰਕਾਰ ਦੀ ਕੋਈ ਵੀ ਸਕੀਮ ਦਾ ਜੇਕਰ ਵਿਰੋਧ ਹੁੰਦਾ ਹੈ ਤਾਂ ੳੇੁਸ ਦਾ ਕੋਈ ਅਸਰ ਨਹੀਂ ਕਿਉਂਕਿ ਦੇਸ਼ ਵਿਚ ਬੇਰੁਜ਼ਗਾਰੀ ਦਾ ਆਂਕੜਾ ਹੀ ਇੰਨਾ ਵੱਡਾ ਹੈ ਕਿ ਵਿਰੋਧ ਕਰਨ ਵਾਲੇ ਵਿਰੋਧ ਕਰਦੇ ਰਹਿ ਜਾਣਗੇ ਤੇ ਵੱਡੇ ਪੱਧਰ ਤੇ ਇਸ ਪ੍ਰਕਿਿਰਆ ਦੇ ਲਾਭ ਪਾਤਰੀ ਵੀ ਬਣ ਜਾਣਗੇ। ਸਮੱਸਿਆ ਦਾ ਹੱਲ ਤਾਂ ਹੋਣਾ ਨਹੀਂ ਪਰ ਅਗਨੀਪੱਥ ਕਿਸੇ ਦੀ ਚਾਰ ਸਾਲ ਲਈ ਪੇਟ ਦੀ ਅੱਗ ਬੁਝਾਏਗਾ ਤੇ ਕਿਸੇ ਦਾ ਹਿਰਦਾ ਜਲਾਏਗਾ।
-ਬਲਵੀਰ ਸਿੰਘ ਸਿੱਧੂ
Leave a Reply