September 2, 2026

Justice News

ਅਵਾਮ ਦੀ ਆਵਾਜ਼

ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ

ਲੁਧਿਆਣਾ

( ਜਸਟਿਸ ਨਿਊਜ਼  )

ਪੰਜਾਬ ਬਾਸਕਟਬਾਲ ਐਸੋਸੀਏਸ਼ਨ (PBA) ਵੱਲੋਂ ਆਯੋਜਿਤ ਕੀਤੀ ਜਾ ਰਹੀ “ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ” ਸਬੰਧੀ ਅੱਜ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸੰਬੰਧ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੀਗ ਲਈ ਖਿਡਾਰੀਆਂ ਦੀ ਚੋਣ ਲਈ ਟਰਾਇਲ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ 12 ਅਪ੍ਰੈਲ 2026 ਨੂੰ ਸਵੇਰੇ 10:30 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿੱਚ ਟਰਾਇਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਟਰਾਇਲ ਵਿੱਚੋਂ ਹੀ 4 ਪੁਰਸ਼ ਅਤੇ 4 ਮਹਿਲਾ ਟੀਮਾਂ ਦੀ ਚੋਣ ਕੀਤੀ ਜਾਵੇਗੀ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਸ਼ ਵਰਗ ਲਈ ਯੋਗਤਾ ਮਿਤੀ 01.01.2008 ਅਤੇ ਮਹਿਲਾ ਵਰਗ ਲਈ 01.01.2006 ਨਿਰਧਾਰਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਲੀਗ ਦਾ ਉਦਘਾਟਨ ਸਮਾਰੋਹ 18 ਅਪ੍ਰੈਲ 2026 ਨੂੰ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿੱਚ ਹੋਵੇਗਾ, ਜਦਕਿ ਸਮਾਪਤੀ ਸਮਾਰੋਹ 20 ਜੂਨ 2026 ਨੂੰ ਉਸੇ ਸਥਾਨ ‘ਤੇ ਕਰਵਾਇਆ ਜਾਵੇਗਾ।

ਇਸ ਲੀਗ ਦੇ ਸਾਰੇ ਮੈਚ ਰਾਊਂਡ ਰੋਬਿਨ ਫਾਰਮੈਟ ਅਧੀਨ ਖੇਡੇ ਜਾਣਗੇ ਅਤੇ ਫਾਈਨਲ ਮੈਚ ਸਿਖਰ ਦੀਆਂ ਦੋ ਟੀਮਾਂ ਵਿਚਕਾਰ ਹੋਵੇਗਾ।

ਇਨਾਮਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਤੂ ਟੀਮ ਨੂੰ 1,50,000 ਰੁਪਏ, ਰਨਰ-ਅਪ ਟੀਮ ਨੂੰ 1,00,000 ਰੁਪਏ ਦਿੱਤੇ ਜਾਣਗੇ, ਜਦਕਿ ਹਰ ਮੈਚ ਦਾ ਮੈਨ ਆਫ ਦ ਮੈਚ 10,000 ਰੁਪਏ ਪ੍ਰਾਪਤ ਕਰੇਗਾ।

ਇਸ ਤੋਂ ਇਲਾਵਾ ਪੁਰਸ਼ ਵਰਗ ਦੇ ਐਮ.ਵੀ.ਪੀ. ਨੂੰ ਬੁਲੇਟ ਮੋਟਰਸਾਈਕਲ ਅਤੇ ਮਹਿਲਾ ਵਰਗ ਦੀ ਐਮ.ਵੀ.ਪੀ. ਨੂੰ ਹੋਂਡਾ ਐਕਟਿਵਾ ਇਨਾਮ ਵਜੋਂ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਜੇਤੂ ਟੀਮਾਂ ਦੇ ਕੋਚਾਂ ਨੂੰ 40,000 ਰੁਪਏ, ਰਨਰ-ਅਪ ਟੀਮਾਂ ਦੇ ਕੋਚਾਂ ਨੂੰ 30,000 ਰੁਪਏ, ਜਦਕਿ ਹੋਰ ਟੀਮਾਂ ਦੇ ਕੋਚਾਂ ਨੂੰ 10,000 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਾਰੇ ਖਿਡਾਰੀਆਂ ਨੂੰ 10,000 ਰੁਪਏ ਅਤੇ ਰਿਫਰੈਸ਼ਮੈਂਟ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।

ਅੰਤ ਵਿੱਚ ਸ੍ਰੀ ਤੇਜਾ ਸਿੰਘ ਧਾਲੀਵਾਲ ਨੇ ਸਾਰੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ 12 ਅਪ੍ਰੈਲ ਦੇ ਟਰਾਇਲ ਵਿੱਚ ਹਿੱਸਾ ਲੈਣ ਅਤੇ ਇਸ ਲੀਗ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.