ਚੰਡੀਗੜ੍ਹ::::::::::::::::: – ਹਰਿਆਣਾ ਵਿਚ ਵਿਦੇਸ਼ੀ ਨਿਵੇਸ਼ਕਾਂ ਨੂੰ ਖਿੱਚਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਗੁਜਰਾਤ ਦੇ ਇਕ ਦਿਨਾਂ ਦੌਰੇ ‘ਤੇ ਹਨ। ਗਾਂਧੀਨਗਰ ਵਿਚ ਚੱਲ ਰਹੇ 10ਵੇਂ ਵਾਈਬ੍ਰੇਂਟ ਗੁਜਰਾਤ ਗਲੋਬਲ ਸਮਿਟ -2024 ਵਿਚ ਵੀਰਵਾਰ ਨੂੰ ਮੁੱਖ ਮੰਤਰੀ ਨੇ ਜਾਪਾਨ ਅਤੇ ਅਮੇਰਿਕਾ ਦੀ ਲਗਭਗ 10 ਵੱਡੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵਨ-ਟੂ-ਵਨ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰਿਆਣਾ ਨਿਵੇਸ਼ ਕਰਨ ਦੇ ਲਈ ਸੱਦਾ ਦਿੱਤਾ। ਕੰਪਨੀਆਂ ਨੇ ਵੀ ਹਰਿਆਣਾ ਵਿਚ ਨਿਵੇਸ਼ ਕਰਨ ਲਈ ਡੁੰਘੀ ਦਿਲਚਸਪੀ ਦਿਖਾਈ।
ਇਸ ਮੌਕੇ ‘ਤੇ ਜਾਪਾਨ ਵਫਦ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਜਾਪਾਨੀ ਭਾਸ਼ਾ ਵਿਚ ਕੰਪਨੀ ਦੇ ਪ੍ਰਤੀਨਿਧੀਆਂ ਨਾਲ ਦਾ ਸਵਾਗਤ ਕੀਤਾ। ਜਿਸ ਤੋਂ ਉਹ ਬਹੁਤ ਹੀ ਖੁਸ਼ ਤੇ ਊਤਸਾਹਿਤ ਨਜਰ ਆਏ। ਮੀਟਿੰਗ ਦੌਰਾਨ ਕਲੀਨ-ਗ੍ਰੀਨ ਏਨਰਜੀ ਨੂੰ ਦਿਸ਼ਾ ਵਿਚ ਵੱਧਦੇ ਹੋਏ ਜਾਪਾਨਾ ਅਤੇ ਹਰਿਆਣਾ ਸਰਕਾਰ ਦੇ ਵਿਚ ਹਾਈਡਰੋਜਨ ਪੋਲਿਸੀ ਬਨਾਉਣ ‘ਤੇ ਸਹਿਮਤੀ ਬਣੀ। ਮਾਰੂਤੀ ਸੁਜੂਕੀ ਨੇ ਵੀ ਇੱਛਾ ਵਿਅਕਤੀ ਕੀਤੀ ਹੈ ਕਿ ਊਹ ਪਲੱਗ ਐਂਡ ਪਲੇ ਪੋਲਿਸੀ ਨੂੰ ਅਪਨਾਉਂਦੇ ਹੋਏ ਹਰਿਆਣਾ ਸਰਕਾਰ ਦੀ ਈ-ਵਹੀਕਲ ਪੋਲਿਸੀ ਦੇ ਤਹਿਤ ਇਲੈਕਟ੍ਰਿਕ ਵਾਹਨਾਂ ‘ਤੇ ਵੱਧ ਤੋਂ ਵੱਧ ਜੋਰ ਦਵੇਗੀ। ਇਸ ਦੇ ਲਈ ਰਾਜ ਵਿਚ ਪਲਾਂਟ ਸਥਾਪਿਤ ਕਰਨ ਤਹਿਤ ਸਥਾਨ ਦੀ ਪਹਿਚਾਣ ਕੀਤੀ ਜਾ ਰਹੀ ਹੈ।
Leave a Reply