ਮੋਦੀ ਸਰਕਾਰ ਨੇ ਪੰਜਾਬ ਨੂੰ ਨਵੇਂ ਸਾਲ ਦਾ ਸ਼ਾਨਦਾਰ ਤੋਹਫਾ ਦਿੱਤਾ : ਪਰਮਜੀਤ ਸਿੰਘ ਗਿੱਲ

 ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੰਦੇ ਭਾਰਤ ਰੇਲ ਗੱਡੀ ਦੇ ਰੂਪ ਵਿੱਚ ਪੰਜਾਬ ਨੂੰ ਨਵੇਂ ਸਾਲ ਦਾ ਸ਼ਾਨਦਾਰ ਤੋਹਫ਼ਾ ਦਿੱਤਾ ਹੈ।
 ਗਿੱਲ ਨੇ ਦੱਸਿਆ ਕਿ ਵੰਦੇ ਭਾਰਤ ਟਰੇਨ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਚੱਲੇਗੀ।  ਇਸ ਦੀ ਰਫਤਾਰ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।  ਇਹ ਰੇਲਗੱਡੀ ਹਫ਼ਤੇ ਵਿੱਚ ਛੇ ਦਿਨ ਚੱਲੇਗੀ ਅਤੇ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ।
  ਗਿੱਲ ਨੇ ਦੱਸਿਆ ਕਿ ਇਹ ਟਰੇਨ ਅੱਜ ਸ਼ਨੀਵਾਰ ਸਵੇਰੇ 11.15 ਵਜੇ ਰਵਾਨਾ ਹੋਈ ਹੈ।  ਬਾਕੀ ਦਿਨਾਂ ਵਿੱਚ ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 8:15 ਵਜੇ ਚੱਲੇਗੀ ਅਤੇ ਦੁਪਹਿਰ 1:30 ਵਜੇ ਦਿੱਲੀ ਪਹੁੰਚੇਗੀ।
 ਗਿੱਲ ਨੇ ਦੱਸਿਆ ਕਿ
 ਆਮ ਲੋਕ 1 ਜਨਵਰੀ 2024 ਤੋਂ ਇਸ ਵਿੱਚ ਸਫਰ ਕਰ ਸਕਣਗੇ ਅਤੇ ਇਹ ਟਰੇਨ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ।
 ਗਿੱਲ ਨੇ ਦੱਸਿਆ ਕਿ ਰੇਲਵੇ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰੇਲ ਗੱਡੀ ਅੰਮ੍ਰਿਤਸਰ ਤੋਂ 8:15 ‘ਤੇ ਰਵਾਨਾ ਹੋਵੇਗੀ ਅਤੇ 9:26 ‘ਤੇ ਜਲੰਧਰ ਕੈਂਟ, 10.16 ‘ਤੇ ਲੁਧਿਆਣਾ, 11.34 ‘ਤੇ ਅੰਬਾਲਾ ਅਤੇ 1.30 ‘ਤੇ ਦਿੱਲੀ ਪਹੁੰਚੇਗੀ।  ਇਸ ਤੋਂ ਬਾਅਦ ਇਹ ਟਰੇਨ ਦਿੱਲੀ ਤੋਂ ਦੁਪਹਿਰ 3:15 ‘ਤੇ ਰਵਾਨਾ ਹੋਵੇਗੀ ਅਤੇ ਰਾਤ 8:35 ‘ਤੇ ਅੰਮ੍ਰਿਤਸਰ ਪਹੁੰਚੇਗੀ।
 ਗਿੱਲ ਨੇ ਕਿਹਾ ਕਿ ਇਸ ਦੇ ਨਾਲ ਹੀ
 ਸ਼ਤਾਬਦੀ ਐਕਸਪ੍ਰੈਸ ਵੀ ਦਿੱਲੀ ਤੋਂ ਰੋਜ਼ਾਨਾ ਅਪ-ਡਾਊਨ ਚੱਲਦੀ ਰਹੇਗੀ, ਜਿਸ ਵਿੱਚ ਕੁੱਲ ਛੇ ਘੰਟੇ ਲੱਗਣਗੇ ਜਦਕਿ ਵੰਦੇ ਭਾਰਤ ਵਿੱਚ ਇਹੀ ਸਫ਼ਰ ਪੰਜ ਘੰਟੇ 20 ਮਿੰਟ ਵਿੱਚ ਪੂਰਾ ਹੋਵੇਗਾ।
 ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਪੰਜਾਬ ਲਈ ਅਰਬਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਦਿੱਤੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਮੁਕੰਮਲ ਹੋ ਜਾਣ ਤੋਂ ਬਾਅਦ  ਪੰਜਾਬ ਦੀ ਤਸਵੀਰ ਨੂੰ ਵਿਕਾਸ ਪੱਖੋਂ ਬਦਲ ਦੇਣਗੇ ਅਤੇ  ਪੰਜਾਬ ਦੀ ਖੁਸ਼ਹਾਲੀ ਦਾ ਰਾਹ ਖੁੱਲੇਗਾ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin