ਲੁਧਿਆਣਾ–ਅੰਮ੍ਰਿਤਸਰ ਰੇਲ ਸਫ਼ਰ ਦੌਰਾਨ TTE ‘ਤੇ ₹200 ਲੈਣ ਅਤੇ ਰਸੀਦ ਨਾ ਦੇਣ ਦੇ ਦੋਸ਼, ਜਾਂਚ ਦੀ ਮੰਗ

ਅੰਮ੍ਰਿਤਸਰ/ਲੁਧਿਆਣਾ:
 (ਰਣਜੀਤ ਸਿੰਘ ਮਸੌਣ)-
  ਭਾਰਤੀ ਰੇਲਵੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਲਗਾਤਾਰ ਸਾਹਮਣੇਂ ਆ ਰਹੇ ਹਨ। ਇਸੇ ਕੜੀ ਵਿੱਚ ਚੰਡੀਗੜ੍ਹ–ਅੰਮ੍ਰਿਤਸਰ ਟਰੇਨ ਨੰਬਰ 14541 ਵਿੱਚ ਤਾਇਨਾਤ ਇੱਕ TTE ‘ਤੇ ਯਾਤਰੀ ਤੋਂ ਸੀਟ ਦੇਣ ਦੇ ਬਦਲੇ ₹200 ਲੈਣ ਅਤੇ ਉਸ ਦੀ ਕੋਈ ਸਰਕਾਰੀ ਰਸੀਦ ਨਾ ਦੇਣ ਦੇ ਦੋਸ਼ ਲੱਗੇ ਹਨ।
ਸ਼ਿਕਾਇਤਕਰਤਾ ਯਾਤਰੀ ਦੇ ਅਨੁਸਾਰ, 28 ਜੂਨ ਨੂੰ ਉਹ ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਲਈ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਿਆ, ਜਿੱਥੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੀ ਟਰੇਨ ਨੰਬਰ 14541 ਪਲੇਟਫਾਰਮ ‘ਤੇ ਖੜ੍ਹੀ ਸੀ। ਯਾਤਰੀ ਦਾ ਦੋਸ਼ ਹੈ ਕਿ ਟਰੇਨ ਵਿੱਚ ਤਾਇਨਾਤ TTE ਤਰਲੋਚਨ ਸਿੰਘ ਨੇ ਸੀਟ ਦੇਣ ਦੇ ਬਦਲੇ ₹200 ਦੀ ਮੰਗ ਕੀਤੀ। ਗੱਡੀ ਚੱਲਣ ਤੋਂ ਬਾਅਦ ਕਥਿਤ ਤੌਰ ‘ਤੇ ਯਾਤਰੀ ਤੋਂ ₹200 ਲੈ ਲਏ ਗਏ, ਪਰ ਇਸ ਦੇ ਬਦਲੇ ਕੋਈ ਸਰਕਾਰੀ ਰਸੀਦ ਨਹੀਂ ਦਿੱਤੀ ਗਈ। ਯਾਤਰੀ ਦਾ ਇਹ ਵੀ ਦਾਅਵਾ ਹੈ ਕਿ ਇਸ ਘਟਨਾ ਸਬੰਧੀ ਉਸ ਕੋਲ ਵੀਡੀਓ ਸਬੂਤ ਮੌਜ਼ੂਦ ਹਨ।
ਇਸ ਸਬੰਧੀ ਜਦੋਂ ਇਸ ਟਰੇਨ ਦੇ ਟੀਟੀ ਤਰਲੋਚਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ।
ਇਸ ਸਾਰੇ ਭ੍ਰਿਸ਼ਟਾਚਾਰ ਦੇ ਸਬੰਧੀ ਜੋਗਾ ਸਿੰਘ ਰਾਜਪੂਤ (ਜਰਨਲ ਸਕੱਤਰ) ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਨੇ ਕਿਹਾ ਕੀ ਇਸ ਤਰ੍ਹਾਂ ਦੇ ਭਾਰਤੀ ਰੇਲ ਵਿੱਚ ਕੁਰਪਸ਼ਨ ਦੇ ਮਾਮਲੇ ਕਾਫ਼ੀ ਚਿੰਤਾਂ ਯੋਗ ਹਨ। ਉਹਨਾਂ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਅਜਿਹੇ ਭ੍ਰਿਸ਼ਟ ਟੀਟੀ ਜੋ ਸਰਕਾਰ ਨਾਲ ਧੋਖਾ ਕਰ ਰਹੇ ਹਨ ਤੇ ਇੱਕ ਪਾਸੇ ਮੋਟੀਆਂ ਤਨਖਾਹਾਂ ਲੈਂਦੇ ਹਨ ਤੇ ਦੂਜੇ ਪਾਸੇ ਕਾਲੀ ਕਮਾਈ ਨਾਲ ਆਪਣੀਆਂ ਜੇਬਾਂ ਭਰਦੇ ਹਨ। ਇਹਨਾਂ ਨੂੰ ਤੁਰੰਤ ਨੌਕਰੀ ਤੋਂ ਹਟਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਰੇਲ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕੇ।
ਉਹਨਾਂ ਦੋਸ਼ ਲਗਾਇਆ ਕਿ ਰੇਲ ਗੱਡੀਆਂ ਵਿੱਚ ਕਥਿਤ ਤੌਰ ‘ਤੇ ਰਿਸ਼ਵਤਖੋਰੀ ਦੇ ਮਾਮਲੇ ਅਜੇ ਵੀ ਜਾਰੀ ਹਨ ਅਤੇ ਕੁੱਝ ਹੋਰ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
        ਇਸ ਸਬੰਧੀ ਜਦੋਂ ਫ਼ਿਰੋਜ਼ਪੁਰ ਡਿਵੀਜ਼ਨ ਦੇ ਡੀਸੀਐਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਜਾਂਚ ਦੌਰਾਨ ਕੋਈ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link 1xbet 1xbet az 1xbet azerbaycan hi88 188bet 777PUB mega888 1xbet 1xbet plinko Tigrinho Interwin