September 7, 2026

Justice News

ਅਵਾਮ ਦੀ ਆਵਾਜ਼

ਬਲਾਕ ਪੱਧਰੀ ਖੇਡਾਂ ਦੂਜੇ ਦਿਨ ਸ਼ਾਨਦਾਰ ਮੁਕਾਬਲੇ ਹੋਏ, ਵਿਧਾਇਕ ਗਿਆਸਪੁਰਾ ਨੇ ਪਿੰਡ ਸਿਆੜ ਤੇ ਵਿਧਾਇਕ ਦਿਆਲਪੁਰਾ ਨੇ ਮਾਛੀਵਾੜਾ ਦੀਆਂ ਖੇਡਾਂ ’ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਲੁਧਿਆਣਾ,
(ਵਿਜੇ ਭਾਂਬਰੀ ) –
ਖੇਡਾਂ ਵਤਨ ਪੰਜਾਬ ਦੀਆਂ-2026 ਅਧੀਨ ਬਲਾਕ ਪੱਧਰੀ ਮੁਕਾਬਲੇ ਜਾਰੀ ਹਨ ਜਿਸਦੇ ਤਹਿਤ ਬਲਾਕ ਲੁਧਿਆਣਾ-1, ਮੁੱਲਾਂਪੁਰ, ਮਲੌਦ ਅਤੇ ਮਾਛੀਵਾੜਾ ਵਿਖੇ ਸ਼ਾਨਦਾਰ ਮੁਕਾਬਲੇ ਹੋਏ।
ਬਲਾਕ ਮਲੌਦ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਸਿਆੜ ਵਿਖੇ ਹਲਕਾ ਪਾਇਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹਕੇ ਸ਼ਮੂਲੀਅਤ ਕਰਨ ਲਈ ਪ੍ਰੇਰਿਆ ਜਦਕਿ ਬਲਾਕ ਮਾਛੀਵਾੜਾ ਅਧੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ, ਮਾਛੀਵਾੜਾ ਵਿਖੇ ਵਿਧਾਇਕ ਹਲਕਾ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾਂ ਅਫਜਾਈ ਕੀਤੀ।
ਜ਼ਿਲ੍ਹਾ ਖੇਡ ਅਫਸਰ ਮਨਦੀਪ ਕੌਸ਼ਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2026 ਅਧੀਨ ਮਿਤੀ 6 ਸਤੰਬਰ ਤੋਂ 14 ਸਤੰਬਰ 2026 ਤੱਕ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ 13 ਬਲਾਕਾਂ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਟੂਰਨਾਂਮੈਂਟ ਵਿੱਚ ਵੱਖ ਵੱਖ ਖੇਡਾਂ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਵਾਲੀਬਾਲ ਸ਼ੂਟਿੰਗ ,ਵਾਲੀਬਾਲ ਸਮੈਸ਼ਿੰਗ ਅਤੇ ਟੈਨਿਸ ਬਾਲ ਕ੍ਰਿਕਟ (ਲੜਕੇ) ਵੱਖ ਵੱਖ ਉਮਰ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣੇ ਹਨ। ਇਹਨਾਂ ਖੇਡਾਂ ਦੇ ਪਹਿਲੇ ਪੜਾਅ ਵਿੱਚ 4 ਬਲਾਕ ਲੁਧਿਆਣਾ-1, ਮੁੱਲਾਂਪੁਰ, ਮਲੌਦ ਅਤੇ ਮਾਛੀਵਾੜਾ ਵਿੱਚ ਤਹਿ ਕੀਤੇ ਸ਼ਡਿਊਲ ਅਨੁਸਾਰ ਕਰਵਾਏ ਜਾ ਰਹੇ ਹਨ।
ਬਲਾਕ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦੇ ਦੂਜੇ ਦਿਨ ਇਹਨਾਂ ਚਾਰ ਬਲਾਕਾਂ ਵਿੱਚ ਹੋਏ ਮੁਕਾਬਲਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਬਲਾਕ ਮਲੌਦ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਿਆੜ ਵਿਖੇ ਫੁੱਟਬਾਲ ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਸਿਆੜ (ਕਲੱਬ) ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਸੀਹਾਂ ਦੋਧ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ (ਸ਼ੂਟਿੰਗ ) ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਨੀ ਸ਼ੂਟਿੰਗ ਕਲੱਬ ਧੌਲ ਮਾਜਰਾ ਦੀ ਟੀਮ ਨੇ ਪਹਿਲਾ, ਪਿੰਡ ਧੌਲ ਮਾਜਰਾ ਨੇ ਦੂਜਾ ਅਤੇ ਪਿੰਡ ਝਮੱਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ੂਟਿੰਗ ਅੰ 21 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਝੱਮਟ ਦੀ ਟੀਮ ਨੇ ਪਹਿਲਾ, ਪਿੰਡ ਧੌਲਮਾਜਰਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਪਿੰਡ ਪੰਚਾਇਤ ਸਿਆੜ ਦੇ ਸਰਪੰਚ ਪਰਗਟ ਸਿੰਘ, ਜੋਨ ਇੰਚਾਰਜ ਹੈਡਮਾਸਟਰ ਜਰਨੈਲ ਸਿੰਘ , ਬਲਾਕ ਕਨਵੀਨਰ ਗੁਰਿੰਦਰ ਸਿੰਘ ਵੇਟਲਿਫਟਿੰਗ ਕੋਚ, ਬਲਾਕ ਕੋ ਕਨਵੀਨਰ ਜਸਪ੍ਰੀਤ ਸਿੰਘ ਬਾਸਕਟਬਾਲ ਕੋਚ, ਹਰਜੋਤ ਸਿੰਘ ਐਥਲੈਟਿਕਸ ਕੋਚ, ਪਾਰਸ ਬੱਤਰਾ ਬਾਕਸਿੰਗ ਕੋਚ ਵੀ ਮੌਜੂਦ ਸਨ।
ਬਲਾਕ ਮੁੱਲਾਂਪੁਰ ਅਧੀਨ ਲੇਟ ਸ੍ਰੀ ਸਰਬਜੀਤ ਸਿੰਘ ਸਿੱਧੂ ਮੈਮੋਰੀਅਲ ਸਪੋਰਟਸ ਸਟੇਡੀਅਮ, ਰਕਬਾ ਵਿੱਚ ਹਲਕਾ ਇੰਚਾਰਜ ਦਾਖਾ ਡਾ ਕੇ ਐਨ ਐਸ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਪ੍ਰੋਤਸਾਹਿਤ ਕੀਤਾ।
ਇਸ ਮੌਕੇ ਬਲਾਕ ਕਨਵੀਨਰ ਗੁਰਪ੍ਰੀਤ ਸਿੰਘ ਐਥਲੈਟਿਕਸ ਕੋਚ, ਬਲਾਕ ਕੋ ਕਨਵੀਨਰ ਨਿਰਮਲਜੀਤ ਕੌਰ ਸਾਫਟਬਾਲ ਕੋਚ, ਗੁਣਜੀਤ ਕੌਰ ਵਾਲੀਬਾਲ ਕੋਚ ਅਤੇ ਤਰੁਨਦੀਪ ਸਿੰਘ ਹਾਕੀ ਕੋਚ ਸ਼ਾਮਲ ਸਨ।
ਦੂਜੇ ਦਿਨ ਦੇ ਨਤੀਜਿਆਂ ਵਿੱਚ ਐਥਲੈਟਿਕਸ ਅੰ 17 ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਮਨਸੀਰਤ ਕੌਰ ਗਰੇਵਾਲ ਨੇ ਪਹਿਲਾ, ਤਰਨਪ੍ਰੀਤ ਕੌਰ ਨੇ ਦੂਜਾ; ਲੰਮੀ ਛਾਲ – ਮਨਸੀਰਤ ਕੌਰ ਗਰੇਵਾਲ ਨੇ ਪਹਿਲਾ, ਤਰਨਪ੍ਰੀਤ ਕੌਰ ਨੇ ਦੂਜਾ ਸਥਾ ਪ੍ਰਾਪਤ ਕੀਤਾ। ਫੁੱਟਬਾਲ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਸਹੌਲੀ ਨੇ ਪਹਿਲਾ, ਗੁਜਰਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸਿੰਗ ਅੰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਬਾਸੀਆਂ ਬੇਟ ਦੀ ਟੀਮ ਨੇ ਪਹਿਲਾ, ਤਲਵੰਡੀ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਰਕਬਾ ਨੇ ਪਹਿਲਾ ਅਤੇ ਬੱਦੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਲੁਧਿਆਣਾ-1 ਅਧੀਨ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਲਲਤੋਂ ਕਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਲਲਤੋਂ ਕਲਾਂ ਦੇ ਪ੍ਰਿੰਸੀਪਲ ਜਗਦੀਸ਼ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ।
ਇਸ ਮੌਕੇ ਬਲਾਕ ਕਨਵੀਨਰ ਗੁਰਜੀਤ ਸਿੰਘ ਸ਼ੂਟਿੰਗ ਕੋਚ, ਬਲਾਕ ਕੋ ਕਨਵੀਨਰ ਕਮਲਜੀਤ ਸਿੰਘ ਵੇਟਲਿਫਟਿੰਗ ਕੋਚ, ਮੋਹਿਤ ਕੁਮਾਰ ਖੇਲੋ ਇੰਡੀਆ ਕੋਚ, ਜਤਿਨ ਕੁਮਾਰ ਜੂਡੋ ਕੋਚ, ਅਕਵਿੰਦਰਪ੍ਰੀਤ ਕੌਰ ਹਾਕੀ ਕੋਚ ਸ਼ਾਮਲ ਸਨ।
ਕਬੱਡੀ ਨੈਸ਼ਨਲ ਸਟਾਈਲ ਅੰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਰਣੀਆਂ ਨੇ ਪਹਿਲਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਨੇ ਦੂਜਾ ਸਥਾਨ; ਕਬੱਡੀ ਨੈਸ਼ਨਲ ਅੰ17 ਲੜਕੀਆਂ ਦੇ ਮੁਕਾਬਲਿਆਂ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਨੇ ਪਹਿਲਾ ਸਥਾਨ, ਸ਼ਿਵਾਲਿਕ ਇੰਟਰਨੈਸ਼ਨਲ ਪਬਲਿਕ ਸਕੂਲ ਅਮਨ ਪਾਰਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ ਈਕੋ ਕਲੱਬ ਗਿੱਲ ਪਿੰਡ ਨੇ ਪਹਿਲਾ ਸਥਾਨ, ਸ਼੍ਰੀ ਹਰਕ੍ਰਿਸ਼ਨ ਪਬਲਿਕ ਹਾਈ ਸਕੂਲ, ਗਿੱਲ ਮਾਰਕੀਟ ਨੇ ਦੂਜਾ ਸਥਾਨ ; ਅੰ 17 ਗਰੁੱਪ ਵਿੱਚ – ਗਿੱਲ ਪਿੰਡ ਨੇ ਪਹਿਲਾ ਸਥਾਨ ਅਤੇ ਸ਼੍ਰੀ ਹਰਕ੍ਰਿਸਨ ਪਬਲਿਕ ਸਕੂਲ ਡਾਬਾ ਰੋਡ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰ 14 ਗਰੁੱਪ ਵਿੱਚ – ਈਕੋ ਕਲੱਬ ਗਿੱਲ ਪਿੰਡ ਨੇ ਪਹਿਲਾ ਸਥਾਨ, ਸ੍ਰੀ ਹਰਕ੍ਰਿਸ਼ਨ ਪਬਲਿਕ ਹਾਈ ਸਕੂਲ ਗਿੱਲ ਮਾਰਕੀਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਜਿਲ੍ਹਾ ਖੇਡ ਅਫਸਰ ਮਨਦੀਪ ਕੌਸ਼ਲ ਵੱਲੋਂ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਡਿਊਟੀ ’ਤੇ ਤਾਇਨਾਤ ਆਫੀਸੀਅਲਜ ਨੂੰ ਇਸ ਟੂਰਨਾਂਮੈਂਟ ਨੂੰ ਸੁਚਾਰੂ ਢੰਗ ਨਾਲ ਕਰਾਉਣ ਅਤੇ ਸਫਲ ਬਣਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਖੇਡ ਵਿਭਾਗ ਦੇ ਨੋਡਲ ਅਫਸਰ ਸੰਜੀਵ ਸ਼ਰਮਾ, ਬਲਾਕ ਕਨਵੀਨਰ ਮਿਸ ਹਰਪ੍ਰੀਤ ਕੌਰ ਐਥਲੈਟਿਕਸ ਕੋਚ, ਅਜੇਪਾਲ ਸਿੰਘ ਐਥਲੈਟਿਕਸ ਕੋਚ, ਸਰਬਜੀਤ ਸਿੰਘ ਫੈਨਸਿੰਗ ਕੋਚ ਸ਼ਾਮਲ ਸਨ।
ਬਲਾਕ ਲੁਧਿਆਣਾ-1 ਅਧੀਨ ਦੂਜੇ ਦਿਨ ਦੇ ਨਤੀਜਿਆ ਵਿੱਚ ਫੁੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰ 14 ਗਰੁੱਪ ਵਿੰਚ ਪਿੰਡ ਮਾਣੇਵਾਲ ਦੀ ਟੀਮ ਨੇ ਪਹਿਲਾ, ਸ਼ਹੀਦ ਰਣਜੀਤ ਸਿੰਘ ਯੂਥ ਸਪੋਰਟਸ ਕਲੱਬ ਹੰਬੋਵਾਲ ਬੇਟ ਦੀ ਟੀਮ ਨੇ ਦੂਜਾ ਸਥਾਨ; ਅੰ17 ਵਿੱਚ – ਪਿੰਡ ਕੋਟਾਲਾ ਨੇ ਪਹਿਲਾ, ਪਿੰਡ ਮਾਣੇਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰ 17 ਗਰੁੱਪ ਵਿੱਚ -ਗੁਰੂ ਅੰਗਦ ਦੇਵ ਸਪੋਰਟਸ ਅਕੈਡਮੀ ਕੋਟਾਲਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮਾਛੀਵਾੜਾ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.