ਨਵਾਂਸ਼ਹਿਰ :::::::::::::::::::: ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਦੂਸਰੇ ਅਵਤਾਰ ਬ੍ਰਹਮਲੀਨ ਸਤਿਗੁਰੂ ਲਾਲ ਦਾਸ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਤਿੰਨ ਰੋਜਾਂ ਸੰਤ ਸਮਾਗਮ ਅੱਜ ਗੁਰਗੱਦੀ ਦੇ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਰਧਾ ਭਾਵ ਨਾਲ ਸ਼ੁਰੂ ਹੋਏ ਸਮਾਗਮ ਮੋਕੇ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਪੰਜਾਬ ਸਰਕਾਰ ਦੇ ਕੈਬਨਿੰਟ ਮੰਤਰੀ ਗੁਰਮੀਤ ਖੂਡੀਆ ਮਹਾਰਾਜ ਭੂਰੀਵਾਲਿਆ ਜੀ ਅਸ਼ੀਰਵਾਦ ਲੈਣ ਦੇ ਲਈ ਨਮਸਤਕ ਹੋਏ ਇਸ ਮੋਕੇ ਕੈਬਨਿੰਟ ਮੰਤਰੀ ਗੁਰਮੀਤ ਖੂਡੀਆ ਨੇ ਮਹਾਰਾਜ ਭੂਰੀਵਾਲੇ ਐਜੂਕੇਸ਼ਨ ਟਰੱਸਟ ਦੇ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਕਟਵਾਰਾ, ਚੂਹੜ੍ਹਪੁਰ ਬ੍ਰਹਮਪੁਰੀ ਧਾਮ ਤੋ ਬੂਥਗੜ੍ਹ ਨੂੰ ਜਾਣ ਵਾਲੀ ਲਿੰਕ ਸੜਕ 18ਫੁੱਟ ਬਣਾਉਣ ਦਾ ਵਿਸ਼ਵਾਸ ਦਿਵਾਇਆ ਤੇ ਨਾਲ ਹੀ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਦੀ ਸੜਕ 18 ਫੁੱਟ ਚੋੜੀ ਬਣਾਉਣ ਦਾ ਐਲਾਨ ਕੀਤਾ ਉਹਾਨ ਦੇ ਨਾਲ ਹਲਕਾ ਵਿਧਾਇਕਾਂ ਸੰਤੋਸ਼ ਕਟਾਰੀਆ ਵੱਖ ਵੱਖ ਪ੍ਰਸ਼ਾਸਨ ਤੇ ਅਧਿਕਾਰੀ ਮੋਕੇ ਤੇ ਹਾਜਿਰ ਸਨ
Leave a Reply