October 16, 2026

Justice News

ਅਵਾਮ ਦੀ ਆਵਾਜ਼

ਅੰਮ੍ਰਿਤਸਰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਵਿਖੇ ਫਾਇਰਿੰਗ ਦੀ ਵਾਰਦਾਤ ਦੇ ਚਾਰੋਂ ਮੁਲਜ਼ਮ ਪੰਜ ਘੰਟਿਆਂ ਅੰਦਰ ਗ੍ਰਿਫ਼ਤਾਰ,ਇੱਕ ਪਿਸਟਲ ਅਤੇ ਜ਼ਿੰਦਾ ਰੌਂਦ ਬਰਾਮਦ; ਚਾਰ ਮੁਲਜ਼ਮ ਗ੍ਰਿਫ਼ਤਾਰ

 

ਅੰਮ੍ਰਿਤਸਰ,

(ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) –

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ ਨਕਦੀ ਵਾਲਾ ਬੈਗ ਖੋਹਣ ਸਮੇਂ ਹੋਈ ਫਾਇਰਿੰਗ ਦੀ ਵਾਰਦਾਤ ਤੋਂ ਕਰੀਬ  ਸਾਰੇ ਪੰਜ ਘੰਟਿਆਂ ਅੰਦਰ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਵਾਰਦਾਤ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਘਟਨਾ 14.10.2026 ਨੂੰ ਰਾਤ ਕਰੀਬ 10:00 ਵਜੇ ਸੁੰਦਰ ਨਗਰ, ਸ਼ਿਵਾਲਾ ਨੇੜੇ, ਅੰਮ੍ਰਿਤਸਰ ਵਿਖੇ ਵਾਪਰੀ। ਸਾਰੇ ਚਾਰੋਂ ਮੁਲਜ਼ਮਾਂ ਨੂੰ ਲੱਭ ਕੇ 15.10.2026 ਨੂੰ ਸਵੇਰੇ ਕਰੀਬ 3:00 ਵਜੇ ਤੱਕ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਤੇ ਮੁਕੱਦਮਾਂ ਨੰਬਰ 153 ਮਿਤੀ 15-10-2026, ਅਧੀਨ ਧਾਰਾਵਾਂ 109, 125, 125(B), 126(2) BNS ਅਤੇ 25/54/59 ਆਰਮਜ਼ ਐਕਟ, ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ।             ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਸਾਰੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ: (1) ਪ੍ਰਿੰਸ ਕੁਮਾਰ @ ਮਾਡਲ, (2) ਗੁਰਪ੍ਰਿੰਸਦੀਪ ਸਿੰਘ, (3) ਰਾਹੁਲ ਸਿੰਘ ਅਤੇ (4) ਦਮਨਪ੍ਰੀਤ ਸਿੰਘ @ ਧਵਾਨਾ। ਪੁਲਿਸ ਵੱਲੋਂ ਇੱਕ .32 ਬੋਰ ਪਿਸਟਲ, ਤਿੰਨ ਜ਼ਿੰਦਾ ਰੌਂਦ, ਦੋ ਖਾਲੀ ਕਾਰਤੂਸਾਂ ਦੇ ਖੋਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ।

ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਮੂਲੀਅਤ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫਾਇਰਿੰਗ ਅਤੇ ਖੋਹ ਦੀਆਂ ਤਿੰਨ ਹੋਰ ਵਾਰਦਾਤਾਂ ਵਿੱਚ ਵੀ ਸਾਹਮਣੇ ਆਈ ਹੈ:

• ਹਥਿਆਰ ਦੀ ਨੋਕ ’ਤੇ ਖੋਹ: 12.10.2026 ਨੂੰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਪਿਸਟਲ ਦੀ ਨੋਕ ’ਤੇ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

• ਖੋਹ ਅਤੇ ਫਾਇਰਿੰਗ: 13.10.2026 ਨੂੰ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਅਧਿਕਾਰ ਖੇਤਰ ਵਿੱਚ ਨਯਾਰਾ ਪੈਟਰੋਲ ਪੰਪ ’ਤੇ ਖੋਹ ਅਤੇ ਫਾਇਰਿੰਗ ਦੀ ਵਾਰਦਾਤ ਕੀਤੀ ਗਈ।

• ਫਾਇਰਿੰਗ ਦੀ ਵਾਰਦਾਤ: 14.10.2026 ਨੂੰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਸਾਹਿਲ ਮੈਡੀਕਲ ਸਟੋਰ ਵਿਖੇ ਫਾਇਰਿੰਗ ਦੀ ਵਾਰਦਾਤ ਕੀਤੀ ਗਈ।

ਬਰਾਮਦਗੀ

• 01 ਪਿਸਟਲ (.32 ਬੋਰ)

• 03 ਜ਼ਿੰਦਾ ਰੌਂਦ

• 02 ਖਾਲੀ ਕਾਰਤੂਸਾਂ ਦੇ ਖੋਲ

• 01 ਮੋਟਰਸਾਈਕਲ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ

  1. ਪ੍ਰਿੰਸ ਕੁਮਾਰ @ ਮਾਡਲ ਵਾਸੀ ਪਿੰਡ ਜਗਤਪੁਰਾ, ਮੋਹਾਲੀ; ਮੌਜੂਦਾ ਸਮੇਂ ਕਿਰਾਏ ’ਤੇ ਸੁਲਤਾਨਵਿੰਡ ਰੋਡ, ਅੰਮ੍ਰਿਤਸਰ। (ਉਮਰ: 27 ਸਾਲ)

  2. ਗੁਰਪ੍ਰਿੰਸਦੀਪ ਸਿੰਘ ਵਾਸੀ ਮਿਸ਼ਰਾ ਸਿੰਘ ਕਲੋਨੀ, ਅੰਮ੍ਰਿਤਸਰ। (ਉਮਰ: 21 ਸਾਲ)

  3. ਰਾਹੁਲ ਸਿੰਘ ਵਾਸੀ ਪਿੰਡ ਐਬਨ ਸ਼ੂਟਾ, ਥਾਣਾ ਛੇਹਰਟਾ, ਤਰਨ ਤਾਰਨ; ਮੌਜੂਦਾ ਸਮੇਂ ਕਿਰਾਏ ’ਤੇ ਕ੍ਰਿਸ਼ਨਾ ਨਗਰ, ਅੰਮ੍ਰਿਤਸਰ। (ਉਮਰ: 22 ਸਾਲ)

  4. ਦਮਨਪ੍ਰੀਤ ਸਿੰਘ @ ਧਵਾਨਾ ਵਾਸੀ ਕ੍ਰਿਸ਼ਨਾ ਨਗਰ, ਅੰਮ੍ਰਿਤਸਰ। (ਉਮਰ: 21 ਸਾਲ)

ਪੁਲਿਸ ਟੀਮ: ਸ਼੍ਰੀ ਜਸਕਿਰਨਜੀਤ ਸਿੰਘ, ਡੀਸੀਪੀ ਸਿਟੀ; ਸ਼੍ਰੀ ਪ੍ਰਭਜੋਤ ਸਿੰਘ ਵਿਰਕ, ਡੀਸੀਪੀ/ਇਨਵੈਸਟੀਗੇਸ਼ਨ; ਸ਼੍ਰੀ ਮਨਮੋਹਨ ਸਿੰਘ ਔਲਖ, ਏਡੀਸੀਪੀ ਸਿਟੀ-3; ਸ਼੍ਰੀ ਰਵਿੰਦਰ ਸਿੰਘ, ਏਸੀਪੀ/ਈਸਟ ਅਤੇ ਇੰਸਪੈਕਟਰ ਗੁਰਵਿੰਦਰ ਕੌਰ, ਐੱਸਐੱਚਓ ਏ-ਡਵੀਜ਼ਨ ਅਤੇ  ਏਐਸਆਈ ਸਾਹਿਬ ਸਿੰਘ

ਇੰਚਾਰਜ ਪੁਲਿਸ ਚੌਕੀ ਸ਼ਿਵਾਲਾ ਭਾਈਆਂ ਅੰਮ੍ਰਿਤਸਰ ਅਤੇ ਪੁਲਿਸ ਪਾਰਟੀ ਹਾਜ਼ਰ ਸੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.