August 24, 2026

Justice News

ਅਵਾਮ ਦੀ ਆਵਾਜ਼

ਸੁਲਤਾਨਪੁਰ ਲੋਧੀ ਅਤੇ ਫਗਵਾੜਾ ਵਿਖੇ ਸਰਕਾਰੀ ਪ੍ਰੋਜੈਕਟਾਂ ਲਈ ਜ਼ਮੀਨ ਦੀ ਲੋੜ: ਡਿਪਟੀ ਕਮਿਸ਼ਨਰ

ਫਗਵਾੜਾ

(ਸ਼ਿਵ ਕੌੜਾ)

ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਹੈ ਕਿ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਅਤਿ-ਆਧੁਨਿਕ ਸੁਵਿਧਾਵਾਂ ਵਾਲੇ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਜੁਡੀਸ਼ੀਅਲ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਦੀ ਉਸਾਰੀ ਲਈ ਲਗਭਗ 7 ਏਕੜ ਥਾਂ ਦੀ ਲੋੜ ਹੈ। ਇਸ ਦੇ ਨਾਲ ਹੀ, ਫਗਵਾੜਾ ਵਿਖੇ ਵੀ ਜੁਡੀਸ਼ੀਅਲ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਤਿਆਰ ਕਰਨ ਲਈ ਤਕਰੀਬਨ 2.5 ਤੋਂ 4 ਏਕੜ ਜ਼ਮੀਨ ਪ੍ਰਾਪਤ ਕੀਤੀ ਜਾਣੀ ਹੈ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਨਿੱਜੀ ਜ਼ਮੀਨ ਮਾਲਕ, ਗ੍ਰਾਮ ਪੰਚਾਇਤ ਜਾਂ ਹੋਰ ਸਰਕਾਰੀ/ਅਰਧ-ਸਰਕਾਰੀ ਅਦਾਰਾ ਆਪਣੀ ਜ਼ਮੀਨ ਪ੍ਰਸ਼ਾਸਨ ਨੂੰ ਮਾਰਕੀਟ ਰੇਟ ‘ਤੇ ਦੇਣ ਦਾ ਚਾਹਵਾਨ ਹੋਵੇ, ਤਾਂ ਉਹ ਸੁਲਤਾਨਪੁਰ ਲੋਧੀ ਦੇ ਪ੍ਰੋਜੈਕਟ ਲਈ ਐੱਸ.ਡੀ.ਐੱਮ.(ਉਪ ਮੰਡਲ ਮੈਜਿਸਟ੍ਰੇਟ) ਸੁਲਤਾਨਪੁਰ ਲੋਧੀ ਅਤੇ ਫਗਵਾੜਾ ਦੇ ਪ੍ਰੋਜੈਕਟ ਲਈ ਐੱਸ.ਡੀ.ਐੱਮ.(ਉਪ ਮੰਡਲ ਮੈਜਿਸਟ੍ਰੇਟ) ਫਗਵਾੜਾ ਨਾਲ ਤੁਰੰਤ ਰਾਬਤਾ ਕਾਇਮ ਕਰ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.