ਦਿੱਲੀ ਵਾਂਗ ਪੰਜਾਬ ਵਿੱਚ ਵੀ ਕਾਂਗਰਸ ਦੇ ਪਤਨ ਦਾ ਕਾਰਨ ਨਾ ਬਣ੍ਹ ਜਾਵੇ ਆਪ ਨਾਲ ਕੀਤਾ ਸਿਆਸੀ ਗਠਜੋੜ 

ਲੁਧਿਆਣਾਂ ::::::::::::::: ਦੇਸ਼ ਦੇ ਅੰਦਰ ਨਜਦੀਕ  ਆਂ ਲੋਕ ਸਭਾ ਚੋਣਾਂ ਲਈ ਸਾਰੀਆਂ ਹੀ ਪਾਰਟੀਆਂ ਦੇ ਅੰਦਰ ਸਿਆਸੀ ਗਠਜੋੜ ਕਰਨ ਲਈ ਹਲਚੱਲ ਦੇਸ਼ ਹੈ ਦੇਸ਼ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਰ ਹਾਲ ਵਿੱਚ ਚਾਹੁੰਦੇਂ ਹਨ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਅੰਦਰ ਮੁੜ ਭਾਜਪਾ ਦੀ ਅਗਵਾਈ ਵਿੱਚ ਐਨ ਡੀ ਏ ਦੀ ਸਰਕਾਰ ਤੀਜੀ ਵਾਰ ਵਾਪਸੀ ਕਰੇ ਜਦੋਂ ਕਿ ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਦੀ ਅਗਵਾਈ ਵਿੱਚ ਨਵੇਂ ਬਣ੍ਹੇ ਗਠਜੋੜ ਵਿੱਚ ਸ਼ਾਮਿਲ ਸਾਰੀਆਂ ਹੀ ਪਾਰਟੀਆਂ ਚਾਹੁੰਦੀਆਂ ਹਨ ਕਿ ਦੇਸ਼ ਦੀ ਸੱਤਾ ਵਿੱਚੋਂ ਹਰ ਤਰੀਕੇ ਨਾਲ ਮੋਦੀ ਸਰਕਾਰ ਦੀ ਜੜ੍ਹ ਪੁੱਟਕੇ ਸੱਤਾ ਬਦਲੀ ਜਾਵੇ । ਇਸ ਲਈ ਵਿਰੋਧੀ ਪਾਰਟੀ ਹਰ ਤਰਾਂ ਦਾ ਸਮਝੋਤਾਂ ਕਰਨ ਅਤੇ ਸਿਆਸੀ ਬਲੀਦਾਨ ਦੇਣ ਲਈ ਵੀ ਤਿਆਰ ਹਨ । ਜੇਕਰ ਦੋਹਾਂ ਗਠਜੋੜਾਂ ਦੀ ਗੱਲ ਕੀਤੀ ਜਾਵੇਂ ਤਾਂ ਦੇਸ਼ ਦੀ ਸੱਤਾ ਤੇ ਰਾਜ ਕਰ ਰਹੇ ਭਾਜਪਾ ਦੇ ਐਨ ਡੀ ਏ ਗਠਜੋੜ ਵਿੱਚ ਕੁੱਲ 36 ਸਿਆਸੀ ਪਾਰਟੀਆਂ ਹਨ ਜਦੋਂ ਕਿ ਨਵੇਂ ਬਣ੍ਹੇ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਵਿੱਚ 26 ਪਾਰਟੀਆਂ ਸ਼ਾਮਿਲ ਹਨ ਇਹ ਗਠਜੋੜ ਹੋਣ ਨਾਲ ਸਭ ਤੋਂ ਵੱਧ ਬਲੀਦਾਨ ਕਾਂਗਰਸ ਨੂੰ ਦੇਣਾਂ ਪੈ ਰਿਹਾ ਹੈ ਕਿਉਂ ਕਿ ਦੱਖਣੀ ਖੇਤਰ ਅੰਦਰ ਜਿੱਥੇ ਕਾਂਗਰਸ ਤੇ ਗਠਜੋੜ ਕਰਨ ਲਈ ਖੱਬੀਆਂ ਪਾਰਟੀਆਂ ਨਾਲ ਰਿਸ਼ਤਾ ਤੋੜ ਦਾ ਦਬਆ ਹੈ ਉਸ ਦੇ ਨਾਲ ਹੀ ਜੇਕਰ ਇਹ ਗਠਜੋੜ ਅਧੀਨ ਆਪ ਨਾਲ ਕਾਂਗਰਸ ਦਾ ਸੀਟਾ ਦਾ ਸਮਝੋਤਾ ਹੁੰਦਾ ਹੈ ਤਾਂ ਪੰਜਾਬ , ਦਿੱਲੀ , ਹਰਿਆਣਾਂ ਅੰਦਰ ਕਾਂਗਰਸ ਦਾ ਸਿਆਸੀ ਭਵਿੱਖ ਖਤਰੇ ਵਿੱਚ ਜਾਪਦਾ ਹੈ ਜਿਸ ਦਾ ਅੰਦਾਜਾ ਦਿਲੀ ਅੰਦਰ ਕਾਂਗਰਸ ਵੱਲੋਂ ਆਪ ਨੂੰ ਦਿੱਤੇ ਸਮਝੋਤੇ ਤੋਂ ਬਆਦ ਹੋਏ ਸਿਆਸੀ ਪਤਨ ਤੋਂ ਲਗਾਇਆ ਜਾ ਸਕਦਾ ਹੈ ।
 ਜਾਣਕਾਰੀ ਅਨੁਸਾਰ ਅੰਨਾਂ ਅੰਦੋਲਨ ਵਿੱਚੋਂ ਨਿਕਲੀ ਆਪ ਆਦਮੀ ਪਾਰਟੀ ਨੇ ਸਭ ਤੋਂ ਵੱਧ ਉਸ ਸਮੇਂ ਕੇਂਦਰ ਦੀ ਸੱਤਾ ਤੇ ਰਾਜ ਕਰ ਰਹੀ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ  ਦੀ ਸਰਕਾਰ ਨੂੰ ਭ੍ਰਿਸ਼ਟ ਆਖਕੇ ਭੰਡਿਆ ਸੀ ਜਿਸ ਤੋਂ ਬਆਦ ਡਾ ਮਨਮੋਹਨ ਸਿੰਘ ਦੀ ਸਰਕਾਰ ਸੱਤਾ ਤੋਂ ਬਾਹਰ ਹੋਈ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਦੇਸ਼ ਦੀ ਕਮਾਂਡ ਆਈ ਸੀ । ਕਾਂਗਰਸ ਦੀ ਇਸ ਵੱਡੀ ਹਾਰ ਲਈ ਕੁਝ ਸਮਾਂ ਪਹਿਲਾਂ ਹੀ ਦਿਲੀ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਆਪ ਨੂੰ ਦਿੱਤੇ ਸਮਰਥਨ ਨੂੰ ਵੀ ਮੰਨਿਆ ਗਿਆ ਸੀ ਕਿਉਂ ਕਿ ਦਿੱਲੀ ਅੰਦਰ ਹੋਈਆਂ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੀ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਰਹੀ ਸਵ: ਸ਼ੀਲਾ ਦੀਕਸ਼ਤ ਜਿੰਨਾਂ ਵੱਲੋਂ ਦਿੱਲੀ ਦੇ ਕੀਤੇ ਅਥਾਹ ਵਿਕਾਸ ਦੀ ਚਰਚਾ ਹੁੰਦੀ ਹੈ ਉਹਨਾਂ ਖੁਦ ਨੂੰ ਵੀ ਹਾਰ ਦਾ ਸਾਹਮਣਾਂ ਕਰਨਾਂ ਪਿਆ ਸੀ ਅਤੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਦਿੱਲੀ   ਵਿਧਾਨ ਸਭਾ ਚੋਣਾਂ ਵਿੱਚ 28 ਵਿਧਾਨ ਸਭਾ ਸੀਟਾ ਮਿਲੀਆਂ ਸਨ ਜਦੋਂ ਕਿ 15 ਸਾਲ ਬਆਦ 31 ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਵੱਜੋ ਉਭਰਕੇ ਸਾਹਮਣੇ ਆਈ ਸੀ ਜਦੋਂ ਕਿ ਕਾਂਗਰਸ ਨੂੰ 8 ਸੀਟਾ ਨਾਲ ਪਹਿਲੀ ਵਾਰ ਵੱਡੀ ਹਾਰ ਮਿਲੀ ਸੀ । ਪਰ ਕਾਂਗਰਸ ਨੇ ਦਿੱਲੀ ਦੀ  ਸੱਤਾ ਤੋਂ ਭਾਜਪਾ ਨੂੰ ਰੋਕਣ ਲਈ ਆਪ ਨੂੰ ਸਮਰਥਨ ਦਿੱਤਾ ਇਸ ਫੈਸਲੇ ਦੀ ਪਾਰਟੀ ਦੇ ਅੰਦਰ ਅਤੇ ਬਾਹਰ ਵਿਰੋਧਤਾ ਤਾਂ ਹੋਈ ਸਗੋਂ ਕਾਂਗਰਸ ਦਾ ਵਰਕਰ ਵੀ ਨਿਰਾਸ਼ ਹੋਇਆ ਭਾਂਵੇ ਦਿੱਲੀ ਅੰਦਰ ਕੇਜਰੀ ਵਾਲੀ ਦੀ ਸਰਕਾਰ ਮਹਿਜ 49 ਦਿਨ ਚੱਲੀ ਪਰ ਇਸ ਨੇ ਕਾਂਗਰਸ ਦਾ ਪਤਨ ਕਰ ਦਿੱਤਾ ਕਿਉਂ ਕਿ ਰਾਸ਼ਟਰਪਤੀ ਰਾਜ ਤੋਂ ਬਆਦ 20 15 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਨੇ 67 ਸੀਟਾਂ ਨਾਲ ਇਤਿਹਾਸਿਕ ਜਿੱਤ ਦਰਜ ਕੀਤੀ ਭਾਜਪਾ ਨੂੰ 3 ਸੀਟਾਂ ਆਈ ਜਦੋਂ ਕਾਂਗਰਸ ਜੀਰੋ ਵੀ ਤੋੜ ਨਹੀ ਸਕੀ ਉਸ ਤੋਂ ਬਆਦ 2020 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਦਰ ਆਪ ਨੇ ਮੁੜ 62 ਸੀਟਾਂ ਨਾਲ ਸਰਕਾਰ ਬਣਾਈ ਜਦੋਂ ਕਿ ਭਾਜਪਾ ਦੀਆਂ ਸੀਟਾਂ ਤਿੰਨ ਤੋਂ 8 ਹੋ ਗਈਆਂ ਪਰ ਕਾਂਗਰਸ ਮੁੜ ਖਾਤਾ ਨਾ ਖੋਲ ਸਕੀ ਅਤੇ ਮੁੜ ਜੀਰੋ ਤੇ ਹੀ ਰਹੀ ।
     ਹੁਣ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਅੰਦਰ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਕੇ 92 ਸੀਟਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੱਤਾ ਅੰਦਰ ਆਈ ਹੈ ਅਤੇ ਵਿਧਾਨ ਸਭਾ ਵਿੱਚ ਕਾਂਗਰਸ ਮੁੱਖ ਵਿਰੋਧੀਧਿਰ ਦੀ ਭੁਮਿਕਾ ਦੇ ਅੰਦਰ ਹੈ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਚ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਦੇ ਲੋਕਾਂ ਨੇ ਕਈ ਵਾਰ ਵਿਰੋਧੀਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ , ਸੂੱਬਾ ਪ੍ਰਧਾਨ ਰਾਜਾ ਵੜਿੰਗ , ਸੁਖਜਿੰਦਰ ਰੰਧਾਵਾ , ਸੁਖਪਾਲ ਸਿੰਘ ਖਹਿਰਾ ਨੂੰ ਮਹਿਣੋ ਮਹਿਣੀ ਹੁੰਦੇ ਤੇ ਇੱਕ ਦੂਜੇ ਤੇ ਇਲਾਜ ਲਗਾਂਉਦੇਂ ਵੇਖਿਆ ਹੈ । ਜੇਕਰ ਗਠਜੋੜ ਹੁੰਦਾ ਹੈ ਅਤੇ ਪੰਜਾਬ ਅੰਦਰ ਲੋਕ ਸਭਾ ਸੀਟਾਂ ਦੀ ਵੰਡ ਹੁੰਦੀ ਹੈ ਤਾਂ ਇਹ ਦੋਵੇਂ ਸਿਆਸੀ ਲੋਕ ਕਿਵੇਂ ਇੱਕ ਦੂਜੇ ਦਾ ਗੁਣਗਾਣ ਕਰਨਗੇ ।
      ਭਗਵੰਤ ਮਾਨ ਦੀ ਸਰਕਾਰ ਨੇ ਜਿਸ ਤਰਾਂ ਸਾਬਕਾ ਮੁੱਖ ਮੰਤਰੀ ਤੇ ਸ਼ਬਦੀ ਵਾਰ ਕੀਤੇ ਸਨ । ਉਹ ਕਿਹੜੇ ਨੂੰ ਨਾਲ ਪ੍ਰਚਾਰ ਕਰਨਗੇ । ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਜਾਣ ਵਾਲੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਕਿੱਕੀ ਢਿੱਲੋਂ ਸਮੇਤ ਜਿਹੜੇ ਕਾਂਗਰਸੀਆਂ ਨੂੰ ਜੇਲ੍ਹ ਜਾਣਾਂ ਪਿਆ ਹੈ ਉਸ ਕਿਸ ਮੰਹੂ ਨਾਲ ਭਗਵੰਤ ਮਾਨ ਦੀ ਸਰਕਾਰ ਦਾ ਗੁਣਗਾਣ ਕਰਨਗੇ ? ਹਰ ਸਟੇਜ ਤੇ ਭਗਵੰਤ ਦੀ ਸਰਕਾਰ ਤੋਂ ਮਾਇੰਨਗ , ਸ਼ਰਾਬ ਨੀਤੀ ਅਤੇ ਭ੍ਰਿਸਟਾਚਾਰ ਦੇ ਮਾਮਲੇ ਅੰਦਰ ਸਵਾਲ ਕਰਨ ਵਾਲੇ ਨਵਜੋਤ ਸਿੱਧੂ ਲੋਕਾਂ ਨੂੰ ਕੀ ਆਖਣਗੇ ਕਿ ਮਾਨ ਸਰਕਾਰ ਨੇ ਉਹਨਾਂ ਨੂੰ ਕਿਹੜਾ ਜੁਆਬ ਦਿੱਤਾ ਹੈ ? ਇਸ ਤੋਂ ਇਲਾਵਾ ਸੁਖਪਾਲ ਖਹਿਰਾ ਜਿੰਨਾਂ ਨੂੰ ਕਈ ਕੇਸ਼ਾਂ ਅੰਦਰ ਅੰਦਰ ਜੇਲ੍ਹ ਜਾਣਾਂ ਪਿਆ ਅਤੇ ਉਹਨਾਂ ਹਮੇਸ਼ਾਂ ਭਗਵੰਤ ਮਾਨ ਸਰਕਾਰ ਤੇ ਬਦਲਾਖੋਰੀ ਦੇ ਦੋਸ਼ ਲਗਾਏ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਵਿਧਾਨ ਸਭਾ ਅੰਦਰ ਨਾ ਬੋਲਣ ਦੀ ਕੀਤੀ ਕਾਰਵਾਈ ਤੋਂ ਬਆਦ ਉਹਨਾਂ ਮਾਨ ਸਰਕਾਰ ਦੇ ਹੱਕ ਵਿੱਚ ਸਟੇਜਾਂ ਤੇ ਕੀ ਬੋਲਣਗੇ ?
ਇਹ ਸਿਆਸੀ ਲੋਕ ਤਾਂ ਭਾਂਵੇ ਕਾਂਗਰਸ ਹਾਈਕਮਾਂਡ ਦੀ ਘੂਰੀ ਤੋਂ ਬਆਦ ਆਪ ਦੇ ਆਗੂਆਂ ਨਾਲ ਸਟੇਜਾਂ ਸਾਂਝੀਆਂ ਕਰ ਲੈਂਣ ਪਰ ਕੀ ਉਹ ਕਾਂਗਰਸ ਵਰਕਰ ਜਿਹੜੇ ਸੱਤਾ ਜਾਣ ਤੋਂ ਬਆਦ ਵੀ ਪਾਰਟੀ ਨਾਲ ਚਟਾਂਨ ਵਾਂਗ ਖੜ੍ਹੇ ਰਹੇ ਉਹ ਕਾਂਗਰਸ ਦੇ ਕਹਿਣ ਤੇ ਆਪ ਦੇ ਹੱਕ ਵਿੱਚ ਭਗਣਤਗੇ ਜਾ ਫਿਰ ਇਹ ਸਿਆਸੀ ਗਠਜੋੜ ਦਿੱਲੀ ਵਾਂਗ ਕਾਂਗਰਸ ਦੇ ਪੰਜਾਬ ਵਿੱਚ ਵੀ ਪਤਨ ਦਾ ਕਾਰਨ ਬਣ੍ਹਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

Leave a Reply

Your email address will not be published.


*