September 1, 2026

Justice News

ਅਵਾਮ ਦੀ ਆਵਾਜ਼

 ਖੇਡ ਮੈਦਾਨਾਂ ’ਚ ਗੂੰਜੇਗਾ ਪੰਜਾਬ ਦਾ ਜਜ਼ਬਾ, 4 ਸਤੰਬਰ ਨੂੰ ਮੋਗਾ ਪਹੁੰਚੇਗੀ ਮਸ਼ਾਲ-ਮੋਗਾ ਜ਼ਿਲ੍ਹੇ ਵਿੱਚ 9 ਤੋਂ 18 ਸਤੰਬਰ ਤੱਕ ਹੋਣਗੀਆਂ ਬਲਾਕ ਪੱਧਰੀ ਖੇਡਾਂ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ

ਮੋਗਾ,

( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ  )

ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੇਡ ਭਾਵਨਾ ਨੂੰ ਹੋਰ ਹੁਲਾਰਾ ਦੇਣ ਲਈ ਕੱਢੀ ਜਾ ਰਹੀ ਮਸ਼ਾਲ ਮਾਰਚ 4 ਸਤੰਬਰ ਨੂੰ ਫਰੀਦਕੋਟ ਤੋਂ ਮੋਗਾ ਜ਼ਿਲ੍ਹੇ ਵਿੱਚ ਦਾਖ਼ਲ ਹੋਵੇਗੀ। ਮਸ਼ਾਲ ਮਾਰਚ ਸਮਾਲਸਰ ਵਿਖੇ ਪਹੁੰਚਣ ਉਪਰੰਤ ਬਾਘਾਪੁਰਾਣਾ, ਜੋਗਿੰਦਰ ਸਿੰਘ ਚੌਂਕ ਅਤੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਹੀਂ ਗੁਜ਼ਰਦੀ ਹੋਈ ਗੋਧੇਵਾਲਾ ਇੰਡੋਰ ਸਟੇਡੀਅਮ ਮੋਗਾ ਵਿਖੇ ਪਹੁੰਚੇਗੀ, ਜਿੱਥੇ ਮਸ਼ਾਲ ਦਾ ਪੂਰੇ ਮਾਣ-ਸਨਮਾਨ ਨਾਲ ਸਵਾਗਤ ਕੀਤਾ ਜਾਵੇਗਾ। 5 ਸਤੰਬਰ ਨੂੰ ਗੋਧੇਵਾਲਾ ਇੰਡੋਰ ਸਟੇਡੀਅਮ ਮੋਗਾ ਤੋਂ ਮਸ਼ਾਲ ਮਾਰਚ ਨੂੰ ਪਿੰਡ ਥਰਾਜ ਲਈ ਰਵਾਨਾ ਕੀਤਾ ਜਾਵੇਗਾ ਅਤੇ ਇਸ ਉਪਰੰਤ ਮਸ਼ਾਲ ਜ਼ਿਲ੍ਹਾ ਬਠਿੰਡਾ ਨੂੰ ਸੌਂਪੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਜਸਪਿੰਦਰ ਸਿੰਘ ਨੇ  ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਖਿਡਾਰੀ ਆਪਣੀ ਰਜਿਸਟ੍ਰੇਸ਼ਨ sports.punjab.gov.in ’ਤੇ ਕਰਵਾ ਸਕਦੇ ਹਨ। ਉਨ੍ਹਾਂ ਅੱਜ ਵੱਧ ਤੋਂ ਵੱਧ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਅਤੇ ਪੁਖਤਾ ਪ੍ਰਬੰਧਾਂ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.