August 17, 2026

Justice News

ਅਵਾਮ ਦੀ ਆਵਾਜ਼

ਭਾਗੀਦਾਰੀ ਦੀ ਸ਼ਕਤੀ: ਭਾਰਤ ਕਿਵੇਂ ਟੀਬੀ ਦੇ ਵਿਰੁੱਧ ਜੰਗ ਨੂੰ ਪਲਟ ਰਿਹਾ ਹੈ

 

ਸ਼੍ਰੀ ਜਗਤ ਪ੍ਰਕਾਸ਼ ਨੱਡਾ

ਅੱਜ, ਜਦੋਂ ਭਾਰਤ ਇੱਕ ਹੋਰ ਟੀਬੀ ਮੁਕਤ ਭਾਰਤ ਅਭਿਆਨ-100 ਦਿਨਾਂ ਦੀ ਮੁਹਿੰਮ ਦੀ ਸ਼ੁਰੂਆਤ ਕਰ ਰਿਹਾ ਹੈ, ਮੈਂ ਟੀਬੀ ਨੂੰ ਖਤਮ ਕਰਨ
ਦੀ ਸਾਡੀ ਯਾਤਰਾ ਨੂੰ ਬਹੁਤ ਮਾਣ ਅਤੇ ਨਵੀਂ ਉਮੀਦ ਨਾਲ ਦੇਖਦਾ ਹਾਂ। ਹਾਲ ਹੀ ਦੇ ਵਰ੍ਹਿਆਂ ਵਿੱਚ, ਭਾਰਤ ਦੀ ਟੀਬੀ ਦੇ ਵਿਰੁੱਧ
ਪ੍ਰਤੀਕਿਰਿਆ ਅਦੁੱਤੀ ਰਹੀ ਹੈ, ਜੋ ਕਿ ਜਨਤਕ ਭਾਗੀਦਾਰੀ ‘ਤੇ ਅਧਾਰਿਤ ਹੈ ਅਤੇ ਜਿਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ
ਦੇ ਵਿਜ਼ਨ ਤੋਂ ਪ੍ਰੇਰਿਤ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਮੌਜੂਦ ਹੈ। ਮਿਸ਼ਨ ਇੰਦ੍ਰਧਨੁਸ਼ ਜਿਹੀਆਂ ਪ੍ਰਮੁੱਖ ਪਹਿਲਕਦਮੀਆਂ ਦੀ ਸਫਲਤਾ ਨੂੰ
ਹੁਲਾਰਾ ਦੇ ਕੇ ਅਤੇ ਭਾਈਚਾਰਕ ਪੱਧਰ ‘ਤੇ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਦੇ ਸੰਦੇਸ਼ ਨੂੰ ਮਜ਼ਬੂਤ ਕਰਕੇ, ਇਹ ਸੰਪੂਰਨ ਸਮਾਜ-
ਅਧਾਰਿਤ ਦ੍ਰਿਸ਼ਟੀਕੋਣ ਵੱਖ-ਵੱਖ ਖੇਤਰਾਂ ਵਿੱਚ ਆਪਣੀ ਸ਼ਕਤੀ ਨੂੰ ਸਾਬਤ ਕਰ ਚੁੱਕਿਆ ਹੈ। ਦਸੰਬਰ 2024 ਵਿੱਚ ਸ਼ੁਰੂ ਕੀਤੇ ਗਏ 100-
ਦਿਨਾਂ ਦੇ ਤੀਬਰ ਟੀਬੀ ਮੁਕਤ ਭਾਰਤ ਅਭਿਆਨ ਦੇ ਅਨੁਭਵ ਨੇ ਜਨਤਕ-ਸ਼ਕਤੀ ਵਿੱਚ ਸਾਡੇ ਭਰੋਸੇ ਨੂੰ ਹੋਰ ਮਜ਼ਬੂਤ ਕੀਤਾ ਹੈ।

ਮੈਡੀਕਲ ਮੁਹਿੰਮ ਵਜੋਂ ਸ਼ੁਰੂ ਹੋਈ ਇਹ ਮੁਹਿੰਮ ਹੁਣ ਇੱਕ ਜਨਤਕ ਅੰਦੋਲਨ ਬਣ ਗਈ ਹੈ। ਨਤੀਜੇ ਖੁਦ ਬੋਲਦੇ ਹਨ: ਭਾਰਤ ਵਿੱਚ 2015 ਤੋਂ
ਟੀਬੀ ਦੀਆਂ ਘਟਨਾਵਾਂ ਵਿੱਚ 21% ਦੀ ਗਿਰਾਵਟ ਦਰਜ ਕੀਤੀ ਗਈ ਹੈ- ਜੋ ਆਲਮੀ ਦਰ ਦਾ ਲਗਭਗ ਦੁੱਗਣਾ ਹੈ- ਨਾਲ ਹੀ ਟੀਬੀ ਮੌਤ
ਦਰ ਵਿੱਚ 25% ਦੀ ਗਿਰਾਵਟ ਆਈ ਹੈ। ਜੋ ਇਹ ਦਰਸਾਉਂਦੀ ਹੈ ਕਿ ਜਦੋਂ ਵਿਗਿਆਨ, ਪ੍ਰਣਾਲੀਆਂ ਅਤੇ ਸਮਾਜ ਇਕੱਠੇ ਮਿਲ ਕੇ ਕੰਮ
ਕਰਦੇ ਹਨ ਤਾਂ ਕੀ ਹਾਸਲ ਕੀਤਾ ਜਾ ਸਕਦਾ ਹੈ।

ਅੱਜ ਭਾਰਤ ਦੀ ਟੀਬੀ ਦੇ ਵਿਰੁੱਧ ਲੜਾਈ ਸਮੂਹਿਕ ਸ਼ਮੂਲੀਅਤ ਦੀ ਤਾਕਤ ਨੂੰ ਦਰਸਾਉਂਦੀ ਹੈ। ਕੇਂਦਰੀ ਮੰਤਰਾਲਿਆਂ ਤੋਂ ਲੈ ਕੇ ਗ੍ਰਾਮ
ਪੰਚਾਇਤਾਂ ਤੱਕ, ਡਾਕਟਰਾਂ ਤੋਂ ਲੈ ਕੇ ਜਨਤਕ ਪ੍ਰਤੀਨਿਧੀਆਂ ਤੱਕ, ਹਰ ਕੋਈ ਸ਼ਾਮਲ ਹੈ। ਇੱਥੋਂ ਤੱਕ ਕਿ ਇਲਾਜ ਪੂਰਾ ਕਰ ਚੁੱਕੇ ਮਰੀਜ਼ ਵੀ
ਟੀਬੀ ਜੇਤੂਆਂ ਦੇ ਰੂਪ ਵਿੱਚ ਦੂਜਿਆਂ ਦਾ ਸਮਰਥਨ ਕਰ ਰਹੇ ਹਨ। ਸਿਹਤ ਮੰਤਰਾਲੇ ਨੇ 25 ਹੋਰ ਮੰਤਰਾਲਿਆਂ, ਸਾਰੀਆਂ ਪੰਚਾਇਤੀ ਰਾਜ
ਸੰਸਥਾਵਾਂ ਅਤੇ ਭਾਈਚਾਰਕ ਸੰਗਠਨਾਂ ਦੀ ਮੁਹਾਰਤ, ਨੈੱਟਵਰਕ ਅਤੇ ਬੁਨਿਆਦੀ ਢਾਂਚੇ ਨੂੰ ਇਕਜੁੱਟ ਕਰਨ ਲਈ ਉਨ੍ਹਾਂ ਨਾਲ ਹੱਥ
ਮਿਲਾਇਆ ਹੈ।

‘ਮੇਰਾ ਭਾਰਤ’ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੀ ਉਤਸ਼ਾਹ ਪੂਰਨ ਭਾਗੀਦਾਰੀ ਵੀ ਇੰਨੀ ਹੀ ਪ੍ਰੇਰਣਾਦਾਇਕ ਰਹੀ ਹੈ। 2 ਲੱਖ ਤੋਂ ਵੱਧ ਮੇਰਾ
ਭਾਰਤ ਸਵੈ-ਸੇਵਕਾਂ ਨੇ ਟੀਬੀ ਮਰੀਜ਼ਾਂ ਲਈ ਇਲਾਜ ਦੀ ਪਾਲਣਾ ਅਤੇ ਉਨ੍ਹਾਂ ਦੇ ਸਨਮਾਨ ਨੂੰ ਬਹਾਲ ਕਰਨ ਲਈ ਮਾਨਸਿਕ ਅਤੇ ਸਮਾਜਿਕ
ਸਮਰਥਨ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ।
ਵਿਗਿਆਨ ਅਤੇ ਨਵੀਨਤਾ ਦਾ ਪ੍ਰਭਾਵ
ਸਾਡੀ ਰਣਨੀਤੀ ਨਵੇਂ ਸਬੂਤਾਂ ਅਤੇ ਉਭਰ ਰਹੀਆਂ ਚੁਣੌਤੀਆਂ ਦੇ ਜਵਾਬ ਵਿੱਚ ਨਿਰੰਤਰ ਵਿਕਸਿਤ ਹੋਈ ਹੈ। ਭਾਰਤ ਦੇ ਰਾਸ਼ਟਰੀ ਟੀਬੀ
ਪ੍ਰਸਾਰ ਸਰਵੇਖਣਾਂ ਤੋਂ ਪਤਾ ਚਲਿਆ ਹੈ ਕਿ ਅੱਧੇ ਮਰੀਜ਼ ਸਧਾਰਣ ਲੱਛਣ ਨਹੀਂ ਦਿਖਾਉਂਦੇ ਹਨ, ਜਿਸ ਨਾਲ ਬਿਨਾ-ਲੱਛਣਾਂ ਵਾਲੀ
ਸੰਵੇਦਨਸ਼ੀਲ ਆਬਾਦੀ ਵਿੱਚ ਸਰਗਰਮ ਜਾਂਚ ਵਿੱਚ ਤਬਦੀਲੀ ਆਈ ਹੈ। ਬਿਨਾ ਲੱਛਣਾਂ ਵਾਲੇ ਮਾਮਲਿਆਂ ਨਾਲ ਸੰਕ੍ਰਮਣ ਫੈਲਦਾ ਹੈ –ਇੱਕ
ਮਰੀਜ਼, ਜਿਸ ਦੀ ਜਾਂਚ ਨਹੀਂ ਹੋਈ ਹੈ, ਅਣਜਾਣੇ ਵਿੱਚ ਦੂਜਿਆਂ ਨੂੰ ਸੰਕ੍ਰਮਣ ਦੇ ਸਕਦਾ ਹੈ, ਜਿਸ ਨਾਲ ਸ਼ੁਰੂਆਤੀ ਜਾਂਚ ਸਿਰਫ਼ ਜ਼ਰੂਰਤ ਨਹੀਂ
ਸਗੋਂ ਨਾਗਰਿਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ।
ਏਆਈ-ਸਮਰੱਥ ਛੋਟੀਆਂ ਐਕਸ-ਰੇ ਮਸ਼ੀਨਾਂ ਅਤੇ ਐਡਵਾਂਸਡ ਮੌਲਕਿਊਲਰ ਟੈਸਟਿੰਗ ਟੈਕਨੋਲੋਜੀ ਨਾਲ ਲੈਸ ਨਿਕਸ਼ੈ ਵਾਹਨ, ਸਭ ਤੋਂ ਵੱਧ
ਜੋਖਮ ਵਾਲੇ ਭਾਈਚਾਰਿਆਂ ਨੂੰ ਅਸਾਨ ਜਾਂਚ ਦੀ ਸੁਵਿਧਾ ਦਿੰਦੀਆਂ ਹਨ। ਇਸ ਨਾਲ ਹੁਣ ਤੱਕ 20 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ

2

ਗਈ, ਜਿਸ ਨਾਲ 32.65 ਲੱਖ ਟੀਬੀ ਮਾਮਲੇ ਦੇਖਣ ਨੂੰ ਮਿਲੇ, ਜਿਨ੍ਹਾਂ ਵਿੱਚ 10.9 ਲੱਖ ਬਿਨਾ-ਲੱਛਣਾਂ ਵਾਲੇ ਮਾਮਲੇ ਸਨ, ਜਿਨ੍ਹਾਂ ਦਾ ਹੋਰ
ਕੋਈ ਇਲਾਜ ਨਹੀਂ ਹੋ ਪਾਉਂਦਾ।

ਇਸ ਗਤੀ ਨੂੰ ਬਣਾਏ ਰੱਖਦੇ ਹੋਏ, ਟੀਬੀ ਮੁਕਤ ਭਾਰਤ ਅਭਿਆਨ ਦੇ ਅਗਲੇ 100 ਦਿਨਾਂ ਦੇ ਅਭਿਆਨ ਵਿੱਚ 3,000 ਤੋਂ ਵੱਧ ਏਆਈ-
ਸੰਚਾਲਿਤ ਛੋਟੇ ਐਕਸ-ਰੇ ਉਪਕਰਣਾਂ ਅਤੇ ਅਗਲੀ ਪੀੜ੍ਹੀ ਦੀਆਂ ਡਾਇਗਨੌਸਟਿਕ ਮਸ਼ੀਨਾਂ ਨੂੰ ਤਾਇਨਾਤ ਕੀਤਾ ਜਾਵੇਗਾ। ਜਦਕਿ ਡੇਟਾ-
ਸੰਚਾਲਿਤ ਉਪਕਰਣ ਉਨ੍ਹਾਂ ਉੱਚ-ਜੋਖਮ ਵਾਲੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਦੀ ਪਛਾਣ ਕਰਨ ਵਿੱਚ ਮਦਦ ਕਰਨਗੇ, ਜਿੱਥੇ ਟੀਚਾਬੱਧ ਜਾਂਚ
ਦਾ ਸਭ ਤੋਂ ਵੱਡਾ ਪ੍ਰਭਾਵ ਪੈ ਸਕਦਾ ਹੈ।

ਭਾਰਤ ਦਾ ਤੇਜ਼ੀ ਨਾਲ ਸ਼ਹਿਰੀਕਰਣ ਹੋ ਰਿਹਾ ਹੈ। ਸੰਘਣੀ ਆਬਾਦੀ ਅਤੇ ਕਮਜ਼ੋਰ ਭਾਈਚਾਰਿਆਂ ਨੂੰ ਦੇਖਦੇ ਹੋਏ, ਜੇਕਰ ਜਾਂਚ ਅਤੇ ਦੇਖਭਾਲ
ਨੂੰ ਮਜ਼ਬੂਤ ਨਾ ਕੀਤਾ ਗਿਆ ਤਾਂ ਇਹ ਰੋਗ ਅਣਜਾਣੇ ਵਿੱਚ ਫੈਲ ਸਕਦਾ ਹੈ। ਇਸ ਲਈ ਅਸੀਂ ਉੱਚ ਜੋਖਮ ਵਾਲੇ ਸ਼ਹਿਰੀ ਖੇਤਰਾਂ ਜਿਵੇਂ
ਰਸਮੀ ਬਸਤੀਆਂ, ਪ੍ਰਵਾਸੀ ਮਜ਼ਦੂਰ ਸਮੂਹਾਂ ਅਤੇ ਹੋਰ ਕਮਜ਼ੋਰ ਆਬਾਦੀ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ।

ਅੱਗੇ ਦਾ ਰਾਹ
ਜਿਵੇਂ-ਜਿਵੇਂ ਅਸੀਂ ਅੱਗੇ ਵਧ ਰਹੇ ਹਾਂ, ਸਾਡਾ ਕੰਮ ਸਪਸ਼ਟ ਹੁੰਦਾ ਜਾ ਰਿਹਾ ਹੈ; ਹਾਸਲ ਕੀਤੀ ਗਈ ਗਤੀ ਨੂੰ ਬਣਾਈ ਰੱਖਣਾ ਅਤੇ ਇਸ ਨੂੰ ਹੋਰ
ਵੀ ਜ਼ਿਆਦਾ ਤੇਜ਼ੀ ਨਾਲ ਅੱਗੇ ਵਧਾਉਣਾ ਹੈ। ਭਾਰਤ ਇੱਕ ਅਜਿਹਾ ਰਾਸ਼ਟਰ ਹੈ, ਜਦੋਂ ਅਸੀਂ ਨਾਲ ਮਿਲ ਕੇ ਯਤਨ ਕਰਦੇ ਹਾਂ ਤਾਂ ਇਹ ਹਮੇਸ਼ਾ
ਸਫਲ ਹੁੰਦਾ ਹੈ। ਅਸੀਂ ਪੋਲੀਓ ਦੇ ਖਾਤਮੇ ਲਈ ਇਕਜੁੱਟ ਹੋ ਕੇ ਕੰਮ ਕੀਤਾ। ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ
ਹੇਠ ਅਸੀਂ ਕੋਵਿਡ-19 ਦੇ ਵਿਰੁੱਧ ਰਿਕਾਰਡ ਸਮੇਂ ਵਿੱਚ ਇੱਕ ਬਿਲੀਅਨ ਤੋਂ ਵੱਧ ਲੋਕਾਂ ਦਾ ਟੀਕਾਕਰਣ ਕੀਤਾ। ‘ਮੇਡ ਇਨ ਇੰਡੀਆ’ ਵਿਕਾਸ
ਦੀ ਰਣਨੀਤੀ ਦੇ ਨਾਲ, ਅਸੀਂ ਉਮੀਦ ਤੋਂ ਵੱਧ ਨਿਸ਼ਚਿਤਤਾ ਵੱਲ ਵਧ ਰਹੇ ਹਾਂ। ਅਸੀਂ ਇਸ ਸਾਂਝੇ ਮਿਸ਼ਨ ਵਿੱਚ ਹਰ ਨਾਗਰਿਕ, ਸੰਸਥਾ ਅਤੇ
ਯੁਵਾ ਮੰਚ ਨੂੰ ਸ਼ਾਮਲ ਕਰਕੇ ਸ਼ੁਰੂਆਤੀ ਜਾਂਚ ਨੂੰ ਵਧਾਉਣਾ, ਨਿਦਾਨ ਤੱਕ ਪਹੁੰਚ ਦਾ ਵਿਸਤਾਰ ਕਰਨਾ ਅਤੇ ਜਨਤਕ ਭਾਗੀਦਾਰੀ ਨੂੰ
ਵਿਸਥਾਰ ਦੇਣਾ ਜਾਰੀ ਰੱਖਾਂਗੇ।

ਟੀਬੀ ਦੇ ਵਿਰੁੱਧ ਭਾਰਤ ਦਾ ਅਭਿਆਨ ਸਿਰਫ਼ ਇੱਕ ਜਨਤਕ ਸਿਹਤ ਯਤਨ ਨਹੀਂ ਹੈ। ਇਹ ਇੱਕ ਜਨਤਕ-ਸ਼ਮੂਲੀਅਤ ਹੈ- ਉਦੇਸ਼ ਲਈ
ਇਕਜੁੱਟ ਹੋਣ ਦੀ ਸਾਡੇ ਦੇਸ਼ ਦੀ ਸਮਰੱਥਾ ਦਾ ਪ੍ਰਮਾਣ ਹੈ। ਜੇਕਰ ਅਸੀਂ ਇਕਜੁੱਟ ਹਾਂ, ਤਾਂ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਅਗਲੀ
ਪੀੜ੍ਹੀ ਟੀਬੀ ਨੂੰ ਸਿਰਫ਼ ਇਤਿਹਾਸ ਦੇ ਇੱਕ ਅਧਿਆਏ ਦੇ ਰੂਪ ਵਿੱਚ ਪਛਾਣੇਗੀ, ਨਾ ਕਿ ਉਨ੍ਹਾਂ ਦੇ ਜੀਵਨ ਦੀ ਅਸਲੀਅਤ ਦੇ ਰੂਪ ਵਿੱਚ।
ਇਹੀ ਉਹ ਭਾਰਤ ਹੈ ਜਿਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ। ਇਹੀ ਉਹ ਭਾਰਤ ਹੈ ਜਿਸ ਨੂੰ ਅਸੀਂ ਮਿਲ ਕੇ ਬਣਾਵਾਂਗੇ।
ਮੈਨੂੰ ਯਕੀਨ ਹੈ ਕਿ ਸਾਡੇ ਸਾਂਝੇ ਯਤਨਾਂ ਨਾਲ, ਅਸੀਂ ਆਪਣੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਨਿਰਧਾਰਿਤ ਸੰਕਲਪ ‘ਹਾਂ, ਅਸੀਂ ਟੀਬੀ ਦਾ
ਖਾਤਮਾ ਕਰ ਸਕਦੇ ਹਾਂ’ ਹਾਸਲ ਕਰਾਂਗੇ।


(ਲੇਖਕ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ ਹਨ।)

Leave a Reply

Your email address will not be published. Required fields are marked *

Copyright © All rights reserved. | Newsphere by AF themes.