ਸ਼ੋਸ਼ਲ ਮੀਡੀਆਂ ਤੇ ਵਾਈਰਲ ਵੀਡਿਊ ਵਿੱਚ ਸ਼ਰੇਆਮ ਪਿਸਟਲ ਲਹਿਰਾਉਣ ਵਾਲੇ ਮੋਟਰਸਾਈਕਲ ਸਵਾਰ ਤਿੰਨੇ ਲੜਕੇ ਕਾਬੂ

ਅੰਮ੍ਰਿਤਸਰ :— ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਖੇਤਰ ਅਸ਼ੋਕਾ ਚੌਂਕ ਵਿੱਖੇ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੜਕੇ ਜਾਂ ਰਹੇ ਸਨ, ਜਿੰਨਾਂ ਵਿੱਚੋਂ ਮੋਟਰਸਾਈਕਲ ਤੇ ਪਿੱਛੇ ਬੈਠਾ ਲੜਕੇ ਨੇ ਇੱਕ ਪਿਸਟਲ ਨੂਮਾਂ ਹਥਿਆਰ ਨੂੰ ਸ਼ਰੇਆਮ ਆਪਣੇ ਹੱਥ ਵਿੱਚ ਫ਼ੜਿਆ ਹੋਇਆ ਸੀ। ਜੋ ਇਸ ਦ੍ਰਿਸ਼ ਦੀ ਵੀਡਿਊ ਕਿਸੇ ਰਾਹਗੀਰ ਵੱਲੋਂ ਬਣਾ ਦੇ ਸ਼ੋਸ਼ਲ ਮੀਡੀਆਂ ਤੇ ਵਾਈਰਲ ਕੀਤੀ ਗਈ। ਇਹ ਵੀਡਿਊ ਪੁਲਿਸ ਦੇ ਧਿਆਨ ਵਿੱਚ ਆਉਂਦਿਆ ਹੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਇਹਨਾਂ ਨੌਜ਼ਵਾਨਾਂ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਹਦਾਇਤਾਂ ਤੇ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ  ਸਿਟੀ-2 ਦੇ ਦਿਸ਼ਾ ਨਿਰਦੇਸ਼ਾਂ ਤੇ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਸਬ-ਇੰਸਪੈਕਟਰ ਅਮਨਦੀਪ ਕੌਰ ਸਮੇਤ ਪੁਲਿਸ ਪਾਰਟੀ ਵੱਲੋਂ ਹਰ ਪੱਖ ਤੋਂ ਪੜਤਾਲ ਕਰਨ ਤੇ ਤਿੰਨ ਨੌਜ਼ਵਾਨਾਂ ਨੂੰ ਕਾਬੂ ਕੀਤਾ।
                 ਏ.ਡੀ.ਸੀ.ਪੀ ਸਿਟੀ-2 ਨੇ ਦੱਸਿਆਂ ਕਿ ਫ਼ੜੇ ਗਏ ਨੌਜ਼ਵਾਨਾਂ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮਕਾਨ ਨੰਬਰ 3, ਗੁਰੂ ਨਾਨਕ ਕਲੋਨੀਂ, ਤਰਨ ਤਾਰਨ ਰੋਡ, ਅੰਮ੍ਰਿਤਸਰ, ਉਮਰ 21 ਸਾਲ (ਪ੍ਰਾਈਵੇਟ ਕੰਮ), ਕਬੀਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮਕਾਨ ਨੰਬਰ 11 ਗਲੀ ਨੰਬਰ 3, ਕੋਟ ਮੰਗਲ ਸਿੰਘ, ਤਰਨ ਤਾਰਨ ਰੋਡ, ਅੰਮ੍ਰਿਤਸਰ, ਉਮਰ 21 ਸਾਲ, (ਪ੍ਰਾਈਵੇਟ ਕੰਮ) ਅਤੇ ਦਿਲਰਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ 897 ਗਲੀ ਨੰਬਰ 2, ਬਾਬਾ ਦੀਪ ਸਿੰਘ ਕਲੋਨੀਂ ਤਰਨ ਤਾਰਨ ਰੋਡ ਅੰਮ੍ਰਿਤਸਰ, ਉਮਰ 22 ਸਾਲ, (ਪ੍ਰਾਈਵੇਟ ਕੰਮ) ਵੱਜੋਂ ਹੋਈ। ਜੋ ਪੁਲਿਸ ਵੱਲੋਂ ਕੀਤੀ ਪੜਤਾਲ ਕਰਨ ਤੇ ਪਤਾ ਲੱਗਾ ਹੈ ਕਿ ਇਹ ਪਿਸਟਲ ਖਿਡੌਣਾ ਸੀ ਤੇ ਇਹਨਾਂ ਨੇ ਇਹ ਖਿਡੌਣਾ ਪਿਸਟਲ ਰਣਜੀਤ ਐਵੀਨਿਊ ਦੇ ਡੀ ਬਲਾਕ ਵਿੱਖੇ ਲੱਗੇ ਮੇਲੇ ਤੋਂ ਖਰੀਦ ਕੀਤਾ ਸੀ। ਇੰਨ੍ਹਾਂ ਤਿੰਨਾਂ ਨੌਜ਼ਵਾਨਾਂ ਦੇ ਖਿਲਾਫ਼ ਜਾਬਤਾ ਫੌਜ਼ਦਾਰੀ ਤਹਿਤ ਜੁਰਮ ਰੋਕੂ ਕਾਰਵਾਈ ਕੀਤੀ ਅਤੇ ਮੋਟਰਸਾਈਕਲ ਤੇ ਖਿਡੌਣਾ ਪਿਸਟਲ ਵੀ ਬ੍ਰਾਮਦ ਕੀਤਾ ਗਿਆ।ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਆਖਿਆ ਕਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋ ਕੇ ਅਜਿਹੇ ਕੰਮ ਕਰਨ ਵਾਲਿਆ ਨੂੰ ਬਖ਼ਸ਼ਿਆ ਨਹੀ ਜਾਵੇਗਾ।

Leave a Reply

Your email address will not be published.


*