ਕੀ ਲੋਕਾਂ ਵਲੋਂ ਚੁਣੀ ਜਾਂਦੀ ਸਰਕਾਰ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਾਉਣ ਲਈ ਸਰਕਾਰਾਂ ਕਾਨੂੰਨ ਬਣਾਉਂਦੀਆ ਹਨ ? ਜੋ ਕਿ ਕਿਸੇ ਵੀ ਤਰ੍ਹਾਂ ਨਾਲ ਲੋਕਾਂ ਨੂੰ ਤਾਂ ਸਹਾਈ ਨਹੀਂ ਹੁੰਦੇ ਬਲਕਿ ਉਹ ਤਾਂ ਪਤਾ ਹੀ ਨਹੀਂ ਲਗਦਾ ਕਿ ਕਿੰਨ੍ਹਾਂ ਲੋਕਾਂ ਨੂੰ ਸਹਾਈ ਹਨ, ਇੰਨਾ ਤਾਂ ਪਤਾ ਲੱਗਦਾ ਹੈ ਕਿ ਜਿੰਨ੍ਹਾਂ ਦੇ ਹੱਕ ਵਿਚ ਨਹੀਂ, ਜਿੰਨ੍ਹਾਂ ਦਾ ਭਵਿੱਖ ਖਤਮ ਹੁੰਦਾ ਹੈ ਉਹ ਤਾਂ ਤੁਰ ਪੈਂਦੇ ਹਨ ਸੰਘਰਸ਼ ਦੇ ਰਾਹ ਤੇ, ਚਾਹੇ ਕਈ ਇਸ ਵਿਰੋਧ ਦੀ ਵਜ੍ਹਾ ਨਾਲ ਭੇਂਟ ਚੜ੍ਹਦੇ ਹਨ ਮੌਤ ਦੀ ਜਾਂ ਫਿਰ ਸੜਦੇ ਹਨ ਜੇਲ੍ਹਾਂ ਵਿੱਚ। ਜੋ ਹੁਣ ਭਾਰਤੀ ਫ਼ੌਜ ‘ਚ ਭਰਤੀ ਲਈ ਕੇਂਦਰ ਸਰਕਾਰ ਵਲੋਂ ਐਲਾਨੀ ਨਵੀਂ ਯੋਜਨਾ ‘ਅਗਨੀਪੱਥ’ ਖ਼ਿਲਾਫ਼ ਵੱਖ-ਵੱਖ ਸੂਬਿਆਂ ‘ਚ ਵਿਰੋਧ ਦਾ ਸਿਲਸਿਲਾ ਤੀਜੇ ਦਿਨ ਵੀ ਜਾਰੀ ਰਿਹਾ । ਇਸ ਦੇ ਨਾਲ ਹੀ ਦੇਸ਼ ਭਰ ‘ਚ ਅਗਨੀਪੱਥ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ । ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੱਛਮੀ ਬੰਗਾਲ ਅਤੇ ਤੇਲੰਗਾਨਾ ‘ਚ ਹਿੰਸਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਹੁਣ ਇਸ ਵਿਰੋਧ ਪ੍ਰਦਰਸ਼ਨ ਦੀ ਅੱਗ ਰਾਜਧਾਨੀ ਦਿੱਲੀ ‘ਚ ਵੀ ਪੁੱਜ ਗਈ ਹੈ । ਤੇਲੰਗਾਨਾ ਦੇ ਸਿਕੰਦਰਾਬਾਦ ‘ਚ ਭੜਕੀ ਹਿੰਸਾ ‘ਚ ਗੋਲੀ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 15 ਲੋਕ ਜ਼ਖ਼ਮੀ ਹੋ ਗਏ ਹਨ । ਨੌਜਵਾਨਾਂ ਦਾ ਸਭ ਤੋਂ ਵੱਧ ਤਿੱਖਾ ਪ੍ਰਦਰਸ਼ਨ ਬਿਹਾਰ ਅਤੇ ਉੱਤਰ ਪ੍ਰਦੇਸ਼ ‘ਚ ਦੇਖਣ ਨੂੰ ਮਿਲ ਰਿਹਾ ਹੈ ।
ਬਿਹਾਰ ‘ਚ ਪ੍ਰਦਰਸ਼ਨਕਾਰੀਆਂ ਨੇ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਰੇਣੂ ਦੇਵੀ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸੰਜੇ ਜੈਸਵਾਲ ਦੇ ਘਰ ‘ਤੇ ਹਮਲਾ ਕਰ ਦਿੱਤਾ । ਪ੍ਰਦਰਸ਼ਨਕਾਰੀਆਂ ਵਲੋਂ ਅਗਨੀਪਥ ਯੋਜਨਾ ‘ਚ ਬਦਲਾਅ ਕੀਤੇ ਜਾਣ ਤੋਂ ਬਾਅਦ ਵੀ ਬਹਾਲੀ ਦੇ ਪੁਰਾਣੇ ਢੰਗ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ । ਬਿਹਾਰ ਦੇ ਬਕਸਰ, ਸਮਸਤੀਪੁਰ, ਸੁਪੌਲ, ਲਖੀਸਰਾਏ ਅਤੇ ਮੁੰਗੇਰ ਅਤੇ ਉੱਤਰ ਪ੍ਰਦੇਸ਼ ਦੇ ਬਲੀਆ, ਬਨਾਰਸ, ਚੰਦੌਲੀ ਵਿਚ ਅੰਦੋਲਨਕਾਰੀ ਨੌਜਵਾਨਾਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ । ਬਿਹਾਰ ਦੇ ਸਮਸਤੀਪੁਰ ‘ਚ ਸ਼ਰਾਰਤੀ ਅਨਸਰਾਂ ਨੇ ਜੰਮੂ ਤਵੀ-ਗੁਹਾਟੀ ਐਕਸਪ੍ਰੈੱਸ ਦੇ ਡੱਬਿਆਂ ਨੂੰ ਅੱਗ ਲਗਾ ਦਿੱਤੀ । ਇਸ ਦੇ ਨਾਲ ਹੀ ਦਰਭੰਗਾ ਤੋਂ ਦਿੱਲੀ ਜਾ ਰਹੀ ਸੰਪਰਕ ਐਕਸਪ੍ਰੈੱਸ ਨੂੰ ਅੱਗ ਲਗਾਏ ਜਾਣ ਦੀ ਖਬਰ ਹੈ । ਮੱਧ ਪ੍ਰਦੇਸ਼ ਦੇ ਇੰਦੌਰ ‘ਚ 300 ਤੋਂ ਵੱਧ ਵਿਿਦਆਰਥੀਆਂ ਨੇ ਅੱਜ ਲਕਸ਼ਮੀ ਬਾਈ ਨਗਰ ਸਟੇਸ਼ਨ ‘ਤੇ ਹੰਗਾਮਾ ਕੀਤਾ ਅਤੇ ਰੇਲ ਗੱਡੀਆਂ ਰੋਕ ਦਿੱਤੀਆਂ । ਇਸ ਦੌਰਾਨ ਪੱਥਰਬਾਜ਼ੀ ਵੀ ਕੀਤੀ ਗਈ । ਜਾਣਕਾਰੀ ਅਨੁਸਾਰ ਬਿਹਾਰ ਦੇ 12 ਜ਼ਿਿਲ੍ਹਆਂ ਵਿਚ ਪ੍ਰਦਰਸ਼ਨ ਦੇ ਚਲਦਿਆਂ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ।
ਅਗਨੀਪਥ ਖ਼ਿਲਾਫ ਹਰਿਆਣਾ ਦੇ ਕਈ ਇਲਾਕਿਆਂ ‘ਚ ਅੱਜ ਵੀ ਪ੍ਰਦਰਸ਼ਨ ਜਾਰੀ ਰਿਹਾ । ਗੁਰੂਗ੍ਰਾਮ, ਫ਼ਰੀਦਾਬਾਦ ਤੇ ਪਲਵਲ ਸਮੇਤ ਕਈ ਜ਼ਿਿਲ੍ਹਆਂ ‘ਚ ਪ੍ਰਦਰਸ਼ਨਕਾਰੀਆਂ ਨੇ ਹਿੰਸਕ ਰੁਖ਼ ਅਖ਼ਤਿਆਰ ਕਰਦੇ ਹੋਏ ਵਾਹਨਾਂ ਨਾਲ ਭੰਨਤੋੜ ਕੀਤੀ ਤੇ ਸੜਕਾਂ ‘ਤੇ ਉਤਰ ਕੇ ਪਥਰਾਅ ਕੀਤਾ । ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪ੍ਰਦਰਸ਼ਨਕਾਰੀ ਨਰਵਾਣਾ ‘ਚ ਰੇਲ ਪਟੜੀਆਂ ਦੇ ਉੱਤੇ ਬੈਠ ਗਏ ਅਤੇ ਜੀਂਦ-ਬਠਿੰਡਾ ਰੇਲ ਮਾਰਗ ‘ਚ ਅੜਿੱਕਾ ਪਾਇਆ । ਗੁਰੂਗ੍ਰਾਮ ‘ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਧਾਰਾ 144 ਲਾਗੂ ਕਰ ਦਿੱਤੀ ਗਈ ਅਤੇ ਫ਼ਰੀਦਾਬਾਦ ਵਿਖੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ । ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਸੀਂ 4 ਸਾਲ ਨਹੀਂ ਬਲਕਿ ਪੂਰਾ ਜੀਵਨ ਦੇਸ਼ ਸੇਵਾ ਕਰਨੀ ਚਾਹੁੰਦੇ ਹਾਂ । ਪ੍ਰਦਰਸ਼ਨਾਂ ਦਾ ਸਭ ਤੋਂ ਜ਼ਿਆਦਾ ਅਸਰ ਰੇਲ ਆਵਜਾਈ ‘ਤੇ ਪੈ ਰਿਹਾ ਹੈ, ਇਸ ਦੇ ਨਾਲ ਹੀ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ।
ਅਗਨੀਪਥ ਖ਼ਿਲਾਫ਼ ਪ੍ਰਦਰਸ਼ਨਾਂ ਕਾਰਨ ਹੁਣ ਤੱਕ 340 ਤੋਂ ਵੱਧ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ ਜਦਕਿ ਕਰੀਬ 234 ਗੱਡੀਆਂ ਰੱਦ ਕੀਤੀਆਂ ਗਈਆਂ ਹਨ । ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਵਲੋਂ 7 ਰੇਲ ਗੱਡੀਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਹੈ ਅਤੇ ਸਟੇਸ਼ਨਾਂ ‘ਤੇ ਵੀ ਭੰਨਤੋੜ ਕੀਤੀ ਗਈ ਹੈ । ਅੱਗ ਦੀਆਂ ਘਟਨਾਵਾਂ ਤੋਂ ਬਾਅਦ ਰੇਲ ਮੰਤਰੀ ਅਸ਼ਵਨੀ ਚੌਬੇ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ । ਅਲੀਗੜ੍ਹ ਦੇ ਯਤਾਰੀ ਵਿਖੇ ਪ੍ਰਦਰਸ਼ਨਕਾਰੀਆਂ ਵਲੋਂ ਇਕ ਪੁਲਿਸ ਪੋਸਟ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ‘
ਆਖਿਰ ਕੇਂਦਰ ਸਰਕਾਰ ਦੇ ਕਾਨੂੰਨ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੇ, ਖੇਤੀ ਕਾਨੂੰਨ ਕਿਸਾਨਾਂ ਨੂੰ ਸਮਝ ਨਹੀਂ ਆਏ. ਜੀ.ਐਸ.ਟੀ. ਵਪਾਰੀਆਂ ਨੂੰ ਸਮਝ ਨਹੀਂ ਆਈ, ਨੋਟਬੰਦੀ ਦੀ ਸਕੀਮ ਜਨਤਾ ਨੂੰ ਸਮਝ ਨਹੀਂ ਆਈ ਤੇ ਇਸੇ ਤਰ੍ਹਾਂ ਹੀ ਹੋਰ ਵੀ ਕੀ ਕਾਨੂੰਨ ਜੋ ਕਿ ਫਿਰਾਕਪ੍ਰਸਤੀ ਨੂੰ ਹਵਾ ਤਾਂ ਦੇ ਗਏ ਪਰ ਉਹ ਲੋਕ ਹਿੱਤ ਵਿਚ ਕਿਸ ਪਾਸੋਂ ਸਨ ਇਸ ਦੀ ਸਮਝ ਨਾ ਤਾਂ ਆਈ ਅਤੇ ਨਾ ਹੀ ਸਰਕਾਰ ਵਲੋਂ ਸਮਝਾਇਆ ਜਾ ਸਕਿਆ । ਜਦਕਿ ਹਰ ਇੱਕ ਕਾਨੂੰਨ ਨੇ ਸੈਂਕੜੇ ਜਾਨਾਂ ਲਈਆਂ ਅਤੇ ਹਾਲ ਹੀ ਵਿਚ ਨੁਪੂਰ ਸ਼ਰਮਾ ਦੇ ਮਜ੍ਹਬੀ ਕੁਬੋਲਾਂ ਨਾਲ ਜੋ ਕੱੁਝ ਮਾਹੌਲ ਪੈਦਾ ਹੋਇਆ ਹੈ ਇਸ ਦੀ ਵੀ ਸਮਝ ਨਹੀਂ ਆਈ ਕਿ ਉਹਨਾਂ ਕੁਬੋਲਾਂ ਦੀ ਆਖਿਰ ਜਰੂਰਤ ਕੀ ਸੀ? ਅਜਿਹੇ ਮੌਕਿਆਂ ਤੇ ਜਦੋਂ ਬੇਸ਼ੁਮਾਰ ਕੀਮਤੀ ਜਾਨਾਂ ਗੁਆਚ ਗਈਆਂ ਹਨ ਅਤੇ ਉਹਨਾਂ ਦਾ ਇਨਸਾਫ ਕਿਸੇ ਨੂੰ ਨਹੀਂ ਮਿਿਲਆ ਤਾਂ ਹੁਣ ਜੋ ਕੱੁਝ ਫੌਜ ਦੀ ਭਰਤੀ ਨੂੰ ਲੈ ਕੇ ਜਿਸ ਕਾਨੂੰਨ ਨੂੰ ਹੋਂਦ ਵਿਚ ਲਿਆਂਦਾ ਗਿਆ ਹੈ । ਕਿਤੇ ਇਹ ਹੀ ਕਾਨੂੰਨ ਦੇਸ਼ ਦੀ ਪੁੁਲਿਸ ਤੇ ਵੀ ਲਾਗੂ ਨਾ ਕਰ ਦਿੱਤਾ ਜਾਵੇ ਕਿ ਜਿਸ ਨਾਲ 4 ਸਾਲਾਂ ਦੀ ਸੇਵਾਮੁਕਤੀ ਤੋਂ ਬਾਅਦ ਜਦੋਂ ਸਾਰੇ ਹਥਿਆਰਾਂ ਦੀ ਸਿਖਲਾਈ ਨਾਲ ਭਰਪੂਰ ਕੋਈ ਇਨਸਾਨ ਭਰ ਜਵਾਨੀ ਵਿਚ ਵੇਹਲਾ ਹੋ ਜਾਵੇਗਾ ਤਾਂ ਕੀ ੳੇੁਸ ਦੀ ਹਥਿਆਰਾਂ ਦੀ ਸਿਖਲਾਈ ਉਸ ਤੋਂ ਖੋਹ ਲਈ ਜਾਵੇਗੀ ਕਿ ਉਹ ਇਸ ਸਿਖਲਾਈ ਨੂੰ ਕਿਸੇ ਦੇਸ਼ ਜਾਂ ਫਿਰ ਇਨਸਾਨੀਅਤ ਵਿਰੋਧੀ ਕਾਰਿਆਂ ਵਿਚ ਨਾ ਵਰਤੇ।
ਜਦਕਿ ਹਾਲ ਹੀ ਵਿੱਚ ਬਹੁਤ ਸਾਰੇ ਅਜਿਹੇ ਕਿੱਸੇ ਹਨ ਜੋ ਕਿ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਤੇ ਕਰਮਚਾਰੀ ਮੋਟੀਆਂ ਤਨਖਾਹਾਂ ਲੈਣ ਦੇ ਬਾਅਦ ਵੀ ਨਸ਼ਾ ਸਮਗਲਰਾਂ ਤੇ ਨਜ਼ਾਇਜ਼ ਹਥਿਆਰਾਂ ਦੇ ਸਪਲਾਇਰਾਂ ਨਾਲ ਰਲੇ ਹੋਏ ਹਨ। ਨਿੱਤ ਦਿਨ ਪੁਲਿਸ ਵਿਭਾਗ ਦੇ ਵਿੱਚ ਭ੍ਰਿਸ਼ਟਚਾਰੀ ਦੇ ਫੈਲੇ ਜਾਲ ਦੀਆਂ ਕਈ ਤੰਦਾਂ ਫੜ੍ਹੀਆ ਜਾ ਰਹੀਆਂ ਹਨ । ਪਰ ਜਾਲ ਫਿਰ ਵੀ ਖਤਮ ਨਹੀਂ ਹੋ ਰਿਹਾ। ਹਾਲ ਹੀ ਵਿਚ ਪੰਜਾਬ ਪੁਲਿਸ ਦੇ ਸਿਖਲਾਈ ਕੈਂਪਸ ਜਿਸ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ ਤੇ ਫਿਲ਼ੌਰ ਵਿਖੇ ਸਥਾਪਿਤ ਕੀਤਾ ਹੋਇਆ ਹੈ ਉਸ ਦੇ ਹੀ ਇੱਕ ਅਧਿਕਾਰੀ ਵੱਲੋਂ ਆਪਣੇ ਹੀ ਮਹਿਕਮੇ ਦੇ ਸਿਪਾਹੀਆਂ ਨੂੰ ਕਿਵੇਂ ਨਸ਼ਿਆਂ ਵਿਚ ਗਲਤਾਨ ਕੀਤਾ ਗਿਆ, ਉਸ ਦੀ ਸਚਾਈ ਸਾਹਮਣੇ ਆਈ ਹੈ ।
ਕੀ ਫੌਜ ਦੀ ਸਿਖਲਾਈ ਵਾਲੇ ਲੱਖਾਂ ਨੌਜੁਆਨ ਜਦੋਂ ਚਾਰ ਸਾਲ ਦੇ ਕਾਰਜਕਾਲ ਦੌਰਾਨ ਹੀ ਸੇਵਾਮੁਕਤ ਹੋ ਜਾਣਗੇ ਤਾਂ ਉਹਨਾਂ ਨੂੰ ਅਜਿਹੀ ਕਿਹੜੀ ਸੁਗਾਤ ਜੋ ਕਿ 12 ਲੱਖ ਦੀ ਦਿੱਤੀ ਜਾ ਰਹੀ ਹੈ ਜਿਸ ਦੇ ਨਾਲ ਉਹ ਆਪਣੀ ਜਿੰਦਗੀ ਆਰਾਮ ਨਾਲ ਬਸਰ ਕਰ ਲੈਣਗੇ । ਜਦਕਿ ਮਹਿੰਗਾਈ ਦਾ ਗ੍ਰਾਫ ਤਾਂ ਹਰ ਦਿਨ ਵੱਧ ਰਿਹਾ ਹੈ ਅਤੇ ਕਰਜ਼ੇ ਦੀਆਂ ਦਰਾਂ ਵੀ ਨਿੱਤ ਦਿਨ ਵੱਧ ਘੱਟ ਰਹੀਆਂ ਹਨ। ਜਦੋਂ ਗੁਜ਼ਾਰਾ ਹੀ ਨਹੀਂ ਹੋਣਾ ਤਾਂ ਫਿਰ ਗੁਜ਼ਾਰਾ ਕਿਵੇਂ ਕਰਨਾ ਹੈ ਇਸ ਲਈ ਉਸ ਸਮੇਂ ਤੇ ਚੰਗੇ ਮਾੜੇ ਬਾਰੇ ਸੋਚਣ ਨਾਲੋਂ ਜੋ ਹੁਣ ਨੌਜੁਆਨ ਚੰਗਾ ਮਾੜਾ ਸੋਚ ਰਹੇ ਹਨ ਉਹਨਾਂ ਦੀ ਸੋਚ ਵਿੱਚ ਉਹ ਹੀ ਬੇਹਤਰ ਹੈ ਅਤੇ ਇਸ ਨਾਲ ਕੀ ਨਤੀਜਾ ਨਿਕਲਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ।
-ਬਲਵੀਰ ਸਿੰਘ ਸਿੱਧੂ
Leave a Reply