ਅੰਮ੍ਰਿਤਸਰ:- ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 2023 ਦਾ ਸਵਾਗਤ ਵੀ ਇੱਕ ਵੱਡੀ ਪ੍ਰਾਪਤੀ ਨਾਲ ਕੀਤਾ ਅਤੇ ਹੁਣ 2023 ਨੂੰ ਅਲਵਿਦਾ ਵੀ ਇੱਕ ਵੱਡੀ ਪ੍ਰਾਪਤੀ ਨਾਲ ਕਰਨ ਜਾ ਰਹੀ ਹੈ। ਨੈਕ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਅਗਲੇ 7 ਸਾਲਾਂ ਲਈ 3.85/4 ਅੰਕ ਦੇ ਕੇ ਨਿਵਾਜ਼ਿਆ ਸੀ, ਜੋ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੋਂ ਵੱਧ ਹਨ। ਦਸੰਬਰ ਦੇ ਆਖਰੀ ਹਫ਼ਤੇ ‘ਚ ਭਾਰਤ ਦੇ ਯੁਵਾ ਅਤੇ ਖੇਡ ਮੰਤਰਾਲਾ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇੱਕ ਵਾਰ ਫ਼ਿਰ ਮੌਲਾਨਾ ਅਬਦੁਲ ਕਲਾਮ ਟਰਾਫ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਖਿਡਾਰੀ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੂੰ ਅਰਜੁਨ ਐਵਾਰਡ ਦੇਣ ਦਾ ਵੀ ਐਲਾਨ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਦੇ ਨਾਂ ਉਦੋਂ ਅੰਤਰਰਾਸ਼ਟਰੀ ਮੰਚ ਤੇ ਗੂੰਜੇ ਜਦੋਂ ਏਸ਼ੀਆਈ ਖੇਡਾਂ, ਜਿਸ ਵਿੱਚ ਦੇਸ਼ ਨੇ ਪਹਿਲੀ ਵਾਰ 107 ਮੈਂਡਮ ਪ੍ਰਾਪਤ ਕੀਤੇ, ਉਸ ਵਿੱਚੋਂ 13 ਮੈਂਡਮ ਦਵਾਉਣ ਦਾ ਸਿਹਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਸਿਰ ਸੱਜਿਆ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ( ਡਾ.) ਜਸਪਾਲ ਸਿੰਘ ਸੰਧੂ ਦੀ ਸੁਚੱਜੀ ਅਗਵਾਈ ਹੇਠ ਯੂਨੀਵਰਸਿਟੀ ਦੇ ਕੈੰਪਸ ਅਤੇ ਆਲੇ -ਦੁਆਲੇ ‘ਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਂਦਾ ਕਰਨ ਬਦਲੇ ਭਾਰਤ ਸਰਕਾਰ ਦੇ ਐੱਮ.ਐੱਚ.ਆਰ.ਡੀ ਨੇ ‘ਸਵੱਛ ਕੈੰਪਸ ‘ ਰੈੰਕਿੰਗ ਵਿੱਚ ਸਵੱਛਤਾ ਦੇ ਖੇਤਰ ਵਿੱਚ ਯੂਨੀਵਰਸਿਟੀ ਨੂੰ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਦੂਸਰਾ ਸਥਾਨ ਦਿੱਤਾ ਅਤੇ ਪੰਜਾਬ ਸਰਕਾਰ ਨੇ 2023 ਦਾ ਸ਼ਹੀਦ ਭਗਤ ਸਿੰਘ ਪੰਜਾਬ ਸਟੇਟ ਸਾਲਾਨਾ ਇਨਵਾਇਰਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ। ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਵੱਲੋਂ “ਇੱਕ ਜ਼ਿਲ੍ਹਾ ਇੱਕ ਗ੍ਰੀਨ ਚੈਂਪੀਅਨ” ਦਾ ਐਵਾਰਡ ਵੀ ਉੱਚੇਰੀ ਸਿੱਖਿਆਂ ਮੰਤਰਾਲੇ ਭਾਰਤ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਕੈਪਸ ਨੂੰ ਵਾਤਾਵਰਣ ਅਨੁਸਾਰ ਖੂਬਸੂਰਤ ਬਣਾਉਣ ਲਈ ਕੀਤੀਆਂ ਗਈਆਂ। ਵੱਖ-ਵੱਖ ਪਹਿਲ ਕਦਮੀਆਂ ਸਦਕਾ ਹੀ ਮਿਲਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਸਾਲ ਹੀ 5-ਜੀ ਯੂਜ਼ ਕੇਸ ਲੈਬ ਯੂਨੀਵਰਸਿਟੀ ਵਿੱਚ ਸਥਾਪਤ ਕਰਨ ਦਾ ਐਲਾਨ ਵੀ ਇਸ ਵਰ੍ਹੇ ਦੀਆਂ ਅਹਿਮ ਪ੍ਰਾਪਤੀਆਂ ਵਿੱਚ ਅਤਿ-ਆਧੁਨਿਕ ਵਿਗਿਆਨਕ ਯੰਤਰਾਂ ਨਾਲ ਲੈੱਸ ਸੈਂਟਰ ਆਫ਼ ਐਮਰਜਿੰਗ ਲਾਈਫ਼ ਸਾਇੰਸਜ਼, ਬੋਟੈਨੀਕਲ ਗਾਰਡਨ, ਸਪੋਰਟਸ ਮੈਡੀਸਨ ਅਤੇ ਫਿਜ਼ੀਓਥੈਰੇਪੀ ਵਿਭਾਗ ਯੂਨੀਵਰਸਿਟੀ ਦਾ ਮਾਣ ਹਨ। ਰਾਸ਼ਟਰੀ ਅਤੇ ਅੰਤਰਰਾਸ਼ਟਰੀ 92 ਕੰਪਨੀਆਂ ਵਿੱਚ ਇਸ ਸਾਲ ਰਿਕਾਰਡ ਪਲੇਸਮੈਂਟ ਹੋਈ। ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਨੇ ਦੇਸ਼ ਦੀਆਂ ਸਾਰੀਆਂ ਪਬਲਿਕ, ਪ੍ਰਾਈਵੇਟ ਅਤੇ ਕੇੰਦਰੀ ਯੂਨੀਵਰਸਿਟੀਆਂ ਵਿੱਚੋਂ ਸੱਭ ਤੋਂ ਉੱਚਾ ਦਰਜਾ 3.85/4.00 ਦੇ ਕੇ ਨਿਵਾਜਣ ਦੇ ਨਾਲ ਵਰਲਡ’ਜ਼ ਯੂਨੀਵਰਸਿਟੀਜ਼ ਵਿੱਦ ਰੀਅਲ ਇੰਪੈਕਟ’ ਨੇ ਆਪਣੀ ਰੈੰਕਿੰਗ ਵਿੱਚ ਪੂਰੇ ਵਿਸ਼ਵ ਦੀਆਂ 9 ਫ਼ੀਸਦੀ ਸੱਭ ਤੋਂ ਨਵੀਨਤਮ ਯੂਨੀਵਰਸਿਟੀਆਂ ਵਿੱਚ ਰੱਖਿਆ। ਇਸ ਸਾਲ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਰਿਕਾਰਡ 40 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਵੱਲੋਂ A++, ਯੂਜੀਸੀ ਵੱਲੋਂ ‘ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ’ ਅਤੇ ‘ਸ਼੍ਰੇਣੀ-1’ ਦਾ ਦਰਜਾ ਪਹਿਲਾਂ ਹੀ ਦਿੱਤਾ ਹੋਇਆ ਹੈ। ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਰੈਂਕਿੰਗ 2023 ‘ਚ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਈਲੀਟ ਕਲੱਬ ਵਿੱਚ ਵਿੱਚ ਸਥਾਨ ਦਿੱਤਾ ਗਿਆ। ਦੇਸ਼ ਦੀਆਂ ਟਾਪ ਟੈੱਨ ‘ਹਾਈ ਪ੍ਰਫੋਰਮਿੰਗ ਸਟੇਟ ਫੰਡਿਡ ਪਬਲਿਕ ਯੂਨੀਵਰਸਿਟੀਆਂ” ਵਿੱਚੋਂ ਇੱਕ ‘ਸੈਂਟਰ ਫਾਰ ਵਰਲਡ ਯੂਨੀਵਰਸਿਟੀ’ ਰੈੰਕਿੰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਟਾਪ ਦੀਆਂ 10 ਫ਼ੀਸਦੀ ਯੂਨੀਵਰਸਿਟੀ ਵਿੱਚ ਹੈ। ਇਸ ਸਾਲ ਹੀ ਯੂਨੀਵਰਸਿਟੀ ਵੱਲੋਂ ਖੋਜ ਦੇ ਖੇਤਰ ਵਿੱਚ ਉਮਦਾ ਕੰਮ ਕਰਨ ਸਦਕਾ ‘ਐਚ-ਇੰਡੈਕਸ’- 142 ਤੋਂ ਟੱਪ ਗਿਆ ਹੈ। ਇਸ ਸਾਲ ਪੇਟੈਂਟ ਵੱਧ ਕੇ 48 ਹੋ ਗਏ ਹਨ। ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਵਿੱਚ ਸਪੈਸ਼ਲ ਐਜੂਕੇਸ਼ਨ ਵਾਲੇ ਕੋਰਸ ਕਰਨ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਵੀ ਇਸ ਸਾਲ ਹੀ ਬਣੀ ਹੈ।ਰਾਸ਼ਟਰੀ ਚੈਂਪੀਅਨ ਅਤੇ ਉੱਤਰੀ-ਜ਼ੋਨ-ਇੰਟਰ-ਵਰਸਿਟੀ ਕਲਚਰਲ ਚੈਂਪੀਅਨਸ਼ਿਪ ਵੀ ਯੂਨੀਵਰਸਿਟੀ ਦਾ ਨਾਂ ਬੁਲੰਦੀਆਂ ਤੇ ਬੋਲਦਾ ਰਿਹਾ ।
Leave a Reply