ਮੁੱਖ ਮੰਤਰੀ ਮਨੋਹਰ ਲਾਲ ਨੇ ਭਿਵਾਨੀ ਵਿਚ ਅੰਨਦਾਤਾ ਸਮੇਲਨ ਵਿਚ ਕੀਤੀ ਸ਼ਿਰਕਤ

 

 

 

ਚੰਡੀਗੜ੍ਹ, : – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਸਾਨਾਂ ਦੇ ਮਸੀਹਾ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ ਦੀ ਜੈਯੰਤੀ ‘ਤੇ ਉਨ੍ਹਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਵੀ ਕਿਸਾਨ ਹਿਤੇਸ਼ੀ ਸਰਕਾਰ ਹੈ ਅਤੇ ਕਿਸਾਨ ਤੇ ਖੇਤੀਬਾੜੀ ਸਾਡੀ ਨੀਤੀਆਂ ਦੇ ਸਦਾ ਕੇਂਦਰ ਬਿੰਦੂ ਰਹੇ ਹਨ। ਕਿਸਾਨਾਂ ਲਈ ਸਾਡੀ ਸਕਾਰ ਨੇ ਲਗਾਤਾਰ ਭਲਾਈਕਾਰੀ ਯੋਜਨਾਵਾਂ ਚਲਾਈਆਂ ਹਨ, ਜਿਨ੍ਹਾਂ ਦਾ ਲਾਭ ਉਨ੍ਹਾਂ ਨੁੰ ਮਿਲ ਰਿਹਾ ਹੈ। ਸਾਡੀ ਸਰਕਾਰ ਕਿਸਾਨਾਂ ਦੇ ਹਿੱਤ ਵਿਚ ਫੈਸਲਾ ਲੈਂਦੀ ਹੈ, ਜਦੋਂ ਕਿ ਕਾਂਗਰਸ ਨੇ ਹਮੇਸ਼ਾ ਕਿਸਾਨਾਂ ਨੂੰ ਕਮਜੋਰ ਕਰਨ ਦਾ ਕੰਮ ਕੀਤਾ ਹੈ ਅਤੇ ਉਨ੍ਹਾਂ ਨੁੰ ਹਮੇਸ਼ਾ ਗੁਮਰਾਹ ਕਰ ਉਨ੍ਹਾਂ ਨੂੰ ਅਹਿਤ ਕੀਤਾ ਹੈ।

ਮੁੱਖ ਮੰਤਰੀ ਅੱਜ ਚੌਧਰੀ ਚਰਣ ਸਿੰਘ ਦੀ ਜੈਯੰਤੀ ‘ਤੇ ਕੌਮੀ ਕਿਸਾਨ ਦਿਵਸ ਮੌਕੇ ‘ਤੇ ਜਿਲ੍ਹਾ ਭਿਵਾਨੀ ਦੇ ਪਿੰਡ ਸਿੰਘਾਨੀ ਵਿਚ ਪ੍ਰਬੰਧਿਤ ਅੰਨਦਾਤਾ ਸਮੇਲਨ ਨੁੰ ਸੰਬੋਧਿਤ ਕਰ ਰਹੇ ਸਨ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਦੋਂ ਉਹ ਸਨ 1982-84 ਦੌਰਾਨ ਪਾਰਟੀ ਦੇ ਕੰਮ ਦੇ ਕਾਰਨ ਇਸ ਇਲਾਕੇ ਵਿਚ ਦੌਰਾ ਕਰਦੇ ਸਨ, ਤਾਂ ਉਸ ਸਮੇਂ ਰਸਤਿਆਂ ‘ਤੇ ਰੇਤ ਦੇ ਪਹਾੜ ਉੜ ਕੇ ਆ ਜਾਂਦੇ ਹਨ, ਪਰ ਹੁਣ ਇਸ ਇਲਾਕੇ ਵਿਚ ਟੇਲ ਤਕ ਪਾਣੀ ਪਹੁੰਚਣ, ਸੂਖਮ ਸਿੰਚਾਈ ਪ੍ਰਣਾਲੀ ਲਾਗੂ ਹੋਣ ਨਾਲ ਅਤੇ ਇੱਥੇ ਦੇ ਕਿਸਾਨਾਂ ਦੀ ਮਿਹਨਤ ਦੇ ਕਾਰਨਇਸ ਇਲਾਕੇ ਦੀ ਭੂਮੀ ਉਪਜਾਊ ਹੋ ਗਈ ਹੈ। ਹੁਣ ਇੱਥੇ ਰੇਤ ਦੇ ਪਹਾੜ ਨਹੀਂ ਦਿਖਦੇ ਹਨ। ਇਸ ਦੇ ਲਈ ਇੱਥੇ ਦੇ ਅੰਨਦਾਤਾ ਵਧਾਹੀਯੋਗ ਹਨ।

Leave a Reply

Your email address will not be published.


*