ਮੁੱਲਾਂਪੁਰ ਦਾਖਾ:- ਅੱਜ ਇੰਡੀਅਨ ਓਵਰਸੀਜ ਅਮਰੀਕਾ ਦੇ ਕਾਂਗਰਸ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦੇ ਗ੍ਰਹਿ ਮੁੱਲਾਂਪੁਰ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਚ ਓਪੋਜੀਸ਼ਨ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮੇਂ ਸ. ਗਿੱਲ ਅਤੇ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ. (ਓ.ਬੀ.ਸੀ) ਇੰਚਾਰਜ ਹਿਮਾਚਲ ਨੇ ਉਪਰੋਕਤ ਨੇਤਾਵਾਂ ਦਾ ਦੁਸ਼ਾਲੇ ਪਾ ਕੇ ਸਨਮਾਨ ਕੀਤਾ। ਇਸ ਸਮੇਂ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸ਼ਹਿਰੀ ਕਾਂਗਰਸ ਪ੍ਰਧਾਨ ਸੰਜੇ ਤਲਵਾੜ, ਕਾਂਗਰਸੀ ਨੇਤਾ ਹੈਰੀ ਮਾਨ, ਪੰਜਾਬ ਮਾਰਕਫੈਡ ਦੇ ਡਾਇਰੈਕਟਰ ਕਰਨੈਲ ਸਿੰਘ ਗਿੱਲ, ਸਰਪੰਚ ਮੁੱਲਾਂਪੁਰ ਬਲਵੀਰ ਸਿੰਘ ਗਿੱਲ ਆਦਿ ਹਾਜ਼ਰ ਸਨ।
ਇਸ ਸਮੇਂ ਪ੍ਰਤਾਪ ਸਿੰਘ ਬਾਜਵਾ ਦੀ ਸਿਫਾਰਿਸ਼ ਤੇ ਅਮਰੀਕਾ ਦੇ ਉੱਘੇ ਸਮਾਜ ਸੇਵੀ ਗੁਰਸੇਵਕ ਸਿੰਘ ਚਹਿਲ ਜਿੰਨਾ ਦਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ, ਉਹਨਾਂ ਨੂੰ ਗੁਰਮੀਤ ਸਿੰਘ ਗਿੱਲ ਨੇ ਟੈਕਸਸ ਸਟੇਟ ਅਮਰੀਕਾ ਦਾ ਪ੍ਰਧਾਨ ਨਿਯੁਕਤ ਕੀਤਾ।
ਇਸ ਸਮੇਂ ਉਪਰੋਕਤ ਨੇਤਾਵਾਂ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਰੱਖਿਆ ਹੈ।ਇਸ ਸਮੇਂ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਅਮਰੀਕਾ ਦੌਰੇ ਤੇ ਗਏ ਸਨ ਤਾਂ ਮੈਂ ਵੀ ਹਾਜ਼ਰ ਸੀ। ਮੈਂ ਦੇਖਿਆ ਕਿ ਗੁਰਮੀਤ ਸਿੰਘ ਗਿੱਲ ਨੇ ਰਾਹੁਲ ਗਾਂਧੀ ਦੇ ਸਵਾਗਤ ਵਿੱਚ ਰੱਖੇ ਵਿਸ਼ਾਲ ਸਮਾਗਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਸਮੇਂ ਉਹਨਾਂ ਕਿਹਾ ਕਿ ਸ਼੍ਰੀ ਬਾਵਾ ਸੀਨੀਅਰ ਨੇਤਾ ਹਨ। ਅਸੀਂ ਸਭ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਾਂਗੇ। ਫਿਰਕੂ ਅਤੇ ਨਾਅਰੇ, ਲਾਰੇ ਅਤੇ ਝੂਠੇ ਵਾਅਦਿਆਂ ਵਾਲੀ ਪਾਰਟੀਆਂ ਨੂੰ ਆ ਰਹੀਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਨਿਜਾਤ ਦੇਵਾਂਗੇ। ਉਹਨਾਂ ਕਿਹਾ ਕਿ ਭਾਰਤ ਦੇ ਲੋਕ ਰਾਹੁਲ ਗਾਂਧੀ ਵਿੱਚ ਦੇਸ਼ ਦਾ ਭਵਿੱਖ ਦੇਖ ਰਹੇ ਹਨ।
Leave a Reply