ਪੰਜਾਬ ਦੀ ਬਿਜਲੀ ਪ੍ਰਣਾਲੀ ‘ਖ਼ਤਰੇ ਦੀ ਘੰਟੀ’ ਵਜਾ ਰਹੀ ਹੈ, ਪਰ ਭਗਵੰਤ ਮਾਨ ਸਰਕਾਰ ਅਜੇ ਵੀ ਸੱਤਾ ਦੇ ਨਸ਼ੇ ’ਚ ਮਸਤ — ਪ੍ਰੋ. ਸਰਚਾਂਦ ਸਿੰਘ ਖਿਆਲਾ ਕੀ ਸਰਕਾਰ ਕਿਸੇ ਵੱਡੇ ਬਲੈਕਆਊਟ ਜਾਂ ਬਿਜਲੀ ਪ੍ਰਣਾਲੀ ਦੇ ਢਹਿ ਜਾਣ ਦੀ ਉਡੀਕ ਕਰ ਰਹੀ ਹੈ?

ਅੰਮ੍ਰਿਤਸਰ,
(  ਜਸਟਿਸ ਨਿਊਜ਼)
ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ (PSEBEA) ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੂੰ ਲਿਖਿਆ ਗਿਆ ਪੱਤਰ ਭਗਵੰਤ ਮਾਨ ਸਰਕਾਰ ਦੇ “ਰੰਗਲੇ ਪੰਜਾਬ” ਦੇ ਦਾਅਵਿਆਂ ਦੀ ਅਸਲ ਹਕੀਕਤ ਬੇਨਕਾਬ ਕਰਦਾ ਹੈ। ਇਹ ਕਿਸੇ ਵਿਰੋਧੀ ਪਾਰਟੀ ਦਾ ਦੋਸ਼ ਨਹੀਂ, ਸਗੋਂ ਉਸੇ ਵਿਭਾਗ ਦੇ ਇੰਜੀਨੀਅਰਾਂ ਦੀ ਲਿਖਤੀ ਚਾਰਜਸ਼ੀਟ ਹੈ, ਜੋ ਦਿਨ-ਰਾਤ ਮੈਦਾਨ ਵਿੱਚ ਰਹਿ ਕੇ ਪੰਜਾਬ ਨੂੰ ਰੌਸ਼ਨ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੀ ਇਕ ਅਜਿਹੀ ਸਰਕਾਰ ਬਣ ਚੁੱਕੀ ਹੈ ਜਿਸ ਨੇ ਅੱਜ ਤਕ ਇਕ ਵੀ ਯੂਨਿਟ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਜਦੋਂ ਵਿਭਾਗ ਦੇ ਆਪਣੇ ਇੰਜੀਨੀਅਰ ਇਹ ਲਿਖ ਰਹੇ ਹੋਣ ਕਿ ਸਟਾਫ਼ ਦੀ ਭਾਰੀ ਕਮੀ, ਸਮਗਰੀ ਦੀ ਘਾਟ, ਫ਼ੇਲ੍ਹ SBS ਬਿਲਿੰਗ ਸਿਸਟਮ, ਆਈਟੀ ਅਤੇ ERP ਦੀਆਂ ਖਾਮੀਆਂ, 1912 ਕਾਲ ਸੈਂਟਰ ਦੀ ਨਾਕਾਮ ਵਿਵਸਥਾ, ਲੰਬਿਤ ਤਰੱਕੀਆਂ ਅਤੇ ਅਸਹਿਣਯੋਗ ਕੰਮ ਦੇ ਬੋਝ ਕਾਰਨ ਬਿਜਲੀ ਪ੍ਰਣਾਲੀ ਗੰਭੀਰ ਦਬਾਅ ਹੇਠ ਹੈ, ਤਾਂ ਇਹ ਸਿਰਫ਼ ਇੱਕ ਵਿਭਾਗੀ ਸ਼ਿਕਾਇਤ ਨਹੀਂ, ਸਗੋਂ ਪੂਰੇ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ। ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਇਸ ਚੇਤਾਵਨੀ ਨੂੰ ਵੀ ਗੰਭੀਰਤਾ ਨਾਲ ਲੈਣ ਦੀ ਬਜਾਏ ਇਸ਼ਤਿਹਾਰਾਂ, ਫੋਟੋਸ਼ੂਟਾਂ ਅਤੇ ਸਿਆਸੀ ਪ੍ਰਚਾਰ ਵਿੱਚ ਮਸਤ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਜਵਾਬ ਦੇਣ ਕਿ ਜਦੋਂ ਉਨ੍ਹਾਂ ਦੇ ਆਪਣੇ ਇੰਜੀਨੀਅਰ ਲਿਖਤੀ ਰੂਪ ਵਿੱਚ ਕਹਿ ਰਹੇ ਹਨ ਕਿ ਬਿਜਲੀ ਪ੍ਰਣਾਲੀ ਆਪਣੀ ਸਮਰੱਥਾ ਤੋਂ ਵੱਧ ਦਬਾਅ ਝੱਲ ਰਹੀ ਹੈ, ਤਾਂ ਸਰਕਾਰ ਨੇ ਇਸ ਸੰਕਟ ਨੂੰ ਦੂਰ ਕਰਨ ਲਈ ਹੁਣ ਤੱਕ ਕੀ ਕੀਤਾ? ਕੀ ਸਰਕਾਰ ਕਿਸੇ ਵੱਡੇ ਬਲੈਕਆਊਟ, ਗਰਿੱਡ ਫ਼ੇਲ੍ਹ ਹੋਣ ਜਾਂ ਬਿਜਲੀ ਪ੍ਰਣਾਲੀ ਦੇ ਗੰਭੀਰ ਸੰਕਟ ਦਾ ਇੰਤਜ਼ਾਰ ਕਰ ਰਹੀ ਹੈ?
ਪ੍ਰੋ. ਖਿਆਲਾ ਨੇ ਕਿਹਾ ਕਿ ਪੰਜਾਬ ਵਰਗੇ ਸਰਹੱਦੀ ਅਤੇ ਖੇਤੀ ਪ੍ਰਧਾਨ ਸੂਬੇ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਪ੍ਰਣਾਲੀ ਦੀ ਮਜ਼ਬੂਤੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀ, ਉਦਯੋਗ ਅਤੇ ਆਮ ਜਨਤਾ ਨਿਰਵਿਘਨ ਬਿਜਲੀ ਸਪਲਾਈ ‘ਤੇ ਨਿਰਭਰ ਹੈ। ਪਰ ਸਰਕਾਰ ਦੀ ਅਣਗਹਿਲੀ ਕਾਰਨ ਇੰਜੀਨੀਅਰਾਂ ਨੂੰ ਨਾ ਲੋੜੀਂਦਾ ਸਟਾਫ਼ ਮਿਲ ਰਿਹਾ ਹੈ, ਨਾ ਸਮਗਰੀ, ਨਾ ਤਕਨੀਕੀ ਸਹਾਇਤਾ ਅਤੇ ਨਾ ਹੀ ਪ੍ਰਸ਼ਾਸਨਿਕ ਸਹਿਯੋਗ। ਅਜਿਹੇ ਹਾਲਾਤਾਂ ਵਿੱਚ ਜੇਕਰ ਬਿਜਲੀ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ ਤਾਂ ਇਸ ਦੀ ਪੂਰੀ ਨੈਤਿਕ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਭਗਵੰਤ ਮਾਨ ਸਰਕਾਰ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਮਾਨਦਾਰ ਪ੍ਰਸ਼ਾਸਨ, ਆਧੁਨਿਕ ਤਕਨਾਲੋਜੀ ਅਤੇ ਬਿਹਤਰ ਸੇਵਾਵਾਂ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ। ਅੱਜ ਹਾਲਾਤ ਇਹ ਹਨ ਕਿ ਸਰਕਾਰ ਦੇ ਆਪਣੇ ਇੰਜੀਨੀਅਰ ਹੀ ਆਈਟੀ ਪ੍ਰਣਾਲੀ ਦੀ ਨਾਕਾਮੀ, ਮਨੁੱਖੀ ਸਰੋਤਾਂ ਦੀ ਘਾਟ ਅਤੇ ਪ੍ਰਸ਼ਾਸਨਿਕ ਬੇਰੁਖ਼ੀ ਦੀ ਲਿਖਤੀ ਗਵਾਹੀ ਦੇ ਰਹੇ ਹਨ। ਇਹ ਸਿਰਫ਼ ਬਿਜਲੀ ਨਿਗਮ ਦੀ ਨਾਕਾਮੀ ਨਹੀਂ, ਸਗੋਂ ਭਗਵੰਤ ਮਾਨ ਸਰਕਾਰ ਦੀ ਪ੍ਰਸ਼ਾਸਨਿਕ ਅਸਫਲਤਾ ਦਾ ਪ੍ਰਤੱਖ ਸਬੂਤ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਸਰਕਾਰ ਹੁਣ ਬਹਾਨੇ ਬਣਾਉਣ ਦੀ ਬਜਾਏ ਤੁਰੰਤ ਕਾਰਵਾਈ ਕਰੇ। ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਉਠਾਏ ਗਏ ਹਰ ਮੁੱਦੇ ਦਾ ਸਮੇਂਬੱਧ ਹੱਲ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਵੱਡੇ ਬਿਜਲੀ ਸੰਕਟ, ਵਿਆਪਕ ਬਿਜਲੀ ਕੱਟਾਂ ਜਾਂ ਪ੍ਰਣਾਲੀ ਦੇ ਡਗਮਗਾਉਣ ਦੀ ਜ਼ਿੰਮੇਵਾਰੀ ਤੋਂ ਭਗਵੰਤ ਮਾਨ ਸਰਕਾਰ ਬਚ ਨਹੀਂ ਸਕੇਗੀ। ਪੰਜਾਬ ਨੂੰ ਪ੍ਰਚਾਰ ਨਹੀਂ, ਸਗੋਂ ਸਮਰੱਥ, ਜਵਾਬਦੇਹ ਅਤੇ ਭਰੋਸੇਯੋਗ ਬਿਜਲੀ ਪ੍ਰਣਾਲੀ ਦੀ ਲੋੜ ਹੈ

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link 1xbet 1xbet az 1xbet azerbaycan hi88 188bet 777PUB mega888 1xbet 1xbet plinko Tigrinho Interwin