ਜਲ ਦਾ ਉਤਸਵ, ਜਨਤਕ ਭਾਗੀਦਾਰੀ ਦਾ ਸੰਕਲਪ

 

ਸੀ ਆਰ ਪਾਟਿਲ

ਹਰੇਕ ਵਰ੍ਹੇ 22 ਮਾਰਚ ਨੂੰ ਮਨਾਏ ਜਾਣ ਵਾਲੇ ਵਿਸ਼ਵ ਜਲ ਦਿਵਸ ਦੇ ਮੌਕੇ ‘ਤੇ ਮੈਂ ਸਾਰੇ ਨਾਗਰਿਕਾਂ ਨੂੰ ਹਾਰਦਿਕ
ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਪਾਣੀ ਸਿਰਫ਼ ਇੱਕ ਸਰੋਤ ਨਹੀਂ, ਸਗੋਂ ਜੀਵਨ ਦੀ
ਨੀਂਹ ਹੈ-ਅਤੇ ਇਸ ਦੀ ਸੰਭਾਲ ਸਾਡੇ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ।
ਪਾਣੀ ਸਾਡੇ ਜੀਵਨ, ਈਕੋਸਿਸਟਮ ਅਤੇ ਅਰਥਵਿਵਸਥਾ ਦੀ ਧੁਰੀ ਹੈ। ਵਿਸ਼ਵ ਦੀ ਲਗਭਗ 18 ਪ੍ਰਤੀਸ਼ਤ ਜਨਸੰਖਿਆ
ਅਤੇ ਪਸ਼ੂਧਨ ਭਾਰਤ ਵਿੱਚ ਨਿਵਾਸ ਕਰਦੇ ਹਨ, ਜਦੋਂ ਕਿ ਸਾਡੇ ਕੋਲ ਵਿਸ਼ਵਵਿਆਪੀ ਮਿੱਠੇ ਪਾਣੀ ਦੇ ਸਰੋਤਾਂ ਦੀ ਸਿਰਫ਼
4 ਪ੍ਰਤੀਸ਼ਤ ਹੀ ਉਪਲਬਧ ਹੈ। ਸ਼ਹਿਰੀਕਰਣ, ਵਧਦੀ ਮੰਗ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦੇ ਦਰਮਿਆਨ
ਪਾਣੀ ਦਾ ਪ੍ਰਭਾਵੀ ਪ੍ਰਬੰਧਨ ਅੱਜ ਇੱਕ ਰਾਸ਼ਟਰੀ ਤਰਜੀਹ ਬਣ ਚੁੱਕਿਆ ਹੈ।
ਇਨ੍ਹਾਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਨੇ
ਜਲ ਪ੍ਰਬੰਧਨ ਲਈ ਇੱਕ ਸਮੁੱਚੀ ਪਹੁੰਚ ਅਪਣਾਈ ਹੈ। ਜਲ ਸ਼ਕਤੀ ਮੰਤਰਾਲੇ ਦੀ ਸਥਾਪਨਾ ਨਾਲ ਜਲ ਨਾਲ ਜੁੜੇ
ਵੱਖ-ਵੱਖ ਵਿਭਾਗਾਂ ਦਾ ਏਕੀਕਰਣ ਹੋਇਆ ਹੈ, ਜਿਸ ਨਾਲ ਯੋਜਨਾਵਾਂ ਦੇ ਬਿਹਤਰ ਅਤੇ ਤਾਲਮੇਲ ਵਾਲੇ ਲਾਗੂਕਰਨ ਦਾ
ਰਾਹ ਪੱਧਰਾ ਹੋਇਆ ਹੈ।
ਇਹ ਦ੍ਰਿਸ਼ਟੀਕੋਣ ਪਾਣੀ ਦੇ ਪੂਰੇ ਚੱਕਰ ਨੂੰ ਇਕੱਠੇ ਲੈ ਕੇ ਚਲਦਾ ਹੈ। ਇੱਕ ਪਾਸੇ ਸੰਭਾਲ ਅਤੇ ਭੂਮੀਗਤ ਪਾਣੀ ਰਿਚਾਰਜ
‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਹੀ ਡੈਮਾਂ ਅਤੇ ਜਲ ਭੰਡਾਰਾਂ ਰਾਹੀਂ ਸਟੋਰੇਜ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਰਿਹਾ
ਹੈ। ਨਦੀ ਜੋੜ ਪ੍ਰੋਜੈਕਟਸ ਸੰਤੁਲਿਤ ਜਲ-ਵੰਡ ਦੀ ਦਿਸ਼ਾ ਵਿੱਚ ਯਤਨ ਕਰ ਰਹੇ ਹਨ। ਜਲ ਜੀਵਨ ਮਿਸ਼ਨ ਅਤੇ
ਕਮਾਂਡ ਏਰੀਆ ਵਿਕਾਸ ਦੇ ਆਧੁਨਿਕੀਕਰਣ ਨਾਲ ਪਾਣੀ ਦੀ ਉਪਲਬਧਤਾ ਵਧਾਉਣ ‘ਤੇ ਧਿਆਨ ਦਿੱਤਾ ਗਿਆ ਹੈ,
ਜਦੋਂ ਕਿ ਨਮਾਮਿ ਗੰਗੇ ਜਿਹੇ ਪ੍ਰੋਗਰਾਮਾਂ ਰਾਹੀਂ ਜਲ ਗੁਣਵੱਤਾ ਸੁਧਾਰਨ ਦਾ ਕੰਮ ਅੱਗੇ ਵਧ ਰਿਹਾ ਹੈ। ਨਾਲ ਹੀ, ਖੋਜ,ਨਵੀਨਤਾ ਅਤੇ ਜਨਤਕ ਜਾਗਰੂਕਤਾ ਰਾਹੀਂ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ‘ਤੇ ਵੀ ਜ਼ੋਰ ਦਿੱਤਾ ਗਿਆ
ਹੈ।

ਇਸ ਪੂਰੇ ਯਤਨ ਦਾ ਮੂਲ ਭਾਵ ਹੈ-ਜਨਤਕ ਭਾਗੀਦਾਰੀ। ਪ੍ਰਧਾਨ ਮੰਤਰੀ ਜੀ ਨੇ ਪਾਣੀ ਦੀ ਸੰਭਾਲ ਨੂੰ ਜਨਤਕ
ਅੰਦੋਲਨ ਬਣਾਉਣ ਦਾ ਸੱਦਾ ਦਿੱਤਾ ਹੈ। ਸਰਕਾਰ ਦਿਸ਼ਾ ਅਤੇ ਸਰੋਤ ਉਪਲਬਧ ਕਰਵਾ ਸਕਦੀ ਹੈ, ਲੇਕਿਨ ਸਥਾਈ
ਬਦਲਾਅ ਉਦੋਂ ਸੰਭਵ ਹੈ ਜਦੋਂ ਸਮਾਜ ਖੁਦ ਇਸ ਵਿੱਚ ਭਾਗੀਦਾਰ ਬਣੇ।ਜਲ ਜੀਵਨ ਮਿਸ਼ਨ ਇਸੇ ਸੋਚ ਦੀ ਇੱਕ ਮਹੱਤਵਪੂਰਨ ਉਦਾਹਰਣ ਹੈ। ਇਹ ਵਿਸ਼ਵ ਦਾਸਭ ਤੋਂ ਵੱਡਾ ਗ੍ਰਾਮੀਣਪੇਯਜਲ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਹਰੇਕ ਗ੍ਰਾਮੀਣ ਪਰਿਵਾਰ ਤੱਕ ਸੁਰੱਖਿਅਤ ਅਤੇ ਲੋੜੀਂਦਾ ਪੇਯਜਲ ਪਹੁੰਚਾਉਣਾ
ਹੈ। ਅੱਜ 15.8 ਕਰੋੜ ਤੋਂ ਵੱਧ ਗ੍ਰਾਮੀਣ ਪਰਿਵਾਰਾਂ ਤੱਕ ਨਲ ਤੋਂ ਜਲ ਦੀ ਸੁਵਿਧਾ ਪਹੁੰਚ ਚੁੱਕੀ ਹੈ, ਜਿਸ ਨਾਲ ਜੀਵਨ
ਦੀ ਗੁਣਵੱਤਾ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ।ਇਸ ਮਿਸ਼ਨ ਦਾ ਇੱਕ ਵੱਡਾ ਪ੍ਰਭਾਵ ਮਹਿਲਾਵਾਂ ਦੇ ਜੀਵਨ ਵਿੱਚ ਦਿਖਾਈ ਦਿੰਦਾ ਹੈ। ਪਾਣੀ ਲਿਆਉਣ ਦੀ ਮਿਹਨਤਵਿੱਚ ਕਮੀ ਆਈ ਹੈ, ਸਿਹਤ ਬਿਹਤਰ ਹੋਈ ਹੈ ਅਤੇ ਸਿੱਖਿਆ ਅਤੇ ਆਜੀਵਿਕਾ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧੀ ਹੈ।
ਗ੍ਰਾਮ ਪੰਚਾਇਤਾਂ ਅਤੇ ਸਥਾਨਕ ਜਲ ਅਤੇ ਸਵੱਛਤਾ ਕਮੇਟੀਆਂ ਦੀ ਭੂਮਿਕਾ ਨਾਲ ਭਾਈਚਾਰੇ ਦਾ ਜੁੜਾਅ ਮਜ਼ਬੂਤ
ਹੋਇਆ ਹੈ, ਉੱਥੇ ਹੀ ਫੀਲਡ ਟੈਸਟ ਕਿੱਟ ਰਾਹੀਂ ਜਲ ਗੁਣਵੱਤਾ ਦੀ ਨਿਗਰਾਨੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੇ
ਸਥਾਨਕ ਮਲਕੀਅਤ ਨੂੰ ਹੋਰ ਮਜ਼ਬੂਤ ਕੀਤਾ ਹੈ।

ਨਮਾਮਿ ਗੰਗੇ ਪ੍ਰੋਗਰਾਮ ਨੇ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਵਿੱਚ ਜਲ ਗੁਣਵੱਤਾ ਸੁਧਾਰਨ ਅਤੇ ਈਕੋਸਿਸਟਮ
ਦੇ ਪੁਨਰ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਨਿਰਮਲ ਅਤੇ ਅਵਿਰਲ ਗੰਗਾ ਦੇ ਨਾਲ-ਨਾਲ “ਅਰਥ
ਗੰਗਾ” ਅਤੇ “ਜਨ ਗੰਗਾ” ਜਿਹੀਆਂ ਪਹਿਲਕਦਮੀਆਂ ਨਦੀ ਸੰਭਾਲ ਨੂੰ ਲੋਕਾਂ ਦੇ ਜੀਵਨ ਅਤੇ ਆਜੀਵਿਕਾ ਨਾਲ
ਜੋੜਦੀਆਂ ਹਨ।“ਕੈਚ ਦ ਰੇਨ” ਅਭਿਆਨ ਅਤੇ “ਜਲ ਸੰਚਯ-ਜਨ ਭਾਗੀਦਾਰੀ” ਜਿਹੇ ਯਤਨਾਂ ਨੇ ਜਲ ਸੰਭਾਲ ਨੂੰ ਜਨਤਕ ਅੰਦੋਲਨ
ਦਾ ਸਰੂਪ ਦਿੱਤਾ ਹੈ। ਮੀਂਹ ਦੇ ਪਾਣੀ ਦੀ ਸੰਭਾਲ, ਰਵਾਇਤੀ ਜਲ ਸਰੋਤਾਂ ਦਾ ਪੁਨਰ ਜੀਵਨ, ਬੋਰਵੇਲ ਰਿਚਾਰਜ ਅਤੇ
ਚੈੱਕ-ਡੈਮ ਨਿਰਮਾਣ ਜਿਹੇ ਕੰਮਾਂ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲ ਰਹੀ ਹੈ।
ਸਤੰਬਰ 2024 ਵਿੱਚ ਹੁਣ ਤੱਕ ਦੇਸ਼ ਭਰ ਵਿੱਚ 45 ਲੱਖ ਤੋਂ ਵੱਧ ਮੀਂਹ ਦੇ ਪਾਣੀ ਦੀ ਸੰਭਾਲ ਦੇ ਢਾਂਚਿਆਂ ਦਾ
ਨਿਰਮਾਣ ਇਸੇ ਸਮੂਹਿਕ ਯਤਨ ਦਾ ਨਤੀਜਾ ਹੈ। ਇਹ ਦਿਖਾਉਂਦਾ ਹੈ ਕਿ ਜਦੋਂ ਸਰਕਾਰ ਅਤੇ ਸਮਾਜ ਇਕੱਠੇ ਮਿਲ ਕੇ
ਕੰਮ ਕਰਦੇ ਹਨ, ਤਾਂ ਬਦਲਾਅ ਵਿਆਪਕ ਅਤੇ ਸਥਾਈ ਹੁੰਦਾ ਹੈ।

 

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਕਈ ਪ੍ਰੇਰਕ ਉਦਹਾਰਣਾਂ ਸਾਹਮਣੇ ਆਈਆਂ ਹਨ। ਗੁਜਰਾਤ ਦੇ
ਬਨਾਸਕਾਂਠਾ ਵਿੱਚ ਡੇਅਰੀ ਸਹਿਕਾਰੀ ਕਮੇਟੀਆਂ ਅਤੇ ਕਿਸਾਨਾਂ ਨੇ ਮਿਲ ਕੇ ਘੱਟ ਲਾਗਤ ਵਾਲੇ ਰਿਚਾਰਜ ਪਿਟ ਬਣਾਏ
ਹਨ। ਛੱਤੀਸਗੜ੍ਹ ਦੇ ਕੋਰੀਆ ਵਿੱਚ ਕਿਸਾਨਾਂ ਨੇ ਆਪਣੀ ਜ਼ਮੀਨ ਦਾ ਇੱਕ ਹਿੱਸਾ ਭੂਮੀਗਤ ਪਾਣੀ ਰੀਚਾਰਜ ਲਈ
ਸਮਰਪਿਤ ਕੀਤਾ ਹੈ। ਸ਼ਹਿਰੀ ਖੇਤਰਾਂ ਵਿੱਚ ਵੀ ਰਿਹਾਇਸ਼ੀ ਕੈਂਪਸ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਮੁੜ ਵਰਤੋਂ ਨੂੰ
ਅਪਣਾਉਣ ਲਗੇ ਹਨ।

ਉਦਯੋਗ ਜਗਤ ਵੀ ਇਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਪਾਣੀ ਦੇ ਆਡਿਟ, ਰੀਸਾਈਕਲਿੰਗ ਅਤੇ ਮੁੜ ਵਰਤੋਂ, ਜ਼ੀਰੋ
ਲਿਕਵਿਡ ਡਿਸਚਾਰਜ, ਅਤੇ ਮੀਂਹ ਦੇ ਪਾਣੀ ਦੀ ਸੰਭਾਲ ਵਰਗੇ ਅਭਿਆਸਾਂ ਨੂੰ ਅਪਣਾ ਕੇ ਉਦਯੋਗ ਜ਼ਿੰਮੇਵਾਰ ਪਾਣੀ
ਪ੍ਰਬੰਧਨ ਦੀ ਦਿਸ਼ਾ ਵਿੱਚ ਯੋਗਦਾਨ ਪਾ ਰਹੇ ਹਨ।

ਖੇਤੀਬਾੜੀ ਖੇਤਰ ਵਿੱਚ ਵੀ ਪਾਣੀ ਦੀ ਸੰਤੁਲਿਤ ਅਤੇ ਵਿਵੇਕਪੂਰਨ ਵਰਤੋਂ ਦੀ ਦਿਸ਼ਾ ਵਿੱਚ ਬਦਲਾਅ ਦਿਖਾਈ ਦੇ ਰਿਹਾ
ਹੈ। ਮਾਈਕ੍ਰੋ-ਇਰੀਗੇਸ਼ਨ, ਖੇਤ ਪੱਧਰ ‘ਤੇ ਬਿਹਤਰ ਜਲ ਪ੍ਰਬੰਧਨ ਅਤੇ ਉਪਲਬਧ ਸੰਸਾਧਨਾਂ ਦੀ ਪ੍ਰਭਾਵਸ਼ਾਲੀ ਵਰਤੋਂ
ਜਿਹੀਆਂ ਪਹਿਲਕਦਮੀਆਂ ਨਾ ਸਿਰਫ਼ ਕਿਸਾਨਾਂ ਦੀ ਆਮਦਨ ਨੂੰ ਮਜ਼ਬੂਤ ਕਰਦੀਆਂ ਹਨ, ਸਗੋਂ ਲੰਬੇ ਸਮੇਂ ਦੀ
ਸਥਿਰਤਾ ਨੂੰ ਵੀ ਹੁਲਾਰਾ ਦਿੰਦੀਆਂ ਹਨ।

ਪਾਣੀ ਦੀ ਸੰਭਾਲ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਸਮੇਂ ਦੀ ਮੰਗ ਹੈ। ਮੀਂਹ ਦੇ ਪਾਣੀ ਦੀ ਸੰਭਾਲ, ਸੋਧੇ ਹੋਏ ਪਾਣੀ
ਦੀ ਮੁੜ ਵਰਤੋਂ, ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣਾ – ਇਹ ਅਜਿਹੇ ਕਦਮ ਹਨ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੇ
ਸ਼ਹਿਰਾਂ ਨੂੰ ਵਧੇਰੇ ਜਲ-ਸੁਰੱਖਿਅਤ ਬਣਾ ਸਕਦੇ ਹਾਂ।

ਭਾਰਤ ਦੀ ਜਲ ਸੁਰੱਖਿਆ ਦੀ ਇਹ ਯਾਤਰਾ ਇੱਕ ਸਮੂਹਿਕ ਰਾਸ਼ਟਰੀ ਯਤਨ ਹੈ। ਇਹ ਸਿਰਫ਼ ਨੀਤੀਆਂ ਅਤੇ
ਬੁਨਿਆਦੀ ਢਾਂਚੇ ਨਾਲ ਨਹੀਂ, ਸਗੋਂ ਸਾਡੇ ਵਿਵਹਾਰ ਅਤੇ ਸੋਚ ਵਿੱਚ ਬਦਲਾਅ ਨਾਲ ਹੀ ਸੰਭਵ ਹੈ।
ਆਓ, ਇਸ ਵਿਸ਼ਵ ਜਲ ਦਿਵਸ ‘ਤੇ ਅਸੀਂ ਪਾਣੀ ਦੀ ਸੰਭਾਲ ਨੂੰ ਆਪਣੀ ਆਦਤ ਵਿੱਚ ਲਿਆਈਏ ਅਤੇ ਆਪਣੀਆਂ
ਰੋਜ਼ਾਨਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰੀਏ । ਜੇਕਰ ਹਰ ਨਾਗਰਿਕ ਹਰ ਰੋਜ਼ ਸਿਰਫ਼ ਇੱਕ ਲੀਟਰ ਪਾਣੀ ਵੀ
ਬਚਾਉਂਦਾ ਹੈ ਜਾਂ ਉਸ ਦੀ ਦੁਬਾਰਾ ਵਰਤੋਂ ਕਰਦਾ ਹੈ, ਤਾਂ ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਰੋਜ਼ਾਨਾ 140 ਕਰੋੜ
ਲੀਟਰ ਤੋਂ ਵੱਧ ਪਾਣੀ ਬਚਾ ਸਕਦੇ ਹਾਂ। ਪਾਣੀ ਦੀ ਸੰਭਾਲ ਨੂੰ ਕੋਸ਼ਿਸ਼ ਨਹੀਂ, ਸਗੋਂ ਆਦਤ ਬਣਾਉਣਾ ਹੋਵੇਗਾ – ਤਾਂ ਹੀ
ਪਾਣੀ-ਸੁਰੱਖਿਅਤ ਵਿਕਸਿਤ ਭਾਰਤ ਦਾ ਟੀਚਾ ਸਾਕਾਰ ਹੋਵੇਗਾ।

(ਲੇਖਕ ਭਾਰਤ ਸਰਕਾਰ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਹਨ।)

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin