September 2, 2026

Justice News

ਅਵਾਮ ਦੀ ਆਵਾਜ਼

ਸਪੈਸ਼ਲ ਇੰਟੈਸਿਵ ਰਿਵੀਜਨ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਮੋਗਾ

(ਮਨਪ੍ਰੀਤ ਸਿੰਘ/ ਗੁਰਜੀਤ ਸੰਧੂ  )

ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਪੂਰੀ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਇਸ ਦਾ ਉਦੇਸ਼ ‘ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰਨਾ’ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਇਸ ਸੰਬੰਧੀ ਜ਼ਿਲ੍ਹਾ ਮੋਗਾ ਦੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਉਹਨਾਂ ਦੱਸਿਆ ਕਿ ਜਿਲ੍ਹਾ ਮੋਗਾ ਵੱਲੋਂ ਕੀਤੀ ਗਈ ਪ੍ਰੀ ਐਸ.ਆਈ.ਆਰ. ਮੈਪਿੰਗ ਦੇ ਤਹਿਤ ਜਿਲ੍ਹੇ ਦੇ 7 ਲੱਖ 56 ਹਜਾਰ 373 ਵੋਟਰਾਂ ਵਿੱਚੋਂ 6 ਲੱਖ 63 ਹਜ਼ਾਰ 331 ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ ਜੋ ਕਿ ਕੁੱਲ ਵੋਟਰਾਂ ਦਾ 87.70 ਫੀਸਦੀ ਬਣਦੀ ਹੈ।

ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਕਿਹਾ ਤਾਂ ਜੋ ਇਹ ਕਾਰਜ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਹਨਾਂ ਕਿਹਾ ਕਿ ਸਪੈਸ਼ਲ ਇੰਨਟੈਸਿਵ ਰਿਵੀਜ਼ਨ ਦੇ ਹਰੇਕ ਪੜਾਅ ‘ਤੇ ਰਾਜਨੀਤਿਕ ਪਾਰਟੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸੇ ਲੜੀ ਤਹਿਤ ਜਿਲ੍ਹਾ ਮੋਗਾ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਅਤੇ ਉਹਨਾਂ ਨੂੰ ਐਸ.ਆਈ.ਆਰ. ਸਬੰਧੀ ਸਮੁੱਚੀ ਜਾਣਕਾਰੀ ਦਿੱਤੀ ਜਾਵੇਗੀ।

ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਐਸ ਆਈ ਆਰ ਦਾ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਮੋਗਾ ਵਿੱਚ 25 ਜੂਨ ,2026 ਤੋਂ 24 ਜੁਲਾਈ, 2026 ਤੱਕ ਬੀ.ਐਲ.ਓਜ਼ ਘਰ ਘਰ ਜਾ ਕੇ ਵੋਟਰਾਂ ਨੂੰ ਫਾਰਮ ਵੰਡਣਗੇ। ਜਿਲ੍ਹੇ ਦੇ ਸਮੂਹ ਵੋਟਰਾਂ ( ਭਾਵੇ ਉਹਨਾਂ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਣ ਹੋਇਆ ਹੋਵੇ ਜਾ ਨਾ ਹੋਇਆ ਹੋਵੇ) ਨੂੰ ਗਣਨਾ ਫਾਰਮ ਭਰਨੇ ਜਰੂਰੀ ਹੋਣਗੇ। ਬੀ.ਐਲ.ਓਜ਼ ਘਰ-ਘਰ ਜਾ ਕੇ ਦੋ ਪੜਤਾਂ ਵਿੱਚ ਗਣਨਾ ਫਾਰਮ ਦੇਣਗੇ ਅਤੇ ਵੋਟਰਾਂ ਦੀ ਇਹ ਫਾਰਮ ਭਰਨ ਵਿੱਚ ਮੱਦਦ ਕਰਨਗੇ। ਇੰਨ੍ਹਾਂ ਫਾਰਮਾਂ ਵਿੱਚੋਂ ਇੱਕ ਫਾਰਮ ਵੋਟਰ ਨੂੰ ਬੀ.ਐਲ.ਓ. ਦੁਆਰਾ ਰਸੀਵਿੰਗ ਦੇ ਕੇ ਵਾਪਿਸ ਕਰ ਦਿੱਤਾ ਜਾਵੇਗਾ ਅਤੇ ਦੂਸਰਾ ਫਾਰਮ ਈ.ਆਰ.ਓ. ਦਫਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ।

ਉਹਨਾਂ ਜੇਕਰ ਕੋਈ ਵਿਅਕਤੀ ਘਰ ਵਿੱਚ ਨਹੀਂ ਮਿਲਦਾ ਤਾਂ ਬੀ.ਐਲ.ਓ. ਉਹਨਾਂ ਦੇ ਬੰਦ ਘਰ ਦੇ ਦਰਵਾਜੇ ਥੱਲੇ ਵੀ ਇਹ ਫਾਰਮ ਛੱਡ ਕੇ ਆਵੇਗਾ ਅਤੇ ਫਾਰਮ ਮੁੜ ਪ੍ਰਾਪਤ ਕਰਨ ਲਈ ਬੀ.ਐਲ.ਓ. ਇਸ ਪੂਰੇ ਇੱਕ ਮਹੀਨੇ ਵਿੱਚ ਤਿੰਨ ਵਾਰ ਉਹਨਾਂ ਦੇ ਘਰ ਜਾ ਕੇ ਫਾਰਮ ਪ੍ਰਾਪਤ ਕਰੇਗਾ।

ਜੇਕਰ ਬੀ.ਐਲ.ਓਜ ਨੂੰ 3 ਵਾਰ ਘਰ ਜਾਣ ਤੋਂ ਬਾਅਦ ਵੀ ਫਾਰਮ ਪ੍ਰਾਪਤ ਨਹੀਂ ਹੁੰਦਾ ਹੈ ਤਾਂ ਉਹ ਇੱਕ ਲਿਸਟ ਤਿਆਰ ਕਰਨਗੇ ਜਿਸ ਨੂੰ ਕੁੱਲ ਚਾਰ ਕੈਟਾਗਿਰੀ ਵਿੱਚ ਵੰਡਿਆ ਗਿਆ ਹੈ। ਇਸ ਲਿਸਟ ਨੂੰ ਏ.ਐਸ.ਡੀ.ਡੀ. ਦਾ ਨਾਮ ਦਿੱਤਾ ਗਿਆ ਹੈ, ਜਿਸਦਾ ਮਤਲਬ ਹੈ ਐਬਸੈਂਟ, ਸ਼ਿਫਟਿਡ, ਡੈੱਡ, ਡੁਬਲੀਕੇਟ| ਜਦੋਂ ਬੀ.ਐਲ.ਓ. ਪੂਰੇ ਇੱਕ ਮਹੀਨੇ ਵਿੱਚ ਇਹ ਲਿਸਟ ਤਿਆਰ ਕਰ ਲਵੇਗਾ ਤਾਂ ਮਹੀਨੇ ਦੇ ਆਖੀਰ ਵਿੱਚ ਇਹ ਲਿਸਟ ਜਿਲ੍ਹੇ ਦੀ ਵੈੱਬਸਾਈਟ ਉੱਪਰ, ਪੰਚਾਇਤ ਘਰ ਵਿੱਚ, ਲੋਕਲ ਅਰਬਨ ਬਾਡੀਜ ਦੇ ਦਫਤਰਾਂ ਵਿੱਚ, ਈ.ਆਰ.ਓਜ਼ ਦੇ ਦਫਤਰ ਵਿੱਚ ਅਤੇ ਮੁੱਖ ਚੋਣ ਅਫਸਰ ਪੰਜਾਬ ਦੀ ਵੈੱਬਸਾਈਟ ਉੱਪਰ ਪਬਲਿਸ਼ ਕੀਤਾ ਜਾਵੇਗਾ।

ਲਿਸਟ ਪਬਲਿਸ਼ ਕਰਨ ਤੋਂ ਪਹਿਲਾਂ ਬੀ.ਐਲ.ਓ. ਨੇ ਆਪਣੇ ਦੁਆਰਾ ਬਣਾਈ ਗਈ ਏ.ਐਸ.ਡੀ.ਡੀ. ਲਿਸਟ ਬੀ.ਐਲ.ਏ. (ਬੂਥ ਲੈਵਲ ਏਜੰਟ) ਨਾਲ ਮੀਟਿੰਗ ਕਰਕੇ ਉਹਨਾਂ ਨਾਲ ਸਾਂਝੀ ਕਰੇਗਾ ਅਤੇ ਉਸ ਲਿਸਟ ਦੇ ਹਰ ਇੱਕ ਪੇਜ ਉੱਪਰ ਸਾਰੀਆਂ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਬੀ.ਐਲ.ਏ. (ਬੂਥ ਲੈਵਲ ਏਜੰਟ) ਦੇ ਹਸਤਾਖਰ ਕਰਵਾਏਗਾ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.