ਸੁਖਨਾ ਲੇਕ ‘ਤੇ ਨੁੱਕੜ ਨਾਟਕ ਦੇ ਜ਼ਰੀਏ ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) ਬਾਰੇ ਜਾਗਰੂਕਤਾ ਫੈਲਾਈ; 11 ਅਤੇ 12 ਜੁਲਾਈ ਨੂੰ ਸਪੈਸ਼ਲ ਕੈਂਪ ਆਯੋਜਿਤ



ਚੰਡੀਗੜ੍ਹ,
(  ਜਸਟਿਸ ਨਿਊਜ਼)
ਚੋਣ ਵਿਭਾਗ, ਯੂਟੀ ਚੰਡੀਗੜ੍ਹ ਨੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਦੇ ਸਹਿਯੋਗ ਨਾਲ ਅੱਜ ਸੁਖਨਾ ਲੇਕ ‘ਤੇ ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ  ਨੁੱਕੜ ਨਾਟਕ ਦਾ ਆਯੋਜਨ ਕੀਤਾ।

ਨੁੱਕੜ ਨਾਟਕ ਦੇ ਜ਼ਰੀਏ ਕਲਾਕਾਰਾਂ ਨੇ ਇਲੈਕਟੋਰਲ ਰੋਲ ਨੂੰ ਅਪਡੇਟ ਰੱਖਣ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ  ਇਲੈਕਟਰਸ ਨੂੰ 14 ਜੁਲਾਈ 2026 ਦੀ ਆਖਰੀ ਮਿਤੀ ਤੋਂ ਪਹਿਲਾਂ ਆਪਣੇ ਗਣਨਾ ਫਾਰਮ ਜਮ੍ਹਾਂ ਕਰਾਉਣ ਦੀ ਤਾਕੀਦ ਕੀਤੀ। ਇਸ ਪਹਿਲ ਦੀ ਸੁਖਨਾ ਲੇਕ ‘ਤੇ ਆਏ ਨਾਗਰਿਕਾਂ ਨੇ ਸ਼ਲਾਘਾ ਕੀਤੀ।

ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) ਮੁਹਿੰਮ ਦੇ ਤਹਿਤ 11 ਅਤੇ 12 ਜੁਲਾਈ 2026 ਨੂੰ  ਯੂਟੀ ਚੰਡੀਗੜ੍ਹ ਦੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਸਪੈਸ਼ਲ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਬੂਥ ਲੈਵਲ ਅਫ਼ਸਰ (ਬੀਐੱਲਓ/BLO) ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਇਲੈਕਟਰਸ ਦੀ ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ ਉਪਲਬਧ ਰਹਿਣਗੇ।

ਇਲੈਕਟਰਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਬੰਧਿਤ ਪੋਲਿੰਗ ਸਟੇਸ਼ਨ ‘ਤੇ ਜਾ ਕੇ ਉਪਲਬਧ ਸਹਾਇਤਾ ਦਾ ਲਾਭ ਉਠਾਉਣ ਅਤੇ 14 ਜੁਲਾਈ 2026 ਤੱਕ ਆਪਣੇ ਗਣਨਾ ਫਾਰਮ ਜ਼ਰੂਰ ਜਮ੍ਹਾਂ ਕਰਵਾਉਣ।

ਅਧਿਕ ਜਾਣਕਾਰੀ ਲਈ ਇਲੈਕਟਰਸ ਵੋਟਰ ਹੈਲਪਲਾਇਨ 1950 ‘ਤੇ ਸੰਪਰਕ ਕਰ ਸਕਦੇ ਹਨ ਜਾਂ ਈਸੀਆਈਨੈੱਟ (ECINet) ਐਪ ਅਤੇ ਪੋਰਟਲ ‘ਤੇ ਉਪਲਬਧ ‘Book a Call with BLO’ ਸੁਵਿਧਾ ਦਾ ਉਪਯੋਗ ਕਰਕੇ ਆਪਣੇ ਸਬੰਧਿਤ ਬੀਐੱਲਓ (BLO) ਨਾਲ ਸੰਪਰਕ ਕਰ ਸਕਦੇ ਹਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin