ਭੀਖੀ:—ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਿਮਟਡ ਵੱਲੋਂ ਭੀਖੀ ਇਲਾਕੇ ਨੂੰ ਬਦਲਵੀ ਸਪਲਾਈ ਦੇਣ ਲਈ ਕੱਢੀ ਜਾ ਰਹੀ ਬਿਜਲੀ ਲਾਇਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੁਪੁਰ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।ਵਰਨਣਯੋਗ ਹੈ ਕਿ ਪਾਵਰਕਾਮ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚਦੀ ਕੱਢੀ ਜਾ ਰਹੀ ਲਾਇਨ ਦਾ ਵਿਰੋਧ ਕੀਤਾ ਸੀ।ਜਿਸ ਤੋਂ ਬਾਦ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਕੰਮ ਬੰਦ ਕਰਵਾ ਦਿੱਤਾ ਗਿਆ।ਬੀਤੀ ਦੇਰ ਰਾਤ ਉਕਤ ਕਿਸਾਨਾਂ ਨੂੰ ਰਿਹਾ ਕਰ ਦਿੱਤਾ।ਇਸ ਮੌਕੇ ਗੱਲਬਾਤ ਕਰਦਿਆ ਯੂਨੀਅਨ ਆਗੂ ਗੁਰਚਰਨ ਸਿੰਘ ਭੀਖੀ ਨੇ ਕਿਹਾ ਕਿ ਕਿਸਾਨਾਂ ਨੂੰ ਸਮਾਂ ਦਿੱਤੇ ਬਿਨਾਂ ਅਤੇ ਬਿਨਾਂ ਦੱਸੇ ਵਿਭਾਗ ਨੇ ਆ ਕੇ ਉਕਤ ਖੰਬੇ ਲਾਉਣ ਦਾ ਕੰਮ ਜੇਸੀਬੀ ਰਾਹੀਂ ਸ਼ੁਰੂ ਕਰ ਦਿੱਤਾ ਜਦੋਂ ਕਿ ਕਣਕ ਬੀਜੀ ਹੋਣ ਦੇ ਬਾਵਜੂਦ ਉਕਤ ਕਿਸਾਨ ਦਾ ਕਾਫੀ ਨੁਕਸਾਨ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਬਿਜਲੀ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਕੇ ਜਾਂ ਮਾਣਯੋਗ ਅਦਾਲਤ ਦੇ ਫੈਸਲੇ ਦਾ ਇੰਤਜਾਰ ਕਰਕੇ ਹੀ ਕੋਈ ਫੈਸਲਾ ਲੈਣ ਨਹੀਂ ਕਿਸਾਨ ਯੂਨੀਅਨ ਸੰਘਰਸ਼ ਹੋਰ ਤੇਜ ਕਰੇਗੀ।ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ।ਇਸ ਮੌਕੇ ਗੁਰਚਰਨ ਸਿੰਘ ਭੀਖੀ, ਜਗਦੇਵ ਸਿੰਘ ਭੈਣੀ ਬਾਘਾ, ਸੁਖਦੇਵ ਸਿੰਘ ਕੋਟਲੀ, ਜਗਜੀਤ ਸਿੰਘ ਢੈਪਈ, ਜੁਗਰਾਜ ਸਿੰਘ ਹੀਰੋ ਕਲਾਂ, ਦਰਸ਼ਨ ਸਿੰਘ ਟਾਹਲੀਆ, ਸੋਹਣ ਲਾਲ ਗੋਬਿੰਦਪੁਰਾ, ਜੁਗਰਾਜ ਸਿੰਘ ਖਿੱਲਣ, ਬਲਵੀਰ ਸਿੰਘ ਝੰਡੂਕੇ, ਸ਼ਮਸੇਰ ਸਿੰਘ ਹੋਡਲਾ, ਹਰਿੰਦਰ ਸਿੰਘ, ਪਾਲਾ ਸਿੰਘ, ਮੇਲ ਸਿੰਘ, ਨਾਇਬ ਸਿੰਘ, ਜੱਗਾ ਸਿੰਘ, ਮਿੱਠੂ ਭਗਤ, ਗੁਰਤੇਜ ਸਿੰਘ ਭੂਸ਼ਣ ਵੀ ਮੌਜੂਦ ਸਨ।
ਫੋਟੋ-ਧਰਨੇ ਦੌਰਾਨ ਨਾਅਰੇਬਾਜੀ ਕਰਦੇ ਕਿਸਾਨ।
Leave a Reply