ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ,-ਸਾਹਿਤ ਅਤੇ ਗਦਰ ਲਹਿਰ ਨੂੰ ਸ਼ਹੀਦ ਸਰਾਭਾ ਦੀ ਦੇਣ ਬਾਰੇ ਹੋਈ ਵਿਚਾਰ ਚਰਚਾ,ਕਵੀ ਦਰਬਾਰ ਵੀ ਕਰਵਾਇਆ

ਸਰਾਭਾ/ਲੁਧਿਆਣਾ

( ਜਸਟਿਸ ਨਿਊਜ਼  )

ਪੰਜਾਬ ਸਰਕਾਰ ਦੀ ਸਰਪ੍ਰਸਤੀ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਸਰਾਭਾ ਵਿਖੇ ਕਰਵਾਇਆ ਗਿਆ।

ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਦੋ ਪੜਾਵਾਂ ਵਾਲੇ ਸਮਾਗਮ ਦੌਰਾਨ ਜਿੱਥੇ ਬੁਲਾਰਿਆਂ ਵੱਲੋਂ ਸ਼ਹੀਦ ਸਰਾਭਾ ਦੀ ਗਦਰ ਲਹਿਰ ਤੇ ਗਦਰ ਸਾਹਿਤ ਨੂੰ ਦੇਣ ਬਾਰੇ ਵਿਚਾਰ ਚਰਚਾ ਕੀਤੀ ਗਈ ਉੱਥੇ ਸ਼ਹੀਦ ਸਰਾਭਾ ਤੇ ਗਦਰ ਲਹਿਰ ਨਾਲ ਸਬੰਧਤ ਕਵਿਤਾਵਾਂ ’ਤੇ ਅਧਾਰਤ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਸਮਾਗਮ ਦੀ ਸਫਲਤਾ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਟਰਸਟ ਦੇ ਸੰਚਾਲਕ ਸ. ਅਵਤਾਰ ਸਿੰਘ, ਕਰਨਲ ਰਣਧੀਰ ਸਿੰਘ, ਸਾਧੂ ਸਿੰਘ, ਜਸਵਿੰਦਰ ਰਾਣਾ, ਪਰਮਜੀਤ ਸਿੰਘ ਤੇ ਕਲੱਬ ਪ੍ਰਧਾਨ ਦਵਿੰਦਰ ਸਿੰਘ ਹੋਰਾਂ ਨੇ ਭਰਵਾਂ ਯੋਗਦਾਨ ਪਾਇਆ। ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।
ਪ੍ਰੋ. ਜਗਮੋਹਨ ਸਿੰਘ ਦੀ ਪ੍ਰਧਾਨਗੀ ’ਚ ਹੋਈ ਵਿਚਾਰ ਚਰਚਾ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਜਸਵੀਰ ਸਿੰਘ ਨੇ ਕੀਤੀ। ਉਨ੍ਹਾਂ ‘ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਗਦਰ ਲਹਿਰ’ ਬਾਰੇ ਬੋਲਦਿਆਂ ਕਿਹਾ ਕਿ ਸ਼ਹੀਦ ਸਰਾਭਾ ਵਰਗੇ ਜੋਸ਼ੀਲੇ ਤੇ ਸੂਝਵਾਨ ਦੇਸ਼ ਭਗਤਾਂ ਦੇ ਯਤਨਾਂ ਸਦਕਾ ਸਿਰਜੀ ਗਈ ਗਦਰ ਲਹਿਰ ਨੇ ਅੰਗਰੇਜ਼ੀ ਸਰਕਾਰ ਅੰਦਰ ਇੱਕ ਅਜਿਹਾ ਡਰ ਬੈਠਾ ਦਿੱਤਾ ਸੀ ਕਿ ਅਜ਼ਾਦੀ ਲਈ ਭਾਰਤ ਵਸਦੇ ਜੁਝਾਰੂ ਲੋਕ ਹੀ ਕੇਵਲ ਸੰਘਰਸ਼ ਕਰਨ ਦੇ ਰੌਅ ਵਿੱਚ ਨਹੀਂ ਹਨ ਸਗੋਂ ਵਿਦੇਸ਼ਾਂ ’ਚ ਬੈਠੇ ਭਾਰਤੀ ਵੀ ਵਿਸ਼ਵ ਪੱਧਰ ’ਤੇ ਵੀ ਆਪਣੇ ਮੁਲਕ ਦੀ ਅਜ਼ਾਦੀ ਲਈ ਆਵਾਜ਼  ਚੁੱਕ ਰਹੇ ਹਨ। ਇਹ ਸਮਾਜਿਕ ਤੇ ਸੱਭਿਆਚਾਰਕ ਸਾਂਝਾਂ ’ਚੋਂ ਉਪਜੀ ਲਹਿਰ ਸੀ। ਇਸ ਕਰਕੇ ਗਦਰ ਲਹਿਰ ਦੇ ਸੰਕਲਪ ਤੇ ਮਨੋਰਥ ਅਜੋਕੇ ਭਾਰਤ ਲਈ ਵੀ ਮਾਰਗਦਰਸ਼ਕ ਹਨ। ਜਿੰਨ੍ਹਾਂ ਨੂੰ ਸਮਝਣ ਤੇ ਅਮਲੀ ਰੂਪ ਦੇਣ ਦੀ ਲੋੜ ਹੈ। ਲੋਕ ਪੱਖੀ ਲਹਿਰਾਂ ਦੇ ਇਤਿਹਾਸ ਨੂੰ ਨਵੇਂ ਨਜ਼ਰੀਏ ਤੋਂ ਵਾਚਣ ਵਾਲੇ ਡਾ. ਸੁਮੇਲ ਸਿੰਘ ਸਿੱਧੂ ਨੇ ‘ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਗਦਰ ਸਾਹਿਤ’ ਬਾਰੇ ਕਿਹਾ ਕਿ ਗਦਰ ਸਾਹਿਤ ਨੇ ਦਰਸਾ ਦਿੱਤਾ ਸੀ ਕਿ ਸਾਹਿਤ ਕਿਉਂ ਲਿਿਖਆ ਤੇ ਕਿਉਂ ਪੜ੍ਹਿਆ ਜਾਂਦਾ ਹੈ। ਗਦਰੀ ਸਾਹਿਤ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਰਾਹੀਂ ਦੇਸ਼ ਨੂੰ ਪਿਆਰ ਕਰਨ ਦਾ ਮਤਲਬ ਦੇਸ਼ ਨੂੰ ਅਜ਼ਾਦ ਕਰਵਾਉਣ ਦੀ ਲੜਾਈ ਸੀ। ਇਸ ਸਾਹਿਤ ਦੇ ਅਜਿਹੇ ਹੋਕਿਆਂ ਨੇ ਹਰ ਇੱਕ ਭਾਰਤੀ ਨੂੰ ਦੇਸ਼ ਅਜ਼ਾਦ ਕਰਵਾਉਣ ਲਈ ਹਲੂਣਿਆ। ਮਿਸਾਲ ਵਜੋਂ ‘ਗੱਲੀਂ ਗਦਰ ਨਾ ਹੋਏ ਪਿਆਰੇ,’ ‘ਛੇਤੀ ਹੋਸ਼ ਸੰਭਾਲੋ,’ ਆਦਿ ਨਾਅਰਿਆਂ ਰਾਹੀਂ ਗਦਰ ਸਾਹਿਤ ਦੇ ਪਰਚਿਆਂ ਤੇ ਕਿਤਾਬਚਿਆਂ ਦੀ ਸ਼ੁਰੂਆਤ ਹੁੰਦੀ ਸੀ। ਸ. ਸਿੱਧੂ ਨੇ ਕਿਹਾ ਕਿ ਗਦਰੀ ਭਾਵੇਂ ਬਹੁਤ ਪੜ੍ਹੇ ਲਿਖੇ ਨਹੀਂ ਸਨ ਪਰ ਉਹ ਵਿਦੇਸ਼ਾਂ ’ਚ ਹੱਢ ਭੰਨਵੀਂ ਕਮਾਈ ਦੇ ਨਾਲ-ਨਾਲ ਉੱਚ ਕੋਟੀ ਦਾ ਸਾਹਿਤ ਸਿਰਜਣ ਲਈ ਵੀ ਸਰਗਰਮ ਰਹੇ। ਉਨ੍ਹਾਂ ਦੇ ਸਾਹਿਤ ਦੇ ਆਦਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਸਿੱਖ ਗੁਰੂ ਸਨ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਗਦਰ ਲਹਿਰ ਨਾਲ ਜੁੜੀ ਬੀਬੀ ਗੁਲਾਬ ਕੌਰ ਦੀ ਸ਼ਖ਼ਸੀਅਤ ਤੋਂ ਅੰਦਾਜ਼ਾ ਲਗਾਇਆ ਜਾ ਸਕਦੈ ਹੈ ਕਿ ਉਨ੍ਹਾਂ ਸਮਿਆਂ ਵਿੱਚ ਵੀ ਗਦਰੀ, ਔਰਤਾਂ ਨੂੰ ਪੜਾਉਣ ਤੇ ਬਰਾਬਰ ਦਾ ਰੁਤਬਾ ਦੇਣ ਲਈ ਵਚਨਬੱਧ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਾਨੀ (ਸਹੀਦ ਭਗਤ ਸਿੰਘ ਦੀ ਮਾਤਾ) ਨੇ ਦੱਸਿਆ ਸੀ ਕਿ ਇੱਕ ਵਾਰ ਕਰਤਾਰ ਸਿੰਘ ਸਰਾਭਾ ਉਨ੍ਹਾਂ ਦੇ ਘਰ ਆਇਆ ਤਾਂ ਸ. ਕਿਸ਼ਨ ਸਿੰਘ (ਸ਼ਹੀਦ ਭਗਤ ਸਿੰਘ ਦੇ ਪਿਤਾ) ਨੇ ਉਸ ਨੂੰ ਇੱਕ ਹਜ਼ਾਰ ਰੁਪਏ ਦਿੱਤੇ। ਇਸ ਫੇਰੀ ਨੇ ਭਗਤ ਸਿੰਘ ਗਹਿਰਾ ਪ੍ਰਭਾਵ ਪਾਇਆ ਤੇ ਉਸ ਨੇ ਸ਼ਹੀਦ ਸਰਾਭਾ ਨੂੰ ਆਪਣਾ ਗੁਰੂ ਧਾਰ ਲਿਆ। ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲੀ ਵਾਰ ਸ਼ਹੀਦ ਸਰਾਭਾ ਦੀ ਯਾਦ ਵਿੱਚ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ। ਅਖੀਰ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ ਮੈਡੀਕਲ ਕਾਲਜਜ਼ ਦੇ ਚੇਅਰਮੈਨ ਸ. ਅਵਤਾਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਸਮਾਗਮ ਕਰਵਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਕਵੀ ਦਰਬਾਰ: ਸਮਾਗਮ ਦੇ ਦੂਸਰੇ ਪੜਾਅ ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਸ਼ਾਇਰ ਤੇ ਪੱਤਰਕਾਰ ਸੀ. ਮਾਰਕੰਡਾ ਨੇ ਕੀਤੀ। ਪ੍ਰਿੰ. ਮਹਿੰਦਰ ਕੌਰ ਗਰੇਵਾਲ ਨੇ ਆਪਣੀ ਕਵਿਤਾ ‘ਕੀ ਆਖਾ ਵੀਰ ਸਰਾਭੇ ਨੂੰ’ ਰਾਹੀਂ ਪੰਜਾਬ ਦੇ ਅਜੋਕੇ ਸੰਘਰਸ਼ੀ ਲੋਕਾਂ ਦੀ ਗੱਲ ਕੀਤੀ । ਕਰਮਜੀਤ ਗਰੇਵਾਲ ਲਲਤੋਂ ਕਲਾਂ ਨੇ ‘ਇੱਕ ਗੱਭਰੂ ਉਨੀ ਸਾਲਾਂ ਦਾ’ ਗੀਤ ਤੁਰੰਨਮ ’ਚ ਗਾ ਕੇ ਮਾਹੌਲ ਨੂੰ ਜੋਸ਼ ਪ੍ਰਦਾਨ ਕੀਤਾ। ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਦੀਆਂ ਵਿਿਦਆਰਥਣਾਂ ਨੇ ‘ਦੇਸ਼ ਲਈ ਡੁੱਲ-ਡੁੱਲ ਪੈਂਦਾ ਪਿਆਰ ਸਰਾਭੇ ਦਾ’ ਅਤੇ ‘ਪਿੰਡ ਸਰਾਭੇ ਜੰਮਿਆ ਜੀਹਦਾ ਨਾ ਕਰਤਾਰ’ ਰਾਹੀਂ ਸਰੋਤਿਆਂ ਨੂੰ ਨਵਾਂ ਹਲੂਣਾ ਦਿੱਤਾ। ਇੰਦਰਜੀਤ ਕੌਰ ਵਡਾਲਾ ਗ੍ਰੰਥੀਆਂ ਨੇ ‘ਗਦਰ ਦੀ ਅੱਗ ਸੀ ਸੀਨੇ ਉਹ ਤਿੱਖੀ ਤਲਵਾਰ ਵਰਗਾ ਸੀ’ ਕਵਿਤਾ ਰਾਹੀਂ ਸ. ਸਰਾਭਾ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਸਿਡਨੀ (ਆਸਟਰੇਲੀਆ) ਤੋਂ ਆਏ ਕਵੀ ਪ੍ਰਗਟ ਸਿੰਘ ਗਿੱਲ ਬਾਗੀ ਨੇ ‘ਅਜ਼ਾਦੀ ਦਾ ਦੀਵਾ’ ਕਵਿਤਾ ਰਾਹੀਂ ਗਦਰ ਲਹਿਰ ਨੂੰ ਦੇਸ਼ ਦੀ ਅਜ਼ਾਦੀ ਲਈ ਇੱਕ ਚਿਣਗ ਵਜੋਂ ਸੰਬੋਧਤ ਕੀਤਾ। ਅਮਰਦੀਪ ਕੌਰ ਮੋਹਾਲੀ ਨੇ ਸਰਾਭੇ ਦੀ ਜੀਵਨੀ ਨੂੰ ਕਾਵਿਕ ਰੂਪ ’ਚ ਪੇਸ਼ ਕੀਤਾ। ਪ੍ਰੋ. ਸਤਵੰਤ ਸਿੰਘ ਕੰਵਲ ਨੇ ਆਪਣੀ ਲੰਬੀ ਕਵਿਤਾ ‘ਇਉਂ ਵੀ ਜਿਉਇਆ ਜਾ ਸਕਦਾ ਹੈ..’ ਰਾਹੀਂ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਸਰਾਭਾ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦਾ ਹੋਕਾ ਦਿੱਤਾ। ਅਵਤਾਰਜੀਤ ਸਿੰਘ ਪਟਿਆਲਾ ਨੇ ਆਪਣੇ ਗੀਤ ‘ਅਸੀਂ ਜੋ ਵੀ ਲਿਖਦੇ ਹਾਂ ਫਰਜ਼ ਜ਼ਰੂਰੀ ਲਈ’ ਰਾਹੀਂ ਸ਼ਹੀਦ ਸਰਾਭੇ ਹੋਰਾਂ ਦੇ ਸਾਹਿਤ ਰਚਨ ਦੇ ਮਨੋਰਥਾਂ ਬਾਰੇ ਚਾਨਣਾ ਪਾਇਆ। ਰਾਜਵੀਰ ਮੱਤਾ, ਤੇਜਿੰਦਰ ਮਾਰਕੰਡਾ, ਜਸਵੰਤ ਕੌਰ ਮਨਸੂਰਾਂ, ਸੰਨੀ ਵਰਮਾ ਚਕੋਹੀ ਤੇ ਨਵਜੋਤ ਕੌਰ ਭੁੱਲਰ (ਅੰਮ੍ਰਿਤਸਰ) ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਸ਼ਹੀਦ ਨੂੰ ਯਾਦ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸ੍ਰੀ ਸੀ. ਮਾਰਕੰਡਾ ਨੇ ਭਾਸ਼ਾ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿ ਕਿਹਾ ਕਿ ਭਾਵੇਂ ਕਿੰਨੀ ਵੀ ਤਕਨਾਲੋਜੀ ਆ ਜਾਵੇ ਪਰ ਸਾਹਿਤ ਰਚਨ ਤੇ ਪੜ੍ਹਨ ਦੀ ਅਹਿਮੀਅਤ ਕਦੇ ਵੀ ਘਟਣੀ ਨਹੀਂ। ਇਸ ਕਰਕੇ ਸਾਹਿਤਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਗੱਲ ਕਰਨ ਵਾਲੇ ਸਾਹਿਤ ਦੀ ਸਿਰਜਣਾ ਕਰਨ। ਉਨ੍ਹਾਂ ਆਪਣੀਆਂ ਦੋ ਰਚਨਾਵਾਂ ‘ਮੈਂ ਦੱਸਾਂਗਾ’ ਤੇ ‘ਤਾਹੀਓ ਤਾਂ ਦਰ ਤੇਰੇ ’ਤੇ ਆਇਆ ਹਾਂ’ ਰਾਹੀਂ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਦਿੱੱਤਾ।
ਸਾਰੇ ਬੁਲਾਰਿਆਂ ਤੇ ਕਵੀਆਂ ਦਾ ਭਾਸ਼ਾ ਵਿਭਾਗ ਵੱਲੋਂ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟਾਂ ਨਾ; ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖ਼ੂਬੀ ਕੀਤਾ। ਇਸ ਮੌਕੇ ਸੀ.ਐਮ.ਓ. ਲੁਧਿਆਣਾ ਡਾ. ਰਮਨਦੀਪ ਕੌਰ, ਮੇਜ਼ਬਾਨ ਕਾਲਜ ਦੀ ਪ੍ਰਿੰ. ਪ੍ਰਭਜੋਤ ਕੌਰ ਸੈਣੀ, ਸਾਬਕਾ ਪ੍ਰਿੰ. ਮਹਿੰਦਰ ਕੌਰ ਗਰੇਵਾਲ, ਡਾ. ਬਲਜੀਤ ਸਿੰਘ ਵਿਰਕ, ਖੋਜ ਸਹਾਇਕ ਹਰਪ੍ਰੀਤ ਸਿੰਘ, ਅੰਕੁਸ਼ ਕੁਮਾਰ, ਅਰੁਣ ਕੁਮਾਰ, ਤਰਲੋਕ ਨੇਗੀ ਤੇ ਸਿਮਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਤੋਂ ਬਾਅਦ ਸਾਰੇ ਬੁਲਾਰੇ, ਕਵੀ ਤੇ ਪ੍ਰਬੰਧਕਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਦੇ ਦਰਸ਼ਨ ਕੀਤੇ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin