ਹਰਿਆਣਾ ਖ਼ਬਰਾਂ

ਵੈਸ਼ਵਿਕ ਮੁਕਾਬਲੇ ਵਿੱਚ ਡਟੇ ਹਰਿਆਣਾ ਦੀਆਂ ਯੂਨੀਵਰਸਿਟੀਆਂਏਆਈਡਰੋਨ ਟੈਕਨਾਲੋਜੀ ਅਤੇ ਉਦਯੋਗ ਅਧਾਰਤ ਸਿੱਖਿਆ ਤੇ ਜ਼ੋਰ

ਚੰਡੀਗੜ੍ਹ 

( ਜਸਟਿਸ ਨਿਊਜ਼ )

 ਹਰਿਆਣਾ ਦੇ ਸਰਕਾਰੀ ਵਿਸ਼ਵਵਿਦਿਆਲੇ ਵਿਦਿਅਕ ਉੱਤਮਤਾਰੁਜ਼ਗਾਰ ਮੁਖੀ ਸਿੱਖਿਆਖੋਜਨਵੀਨਤਾ ਅਤੇ ਵੈਸ਼ਵਿਕ ਮੁਕਾਬਲੇ ਦੇ ਮਾਮਲੇ ਵਿੱਚ ਵੱਡੇ ਬਦਲਾਵਾਂ ਵੱਲ ਤੇਜ਼ੀ ਨਾਲ ਵਧ ਰਹੇ ਹਨ। ਨਾਲ ਹੀਰਾਜ ਸਰਕਾਰ ਹਰ ਜ਼ਿਲ੍ਹੇ ਵਿੱਚ ਇੱਕ-ਇੱਕ ਮਾਡਲ ਸੰਸਕ੍ਰਿਤੀ ਕਾਲਜ ਸਥਾਪਿਤ ਕਰਨ ਦੀ ਯੋਜਨਾ ਤੇ ਵੀ ਕੰਮ ਕਰ ਰਹੀ ਹੈ। ਇਹ 22 ਮਾਡਲ ਸੰਸਕ੍ਰਿਤੀ ਕਾਲਜ ਖ਼ੁਦਮੁਖਤਿਆਰ ਬਹੁ-ਵਿਸ਼ੇ ਉੱਤਮਤਾ ਕੇਂਦਰਾਂ ਵਜੋਂ ਵਿਕਸਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਖੇਤਰੀ ਮੈਗਾ ਐਜੂਕੇਸ਼ਨਲ ਹੱਬ ਸਥਾਪਿਤ ਕਰਕੇ ਸਹਿਯੋਗਾਤਮਕ ਖੋਜ ਅਤੇ ਵਿਦਿਅਕ ਉੱਤਮਤਾ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।

ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਹੇਠ ਅੱਜ ਇੱਥੇ ਇੱਕ ਉੱਚ ਪੱਧਰੀ ਬੈਠਕ ਵਿੱਚ ਰਾਜ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਸ਼ੁਰੂ ਕੀਤੇ ਗਏ ਸੁਧਾਰਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਵਿੱਚ 5ਵੇਂ ਰਾਸ਼ਟਰੀ ਮੁੱਖ ਸਕੱਤਰ ਸੰਮੇਲਨ ਦੀਆਂ ਸਿਫ਼ਾਰਸ਼ਾਂ ਤੇ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰਦੇ ਹੋਏ ਮੁੱਖ ਸਕੱਤਰ ਨੇ ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਵਿਭਾਗ ਨੂੰ ਸਾਰੇ ਸੁਧਾਰਾਤਮਕ ਕਦਮਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਦੇ ਵਿਸ਼ਵਵਿਦਿਆਲਿਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਅਨੁਰੂਪ ਵਿਸ਼ਵ ਪੱਧਰ ਦੇ ਸਿੱਖਿਆਖੋਜਨਵੀਨਤਾ ਅਤੇ ਹੁਨਰ ਵਿਕਾਸ ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।

ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਨੇ ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸੁਧਾਰਾਂ ਦੀ ਰਫ਼ਤਾਰ ਨੂੰ ਬਣਾਈ ਰੱਖਦੇ ਹੋਏ ਸਾਰੀਆਂ ਪਹਿਲਕਦਮੀਆਂ ਦਾ ਸਮੇਂ ਸਿਰ ਲਾਗੂਕਰਨ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਦੇ ਵਿਸ਼ਵਵਿਦਿਆਲਿਆਂ ਦਾ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਭਵਿੱਖ ਦੀਆਂ ਆਰਥਿਕ ਅਤੇ ਤਕਨੀਕੀ ਲੋੜਾਂ ਦੇ ਅਨੁਰੂਪ ਵਿਸ਼ਵ ਪੱਧਰ ਤੇ ਮੁਕਾਬਲੇਬਾਜ਼ ਸਿੱਖਿਆਖੋਜਨਵੀਨਤਾ ਅਤੇ ਹੁਨਰ ਵਿਕਾਸ ਦੇ ਕੇਂਦਰਾਂ ਵਜੋਂ ਵਿਕਾਸ ਹੋਣਾ ਚਾਹੀਦਾ ਹੈ।

ਰਾਜ ਦੀ ਵੱਖ-ਵੱਖ ਯੂਨੀਵਰਸਿਟੀਆਂ ਨੇ ਭਾਰਤੀ ਮੂਲ ਦੇ ਨਾਮਵਰ ਸਿੱਖਿਆ ਸ਼ਾਸਤਰੀਆਂ ਅਤੇ ਖੋਜਕਰਤਾਵਾਂ ਨੂੰ ਆਕਰਸ਼ਿਤ ਕਰਨ ਲਈ ਪਹਿਲਕਦਮੀ ਕੀਤੀ ਹੈ। ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (ਐਮਡੀਯੂ)ਰੋਹਤਕ ਨੇ ਗਲੋਬਲ ਟੈਲੇਂਟ ਰਿਟਰਨ ਸਕੀਮ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈਜਦੋਂ ਕਿ ਗੁਰੂਗ੍ਰਾਮ ਯੂਨੀਵਰਸਿਟੀ ਵੈਸ਼ਵਿਕ ਸਾਬਕਾ ਵਿਦਿਆਰਥੀ (ਐਲੂਮਨਾਈ) ਡਾਟਾਬੇਸ ਵਿਕਸਿਤ ਕਰ ਰਹੀ ਹੈ ਅਤੇ ਆਈਜੀਯੂ ਰੇਵਾੜੀ ਨੇ ਵੈਸ਼ਵਿਕ ਸਿੱਖਿਆ ਸ਼ਾਸਤਰੀਆਂ ਨੂੰ ਆਕਰਸ਼ਿਤ ਕਰਨ ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ।

ਵਿਦਿਅਕ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਿਸ਼ਵਵਿਦਿਆਲਿਆਂ ਵਿੱਚ ਉਦਯੋਗ ਮਾਹਿਰਾਂ ਨੂੰ ਪ੍ਰੋਫੈਸਰ ਆਫ਼ ਪ੍ਰੈਕਟਿਸ‘ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਨੇ ਦੋ ਉਦਯੋਗ ਮਾਹਿਰਾਂ ਨੂੰ ਨਿਯੁਕਤ ਕੀਤਾ ਹੈਜਦੋਂ ਕਿ ਸੀਬੀਐਲਯੂ ਭਿਵਾਨੀ ਨੇ ਚਾਰ ਅਤੇ ਗੁਰੂਗ੍ਰਾਮ ਯੂਨੀਵਰਸਿਟੀ ਨੇ ਤਿੰਨ ਮਾਹਿਰਾਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਹੈ। ਕਈ ਵਿਸ਼ਵਵਿਦਿਆਲੇ 2026-27 ਵਿਦਿਅਕ ਸੈਸ਼ਨ ਤੋਂ ਅਜਿਹੀਆਂ ਨਿਯੁਕਤੀਆਂ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੇ ਹਨ।

ਰਾਜ ਸਰਕਾਰ ਤਾਲਮੇਲ ਵਾਲੀ ਭਰਤੀ ਰਣਨੀਤੀ ਰਾਹੀਂ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਹੀ ਹੈ। ਯੂਨੀਵਰਸਿਟੀਆਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੀ ਰੀਅਲ ਟਾਈਮ ਮੋਨੀਟਰਿੰਗ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਇੱਕ ਡਿਜੀਟਲ ਡੈਸ਼ਬੋਰਡ ਵਿਕਸਿਤ ਕੀਤਾ ਜਾ ਰਿਹਾ ਹੈ।

ਉੱਭਰ ਰਹੀਆਂ ਤਕਨਾਲੋਜੀਆਂ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਸਿੱਖਿਆ ਨੂੰ ਢਾਲਣ ਲਈ ਪਾਠਕ੍ਰਮਾਂ ਵਿੱਚ ਵਿਆਪਕ ਸੁਧਾਰ ਕੀਤੇ ਜਾ ਰਹੇ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਨੇ ਆਪਣੇ ਵਿਦਿਅਕ ਪ੍ਰੋਗਰਾਮਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸਮਸ਼ੀਨ ਲਰਨਿੰਗਬਲਾਕਚੈਨ ਅਤੇ ਡੇਟਾ ਐਨਾਲਿਟਿਕਸ ਨੂੰ ਸ਼ਾਮਲ ਕੀਤਾ ਹੈਜਦੋਂ ਕਿ ਸੀਬੀਐਲਯੂ ਨੇ ਏਆਈਡਰੋਨ ਟੈਕਨਾਲੋਜੀਜੀਓ-ਇਨਫੋਰਮੈਟਿਕਸ ਅਤੇ ਸਾਈਬਰ ਸੁਰੱਖਿਆ ਵਰਗੇ ਕੋਰਸ ਸ਼ੁਰੂ ਕੀਤੇ ਹਨ। ਆਈਜੀਯੂ ਰੇਵਾੜੀ ਨੇ ਐਨਈਪੀ 2020 ਨੂੰ ਪੂਰੀ ਤਰ੍ਹਾਂ ਲਾਗੂ ਕਰਦੇ ਹੋਏ ਭਾਰਤੀ ਗਿਆਨ ਪਰੰਪਰਾਟਿਕਾਊ ਵਿਕਾਸ (ਸਸਟੇਨੇਬਲ ਡਿਵੈਲਪਮੈਂਟ) ਅਤੇ ਨੈਤਿਕਤਾ ਨੂੰ ਆਪਣੇ ਪਾਠਕ੍ਰਮਾਂ ਵਿੱਚ ਸ਼ਾਮਲ ਕੀਤਾ ਹੈ।

ਯੂਨੀਵਰਸਿਟੀਆਂ ਵਿਕਲਪਿਕ ਵਿੱਤੀ ਸਰੋਤਾਂ ਅਤੇ ਉਦਯੋਗ ਦੀ ਸਾਝੇਦਾਰੀ ਨੂੰ ਵੀ ਮਜ਼ਬੂਤ ਕਰ ਰਹੇ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਨੇ ਲਰਨਿੰਗ ਮੈਨੇਜਮੈਂਟ ਸਿਸਟਡ ਮਾਡਲ ਦੇ ਅਧੀਨ 23 ਆਨਲਾਈਨ ਪ੍ਰੋਗਰਾਮ ਸ਼ੁਰੂ ਕੀਤੇ ਹਨਜਿਨ੍ਹਾਂ ਵਿੱਚ ਲਗਭਗ 10,000 ਵਿਦਿਆਰਥੀ ਪੜ੍ਹ ਰਹੇ ਹਨਜਦੋਂ ਕਿ ਇਸਦੀ ਐਲੂਮਨਾਈ ਐਸੋਸੀਏਸ਼ਨ ਨੇ ਵਿਦਿਅਕ ਵਿਕਾਸ ਲਈ ਲਗਭਗ 1.7 ਕਰੋੜ ਰੁਪਏ ਇਕੱਠੇ ਕੀਤੇ ਹਨ। ਗੁਰੂਗ੍ਰਾਮ ਯੂਨੀਵਰਸਿਟੀ ਨੇ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ (ਸੀਐਸਆਰ) ਦੇ ਤਹਿਤ ਸਹਿਯੋਗ ਪ੍ਰਾਪਤ ਕੀਤਾ ਹੈ ਅਤੇ ਕਈ ਵਿਦਿਅਕ ਸਾਂਝੇਦਾਰੀਆਂ ਕੀਤੀਆਂ ਹਨ।

ਰਾਜ ਦੀ ਅਰਨ ਵ੍ਹਾਈਲ ਲਰਨ‘ ਪਹਿਲਕਦਮੀ ਦਾ ਵੀ ਲਗਾਤਾਰ ਵਿਸਤਾਰ ਹੋ ਰਿਹਾ ਹੈਜਿਸ ਨਾਲ ਸਾਲ 2024-25 ਦੌਰਾਨ ਲਗਭਗ 7,000 ਵਿਦਿਆਰਥੀਆਂ ਨੂੰ ਲਾਭ ਮਿਲਿਆ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਵਰਤਮਾਨ ਵਿੱਚ ਚਾਰ ਅਪ੍ਰੈਂਟਿਸਸ਼ਿਪ ਐਮਬੇਡਡ ਡਿਗਰੀ ਪ੍ਰੋਗਰਾਮ ਚਲਾ ਰਹੀ ਹੈ ਅਤੇ ਸੱਤ ਨਵੇਂ ਪ੍ਰੋਗਰਾਮ ਪ੍ਰਸਤਾਵਿਤ ਹਨਜਦੋਂ ਕਿ ਆਈਜੀਯੂ ਰੇਵਾੜੀ ਨੇ ਰੁਜ਼ਗਾਰ ਦੀ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਪੇਸ਼ੇਵਰ (ਵੋਕੇਸ਼ਨਲ) ਕੋਰਸਾਂ ਵਿੱਚ ਛੇ ਮਹੀਨੇ ਦੀ ਲਾਜ਼ਮੀ ਅਪ੍ਰੈਂਟਿਸਸ਼ਿਪ ਸ਼ੁਰੂ ਕੀਤੀ ਹੈ।

ਯੂਨੀਵਰਸਿਟੀ ਅਧਿਆਪਕਾਂ ਦੀ ਸਿਖਲਾਈ ਅਤੇ ਨਵੀਨਤਾ ਪ੍ਰਣਾਲੀ ਦੇ ਵਿਕਾਸ ਵਿੱਚ ਵੀ ਵਿਆਪਕ ਨਿਵੇਸ਼ ਕਰ ਰਹੇ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਨੇ ਸਾਲ 2022 ਤੋਂ 2026 ਦਰਮਿਆਨ 33 ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਰਾਹੀਂ 1,714 ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਹੈ। ਸੀਡੀਐਲਯੂ ਸਿਰਸਾ ਨੇ 3ਡੀ ਪ੍ਰਿੰਟਿੰਗ ਅਤੇ ਇੰਟਰਨੈਟ ਆਫ ਥਿੰਗਜ਼ ਵਰਗੀਆਂ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ (ਲੈਬਾਂ) ਵਾਲੇ ਸੈਂਟਰ ਫਾਰ ਇਮਰਜਿੰਗ ਟੈਕਨਾਲੋਜੀਜ਼ ਦੀ ਸਥਾਪਨਾ ਕੀਤੀ ਹੈ। ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਖਾਨਪੁਰ ਕਲਾਂਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਐਮਡੀਯੂ ਰੋਹਤਕ ਉੱਦਮਤਾ (ਐਂਟਰਪ੍ਰੈਨਿਓਰਸ਼ਿਪ)ਸਟਾਰਟਅੱਪ ਵਿਕਾਸ ਅਤੇ ਨਵੀਨਤਾ ਨੂੰ ਪ੍ਰੋਤਸਾਹਿਤ ਕਰਨ ਲਈ ਇਨਕਿਊਬੇਸ਼ਨ ਅਤੇ ਸਹਾਇਤਾ ਕੇਂਦਰਾਂ ਰਾਹੀਂ ਸਰਗਰਮੀ ਨਾਲ ਕੰਮ ਕਰ ਰਹੇ ਹਨ।

ਮੀਟਿੰਗ ਵਿੱਚ ਉੱਚ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਅਪੂਰਵ ਕੁਮਾਰ ਸਿੰਘਡਾਇਰੈਕਟਰ ਜਨਰਲ ਸ਼੍ਰੀ ਐਸ. ਨਾਰਾਇਣਨਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀ ਪ੍ਰਭਜੋਤ ਸਿੰਘ ਅਤੇ ਮੋਨੀਟਰਿੰਗ ਤੇ ਤਾਲਮੇਲ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯੰਕਾ ਸੋਨੀ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਹਰਿਆਣਾ ਵਿੱਚ ਸਿਹਤ ਢਾਂਚੇ ਨੂੰ ਮਜ਼ਬੂਤੀਜ਼ਿਲ੍ਹਾ ਹਸਪਤਾਲਾਂ ਤੱਕ ਪਹੁੰਚਣਗੀਆਂ ਹਾਈ-ਏਂਡ ਸਹੂਲਤਾਂ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ 

( ਜਸਟਿਸ ਨਿਊਜ਼ )

 – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸਵਸਥ ਹਰਿਆਣਾ-ਸਮ੍ਰਿੱਧ ਹਰਿਆਣਾ‘ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦਿਆਂ ਅਤੇ ਸੂਬਾ ਵਾਸੀਆਂ ਦੀ ਬਿਹਤਰ ਸਿਹਤ ਤੇ ਸਨਮਾਨਜਨਕ ਜੀਵਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਦੌਰਾਨ ਸਿਹਤ ਖੇਤਰ ਦੀਆਂ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀਆਂ ਮਹੱਤਵਪੂਰਨ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

ਇਸ ਮੌਕੇ ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸ਼ਰੁਤੀ ਚੌਧਰੀ ਵੀ ਮਜੂਦ ਸਨ।

ਮੁੱਖ ਮੰਤਰੀ ਨੇ ਸਿਹਤ ਬੁਨਿਆਦੀ ਢਾਂਚੇ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ 22.29 ਕਰੋੜ ਰੁਪਏ ਦੀ ਲਾਗਤ ਨਾਲ 30 ਸਿਹਤ ਸੰਸਥਾਵਾਂ ਦਾ ਉਦਘਾਟਨ ਕੀਤਾ ਅਤੇ 21.50 ਕਰੋੜ ਰੁਪਏ ਦੀ ਲਾਗਤ ਨਾਲ 16 ਸਿਹਤ ਸੰਸਥਾਵਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹਾ ਸਿਵਲ ਹਸਪਤਾਲ ਸੋਨੀਪਤ ਵਿੱਚ 6.45 ਕਰੋੜ ਰੁਪਏ ਦੀ ਲਾਗਤ ਨਾਲ ਰੇਸਟ ਹਾਊਸ ਦਾ ਨੀਂਹ ਪੱਥਰ ਰੱਖਿਆ ਅਤੇ 0.34 ਕਰੋੜ ਰੁਪਏ ਪ੍ਰਤੀ ਸਾਲ ਦੀ ਲਾਗਤ ਨਾਲ 23 ਜ਼ਿਲ੍ਹਾ ਹਸਪਤਾਲਾਂ ਵਿੱਚ ਸਵਸਥ ਨਾਰੀਸਸ਼ਕਤ ਪਰਿਵਾਰ ਕਲੀਨਿਕ” (ਮਹਿਲਾ ਕਲੀਨਿਕ) ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀ.ਪੀ.ਪੀ. ਮਾਡਲ ਤਹਿਤ ਸੀ.ਟੀ. ਸਕੈਨ ਅਤੇ ਐਮ.ਆਰ.ਆਈ. ਸੇਵਾਵਾਂ ਦਾ ਵਿਸਥਾਰ ਕਰਦਿਆਂ 12 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਹਸਪਤਾਲ ਪਾਣੀਪਤ ਤੇ ਕੁਰੂਕਸ਼ੇਤਰ ਵਿੱਚ ਐਮ.ਆਰ.ਆਈ. ਅਤੇ ਸਬ-ਡਿਵੀਜ਼ਨਲ ਹਸਪਤਾਲ ਬਹਾਦੁਰਗੜ੍ਹ ਤੇ ਜ਼ਿਲ੍ਹਾ ਹਸਪਤਾਲ ਦਾਦਰੀ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਸੀ.ਟੀ. ਸਕੈਨ ਸੇਵਾਵਾਂ ਦੀ ਸ਼ੁਰੂਆਤ ਕੀਤਾ।

ਮੁੱਖ ਮੰਤਰੀ ਨੇ ਦਿਲ ਦੇ ਰੋਗਾਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਲਈ 600 ਸਿਹਤ ਸੰਸਥਾਵਾਂ ਵਿੱਚ ਕਰੋੜ ਰੁਪਏ ਪ੍ਰਤੀ ਸਾਲ ਦੀ ਲਾਗਤ ਨਾਲ ਟੈਲੀ-ਈ.ਸੀ.ਜੀ. ਸੇਵਾਵਾਂ ਦੀ ਸ਼ੁਰੂਆਤ ਕੀਤੀ। ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਿਟੀ (ਸੀਐਸਆਰ) ਤਹਿਤ 24 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਐਨਸਥੀਸੀਆ ਵਰਕਸਟੇਸ਼ਨਡਿਫਿਬ੍ਰਿਲੇਟਰਐਕਸ-ਰੇ ਮਸ਼ੀਨਟਰੂਨੈੱਟ ਮਸ਼ੀਨ ਅਤੇ ਆਈ.ਸੀ.ਯੂ. ਬੈੱਡਾਂ ਦੀ ਵਿਵਸਥਾ ਦੀ ਸ਼ੁਰੂਆਤ ਕੀਤੀ ਗਈ। ਨਾਲ ਹੀ 3.60 ਕਰੋੜ ਰੁਪਏ ਪ੍ਰਤੀ ਸਾਲ ਦੀ ਲਾਗਤ ਨਾਲ ਮਹਾਰਿਸ਼ੀ ਚਯਵਨ ਮੈਡੀਕਲ ਕਾਲਜਕੋਰੀਆਵਾਸ (ਨਾਰਨੌਲ) ਅਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਰਕਾਰੀ ਮੈਡੀਕਲ ਕਾਲਜ ਛਾਂਯਸਾ (ਫ਼ਰੀਦਾਬਾਦ) ਵਿੱਚ ਮੁਫ਼ਤ ਡਾਇਲਸਿਸ ਸਹੂਲਤ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ 1.73 ਕਰੋੜ ਰੁਪਏ ਦੀ ਲਾਗਤ ਨਾਲ 23 ਜ਼ਿਲ੍ਹਾ ਹਸਪਤਾਲਾਂ ਵਿੱਚ ਆਮ ਲੋਕਾਂ ਨੂੰ ਬ੍ਰਾਂਡਡ ਦਵਾਈਆਂ ਸਸਤੀਆਂ ਦਰਾਂ ਤੇ ਮੁਹੱਈਆ ਕਰਵਾਉਣ ਲਈ ਅੰਮ੍ਰਿਤ ਫਾਰਮੇਸੀ‘ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ 0.91 ਕਰੋੜ ਰੁਪਏ ਦੀ ਲਾਗਤ ਨਾਲ 4600 ਆਸ਼ਾ ਵਰਕਰਾਂ ਲਈ ਆਪਦਾ ਪ੍ਰਬੰਧਨ ਦੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।

ਮੁੱਖ ਮੰਤਰੀ ਨੇ ਇਸ ਮੌਕੇ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਇਸ ਲਈ ਵੀ ਖ਼ਾਸ ਹੈ ਕਿਉਂਕਿ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ 12 ਸਾਲਾਂ ਦੀ ਜਨ-ਸੇਵਾ ਯਾਤਰਾ ਦਾ ਗੌਰਵਪੂਰਣ ਉਤਸਵ ਮਨਾ ਰਹੇ ਹਾਂ। ਇਨ੍ਹਾਂ 12 ਸਾਲਾਂ ਵਿੱਚ ਭਾਰਤ ਨੇ ਸਿਹਤ ਖੇਤਰ ਵਿੱਚ ਜੋ ਇਤਿਹਾਸਕ ਬਦਲਾਅ ਦੇਖਿਆ ਹੈਉਹ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਗਰੀਬ ਪਰਿਵਾਰ ਇਲਾਜ ਲਈ ਵੱਡੇ ਸ਼ਹਿਰਾਂ ਦੇ ਚੱਕਰ ਕੱਟਦੇ ਸਨ। ਬੀਮਾਰੀ ਸਿਰਫ਼ ਸਰੀਰਕ ਪੀੜਾ ਹੀ ਨਹੀਂ ਦਿੰਦੀ ਸੀਸਗੋਂ ਪਰਿਵਾਰ ਦੀ ਆਰਥਿਕ ਸਥਿਤੀ ਵੀ ਤੋੜ ਦਿੰਦੀ ਸੀ। ਪਰ ਅੱਜ ਆਯੁਸ਼ਮਾਨ ਭਾਰਤ ਯੋਜਨਾਜਨ ਔਸ਼ਧੀ ਕੇਂਦਰਡਿਜੀਟਲ ਹੈਲਥ ਮਿਸ਼ਨਮੈਡੀਕਲ ਕਾਲਜਾਂ ਦੇ ਵਿਸਥਾਰ ਅਤੇ ਆਧੁਨਿਕ ਜਾਂਚ ਸਹੂਲਤਾਂ ਨੇ ਸਿਹਤ ਸੇਵਾਵਾਂ ਨੂੰ ਗਰੀਬ ਦੇ ਘਰ-ਘਰ ਤੱਕ ਪਹੁੰਚਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਟੀਚਾ ਦਿੱਤਾ ਸੀ ਕਿ ਹਰ ਜ਼ਿਲ੍ਹਾ ਹਸਪਤਾਲ ਆਪਣੇ ਸ਼ਹਿਰ ਦਾ ਸਭ ਤੋਂ ਬਿਹਤਰ ਹਸਪਤਾਲ ਬਣੇ। ਅੱਜ ਉਨ੍ਹਾਂ ਨੂੰ ਖੁਸ਼ੀ ਹੈ ਕਿ ਹਰਿਆਣਾ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਤੇਜ਼ੀ ਨਾਲ ਬਦਲਾਅ ਦਿਖਾਈ ਦੇ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਜ਼ਿਲ੍ਹੇ ਤੱਕ ਹਾਈ-ਏਂਡ ਡਾਇਗਨੌਸਟਿਕ (ਉੱਚ-ਪੱਧਰੀ ਜਾਂਚ) ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਅੱਜ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਸੀ.ਟੀ. ਸਕੈਨ ਸੇਵਾਵਾਂ ਉਪਲਬਧ ਹਨ। ਇਸ ਤੋਂ ਇਲਾਵਾ, 7 ਜ਼ਿਲ੍ਹਿਆਂ ਵਿੱਚ ਐਮ.ਆਰ.ਆਈ. ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਅਲਟਰਾਸਾਊਂਡ ਅਤੇ ਬਲੱਡ ਐਨਾਲਾਈਜ਼ਰ ਸਹੂਲਤਾਂ ਮੌਜੂਦ ਹਨ। ਇਸ ਵਿੱਤੀ ਸਾਲ ਦੇ ਬਜਟ ਵਿੱਚ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਵੀ ਸੀ.ਟੀ. ਸਕੈਨਐਮ.ਆਰ.ਆਈ. ਅਤੇ ਡਿਜੀਟਲ ਐਕਸ-ਰੇ ਮਸ਼ੀਨਾਂ ਦੀ ਵਿਵਸਥਾ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 13 ਹੋਰ ਜ਼ਿਲ੍ਹਾ ਹਸਪਤਾਲਾਂ ਵਿੱਚ ਐਮ.ਆਰ.ਆਈ. ਸੇਵਾਵਾਂ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਆਉਣ ਵਾਲੇ ਸਮੇਂ ਵਿੱਚ ਹਰਿਆਣਾ ਦਾ ਨਾਗਰਿਕ ਆਪਣੇ ਹੀ ਜ਼ਿਲ੍ਹੇ ਵਿੱਚ ਵਿਸ਼ਵ ਪੱਧਰੀ ਜਾਂਚ ਸਹੂਲਤਾਂ ਦਾ ਲਾਭ ਲੈ ਸਕੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ 22 ਜ਼ਿਲ੍ਹਾ ਹਸਪਤਾਲਾਂ ਵਿੱਚ ਡੇ-ਕੇਅਰ ਕੈਂਸਰ ਸੈਂਟਰ ਸ਼ੁਰੂ ਕੀਤੇ ਗਏ ਹਨ। ਹੁਣ ਕੈਂਸਰ ਦੇ ਮਰੀਜ਼ਾਂ ਨੂੰ ਆਪਣੇ ਜ਼ਿਲ੍ਹੇ ਵਿੱਚ ਹੀ ਇਲਾਜ ਦੀ ਸਹੂਲਤ ਮਿਲੇਗੀ। ਇਸ ਨਾਲ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਨੂੰ ਹੀ ਜੀਵਨ ਦੀ ਸੁਰੱਖਿਆ ਮੰਨਿਆ ਜਾਂਦਾ ਹੈਇਸ ਲਈ ਅਸੀਂ ਜਾਂਚ ਸੇਵਾਵਾਂ ਦਾ ਦਾਇਰਾ ਵਿਸ਼ਾਲ ਕਰ ਰਹੇ ਹਾਂ। ਪਿਛਲੇ ਸਾਲ ਪੀ.ਪੀ.ਪੀ. ਮਾਡਲ ਰਾਹੀਂ ਜ਼ਿਲ੍ਹਾ ਹਸਪਤਾਲਾਂ ਵਿੱਚ ਲਗਭਗ ਲੱਖ ਡਾਇਲਸਿਸ ਸੈਸ਼ਨ, 1 ਲੱਖ 65 ਹਜ਼ਾਰ ਸੀ.ਟੀ. ਸਕੈਨ, 70 ਹਜ਼ਾਰ ਐਮ.ਆਰ.ਆਈ. ਸਕੈਨ, 36 ਹਜ਼ਾਰ ਈਕੋ ਕਾਰਡੀਓਗ੍ਰਾਫੀ ਅਤੇ ਹਜ਼ਾਰਾਂ ਕੋਰੋਨਰੀ ਐਂਜੀਓਗ੍ਰਾਮ ਤੇ ਸਟੈਂਟ ਟ੍ਰਾਂਸਪਲਾਂਟ ਕੀਤੇ ਗਏ। ਇਹ ਅੰਕੜੇ ਦੱਸਦੇ ਹਨ ਕਿ ਹੁਣ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਆਪਣੇ ਜ਼ਿਲ੍ਹੇ ਵਿੱਚ ਹੀ ਮਿਲ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸੇਵਾਵਾਂ ਦੀ ਗੁਣਵੱਤਾ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਉਪਲਬਧਤਾ ਤੇ ਵੀ ਨਿਰਭਰ ਕਰਦੀ ਹੈ। ਪਿਛਲੇ ਸਾਲ 777 ਮੈਡੀਕਲ ਅਫ਼ਸਰਾਂ ਦੀ ਭਰਤੀ ਮੁਕੰਮਲ ਕੀਤੀ ਗਈ ਹੈ ਅਤੇ 450 ਮੈਡੀਕਲ ਅਫ਼ਸਰਾਂ ਦੀ ਭਰਤੀ ਆਖ਼ਰੀ ਪੜਾਅ ਵਿੱਚ ਹੈ। ਆਉਣ ਵਾਲੇ ਸਮੇਂ ਵਿੱਚ ਹਰਿਆਣਾ ਦੇ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀ ਉਪਲਬਧਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਵਸਥ ਨਾਗਰਿਕ ਕਿਸੇ ਵੀ ਰਾਜ ਦੀ ਸਭ ਤੋਂ ਵੱਡੀ ਪੂੰਜੀ ਹੁੰਦੇ ਹਨ। ਇਸੇ ਸੋਚ ਨਾਲ ਅਸੀਂ ਸਿਹਤ ਬਜਟ ਵਿੱਚ ਇਤਿਹਾਸਕ ਵਾਧਾ ਕੀਤਾ ਹੈ। ਇਸ ਸਾਲ ਸਿਹਤ ਖੇਤਰ ਦੇ ਬਜਟ ਵਿੱਚ 32.89 ਫੀਸਦੀ ਦਾ ਵਾਧਾ ਕਰਦਿਆਂ 14 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਲ 2014 ਵਿੱਚ ਅਸੀਂ ਜਨ-ਸੇਵਾ ਦੀ ਜ਼ਿੰਮੇਵਾਰੀ ਸੰਭਾਲੀ ਸੀਉਦੋਂ ਸੂਬੇ ਦਾ ਸਿਹਤ ਬਜਟ ਸਿਰਫ਼ ਹਜ਼ਾਰ 646 ਕਰੋੜ ਰੁਪਏ ਸੀਜੋ ਅੱਜ ਕਈ ਗੁਣਾ ਵਧ ਚੁੱਕਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਕਮੀ ਨੂੰ ਦੂਰ ਕਰਨ ਲਈ ਅਸੀਂ ਸਾਲ 2014 ਵਿੱਚ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦਾ ਸੰਕਲਪ ਲਿਆ ਸੀ। ਉਸ ਸਮੇਂ ਹਰਿਆਣਾ ਵਿੱਚ ਸਿਰਫ਼ ਮੈਡੀਕਲ ਕਾਲਜ ਸਨਅੱਜ ਉਨ੍ਹਾਂ ਦੀ ਗਿਣਤੀ ਵਧ ਕੇ 17 ਹੋ ਚੁੱਕੀ ਹੈ। ਇਸ ਤੋਂ ਇਲਾਵਾ ਐਮ.ਬੀ.ਬੀ.ਐਸ. ਦੀਆਂ ਸੀਟਾਂ 700 ਤੋਂ ਵਧ ਕੇ ਹਜ਼ਾਰ 710 ਹੋ ਗਈਆਂ ਹਨ। ਇਸੇ ਤਰ੍ਹਾਂ ਨਰਸਿੰਗਫਿਜ਼ੀਓਥੈਰੇਪੀ ਅਤੇ ਪੈਰਾਮੈਡੀਕਲ ਸਿੱਖਿਆ ਦਾ ਵੀ ਤੇਜ਼ੀ ਨਾਲ ਵਿਸਥਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ 550 ਐਂਬੂਲੈਂਸਾਂ ਦਾ ਨੈੱਟਵਰਕ ਸਥਾਪਿਤ ਕੀਤਾ ਗਿਆ ਹੈ ਅਤੇ ਉਸ ਨੂੰ ਡਾਇਲ-112 ਨਾਲ ਜੋੜਿਆ ਗਿਆ ਹੈ। ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਫ਼ੋਨ ਆਉਂਦੇ ਹੀ ਤੋਂ 10 ਮਿੰਟਾਂ ਵਿੱਚ ਐਂਬੂਲੈਂਸ ਉੱਥੇ ਪਹੁੰਚ ਜਾਂਦੀ ਹੈ। ਇਸ ਵਿੱਤੀ ਸਾਲ ਦੇ ਬਜਟ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ 70 ਨਵੀਆਂ ਐਡਵਾਂਸ ਲਾਈਫ਼ ਸਪੋਰਟ ਐਂਬੂਲੈਂਸਾਂ ਅਤੇ 167 ਨਵੀਆਂ ਬੇਸਿਕ ਲਾਈਫ਼ ਸਪੋਰਟ ਐਂਬੂਲੈਂਸਾਂ ਖਰੀਦਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਆਧੁਨਿਕ ਸਿਹਤ ਸਹੂਲਤਾਂ ਦੇ ਨਾਲ-ਨਾਲ ਯੋਗਸੰਤੁਲਿਤ ਖ਼ੁਰਾਕਨਿਯਮਿਤ ਕਸਰਤ ਅਤੇ ਨਸ਼ਾ ਮੁਕਤ ਜੀਵਨ ਸ਼ੈਲੀ ਅਪਣਾਉਣ ਦਾ ਵੀ ਅਪੀਲ ਕੀਤੀ।

ਇਸ ਮੌਕੇ ਮੁੱਖ ਮੰਤਰੀ ਨੇ ਆਸ਼ਾ ਵਰਕਰਾਂ ਲਈ ਆਪਦਾ ਜਾਗਰੂਕਤਾ ਅਤੇ ਫ਼ਸਟ ਏਡ ਸਿਖਲਾਈ ਪ੍ਰੋਗਰਾਮ ਦੀ ਸਿਖਲਾਈ ਪੁਸਤਿਕਾ ਵੀ ਰਿਲੀਜ਼ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਿਟੀ ਤਹਿਤ ਸਿਹਤ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਬੀ.ਪੀ.ਸੀ.ਐਲ. ਫਾਊਂਡੇਸ਼ਨਐਚ.ਡੀ.ਐਫ.ਸੀ. ਬੈਂਕ ਅਤੇ ਜਨਾ ਬੈਂਕ ਦੇ ਨੁਮਾਇੰਦਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਅਤੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਿਹਤ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਬੇਮਿਸਾਲ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦਾ ਟੀਚਾ ਸਿਰਫ਼ ਇਲਾਜ ਦੇਣਾ ਨਹੀਂਸਗੋਂ ਹਰ ਨਾਗਰਿਕ ਤੱਕ ਬਿਹਤਰਸਸਤੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਜਿਨ੍ਹਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈਉਹ ਸੂਬੇ ਦੇ ਲੱਖਾਂ ਲੋਕਾਂ ਨੂੰ ਸਿੱਧਾ ਲਾਭ ਪਹੁੰਚਾਉਣਗੇ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਸਿਹਤ ਨੂੰ ਮਜ਼ਬੂਤ ਕਰਨ ਲਈ ਰਾਜ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਵਸਥ ਨਾਰੀਸਸ਼ਕਤ ਪਰਿਵਾਰ ਕਲੀਨਿਕ” (ਮਹਿਲਾ ਕਲੀਨਿਕ) ਸ਼ੁਰੂ ਕੀਤੇ ਗਏ ਹਨਜਿੱਥੇ ਮਹਿਲਾਵਾਂ ਨੂੰ ਸਰਵਾਈਕਲ ਕੈਂਸਰਬ੍ਰੈਸਟ ਕੈਂਸਰਐਨੀਮੀਆਮੀਨੋਪੌਜ਼ ਵਰਗੀਆਂ ਬੀਮਾਰੀਆਂ ਦੀ ਜਾਂਚ ਅਤੇ ਇਲਾਜ ਦੀ ਸਹੂਲਤ ਮਿਲੇਗੀ।

ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਅੱਜ ਦਾ ਮੌਕਾ ਸਿਰਫ਼ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਦਾ ਪ੍ਰੋਗਰਾਮ ਨਹੀਂ ਹੈਸਗੋਂ ਇਹ ਸੂਬੇ ਦੇ ਸਿਹਤ ਖੇਤਰ ਵਿੱਚ ਹੋ ਰਹੇ ਵਿਆਪਕ ਬਦਲਾਅ ਅਤੇ ਜਨ-ਸੇਵਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਹੈਉਸ ਨਾਲ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਨਵੀਂ ਮਜ਼ਬੂਤੀ ਮਿਲੇਗੀ।

ਇਸ ਮੌਕੇ ਤੇ  ਕਾਲਕਾ ਦੀ ਵਿਧਾਇਕ ਸ਼੍ਰੀਮਤੀ ਸ਼ਕਤੀ ਰਾਣੀ ਸ਼ਰਮਾਹਰਿਆਣਾ ਯੋਗ ਆਯੋਗ ਦੇ ਚੇਅਰਮੈਨ ਡਾ. ਜੈਦੀਪ ਆਰਿਆਮੇਅਰ ਸ਼੍ਰੀ ਸ਼ਾਮ ਲਾਲ ਬੰਸਲਪ੍ਰਦੇਸ਼ ਉਪ-ਪ੍ਰਧਾਨ ਸ਼੍ਰੀਮਤੀ ਬੰਤੋ ਕਟਾਰੀਆਜ਼ਿਲ੍ਹਾ ਪ੍ਰਧਾਨ ਸ਼੍ਰੀ ਅਜੇ ਮਿੱਤਲਸ਼ਿਵਾਲਿਕ ਵਿਕਾਸ ਬੋਰਡ ਦੇ ਉਪ-ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਦੇਵੀਨਗਰਐਨ.ਐਚ.ਐਮ. ਦੇ ਪ੍ਰਬੰਧਕੀ ਨਿਦੇਸ਼ਕ ਸ਼੍ਰੀ ਆਰ.ਐਸ. ਢਿੱਲੋਂਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਨਿਦੇਸ਼ਕ ਸ਼੍ਰੀ ਯਸ਼ੇਂਦਰ ਸਿੰਘਮਹਾਨਿਦੇਸ਼ਕ ਸਿਹਤ ਸੇਵਾਵਾਂ ਡਾ. ਮਨੀਸ਼ ਬੰਸਲਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਨ ਅੱਤਰੇ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

 

ਹਰਿਆਣਾ ਉਦਯੋਗ ਅਤੇ ਵਣਜ ਵਿਭਾਗ ਨੇ ਕੀਤੀਆਂ ਨਵੀਆਂ ਨੀਤੀਆਂ ਨੋਟੀਫਾਈਡ

ਚੰਡੀਗੜ੍ਹ

,( ਜਸਟਿਸ ਨਿਊਜ਼ )

 – ਹਰਿਆਣਾ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਨੇ ਉਦਯੋਗਿਕ ਵਿਕਾਸ ਨੂੰ ਗਤੀ ਦੇਣਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਰਾਜ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣ ਦੇ ਉਦੇਸ਼ ਨਾਲ ਸੱਤ ਨਵੀਆਂ ਖੇਤਰ-ਵਿਸ਼ੇਸ਼ ਨੀਤੀਆਂ ਨੂੰ ਨੋਟੀਫਾਈਡ ਕੀਤਾ ਹੈ।

ਨੋਟੀਫਿਕੇਸ਼ਨ ਅਨੁਸਾਰਨਵੀਆਂ ਨੀਤੀਆਂ ਵਿੱਚ ਹਰਿਆਣਾ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਅਤੇ ਉਤਪਾਦਨ ਨੀਤੀ-2026, ਹਰਿਆਣਾ ਫਾਰਮਾਸਿਊਟੀਕਲ ਅਤੇ ਮੈਡੀਕਲ ਡਿਵਾਈਸ ਉਤਪਾਦਨ ਨੀਤੀ-2026, ਹਰਿਆਣਾ ਖਿਡੌਣਾ ਅਤੇ ਖੇਡ ਉਪਕਰਣ ਉਤਪਾਦਨ ਨੀਤੀ-2026, ਹਰਿਆਣਾ ਇਲੈਕਟ੍ਰੌਨਿਕ ਕੂੜਾ (ਈ-ਵੇਸਟ) ਰੀਸਾਈਕਲਿੰਗ ਨੀਤੀ-2026, ਹਰਿਆਣਾ ਗਲੋਬਲ ਕੈਪੇਬਿਲਟੀ ਸੈਂਟਰ (GCC) ਨੀਤੀ-2026, ਹਰਿਆਣਾ ਆਈ.ਟੀ./ਆਈ.ਟੀ.ਈ.ਐਸ.ਏ.ਆਈ. ਅਤੇ ਉਭਰਦੀ ਤਕਨਾਲੋਜੀ ਨੀਤੀ-2026 ਤਥਾ ਹਰਿਆਣਾ ਏ.ਵੀ.ਜੀ.ਸੀ.-ਐਕਸ.ਆਰ. ਨੀਤੀ-2026 ਸ਼ਾਮਲ ਹਨ।

ਇਹ ਸਾਰੀਆਂ ਨੀਤੀਆਂ ਪੰਜ ਸਾਲ ਦੀ ਮਿਆਦ ਤੱਕ ਪ੍ਰਭਾਵੀ ਰਹਿਣਗੀਆਂ ਅਤੇ ਇਨ੍ਹਾਂ ਦਾ ਉਦੇਸ਼ ਹਰਿਆਣਾ ਨੂੰ ਉਭਰਦੇ ਅਤੇ ਉੱਚ-ਵਿਕਾਸ ਵਾਲੇ ਖੇਤਰਾਂ ਵਿੱਚ ਨਿਵੇਸ਼ ਲਈ ਇੱਕ ਪਸੰਦੀਦਾ ਸਥਾਨ ਵਜੋਂ ਸਥਾਪਿਤ ਕਰਨਾ ਹੈ।

ਸਰਕਾਰ ਨੂੰ ਉਮੀਦ ਹੈ ਕਿ ਨਵੇਂ ਨੀਤੀਗਤ ਢਾਂਚੇ ਨਾਲ ਦੇਸੀ ਅਤੇ ਗਲੋਬਲ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਮਿਲੇਗੀਰਾਜ ਦੇ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤੀ ਮਿਲੇਗੀਨਵਾਚਾਰ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਹਰਿਆਣਾ ਦੇ ਨੌਜਵਾਨਾਂ ਲਈ ਵੱਡੇ ਪੱਧਰ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿੰਡ ਸਕਤਾਖੇੜਾ ਪਹੁੰਚ ਕੇ ਸਾਬਕਾ ਵਿਧਾਇਕ ਸਵ. ਚੌ. ਸਹੀਰਾਮ ਬਿਸ਼ਨੋਈ ਨੂੰ ਦਿੱਤੀ ਸ਼ਰਧਾਂਜਲੀ

ਮੁੱਖ ਮੰਤਰੀ ਨੇ ਚੌ. ਸਹੀਰਾਮ ਬਿਸ਼ਨੋਈ ਦੇ ਨਾਮ ਤੇ ਇੱਕ ਹਸਪਤਾਲ ਦਾ ਨਾਮ ਰੱਖਣ ਦਾ ਐਲਾਨ ਕੀਤਾ

ਚੰਡੀਗੜ੍ਹ

  (ਜਸਟਿਸ ਨਿਊਜ਼  )

 ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਜ਼ਿਲ੍ਹਾ ਸਿਰਸਾ ਦੇ ਪਿੰਡ ਸਕਤਾਖੇੜਾ ਪਹੁੰਚੇ ਅਤੇ ਹਿੰਦੀ ਅੰਦੋਲਨ ਸੈਨਾਨੀ ਅਤੇ ਸੰਯੁਕਤ ਪੰਜਾਬ ਦੇ ਅਬੋਹਰ ਖੇਤਰ ਤੋਂ ਪੂਰਵ ਵਿਧਾਇਕ ਸਵਰਗੀ ਚੌਧਰੀ ਸਹੀਰਾਮ ਬਿਸ਼ਨੋਈ ਦੀ ਯਾਦਗਾਰੀ ਸਭਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੁਖੀ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ। ਮੁੱਖ ਮੰਤਰੀ ਨੇ ਸਵ. ਚੌ. ਸਹੀਰਾਮ ਬਿਸ਼ਨੋਈ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਵ. ਚੌਧਰੀ ਸਹੀਰਾਮ ਬਿਸ਼ਨੋਈ ਇੱਕ ਮਹਾਨ ਸ਼ਖਸੀਅਤ ਦੇ ਮਾਲਕ ਸਨਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਸੇਵਾਤਿਆਗ ਅਤੇ ਦੇਸ਼ ਭਗਤੀ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਜੀਵਨ ਸੰਘਰਸ਼ਸੇਵਾ ਅਤੇ ਸਮਰਪਣ ਦੀ ਇੱਕ ਅਦਭੁਤ ਮਿਸਾਲ ਰਿਹਾ ਹੈ। ਅਜਿਹੇ ਮਹਾਨ ਜਨਨਾਇਕ ਤੋਂ ਸਮਾਜ ਨੂੰ ਹਮੇਸ਼ਾ ਪ੍ਰੇਰਨਾ ਮਿਲਦੀ ਰਹੇਗੀ ਅਤੇ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੀਆਂ।

ਸ਼ਨੀਵਾਰ ਨੂੰ ਸੂਬੇ ਵਿੱਚ ਟੂਰਿਸਟ ਕੰਪਲੈਕਸਾਂ ਅਤੇ ਇਤਿਹਾਸਕ ਸਥਾਨਾਂ ਤੇ ਹੋਵੇਗਾ ਵਾਕ ਦਾ ਆਯੋਜਨ

ਚੰਡੀਗੜ੍ਹ 

(ਜਸਟਿਸ ਨਿਊਜ਼  )

  • ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ 30 ਮਈ ਨੂੰ ਹਰਿਆਣਾ ਸੈਰ-ਸਪਾਟਾ ਨਿਗਮ ਵੱਲੋਂ ਆਯੋਜਿਤ ਦੂਜੀ ਹੈਰੀਟੇਜ ਐਂਡ ਸਿਟੀ ਵਾਕ‘ ਵਿੱਚ ਐਥਨਿਕ ਇੰਡੀਆਰਾਈ (ਸੋਨੀਪਤ) ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਆਓ ਚੱਲੀਏ ਆਪਣੀ ਵਿਰਾਸਤ ਦੇ ਨਾਲ’ ਮੁਹਿੰਮ ਦੇ ਤਹਿਤ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ਪ੍ਰਦੇਸ਼ ਦੀਆਂ ਇਤਿਹਾਸਕਸੱਭਿਆਚਾਰਕ ਅਤੇ ਧਾਰਮਿਕ ਵਿਰਾਸਤਾਂ ਨਾਲ ਨੌਜਵਾਨਾਂ ਅਤੇ ਸੈਲਾਨੀਆਂ ਨੂੰ ਜੋੜਨਾ ਹੈ।

ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਹੈਰੀਟੇਜ ਐਂਡ ਸਿਟੀ ਵਾਕ ਸ਼ਨੀਵਾਰ ਸਵੇਰੇ ਵਜੇ ਤੋਂ ਵਜੇ ਤੱਕ ਪ੍ਰਦੇਸ਼ ਦੇ ਸੱਤ ਪ੍ਰਮੁੱਖ ਇਤਿਹਾਸਕ ਸਥਾਨਾਂ ਤੇ ਆਯੋਜਿਤ ਕੀਤੀ ਜਾਵੇਗੀ। ਸੋਨੀਪਤ ਸਥਿਤ ਐਥਨਿਕ ਇੰਡੀਆਰਾਈ ਤੋਂ ਖਾਲਸਾ ਮੈਮੋਰੀਅਲ ਤੱਕ ਵਿਸ਼ੇਸ਼ ਵਾਕ ਆਯੋਜਿਤ ਹੋਵੇਗੀਜਿੱਥੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਭਾਗੀਦਾਰਾਂ (ਪਾਰਟੀਸਿਪੈਂਟਸ) ਦੇ ਨਾਲ ਇਤਿਹਾਸਕ ਸਥਾਨ ਦਾ ਦੌਰਾ ਕਰਕੇ ਉਸਦੀ ਇਤਿਹਾਸਕਤਾ ਤੋਂ ਜਾਣੂ ਹੋਣਗੇ।

ਹਰਿਆਣਾ ਸੈਰ-ਸਪਾਟਾ ਨਿਗਮ ਵੱਲੋਂ ਪਿੰਜੌਰਮੋਰਨੀ ਹਿਲਜ਼ਕੁਰੂਕਸ਼ੇਤਰਸੂਰਜਕੁੰਡਰੇਵਾੜੀਵੱਲਭਗੜ੍ਹ ਅਤੇ ਐਥਨਿਕ ਇੰਡੀਆਰਾਈ ਸਮੇਤ ਸੱਤ ਸਥਾਨਾਂ ਨੂੰ ਇਸ ਪ੍ਰੋਗਰਾਮ ਲਈ ਚਿੰਨ੍ਹਿਤ ਕੀਤਾ ਗਿਆ ਹੈ। ਹਰੇਕ ਸਥਾਨ ਤੇ ਹੈਰੀਟੇਜ ਗਾਈਡ ਦੀ ਵਿਵਸਥਾ ਕੀਤੀ ਗਈ ਹੈਜੋ ਭਾਗੀਦਾਰਾਂ ਨੂੰ ਇਤਿਹਾਸਕ ਸਥਾਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦੇ ਗੌਰਵਮਈ ਇਤਿਹਾਸ ਦੀ ਜਾਣਕਾਰੀ ਦੇਣਗੇ।

ਪਿੰਜੌਰ ਵਿੱਚ ਯਾਦਵਿੰਦਰਾ ਗਾਰਡਨਗੁਰਦੁਆਰਾ ਮੰਜੀ ਸਾਹਿਬਭੀਮਾ ਦੇਵੀ ਟੈਂਪਲ ਸਾਈਟ ਮਿਊਜ਼ੀਅਮਧਾਰਾਮੰਡਲ ਪਿੰਜੌਰ ਅਤੇ ਕੁਦਰਤੀ ਬਾਵੜੀ ਦਾ ਦੌਰਾ ਕਰਵਾਇਆ ਜਾਵੇਗਾ। ਮੋਰਨੀ ਹਿਲਜ਼ ਵਿੱਚ ਇਤਿਹਾਸਕ ਮੋਰਨੀ ਕਿਲ੍ਹਾਕੁਰੂਕਸ਼ੇਤਰ ਵਿੱਚ ਜਯੋਤੀਸਰ ਤੀਰਥ ਸਥਾਨਵਿਰਾਟ ਸਰੂਪ ਅਤੇ ਮਹਾਂਭਾਰਤ ਅਨੁਭਵ ਕੇਂਦਰ ਮਿਊਜ਼ੀਅਮ ਨੂੰ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀਸੂਰਜਕੁੰਡ ਵਿੱਚ ਇਤਿਹਾਸਕ ਜਲ ਭੰਡਾਰ ਤੋਂ ਅਸੋਲਾ-ਭਾਟੀ ਵਾਈਲਡਲਾਈਫ ਸੈਂਚੁਰੀ ਤੱਕ ਭ੍ਰਮਣ ਹੋਵੇਗਾ।

ਰੇਵਾੜੀ ਵਿੱਚ ਸੈਂਡਪਾਈਪਰ ਟੂਰਿਸਟ ਕੰਪਲੈਕਸ ਤੋਂ ਵੱਡਾ ਤਾਲਾਬ ਤੱਕ ਅਤੇ ਵੱਲਭਗੜ੍ਹ ਵਿੱਚ ਰਾਜਾ ਨਾਹਰ ਸਿੰਘ ਮਹਿਲ ਤੋਂ ਰਾਣੀ ਦੀ ਛੱਤਰੀ ਤੱਕ ਵਾਕ ਆਯੋਜਿਤ ਕੀਤੀ ਜਾਵੇਗੀ।

ਹਰਿਆਣਾ ਸੈਰ-ਸਪਾਟਾ ਨਿਗਮ ਨੇ ਇਸ ਪ੍ਰੋਗਰਾਮ ਲਈ ਪ੍ਰਤੀ ਵਿਅਕਤੀ 500 ਰੁਪਏ ਫੀਸ ਨਿਰਧਾਰਤ ਕੀਤੀ ਹੈ। ਭਾਗੀਦਾਰਾਂ ਨੂੰ ਪਾਣੀਚਾਹਕੌਫੀਰਿਫ੍ਰੈਸ਼ਮੈਂਟ ਅਤੇ ਇੱਕ ਵਿਸ਼ੇਸ਼ ਕੈਪ ਉਪਲਬਧ ਕਰਵਾਈ ਜਾਵੇਗੀ।

 

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin