ਲੁਧਿਆਣਾ,
( ਜਸਟਿਸ ਨਿਊਜ਼ )
ਮਾਣਯੋਗ ਕਮਿਸ਼ਨਰ ਪੁਲਿਸ, ਲੁਧਿਆਣਾ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ, ਦਿਹਾਤੀ, ਲੁਧਿਆਣਾ, ਸ਼੍ਰੀ ਜਸਨਦੀਪ ਸਿੰਘ ਗਿੱਲ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜ਼ੋਨ-4, ਲੁਧਿਆਣਾ, ਸ਼੍ਰੀ ਇੰਦਰਜੀਤ ਸਿੰਘ ਬੋਪਾਰਾਏ, ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ, ਇੰਡਸਟਰੀ ਏਰੀਆ ਏ, ਲੁਧਿਆਣਾ ਜੀ ਦੀ ਯੋਗ ਅਗਵਾਈ ਹੇਠ ਥਾਣੇਦਾਰ ਪਰਮੋਧ ਰਾਜ, ਮੁੱਖ ਅਫਸਰ ਥਾਣਾ ਜਮਾਲਪੁਰ, ਲੁਧਿਆਣਾ ਅਤੇ ਸ.ਥ. ਗੁਰਮੀਤ ਸਿੰਘ ਨੰ: 156/ਲੁਧਿ: ਦੀ ਪੁਲਿਸ ਪਾਰਟੀ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਤੀ 19.07.2026 ਨੂੰ ਥਾਣੇਦਾਰ ਪਰਮੋਧ ਰਾਜ ਦੀ ਯੋਗ ਅਗਵਾਈ ਹੇਠ ਸ.ਥ. ਗੁਰਮੀਤ ਸਿੰਘ ਨੰ:156/ਲੁਧਿ: ਸਮੇਤ ਪੁਲਿਸ ਪਾਰਟੀ ਦੇ ਬਾਲਾ ਜੀ ਕਲੋਨੀ, ਨੇੜੇ ਡੀਸੈਂਟ ਸਕੂਲ, ਭਾਮੀਆਂ ਕਲਾਂ ਮੌਜੂਦ ਸੀ ਤਾਂ ਦੌਰਾਨੇ ਨਾਕਾਬੰਦੀ ਇਤਲਾਹ ਮਿਲੀ ਕਿ, ਦੋਸ਼ੀ ਮੁਹੰਮਦ ਨਸੀਮ ਪੁੱਤਰ ਮੁਹੰਮਦ ਸਰਾਫੂਦੀਨ ਹਾਲ ਵਾਸੀ ਬਾਲਾਜੀ ਇੰਕਲੇਵ ਨੇੜੇ ਡੀਸੈਂਟ ਸਕੂਲ ਭਾਮੀਆਂ ਅਤੇ ਦੋਸ਼ੀ ਸੰਨੀ ਜੈਸਵਾਲ ਪੁੱਤਰ ਸ਼ਿਵਜੀ ਚੌਧਰੀ ਵਾਸੀ ਬਾਲਾਜੀ ਇੰਕਲੇਵ ਨੇੜੇ ਡੀਸੈਂਟ ਸਕੂਲ ਭਾਮੀਆਂ ਰੋਡ ਲੁਧਿਆਣਾ ਅਤੇ ਸ਼ਿਖਾ ਪਾਂਡੇ ਪਤਨੀ ਸੰਨੀ ਜੈਸਵਾਲ ਵਾਸੀ ਬਾਲਾਜੀ ਇੰਕਲੇਵ ਨੇੜੇ ਡੀਸੈਂਟ ਸਕੂਲ ਭਾਮੀਆਂ ਰੋਡ ਲੁਧਿਆਣਾ ਜੋ ਕਾਫੀ ਸਮੇਂ ਤੋਂ ਰਲ ਕੇ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰ ਰਹੇ ਹਨ, ਜਿਨ੍ਹਾਂ ਨੇ ਮੋਟਰ ਸਾਈਕਲ ਨੰਬਰ PB-10 KD-7073 ਮਾਰਕਾ ਹੀਰੋ ਸਪਲੈਂਡਰ ਕਾਲਾ ਅਤੇ ਗ੍ਰੇਅ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਰੱਖਿਆ ਹੋਇਆ ਹੈ। ਇਹਨਾਂ ਸਾਰਿਆਂ ਨੇ ਅੱਜ ਉਹੀ ਮੋਟਰ ਸਾਈਕਲ ਪਰ ਸਵਾਰ ਹੋ ਕੇ, ਸਾਹਨੇਵਾਲ ਰੋਡ, ਲੁਧਿਆਣਾ ਵਾਲੀ ਸਾਇਡ ਤੋਂ ਭਾਮੀਆਂ ਕਲਾਂ ਅਤੇ ਹੁੰਦਲ ਚੌਂਕ ਤਾਜਪੁਰ ਰੋਡ, ਲੁਧਿਆਣਾ ਦੇ ਏਰੀਆ ਵਿੱਚ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਨ ਲਈ ਜਾਣਾ ਹੈ। ਜੇਕਰ ਇੱਥੇ ਹੀ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਸੰਨੀ ਜੈਸਵਾਲ, ਸ਼ਿਖਾ ਪਾਂਡੇ ਅਤੇ ਮੁਹੰਮਦ ਨਸੀਮ ਮੋਟਰ ਸਾਈਕਲ ਅਤੇ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ। ਜਿਸ ਪਰ ਥਾਣੇਦਾਰ ਪਰਮੋਧ ਰਾਜ ਮੁੱਖ ਅਫਸਰ ਥਾਣਾ ਜਮਾਲਪੁਰ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਬਾਲਾ ਜੀ ਕਲੋਨੀ, ਨੇੜੇ ਡੀਸੈਂਟ ਸਕੂਲ, ਭਾਮੀਆਂ ਕਲਾਂ ਸੜਕ ਪਰ ਨਾਕਾਬੰਦੀ ਕਰਕੇ ਦੌਰਾਨੇ ਨਾਕਾਬੰਦੀ ਚੈਕਿੰਗ ਦੋਸ਼ੀ ਸੰਨੀ ਜੈਸਵਾਲ ਦੇ ਮੋਟਰਸਾਈਕਲ ਸਪਲੈਂਡਰ ਦੀ ਸਾਈਡ ਪਰ ਕਾਗਜ਼ਾਤ ਰੱਖਣ ਵਾਲੀ ਡਿੱਗੀ ਵਿੱਚੋਂ 150 ਗ੍ਰਾਮ ਹੈਰੋਇਨ, ਇੱਕ ਛੋਟਾ ਡਿਜੀਟਲ ਇਲੈਕਟ੍ਰੋਨਿਕ ਕੰਡਾ ਸਮੇਤ 25 ਖਾਲੀ ਪਾਰਦਰਸ਼ੀ ਮੋਮੀ ਪਾਊਚਜ ਬਰਾਮਦ ਕੀਤੇ ਅਤੇ ਦੋਸ਼ਣ ਸ਼ਿਖਾ ਪਾਂਡੇ ਪਾਸੋਂ 10,000/-ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਜਿਸਤੇ ਮੁਕੱਦਮਾ ਨੰਬਰ 182 ਮਿਤੀ 19-07-2026 ਅ/ਧ 21, 25, 29/61/85 NDPS Act, ਥਾਣਾ ਜਮਾਲਪੁਰ ਲੁਧਿਆਣਾ ਦਰਜ ਰਜਿਸਟਰ ਕੀਤਾ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਬਰਾਮਦਗੀ: 150 ਗ੍ਰਾਮ ਹੈਰੋਇਨ, 10,000/-ਰੁਪਏ ਡਰੱਗ ਮਨੀ, 2 ਮੋਟਰਸਾਈਕਲ, 2 ਐਕਟਿਵਾ ਸਕੂਟਰ, ਅਤੇ 15 ਮੋਬਾਇਲ ਫੋਨ, ਛੋਟਾ ਡਿਜੀਟਲ ਇਲੈਕਟ੍ਰੋਨਿਕ ਕੰਡਾ ਸਮੇਤ 25 ਖਾਲੀ ਪਾਰਦਰਸ਼ੀ ਮੋਮੀ ਪਾਊਚਜ, ਇਸ ਤੋਂ ਇਲਾਵਾ ਦੋਸ਼ੀਆਂ ਦੇ ਬੈਂਕ ਖਾਤਿਆਂ ਵਿੱਚ ਕਰੀਬ 9 ਲੱਖ 13 ਹਜ਼ਾਰ ਰੁਪਏ ਦੀ ਡਰੱਗ ਮਨੀ ਪਾਈ ਗਈ ਹੈ ਜੋ ਕਿ ਜਲਦੀ ਹੀ ਪੱਤਰ ਵਿਹਾਰ ਕਰਕੇ ਫਰੀਜ਼ ਕਰਵਾਈ ਜਾਵੇਗੀ।
Leave a Reply