ਪੁਲਿਸ ਥਾਣਾਂ ਮੇਹਰਬਾਨ ਦੀ ਪੁਲਿਸ ਨੇ ਪਿੰਡ ਧਨਾਨਸੂ ਦੇ ਰਹਿਣ ਵਾਲੇ ਜਮੀਨ ਮਾਲਿਕ ਰਾਜਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਧਨਾਨਸੂ ਤੇ ਗੈਰ ਕਾਨੂੰਨੀ ਤਰੀਕੇ ਨਾਲ ਰੇਤ ਦੀ ਖੁਦਾਈ ਕਰਨ ਅਤੇ ਹੋਰ ਸੰਗੀਨ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਥਿਤ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਅਨੁਸਾਰ ਮਾਇੰਨਗ ਵਿਭਾਗ ਦੇ ਜੂਨੀਅਰ ਇੰਜੀਨਅਰ ਦੀ ਸ਼ਿਕਾਇਤ ਤੇ ਸਹਾਇਕ ਪੁਲਿਸ ਕਮਿਸ਼ਨਰ ਪੂਰਬੀ ਦੇ ਹੁਕਮਾਂ ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਇੰਨਗ ਵਿਭਾਗ ਦੇ ਅਧਿਕਾਰੀਆਂ ਨੇ ਪੁਲਿਸ ਕੋਲ ਧਨਾਨਸੂ ਅੰਦਰ ਹੋ ਰਹੀ ਗੈਰ ਕਾਨੂੰਨੀ ਮਾਇੰਨਗ ਦੀ ਸ਼ਿਕਾਇਤ ਕੀਤੀ ਸੀ ਉਸੇ ਅਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ । ਉਹਨਾਂ ਕਿਹਾ ਕਿ ਇਲਾਕੇ ਦੇ ਅੰਦਰ ਕਿਸੇ ਨੂੰ ਵੀ ਗੈਰ ਕਾਨੂੰਨੀ ਤਰੀਕੇ ਨਾਲ ਰੇਤ ਦੀ ਖੁਦਾਈ ਨਹੀ ਕਰਨ ਦਿੱਤੀ ਜਾਵੇਗੀ ਜੇਕਰ ਕੋਈ ਵਿਆਕਤੀ ਆਜਿਹਾ ਕਰਦਾ ਪਾਇਆ ਗਿਆ ਤਾਂ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਇਸ ਸੰਬਧੀ ਮਾਇੰਨਗ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਦੇ ਇਲਾਕੇ ਅੰਦਰ ਕਿਸੇ ਨੂੰ ਵੀ ਮਾਇੰਨਗ ਨਹੀ ਕਰਨ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਧਨਾਨਸੂ ਅੰਦਰ ਪਬਲਿਕ ਰੇਤ ਦੀ ਖੱਡ ਚੱਲ ਰਹੀ ਹੈ ਜਿੱਥੇ ਕੋਈ ਵੀ ਵਿਆਕਤੀ ਸਰਕਾਰੀ ਰੇਟ ਤੇ ਰੇਤ ਲਿਜਾ ਸਕਦਾ ਹੈ । ਉਹਨਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਜੇਕਰ ਇਲਾਕੇ ਅੰਦਰ ਕੋਈ ਵੀ ਗੈਰ ਕਾਨੂੰਨੀ ਰੇਤ ਦੀ ਖੁਦਾਈ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਮੁੱਖ ਮੰਤਰੀ ਪੋਟਲ ਤੇ ਕੀਤੀ ਜਾਵੇ ਤਾਂ ਜੋ ਆਜਿਹਾ ਗੈਰ ਕਾਨੂੰਨੀ ਧੰਦਾਂ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾ ਸਕੇ ।
ਡੱਬੀ
ਪਹਿਲਾਂ ਵੀ ਹੈ ਰੇਤ ਦੀ ਖੁਦਾਈ ਕਰਨ ਦਾ ਮਾਮਲਾ ਦਰਜ
ਸੂਤਰਾਂ ਦੀ ਮੰਨੀਏ ਤਾਂ ਜਿਹੜੇ ਲੋਕਾਂ ਤੇ ਰੇਤ ਦੀ ਗਲਤ ਤਰੀਕੇ ਨਾਲ ਖੁਦਾਈ ਕਰਨ ਦੀ ਕਾਰਵਾਈ ਹੋਈ ਹੈ ਉਹਨਾਂ ਤੇ ਪਹਿਲਾਂ ਵੀ ਆਜਿਹਾ ਮਾਮਲਾ ਦਰਜ ਹੈ ।
Leave a Reply