ਅਨੁਸ਼ਾਸਨ ਹੀ ਸੁਸਾਸ਼ਨ ਦਾ ਆਧਾਰ – ਮਨੋਹਰ ਲਾਲ

ਚੰਡੀਗੜ੍ਹ: – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ 9 ਸਾਲਾਂ ਤੋਂ ਵਿਵਸਥਾ ਬਦਲਣ ਦਾ ਯਤਨ ਕੀਤਾ ਹੈ ਅਤੇ ਉਨ੍ਹਾਂ ਨੇ ਅਨੁਸਾਸ਼ਨ ਨੂੰ ਹੀ ਸੁਸਾਸ਼ਨ ਦਾ ਆਧਾਰ ਮੰਨਿਆ ਹੈ। ਲੋਕਾਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਸਰਲਤਾ ਨਾਲ ਪਹੁੰਚੇ ਇਹੀ ਸੁਸਾਸ਼ਨ ਦਾ ਮੂਲ ਮੰਤਰ ਹੈ।

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਪੰਚਕੂਲਾ ਵਿਚ ਸੁਸਾਸ਼ਨ ਦਿਵਸ ‘ਤੇ ਪ੍ਰਬੰਧਿਤ ਰਾਜ ਪੱਧਰੀ ਪ੍ਰੋਗ੍ਰਾਮ ਨੂੰ ਬਤੌਰ ਮੁੱਖ ਮਹਿਮਾਨ ਵਜੋ ਮੌਜੂਦ ਅਧਿਕਾਰੀਆਂ ਤੇ ਹੋਰ ਲੋਕਾਂ ਨੁੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਸਾਰੇ ਜਿਲ੍ਹਾ ਮੁੱਖ ਦਫਤਰਾਂ ਤੋਂ ਮੰਤਰੀਗਣ, ਸਾਂਸਦਗਣ, ਵਿਧਾਇਕ ਤੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਆਨਲਾਇਨ ਰਾਹੀਂ ਜੁੜੇ।

          ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਦੇ ਜਨਮਦਿਨ ‘ਤੇ ਦੋਵਾਂ ਮਹਾਪੁਰਸ਼ਾਂ ਨੂੰ ਨਮਨ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਦੀ ਅਗਵਾਈ ਹੇਠ ਹੀ ਦੇਸ਼ ਨੂੰ ਪੂਰਵ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਨਾਲ ਜੋੜਨ ਦਾ ਕੰਮ ਸ਼ੁਰੂ ਹੋਇਆ ਸੀ। ਪ੍ਰਧਾਨ ਮੰਤਰੀ ਵਜੋ ਉਨ੍ਹਾਂ ਦਾ ਕਾਰਜਕਾਲ ਸੁਸਾਸ਼ਨ ਦਾ ਰੋਲ ਮਾਡਲ ਮੰਨਿਆ ਜਾਂਦਾ ਹੈ। ਇਸੀ ਦੇ ਮੱਦੇਨਜਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2014 ਵਿਚ ਹਰ ਸਾਲ ਉਨ੍ਹਾਂ ਦੇ ਜਨਮਦਿਨ ਨੂੰ ਸੁਸਾਸ਼ਨ ਦਿਵਸ ਵਜੋ ਮਨਾਉਣ ਦੀ ਪਹਿਲ ਕੀਤੀ ਹੈ। ਇਸੀ ਲੜੀ ਵਿਚ ਹਰਿਆਣਾ ਵਿਚ ਵੀ ਉਨ੍ਹਾਂ ਨੇ ਸੱਤਾ ਸੰਭਾਲਦੇ ਹੀ ਦੋ ਮਹੀਨੇ ਬਾਅਦ 25 ਦਸੰਬਰ, 2014 ਤੋਂ ਸੁਸਾਸ਼ਨ ਦਿਵਸਦੀ ਅਵਧਾਰਣਾ ਵਜੋ ਸੀਏਮ ਵਿੰਡੋਂ ਦੀ ਸ਼ੁਰੂਆਤ ਕੀਤੀ ਸੀ। ਅੱਜ ਸੀਏਮ ਵਿੰਡੋਂ ਰਾਹੀਂ 11.50 ਲੱਖ ਤੋਂ ਵੱਧ ਲੋਕਾਂ ਦੀ ਸਿੱਧੀ ਪਹੁੰਚ ਉਨ੍ਹਾਂ ਤਕ ਹੋਈ ਹੈ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸੂਬੇ ਵਿਚ ਸੁਸਾਸ਼ਨ ਦਾ ਕੰਮ 2014 ਵਿਚ ਸ਼ੁਰੂ ਹੋਇਆ ਜਿਸ ਦੇ ਫਲਸਰੂਪ ਅੱਜ ਲੋਕਾਂ ਵਿਚ ਸਰਕਾਰ ਅਤੇ ਸਰਕਾਰੀ ਸੇਵਾਵਾਂ ਦੇ ਪ੍ਰਤੀ ਭਰੋਸਾ ਕਾਇਮ ਹੋਇਆ ਹੈ। ਸੁਸਾਸ਼ਨ ਦੇ ਸਿਦਾਂਤ ‘ਤੇ ਚਲਦੇ ਹੋਏ ਮੌਜੂਦਾ ਹਰਿਆਣਾ ਸਰਕਾਰ ਅੱਜ ਲੋਕਾਂ ਨੁੰ ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਸਰਲਤਾ ਨਾਲ ਪਹੁੰਚਾ ਰਹੀ ਹੈ। ਸਰਕਾਰੀ ਸਿਸਟਮ ਵਿਚ ਬਦਲਾਅ ਲਈ ਸ਼ੁਰੂ ਕੀਤੇ ਗਏ ਅਭਿਨਵ ਯਤਨਾਂ ਦੇ ਤਹਿਤ ਇਸ ਵਿਚ ਸੁਧਾਰ ਦਾ ਕੰਮ ਲਗਾਤਾਰ ਜਾਰੀ ਹੈ ਤਾਂ ਜੋ ਆਮਜਨਤਾ ਨੂੰ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਸਾਰੀ ਸਹੂਲਤਾਂ ਅਤੇ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਕਿਹਾ ਸੁਸਾਸ਼ਨ ਲਈ ਉਨ੍ਹਾਂ ਨੂੰ ਦਿਸ਼ਾ ਦਾ ਪਤਾ ਹੈ। ਗਤੀ ਦੇਣਾ ਅਧਿਕਾਰੀਆਂ ਦੀ ਵੀ ਜਿਮੇਵਾਰੀ ਬਣਦੀ ਹੈ।

Leave a Reply

Your email address will not be published.


*