ਨੇਪਾਲ ਦੇਸ਼ ਵਿਚ ਹੋ ਰਹੇ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟ ਲਈ ਮਾਨਸਾ ਦੀ ਟੀਮ ਹੋਈ ਰਵਾਨਾ

ਭੀਖੀ:—-
ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ 31 ਦਸੰਬਰ ਨੂੰ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਇਹਨਾਂ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਭੀਖੀ ਸ਼ਹਿਰ ਤੋਂ ਇਕ ਟੀਮ ਵਾਈਕਿੰਗ ਮਾਰਸ਼ਲ ਆਰਟ ਅਕੈਡਮੀ ਕੋਚ ਅਕਾਸ਼ਦੀਪ ਸਿੰਘ ਦੀ ਪ੍ਰੇਰਨਾ ਸਦਕਾ ਮਾਨਸਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਚ ਆਰਟ ਅਕੈਡਮੀ ਦੇ ਕੋਚ ਆਕਾਸ਼ਦੀਪ ਨੇ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਨੇਪਾਲ ਦੇਸ਼ ਦੀ ਰਾਜਧਾਨੀ ਕਾਠਮੰਡ ਨੂੰ ਵਿਖੇ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਕਰਾਟੇ ਟੂਰਨਾਮੈਂਟਾਂ ਵਿੱਚ ਸਾਡੀ ਅਕੈਡਮੀ ਦੀ ਟੀਮ ਹਿੱਸਾ ਲੈਣ ਲਈ ਰਵਾਨਾ ਹੋਈ ਹੈ। ਇਸ ਟੀਮ ਵਿੱਚ
ਖਿਡਾਰੀ ਖੁਸ਼ਪ੍ਰੀਤ ਕੋਰ, ਗੁਰਪ੍ਰੀਤ ਕੌਰ, ਸ਼ਿਵਾਨੀ‌,  ਰਮਨਦੀਪ ਕੌਰ ਸਹਿਜਦੀਪ ਸਿੰਘ, ਪ੍ਰਭਨੂਰ ਸਿੰਘ, ਖੁਸ਼ਕਰਨ ਸਿੰਘ ਵਰਿੰਦਰ ਸਿੰਘ ਕਾਠਮੰਡੂ ਵਿਚ ਆਪਣੇ ਕਰਾਟੇ ਦੇ ਜੋਹਰ ਦਿਖਾਉਣਗੇ। ਇਸ ਮੌਕੇ ਖਿਡਾਰੀਆਂ ਨੂੰ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਧਨਜੀਤ ਸਿੰਘ, ਲਾਭ ਸਿੰਘ ਕਲੇਰ ਭਾਜਪਾ ਆਗੂ, ਹਰਪ੍ਰੀਤ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਿੱਖੀ,  ਲਖਵਿੰਦਰ ਸਿੰਘ ਲੱਕੀ ਪੰਜਾਬ ਪੁਲਿਸ, ਮਲਕੀਤ ਸਿੰਘ ਸਾਬਕਾ ਐਮਸੀ ਨੇ ਹੌਸਲਾ ਅਫਜਾਈ ਕਰ ਰਵਾਨਾ ਕੀਤਾ।

Leave a Reply

Your email address will not be published.


*