ਸ਼੍ਰੀ ਪ੍ਰਤਾਪਰਾਓ ਜਾਧਵ
ਅੱਜ ਦੁਨੀਆ ਅੰਤਰਰਾਸ਼ਟਰੀ ਯੋਗ ਦਿਵਸ 2026 ਮਨ੍ਹਾ ਰਹੀ ਹੈ, ਮਨੁੱਖਤਾ ਇੱਕ ਨਿਰਣਾਇਕ ਸੱਭਿਅਤਾਗਤ ਮੋਡ 'ਤੇ ਖੜ੍ਹੀ ਹੈ। ਵਰਤਮਾਨ ਵਿੱਚ
ਅਸੀਂ ਬੇਮਿਸਾਲ ਤਕਨੀਕੀ ਅਤੇ ਭੌਤਿਕ ਤਰੱਕੀ ਦੇ ਯੁੱਗ ਵਿੱਚ ਜੀ ਰਹੇ ਹਾਂ; ਫਿਰ ਵੀ ਅਸੀਂ ਜੀਵਨ ਸ਼ੈਲੀ ਨਾਲ ਸਬੰਧਿਤ ਬਿਮਾਰੀਆਂ, ਵਧਦੇ
ਮਾਨਸਿਕ ਤਣਾਅ, ਵਾਤਾਵਰਣ ਵਿਗਾੜ ਅਤੇ ਜੀਵਨ ਜਿਊਣ ਦੇ ਅਸਥਿਰ ਤਰੀਕਿਆਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰ ਰਹੇ ਹਾਂ। ਇਨ੍ਹਾਂ
ਵਿੱਚੋਂ ਕਈ ਸੰਕਟਾਂ ਦੀ ਜੜ੍ਹ ਵਿੱਚ ਇੱਕ ਹੀ ਚੁਣੌਤੀ ਨਜ਼ਰ ਆਉਂਦੀ ਹੈ- ਵਸਤੂਆਂ ਦੀ ਬੇਕਾਬੂ ਅਤੇ ਬਿਨਾ ਸੋਚੇ-ਸਮਝੇ ਕੀਤੀ ਜਾਣ ਵਾਲੀ ਖਪਤ।
ਕੁਦਰਤੀ ਸਰੋਤਾਂ ਦੀ ਜ਼ਰੂਰਤ ਤੋਂ ਜ਼ਿਆਦਾ ਸ਼ੋਸ਼ਣ ਤੋਂ ਲੈ ਕੇ ਡਿਜੀਟਲ ਉਪਯੋਗਿਤਾ ‘ਤੇ ਵਧੇਰੇ ਨਿਰਭਰਤਾ ਅਤੇ ਅਸਥਿਰ ਜੀਵਨਸ਼ੈਲੀ ਤੱਕ, ਅੱਜ
ਆਧੁਨਿਕ ਸਮਾਜ ਦੇ ਸੰਤੁਲਨ ਤੋਂ ਲਗਾਤਾਰ ਦੂਰ ਹੁੰਦਾ ਜਾ ਰਿਹਾ ਹੈ। ਅਤੇ ਇਸੇ ਸੰਦਰਭ ਵਿੱਚ, ਯੋਗ ਨਾ ਸਿਰਫ ਇੱਕ ਪ੍ਰਾਚੀਨ ਸਿਹਤ ਅਭਿਆਸ
ਵਜੋਂ, ਸਗੋਂ ਇੱਕ ਜ਼ਿੰਮੇਵਾਰ ਜੀਵਨ ਜਿਊਣ ਲਈ ਸਦੀਵੀ ਰੂਪਰੇਖਾ ਵਜੋਂ ਉਭਰ ਕੇ ਸਾਹਮਣੇ ਆਉਂਦਾ ਹੈ। ਯੋਗ ਮਾਨਵਤਾ ਨੂੰ ਆਤਮ-ਨਿਯਮਨ,
ਸੰਜਮ ਅਤੇ ਸੁਚੇਤ ਵਿਕਲਪਾਂ ਵੱਲ ਇੱਕ ਸ਼ਕਤੀਸ਼ਾਲੀ ਮਾਰਗ ਪ੍ਰਦਾਨ ਕਰਦਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਅੰਦਰ ਅਤੇ ਆਪਣੇ
ਆਲੇ-ਦੁਆਲੇ ਦੀ ਦੁਨੀਆ ਨਾਲ ਤਾਲਮੇਲ ਕਿਵੇਂ ਸਥਾਪਿਤ ਕਰੀਏ।
ਸੋਚ ਸਮਝ ਕੇ ਵਸਤੂਆਂ ਦੀ ਖਪਤ ਕਰਨ ਦਾ ਸੱਦਾ
ਵਧੇਰੇ ਖਪਤ ਦੀ ਆਲਮੀ ਚੁਨੌਤੀ ਨਾਲ ਨਜਿੱਠਣ ਲਈ, ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ
ਨੇ ‘ਮਿਸ਼ਨ LiFE’ (ਲਾਈਫਸਟਾਈਲ ਫੌਰ ਇੰਵਾਇਰਨਮੈਂਟ) ਰਾਹੀਂ ਇੱਕ ਸਸ਼ਕਤ ਦਿਸ਼ਾ ਪ੍ਰਦਾਨ ਕੀਤੀ ਹੈ। COP26 ਵਿੱਚ, ਪ੍ਰਧਾਨ
ਮੰਤਰੀ ਨੇ ਇੱਕ ਅਜਿਹੇ ਸਿਧਾਂਤ ਨੂੰ ਸਾਹਮਣੇ ਰੱਖਿਆ, ਜੋ ਯੋਗ ਦੇ ਦਰਸ਼ਨ ਨਾਲ ਡੂੰਘਾਈ ਨਾਲ ਜੁੜੇ ਹਨ: “ਅੱਜ ਜ਼ਰੂਰਤ ਹੈ ਸੁਚੇਤ
ਅਤੇ ਸੋਚ-ਸਮਝ ਕੇ ਵਰਤੋਂ ਕਰਨ ਦੀ, ਨਾ ਕਿ ਬਿਨਾ ਸੋਚੇ ਸਮਝੇ ਅਤੇ ਵਿਨਾਸ਼ਕਾਰੀ ਤਰੀਕੇ ਨਾਲ ਖਪਤ ਕਰਨ ਦੀ।”
ਹਾਲ ਹੀ ਵਿੱਚ, ਆਲਮੀ ਆਰਥਿਕ ਅਨਿਸ਼ਚਿਤਤਾਵਾਂ ਅਤੇ ਸਪਲਾਈ ਚੇਨ ਵਿੱਚ ਆਈਆਂ ਰੁਕਾਵਟਾਂ ਵਿੱਚ, ਪ੍ਰਧਾਨ ਮੰਤਰੀ ਨੇ ਇਸ ਅਪੀਲ ਦਾ
ਵਿਸਤਾਰ ਕਰਦੇ ਹੋਏ ਇਸ ਨੂੰ ਇੱਕ ਰੋਜ਼ਾਨਾ ਨਾਗਰਿਕ ਜ਼ਿੰਮੇਵਾਰੀ ਦਾ ਰੂਪ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਹੁਲਾਰਾ ਦਿੱਤਾ ਕਿ ਉਹ ਜਾਣਬੁੱਝ ਕੇ
ਅਜਿਹੇ ਖਪਤ ਨੂੰ ਸੀਮਤ ਕਰਨ, ਜਿਨ੍ਹਾਂ ਤੋਂ ਬਚਿਆ ਜਾ ਸਕਦਾ ਹੈ, ਜਿਵੇਂ ਕਿ ਈਂਧਣ ਬਚਾਉਣਾ, ਬੇਲੋੜੀ ਊਰਜਾ ਦੀ ਵਰਤੋਂ ਨੂੰ ਘਟਾਉਣਾ ਅਤੇ ਗੈਰ-
ਜ਼ਰੂਰੀ ਖਰਚਿਆਂ 'ਤੇ ਮੁੜ ਵਿਚਾਰ ਕਰਨਾ। ਇਹ ਅਪੀਲ ਕਿਸੇ ਚੀਜ਼ ਦੀ ਕਮੀ ਜਾਂ ਘਾਟ ‘ਤੇ ਅਧਾਰਿਤ ਨਹੀਂ ਹੈ, ਸਗੋਂ, ਇਹ ਸਮੂਹਿਕ
ਸਸ਼ਕਤੀਕਰਣ, ਨਿਰੰਤਰਤਾ ਅਤੇ ਰਾਸ਼ਟਰੀ ਜ਼ਿੰਮੇਵਾਰੀ ਲਈ ਇੱਕ ਰਣਨੀਤਕ ਅਤੇ ਨੈਤਿਕ ਸੱਦਾ ਹੈ। ਜਿਵੇਂ ਕਿ ਉਨ੍ਹਾਂ ਨੇ ਸਾਨੂੰ ਯਾਦ ਕਰਵਾਇਆ:
“ਹਰ ਛੋਟਾ-ਵੱਡਾ ਯਤਨ ਮਾਇਨੇ ਰੱਖਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਹਰ ਇੱਕ ਬੂੰਦ ਨਾਲ ਘੜਾ ਭਰਦਾ ਹੈ।”
ਇਹ ਵਿਚਾਰ ਯੋਗ ਦੇ ਬੁਨਿਆਦੀ ਸਿਧਾਂਤਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਯੋਗ ਦਰਸ਼ਨ ‘ਅਪਰਿਗ੍ਰਹਿ’-ਯਾਨੀ ਬੇਲੋੜੀਆਂ ਚੀਜ਼ਾਂ ਨੂੰ ਜਮ੍ਹਾਂ ਕਰਨ
ਤੋਂ ਬਚਣ ਅਤੇ ‘ਸੰਤੋਸ਼’ ਯਾਨੀ ਆਪਣੀ ਅਸਲੀ ਜ਼ਰੂਰਤਾਂ ਨਾਲ ਸੰਤੁਸ਼ਟ ਰਹਿਣਾ, ਦੀ ਗੱਲ ਕਰਦਾ ਹੈ। ਇਹ ਸਿਧਾਂਤ ਮਿਲ ਕੇ ਇੱਕ ਅਜਿਹੀ ਸੋਚ
ਪੈਦਾ ਕਰਦੀ ਹੈ, ਜੋ ਲੋਕਾਂ ਨੂੰ ਅੰਨ੍ਹੇਵਾਹ ਖਪਤ ਤੋਂ ਦੂਰ ਸੁਚੇਤ ਜੀਵਨ ਵੱਲ ਪ੍ਰੇਰਿਤ ਕਰਦੀ ਹੈ। ਯੋਗ ਸਾਨੂੰ ਅਕਿਰਿਆਸ਼ੀਲ ਖਪਤਕਾਰਾਂ ਤੋਂ ਬਦਲ ਕੇ
ਇਸ ਧਰਤੀ ਦਾ ਜ਼ਿੰਮੇਵਾਰ ਰਖਵਾਲਾ ਬਣਾਉਂਦਾ ਹੈ।
ਵਾਤਾਵਰਣ ਸੰਤੁਲਨ ਲਈ ਇੱਕ ਸਾਧਨ ਵਜੋਂ ਯੋਗ
ਧਰਤੀ ‘ਤੇ ਮਨੁੱਖੀ ਜ਼ਰੂਰਤਾ ਨੂੰ ਪੂਰਾ ਕਰਨ ਲਈ ਤਾਂ ਬਹੁਤ ਸਰੋਤ ਹਨ, ਪਰ ਮਨੁੱਖ ਦੇ ਬੇਅੰਤ ਲਾਲਚ ਨੂੰ ਪੂਰਾ ਕਰਨ ਲਈ ਨਹੀਂ। ਯੋਗ ਕੁਦਰਤ
ਨਾਲ ਸਾਡੇ ਆਪਸੀ ਜੁੜਾਅ ਦੀ ਭਾਵਨਾ ਨੂੰ ਡੂੰਘਾ ਕਰਕੇ ਇਸ ਜਾਗਰੂਕਤਾ ਨੂੰ ਮੁੜ ਤੋਂ ਜਗਾਉਣ ਵਿੱਚ ਮਦਦ ਕਰਦਾ ਹੈ। ਜਿਸ ਹਵਾ ਵਿੱਚ ਅਸੀਂ
ਸਾਹ ਲੈਂਦੇ ਹਾਂ, ਜੋ ਭੋਜਨ ਅਸੀਂ ਖਾਂਦੇ ਹਾਂ ਅਤੇ ਜਿਸ ਸਥਿਰਤਾ ਦੀ ਅਸੀਂ ਤਲਾਸ਼ ਕਰਦੇ ਹਾਂ, ਇਹ ਸਾਰੇ ਇੱਕ ਸਾਂਝੇ ਵਾਤਾਵਰਣ ਪ੍ਰਣਾਲੀ ਦਾ ਹਿੱਸਾ
ਹਨ।
ਯੋਗ ਦਾ ਅਭਿਆਸ ਹੌਲੀ-ਹੌਲੀ ਸਾਡੇ ਵਿਵਹਾਰ ਨੂੰ ਅੰਦਰ ਤੋਂ ਬਦਲ ਦਿੰਦਾ ਹੈ। ਇਹ ਮਨ ਦੀ ਬੇਚੈਨੀ ਨੂੰ ਸ਼ਾਂਤ ਕਰਦਾ ਹੈ, ਜਲਦਬਾਜ਼ੀ ਦੀਆਂ
ਆਦਤਾਂ ਨੂੰ ਘੱਟ ਕਰਦਾ ਹੈ ਅਤੇ ਆਤਮ-ਅਨੁਸ਼ਾਸਨ ਨੂੰ ਮਜ਼ਬੂਤ ਬਣਾਉਂਦਾ ਹੈ। ਅੱਜ ਦੀ ਦੁਨੀਆਂ, ਜੋ ਕਿ ਪਲ ਭਰ ਦੇ ਸੁੱਖ ਅਤੇ ਬਹੁਤ ਜ਼ਿਆਦਾ
ਖਪਤਕਾਰਵਾਦ ਨਾਲ ਸੰਚਾਲਿਤ ਹੁੰਦੀ ਹੈ, ਉਸ ਵਿੱਚ ਯੋਗ ਉਹ ਅੰਦਰੂਨੀ ਸਪੱਸ਼ਟਤਾ ਪੈਦਾ ਕਰਦਾ ਹੈ, ਜਿਸ ਦੀ ਜ਼ਰੂਰਤ ਸਾਨੂੰ ਆਪਣੀ ਅਸਲੀ
ਜ਼ਰੂਰਤਾਂ ਅਤੇ ਕਦੇ ਨਾ ਖ਼ਤਮ ਹੋਣ ਵਾਲੀਆਂ ਇੱਛਾਵਾਂ ਵਿਚਕਾਰ ਫਰਕ ਸਮਝਾਉਣ ਲਈ ਹੁੰਦੀਆਂ ਹਨ।
ਸਿਹਤ ਅਤੇ ਪਰਿਵਾਰ ਭਲਾਈ ਅਤੇ ਆਯੁਸ਼, ਦੋਵਾਂ ਮੰਤਰਾਲਿਆਂ ਨਾਲ ਜੁੜੇ ਮੰਤਰੀ ਵਜੋਂ, ਮੈਂ ਹਰ ਦਿਨ ਇਹ ਦੇਖਦਾ ਹਾਂ ਕਿ ਯੋਗ ਕਿਸ ਤਰ੍ਹਾਂ ਗੈਰ-
ਸੰਚਾਰੀ ਬਿਮਾਰੀਆਂ (ਐੱਨਸੀਡੀ) ਦੇ ਵਿਰੁੱਧ ਇੱਕ ਰੋਕਥਾਮ ਜਨਤਕ ਸਿਹਤ ਸਾਧਨ ਵਜੋਂ ਕੰਮ ਕਰਦਾ ਹੈ। ਸਰੀਰਕ ਗਤੀਵਿਧੀ, ਮਾਨਸਿਕ ਸੰਤੁਲਨ
ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਨੂੰ ਹੁਲਾਰਾ ਦੇਕੇ, ਯੋਗ ਗੈਰ-ਸਿਹਤਮੰਦ ਆਦਤਾਂ ਅਤੇ ਬਹੁਤ ਜ਼ਿਆਦਾ ਡਾਕਟਰੀ ਦਖ਼ਲਅੰਦਾਜ਼ੀਆਂ ‘ਤੇ ਸਾਡੀ
ਨਿਰਭਰਤਾ ਨੂੰ ਘੱਟ ਕਰਦਾ ਹੈ। ਇੱਕ ਯੋਗਿਕ ਜੀਵਨ ਸ਼ੈਲੀ ਸੰਭਾਵਿਕ ਤੌਰ ‘ਤੇ ਸਾਦਗੀ, ਸੰਜਮ, ਸੰਤੁਲਿਤ ਪੋਸ਼ਣ, ਘੱਟ ਬਰਬਾਦੀ ਅਤੇ ਸਰੋਤਾਂ ਦੀ
ਸੁਚੇਤ ਵਰਤੋਂ ਨੂੰ ਹੁਲਾਰਾ ਦਿੰਦੀ ਹੈ, ਠੀਕ ਉਹ ਹੀ ਵਿਵਹਾਰਿਕ ਬਦਲਾਅ, ਜੋ ਵਾਤਾਵਰਣ ਦੀ ਸਥਿਰਤਾ ਲਈ ਜ਼ਰੂਰੀ ਹਨ।
ਇਸ ਤਰ੍ਹਾਂ, ਯੋਗ ਨਾ ਸਿਰਫ਼ ਵਿਅਕਤੀਗਤ ਸਿਹਤ ਦਾ ਇੱਕ ਮਾਰਗ ਹੈ, ਸਗੋਂ ਇਹ ਵਿਵਸਥਾ ਵਿੱਚ ਜ਼ਿੰਮੇਵਾਰੀਪੂਰਨ ਜੀਵਨ ਲਈ ਇੱਕ
ਵਿਵਹਾਰਿਕ ਢਾਂਚਾ ਵੀ ਹੈ।
ਭਾਰਤ ਦੀ ਆਲਮੀ ਯੋਗ ਅਗਵਾਈ
ਅੱਜ, ਜਦੋਂ ਯੋਗ ਦੁਨੀਆ ਲਈ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਯੋਗਦਾਨਾਂ ਵਿੱਚੋਂ ਇੱਕ ਬਣ ਗਿਆ ਹੈ। ਇਹ ਸਿਹਤ, ਸਦਭਾਵਨਾ ਅਤੇ ਸਮੂਹਿਕ
ਭਲਾਈ ਦਾ ਇੱਕ ਸ਼ਕਤੀਸ਼ਾਲੀ ਪ੍ਰਗਟਾਵਾ ਵੀ ਬਣ ਚੁੱਕਿਆ ਹੈ। ਜੋ ਯੋਗ ਇੱਕ ਪ੍ਰਾਚੀਨ ਸੱਭਿਅਤਾ ਅਭਿਆਸ ਵਜੋਂ ਸ਼ੁਰੂ ਹੋਇਆ ਸੀ, ਉਹ ਅੱਜ ਇੱਕ
ਆਲਮੀ ਅੰਦੋਲਨ ਬਣ ਗਿਆ ਹੈ, ਜੋ ਭੂਗੋਲ, ਰਾਜਨੀਤੀ, ਭਾਸ਼ਾ ਅਤੇ ਸੱਭਿਆਚਾਰ ਦੀਆਂ ਸੀਮਾਵਾਂ ਤੋਂ ਪਰੇ ਹੈ।
ਹਰ ਸਾਲ, ਕਈ ਮਹਾਦ੍ਵੀਪਾਂ ਵਿੱਚ ਲੱਖਾਂ ਲੋਕ ਯੋਗ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ। ਉਹ ਸਿਰਫ ਆਸਨ ਹੀ ਨਹੀਂ ਕਰਦੇ, ਸਗੋਂ ਇੱਕ ਸਿਹਤ, ਵਧੇਰੇ
ਸੰਤੁਲਿਤ ਅਤੇ ਟਿਕਾਊ ਜੀਵਨ ਦੀਆਂ ਸਾਂਝੀਆਂ ਇਛਾਵਾਂ ਨੂੰ ਵੀ ਅਪਣਾਉਂਦੇ ਹਨ। ਯੋਗ ਰੋਕਥਾਮ ਸਿਹਤ ਸੇਵਾ, ਮਾਨਸਿਕ ਭਲਾਈ ਅਤੇ ਸੁਚੇਤ
ਜੀਵਨ ਸ਼ੈਲੀ ਦੀ ਇੱਕ ਯੂਨੀਵਰਸਲ ਭਾਸ਼ਾ ਵਜੋਂ ਉਭਰਿਆ ਹੈ।
ਯੋਗ ਦੇ ਜ਼ਰੀਏ, ਭਾਰਤ ਨੇ ਦੁਨੀਆ ਨੂੰ ਸਮੁੱਚੀ ਸਿਹਤ ਲਈ ਇੱਕ ਅਜਿਹਾ ਗੈਰ-ਵਿਘਨਕਾਰੀ ਅਤੇ ਸਮਾਵੇਸ਼ੀ ਢਾਂਚਾ ਪ੍ਰਦਾਨ ਕੀਤਾ ਹੈ, ਜੋ ਆਧੁਨਿਕ
ਚਿੰਤਾਵਾਂ ਦਾ ਸਮਾਧਾਨ ਸਦੀਵੀ ਗਿਆਨ ਦੇ ਨਾਲ ਕਰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਇਹ ਹੀ ਮਹੱਤਵ ਹੈ। ਕਿਉਂਕਿ ਯੋਗ
ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਛੂੰਹਦਾ ਹੈ, ਇਸ ਲਈ ਇਹ ਵੱਡੇ ਪੈਮਾਨੇ ‘ਤੇ ਵਿਵਹਾਰਿਕ ਪਰਿਵਰਤਨ ਨੂੰ ਪ੍ਰੇਰਿਤ ਕਰਨ ਲਈ ਇੱਕ
ਬੇਜ਼ੋੜ ਪਲੈਟਫਾਰਮ ਵੀ ਪ੍ਰਦਾਨ ਕਰਦਾ ਹੈ। ਯੋਗ ਦੀ ਸਮੂਹਿਕ ਭਾਵਨਾ ਰਾਹੀਂ, ਸਥਿਰਤਾ, ਸੰਜਮ ਅਤੇ ਸੁਚੇਤ ਜੀਵਨ-ਸ਼ੈਲੀ ਦੇ ਸੰਦੇਸ਼ ਵਧੇਰੇ ਦੂਰ
ਤੱਕ ਪਹੁੰਚ ਸਕਦੇ ਹਨ ਅਤੇ ਲੋਕਾਂ ਦੇ ਮਨ ਵਿੱਚ ਡੂੰਘੀ ਛਾਪ ਛੱਡ ਸਕਦੇ ਹਨ।
ਅੰਤਰਰਾਸ਼ਟਰੀ ਯੋਗ ਦਿਵਸ 2026 ਲਈ ਇੱਕ ਸਮੂਹਿਕ ਸੰਕਲਪ
ਸੱਚੀ ਭਲਾਈ ਇੱਕਲੀਆਂ ਹੋਂਦ ਵਿੱਚ ਨਹੀਂ ਹੋ ਸਕਦੀ। ਮਨੁੱਖੀ ਸਿਹਤ, ਭਾਈਚਾਰਕ ਭਲਾਈ ਅਤੇ ਸੰਪੂਰਨ ਗ੍ਰਹਿ ਦੀ ਸਿਹਤ ਆਪਸ ਵਿੱਚ ਗਹਿਰਾਈ
ਨਾਲ ਜੁੜੇ ਹੋਏ ਹਨ। ਜਲਵਾਯੂ ਪਰਿਵਰਤਨ, ਜੀਵਨ ਸ਼ੈਲੀ ਨਾਲ ਜੁੜੀ ਬਿਮਾਰੀਆਂ ਅਤੇ ਵਾਤਾਵਰਣ ਦੇ ਪਤਨ ਦੀਆਂ ਚੁਣੌਤੀਆਂ ਲਈ ਨਾ ਸਿਰਫ
ਨੀਤੀਗਤ ਦਖ਼ਲਅੰਦਾਜੀ, ਸਗੋਂ ਵਿਵਹਾਰ ਵਿੱਚ ਪਰਿਵਰਤਨ ਵੀ ਜ਼ਰੂਰੀ ਹੈ।
ਇਸ ਅੰਤਰਰਾਸ਼ਟਰੀ ਯੋਗ ਦਿਵਸ ‘ਤੇ, ਆਓ ਅਸੀਂ ਆਪਣੀ ਪ੍ਰਤੀਬੱਧਤਾ ਨੂੰ ਯੋਗ ਮੈਟ ਤੋਂ ਅੱਗੇ ਵਧਾਈਏ। ਆਓ ਅਸੀਂ ਯੋਗ ਨੂੰ ਸਿਰਫ਼ ਰੋਜ਼ਾਨਾ
ਅਭਿਆਸ ਵਜੋਂ ਹੀ ਨਹੀਂ, ਸਗੋਂ ਜੀਵਨ ਸ਼ੈਲੀ ਵਜੋਂ ਅਪਣਾਈਏ। ਇੱਕ ਅਜਿਹੀ ਜੀਵਨ ਸ਼ੈਲੀ ਜੋ ਸੁਚੇਤ ਖਪਤ, ਅੰਦਰੂਨੀ ਅਨੁਸ਼ਾਸਨ ਅਤੇ
ਵਾਤਾਵਰਣ ਸਬੰਧੀ ਜ਼ਿੰਮੇਵਾਰੀ ਨੂੰ ਹੁਲਾਰਾ ਦਿੰਦੀ ਹੈ।
ਆਓ ਅਸੀਂ ਪ੍ਰਧਾਨ ਮੰਤਰੀ ਦੇ ਸੁਚੇਤ ਜੀਵਨ ਜਿਊਣ ਦੇ ਸੱਦੇ ‘ਤੇ ਕੰਮ ਕਰੀਏ ਅਤੇ ਇੱਕ ਅਜਿਹੇ ਭਵਿੱਖ ਦਾ ਨਿਰਮਾਣ ਕਰੀਏ, ਜਿੱਥੇ ਤਰੱਕੀ ਅਤੇ
ਵਿਕਾਸ ਨੂੰ ਸਿਰਫ ਸਾਡੀ ਖਪਤ ਨਾਲ ਨਹੀਂ, ਸਗੋਂ ਸਾਡੀ ਜਿੰਮੇਵਾਰੀ ਨਾਲ ਜਿਊਣ ਦੇ ਤਰੀਕਿਆਂ ਨਾਲ ਮਾਪਿਆ ਜਾਵੇ।
ਆਪਣੇ ਅੰਦਰੂਨੀ ਵਾਤਾਵਰਣ ਨੂੰ ਬਦਲ ਕੇ, ਅਸੀਂ ਸਾਰੇ ਮਿਲ ਕੇ ਆਪਣੇ ਗ੍ਰਹਿ ਦੇ ਬਾਹਰੀ ਵਾਤਾਵਰਣ ਨੂੰ ਠੀਕ ਕਰ ਸਕਦੇ ਹਾਂ।
(ਲੇਖਕ ਆਯੁਸ਼ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਹਨ।)
Leave a Reply