ਡੀਪ ਫੇਕ ਟੈਕਨੋਲੋਜੀ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ – ਅਜੋਕੇ ਸਮਾਜ ਲਈ ਵਰਦਾਨ ਜਾਂ ਅਭਿਸ਼ਾਪ=ਡਿਜ਼ੀਟਲ ਯੁੱਗ ਵਿੱਚ ਸੱਚ ਅਤੇ ਝੂਠ ਦੀ ਪਛਾਣ ਬਣੀ ਵੱਡੀ ਕਸੌਟੀ

 

ਲੇਖਕ: ਬਿਕਰਮਜੀਤ ਸਿੰਘ
ਅੱਜ ਮਨੁੱਖਤਾ ਇੱਕ ਨਵੇਂ ਡਿਜ਼ੀਟਲ ਮੋੜ ‘ਤੇ ਖੜੀ ਹੈ। ਏਆਈ ਅਤੇ ਡੀਪ ਫੇਕ ਟੈਕਨੋਲੋਜੀ ਨੇ ਸਮਾਜ ਦੇ ਹਰੇਕ ਖੇਤਰ ਵਿੱਚ ਡੂੰਘਾ ਪ੍ਰਭਾਵ ਪਾਇਆ ਹੈ। ਜਿੱਥੇ ਇਹ ਤਕਨੀਕਾਂ ਵਿਕਾਸ ਅਤੇ ਸੁਵਿਧਾ ਦਾ ਦਰਵਾਜ਼ਾ ਖੋਲ੍ਹ ਰਹੀਆਂ ਹਨ, ਉੱਥੇ ਹੀ ਇਹ ਸਮਾਜਿਕ ਅਤੇ ਨੈਤਿਕ ਚੁਣੌਤੀਆਂ ਵੀ ਪੈਂਦਾ ਕਰ ਰਹੀਆਂ ਹਨ। ਆਰਟੀਫ਼ਿਸ਼ਲ ਇੰਟੈਲੀਜੈਂਸ ਉਹ ਤਕਨੀਕ ਹੈ ਜਿਸ ਰਾਹੀਂ ਮਸ਼ੀਨਾਂ ਮਨੁੱਖੀ ਸੋਚ, ਫੈਸਲਾ ਕਰਨ ਅਤੇ ਸਿੱਖਣ ਦੀ ਸਮਰਥਾ ਪ੍ਰਾਪਤ ਕਰਦੀਆਂ ਹਨ। ਇਹ ਡਾਟਾ ਦਾ ਵਿਸ਼ਲੇਸ਼ਣ ਕਰਦੀ ਹੈ, ਪੈਟਰਨ ਪਛਾਣਦੀ ਹੈ ਅਤੇ ਉਸ ਅਧਾਰ ‘ਤੇ ਨਤੀਜੇ ਤਿਆਰ ਕਰਦੀ ਹੈ। ਅੱਜ ਬੈਂਕਿੰਗ, ਸਿਹਤ ਸੇਵਾ, ਸਿੱਖਿਆ, ਮੀਡੀਆ, ਰੱਖਿਆ ਅਤੇ ਪ੍ਰਸ਼ਾਸਨਿਕ ਪ੍ਰਣਾਲੀਆਂ ਵਿੱਚ ਏਆਈ ਦੀ ਭੂਮਿਕਾ ਮਹੱਤਵਪੂਰਣ ਹੈ। ਮੋਬਾਈਲ ਫੋਨਾਂ ਦੇ ਵੌਇਸ ਅਸਿਸਟੈਂਟ ਤੋਂ ਲੈ ਕੇ ਆਨਲਾਈਨ ਖਰੀਦਦਾਰੀ ਦੀਆਂ ਸਿਫ਼ਾਰਸ਼ਾਂ ਤੱਕ — ਇਹ ਸਭ ਆਰਟੀਫਿਸ਼ਲ ਇੰਟੈਲੀਜੈਂਸ ਦੀ ਹੀ ਦੇਣ ਹਨ।
“ਡੀਪ ਫੇਕ” ਸ਼ਬਦ “ਡੀਪ ਲਰਨਿੰਗ” ਅਤੇ “ਫੇਕ” ਤੋਂ ਬਣਿਆ ਹੈ। ਡੀਪ ਲਰਨਿੰਗ, ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਇੱਕ ਸ਼ਾਖਾ ਹੈ, ਜਿਸ ਵਿੱਚ ਕੰਪਿਊਟਰ ਮਨੁੱਖੀ ਦਿਮਾਗ ਦੀ ਤਰ੍ਹਾਂ ਕੰਮ ਕਰਨ ਵਾਲੇ ਨਿਊਰਲ ਨੈੱਟਵਰਕ ਦੀ ਮਦਦ ਨਾਲ ਸਿੱਖਦੇ ਹਨ। ਡੀਪ ਫੇਕ ਬਣਾਉਣ ਲਈ ਅਕਸਰ Generative Adversarial Networks (GANs) ਵਰਤੇ ਜਾਂਦੇ ਹਨ। ਇਸ ਵਿੱਚ ਦੋ ਮਾਡਲ ਹੁੰਦੇ ਹਨ: jnrytr – ਨਕਲੀ ਤਸਵੀਰ ਜਾਂ ਵੀਡੀਓ ਬਣਾਉਂਦਾ ਹੈ। ਡਿਸਕ੍ਰਿਮੀਨੇਟਰ – ਜਾਂਚਦਾ ਹੈ ਕਿ ਇਹ ਅਸਲੀ ਹੈ ਜਾਂ ਨਕਲੀ। ਇਹ ਦੋਨੋਂ ਮਾਡਲ ਇਕ-ਦੂਜੇ ਨਾਲ ਮੁਕਾਬਲਾ ਕਰਦੇ ਹਨ। ਲਗਾਤਾਰ ਅਭਿਆਸ ਨਾਲ ਨਕਲੀ ਸਮੱਗਰੀ ਇਤਨੀ ਹਕੀਕਤ ਵਰਗੀ ਬਣ ਜਾਂਦੀ ਹੈ ਕਿ ਆਮ ਇਨਸਾਨ ਲਈ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਡੀਪ ਫੇਕ ਤਿਆਰ ਕਰਨ ਲਈ ਕਿਸੇ ਵਿਅਕਤੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਜਾਂ ਵੀਡੀਓ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਇਸ ਲਈ ਵਰਤੋਂ ਵਿਚ ਆਉਣ ਵਾਲੇ ਸਾਫਟਵੇਅਰ ਚਿਹਰੇ ਦੇ ਨਕਸ਼ੇ ਅਤੇ ਹਾਵ-ਭਾਵਾਂ ਦਾ ਡਾਟਾ ਇਕੱਠਾ ਕਰਦੇ ਹਨ। ਕਿਸੇ ਦੀ ਆਵਾਜ਼ ਦੀ ਵਰਤੋਂ ਕਰਨ ਲਈ ਤਕਨੀਕ ਵਰਤੀ ਜਾਂਦੀ ਹੈ। ਫਿਰ ਏਆਈ ਮਾਡਲ ਉਸ ਵਿਅਕਤੀ ਦੀ ਨਕਲ ਕਰਕੇ ਨਵੀਂ ਵੀਡੀਓ ਜਾਂ ਆਡੀਓ ਤਿਆਰ ਕਰਦਾ ਹੈ। ਅੱਜਕੱਲ੍ਹ ਕੁਝ ਮਿੰਟਾਂ ਦੀ ਆਵਾਜ਼ ਨਾਲ ਵੀ ਕਿਸੇ ਦੀ ਬਿਲਕੁਲ ਮਿਲਦੀ-ਜੁਲਦੀ ਨਕਲੀ ਆਵਾਜ਼ ਬਣਾਈ ਜਾ ਸਕਦੀ ਹੈ, ਜੋ ਖਾਸਕਰ ਆਰਥਿਕ ਠੱਗੀ ਦਾ ਸਾਧਨ ਬਣ ਰਹੀ ਹੈ।
ਇਸ ਤਕਨੀਕ ਦੇ ਅਗਰ ਲਾਭਾਂ ਦੇ ਗੱਲ ਕਰੀਏ ਤਾਂ ਇਸਦੇ ਹਰ ਵਰਗ ਅਤੇ ਹਰ ਖੇਤਰ ਵਿਚ ਲਾਭ ਲਏ ਜਾ ਸਕਦੇ ਹਨ ਪਰ ਮੁੱਖ ਰੂਪ ਵਿਚ ਸਿਹਤ ਖੇਤਰ ਵਿੱਚ ਤੇਜ਼ ਅਤੇ ਸਹੀ ਨਿਦਾਨ ਪ੍ਰਾਪਤ ਕਰਨੇ, ਸਿੱਖਿਆ ਖੇਤਰ ਅੰਦਰ ਵਿਅਕਤੀਗਤ ਸਿੱਖਿਆ ਪ੍ਰਣਾਲੀ ਵਿਚ ਵੱਡੇ ਬਦਲਾਅ ਆਉਣਾ, ਪ੍ਰਸ਼ਾਸਨਿਕ ਕੰਮਾਂ ਵਿਚ ਇਸਦੇ ਸਦ-ਉਪਯੋਗ ਨਾਲ ਪਾਰਦਰਸ਼ਤਾ ਆਏਗੀ, ਸੁਰੱਖਿਆ ਅਤੇ ਡਾਟਾ ਵਿਸ਼ਲੇਸ਼ਣ ਵਿਚ ਮਦਦ ਮਿਲੇਗੀ, ਦੇਸ਼ ਅੰਦਰ ਸ਼ਹਿਰਾਂ ਦੇ ਵਿਕਾਸ ਲਈ ਸਮਾਰਟ ਸਿਟੀ ਅਤੇ ਆਧੁਨਿਕ ਢਾਂਚੇ ਦੇ ਨਿਰਮਾਣ ਲਈ ਉਪਯੋਗੀ ਸਿੱਧ ਹੋ ਸਕਦੀ ਹੈ। ਅਗਰ ਏਆਈ ਅਤੇ ਡੀਪ ਫੇਕ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਇਸ ਵਿਚ ਸਭ ਤੋਂ ਖਤਰਨਾਕ ਹੈ ਝੂਠੀ ਜਾਣਕਾਰੀ ਦਾ ਤੇਜ਼ੀ ਨਾਲ ਫੈਲਾਅ ਹੋਣਾ ਜਿਸ ਨਾਲ ਕਿ ਅਰਾਜਕਤਾ ਦਾ ਮਾਹੌਲ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਖਾਸਕਰ ਬਹੁ-ਧਰਮੀ ਅਤੇ ਬਹੁ-ਜਾਤਾਂ ਵਾਲੇ ਦੇਸ਼ਾਂ ਅੰਦਰ ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇਸ ਤੋਂ ਇਲਾਵਾ ਇਸਦੇ ਦੁਰ-ਉਪਯੋਗ ਨਾਲ ਆਰਥਿਕ ਅਤੇ ਸਾਈਬਰ ਅਪਰਾਧਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ, ਵਿਅਕਤੀ ਵਿਸ਼ੇਸ਼ ਦੀ ਨਿੱਜਤਾ ‘ਤੇ ਖ਼ਤਰਾ ਵੀ ਬਣਿਆ ਹੋਇਆ ਜਿਸਦੇ ਚੱਲਦੇ ਫੇਕ ਫੋਟੋਆ, ਫੇਕ ਡਾਕੂਮੇਂਟਾਂ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਹਨ, ਅਪਰਾਧਾਂ ਨੂੰ ਅੰਜ਼ਾਮ ਦਿੱਤਾ ਜਾ ਸਕਦਾ ਹੈ। ਇਸਦੇ ਚੱਲਦੇ ਮਨੁੱਖੀ ਰੋਜ਼ਗਾਰ ਦੇ ਮੌਕਿਆਂ ਵਿੱਚ ਕਮੀ ਆ ਰਹੀ ਹੈ ਅਤੇ ਮਨੁੱਖੀ ਲੇਬਰ ਘੱਟਣ ਦਾ ਮੁੱਖ ਕਾਰਕ ਸਿੱਧ ਹੋ ਰਹੀ ਹੈ। ਭਾਰਤ ਵਰਗੇ ਦੇਸ਼ਾਂ ਅੰਦਰ ਇਸ ਤਕਨਾਲੋਜੀ ਦੇ ਗਲਤ ਉਪਯੋਗ ਨਾਲ ਧਾਰਮਿਕ ਅਤੇ ਸਮਾਜਿਕ ਤਣਾਅ ਦੀ ਸੰਭਾਵਨਾ ਵੱਧ ਗਈ ਹੈ, ਇਕ ਗਲਤ ਸੋਸ਼ਲ ਮੀਡੀਆ ਪੋਸਟ ਜਾਂ ਫੇਕ ਵੀਡੀਓ/ਆਡੀਓ ਮੈਸੇਜ ਵਾਇਰਲ ਹੋਣ ਉਪਰੰਤ ਵੱਖ-ਵੱਖ ਧਰਮਾਂ ਅੰਦਰ ਧਾਰਮਿਕ ਅਕੀਦਿਆਂ ਨੂੰ ਠੇਸ ਲੱਗਣ ਦੇ ਚੱਲਦੇ ਅਸਹਿਣਸ਼ੀਲਤਾ ਪੈਦਾ ਹੋ ਜਾਂਦੀ ਹੈ ਅਤੇ ਦੂਜੇ ਧਰਮਾਂ ਪ੍ਰਤੀ ਨਫਰਤ ਵੱਧਣ ਨਾਲ ਅਣੁਸਖਾਵੇਂ ਹਾਲਾਤ ਪੈਦਾ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜੋਕੇ ਸਮੇਂ ਵਿਚ ਅਜਿਹੀਆਂ ਬਹੁਤ ਸਾਰੀਆਂ ਫੇਕ ਵੀਡੀਓ ਆਦਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਵੀ ਰਹੀਆਂ ਹਨ।
ਡੀਪ ਫੇਕ ਦੇ ਸਕਾਰਾਤਮਕ ਪੱਖ ਨੂੰ ਅਗਰ ਸਮਝਣਾ ਚਾਹੀਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਵੇਂ ਇਸ ਤਕਨਾਲੋਜੀ ਨਾਲ ਖ਼ਤਰੇ ਵੱਡੇ ਹਨ, ਪਰ ਜੇ ਇਸਦਾ ਨੈਤਿਕ ਤੇ ਸੁਰੱਖਿਅਤ ਢੰਗ ਨਾਲ ਵਰਤੋਂ ਕੀਤੀ ਜਾਵੇ, ਤਾਂ ਇਹ ਕਈ ਖੇਤਰਾਂ ਵਿੱਚ ਚਮਤਕਾਰ ਕਰ ਸਕਦੀ ਹੈ। ਜਿਸ ਦੀ ਮਿਸਾਲ ਵਜੋਂ ਇਸ ਤਕਨੀਕ ਦੀ ਮਦਦ ਨਾਲ ਇਤਿਹਾਸਕ ਵਿਅਕਤੀਆਂ ਜੋ ਕਿ ਹੁਣ ਇਸ ਦੁਨੀਆ ਵਿਚ ਨਹੀਂ ਹਨ ਜਾਂ ਪੁਰਾਣੀਆਂ ਇਤਿਹਾਸਕ ਜਾਂ ਪ੍ਰੇਰਨਾਦਾਇਕ ਘਟਨਾਵਾਂ ਨੂੰ ਦੁਬਾਰਾ ਜੀਵੰਤ ਦਿਖਾ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ/ਸਿਖਾਉਣ ਦਾ ਨਵਾਂ ਤਰੀਕਾ ਮਿਲ ਸਕਦਾ ਹੈ। ਡੀਪ ਫੇਕ ਤਕਨਾਲੋਜੀ ਦੀ ਮਦਦ ਨਾਲ ਵਿਦੇਸ਼ੀ ਭਾਸ਼ਾਵਾਂ ਵਿੱਚ ਸਮੱਗਰੀ ਪੇਸ਼ ਕਰਦਿਆਂ ਚਿਹਰਿਆਂ ਦੀ ਹਿਲਜੁਲ ਤੇ ਬੋਲੀਆਂ ਨੂੰ ਮਿਲਾ ਕੇ ਰੁਚਿਕਰ ਅਤੇ ਸਮਝਣਯੋਗ ਬਣਾਇਆ ਜਾ ਸਕਦਾ ਹੈ। ਡੀਪ ਫੇਕ ਤਕਨੀਕ ਦੇ ਖ਼ਤਰੇ ਤੇ ਸਮਾਜਕ ਨੁਕਸਾਨ ਵਜੋਂ ਮੁੱਖ ਰੂਪ ਵਿਚ ਝੂਠੀ ਜਾਣਕਾਰੀ ਅਤੇ ਅਫ਼ਵਾਹਾਂ ਦਾ ਫੈਲਾਅ ਹੋਣਾ ਹੈ ਅਤੇ ਇਸਦੇ ਚੱਲਦੇ ਡੀਪ ਫੇਕ ਵੀਡੀਓਜ਼ ਰਾਹੀਂ ਅਸਲੀਅਤ ਤੋਂ ਬਿਲਕੁਲ ਉਲਟ ਘਟਨਾਵਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਇਹ ਸਿਆਸੀ ਪ੍ਰਚਾਰ, ਧਾਰਮਿਕ ਭਾਵਨਾਵਾਂ ਨਾਲ ਖੇਡਣਾ, ਅਤੇ ਸਮਾਜਿਕ ਅਸਥਿਰਤਾ ਪੈਦਾ ਕਰਨ ਦਾ ਵੱਡਾ ਹਥਿਆਰ ਬਣ ਚੁੱਕੀ ਹੈ। ਨਿੱਜੀ ਜੀਵਨ ਦੀ ਤਬਾਹੀ ਨੂੰ ਪ੍ਰਭਾਸ਼ਿਤ ਕਰਦੇ ਕਈ ਕੇਸਾਂ ਵਿੱਚ ਕਿਸੇ ਵਿਅਕਤੀ ਦੀ ਇਜਾਜ਼ਤ ਬਿਨਾ ਉਸਦੇ ਚਿਹਰੇ ਜਾਂ ਆਵਾਜ਼ ਨਾਲ ਅਸ਼ਲੀਲ ਜਾਂ ਭਰਮਿਤ ਕਰਨ ਵਾਲੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਹਨ, ਜਿਸ ਨਾਲ ਉਸਦੀ ਇੱਜ਼ਤ, ਕੈਰੀਅਰ ਤੇ ਮਨੋਵਿਗਿਆਨਕ ਹਾਲਤ ਤਬਾਹ ਹੋ ਸਕਦੀ ਹੈ। ਬਲੈਕਮੇਲਿੰਗ ਅਤੇ ਧੋਖਾਧੜੀ ਦਾ ਫਰਜ਼ੀਵਾੜਾ ਕਰਕੇ ਅਪਰਾਧੀਆਂ ਵੱਲੋਂ ਫ਼ਰਜ਼ੀ ਆਡੀਓ ਜਾਂ ਵੀਡੀਓ ਬਣਾ ਕੇ ਕਿਸੇ ਨੂੰ ਡਰਾਉਣਾ, ਪੈਸੇ ਮੰਗਣਾ ਜਾਂ ਫਿਰ ਕਿਸੇ ਦਾ ਨੁਕਸਾਨ ਕਰਨਾ ਡੀਪ ਫੇਕ ਦੀ ਵਰਤੋਂ ਨਾਲ ਬਹੁਤ ਆਸਾਨ ਹੋ ਗਿਆ ਹੈ। ਮੀਡੀਆ ਤੇ ਵਿਸ਼ਵਾਸ ਦੀ ਘਾਟ ਇਸਦੇ ਦੁਰਪ੍ਰਭਾਵਾਂ ਵਿਚੋਂ ਉਪਜਦੀ ਹੈ ਜਿਸਦੇ ਕਾਰਨ ਜਦੋਂ ਹਰ ਵੀਡੀਓ ਤੇ ਤਸਵੀਰ ਫ਼ਰਜ਼ੀ ਹੋ ਸਕਦੀ ਹੈ, ਤਾਂ ਸੱਚ ਤੇ ਵਿਸ਼ਵਾਸ ਕਰਨਾ ਹੀ ਮੁਸ਼ਕਲ ਹੋ ਜਾਂਦਾ ਹੈ।
ਡੀਪ ਫੇਕ ਦੀ ਖ਼ਤਰਨਾਕ ਵਰਤੋਂ ਨੂੰ ਰੋਕਣ ਲਈ ਸਖ਼ਤ ਕਾਨੂੰਨ, ਡਿਜ਼ੀਟਲ ਨੀਤੀ, ਅਤੇ ਸਮਾਜਕ ਜਾਗਰੂਕਤਾ ਦੀ ਬਹੁਤ ਜ਼ਰੂਰਤ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਫ਼ਰਜ਼ੀ ਸਮੱਗਰੀ ਦੀ ਪਛਾਣ ਕਰਨ ਵਾਲੇ ਸਾਫਟਵੇਅਰ ਵਿਕਸਿਤ ਕਰਨ ਤੇ ਡਿਜ਼ੀਟਲ ਸੁਰੱਖਿਆ ਦੇ ਮਾਪਦੰਡ ਤੈਅ ਕਰਨ ਅਤੇ ਨਾਲ ਹੀ ਹਰ ਨਾਗਰਿਕ ਨੂੰ ਵੀ ਚੌਕੱਸ ਰਹਿਣਾ ਚਾਹੀਦਾ ਹੈ ਕਿ ਕੋਈ ਵੀ ਵੀਡੀਓ ਜਾਂ ਖ਼ਬਰ ਬਿਨਾ ਪੁਸ਼ਟੀ ਸਾਂਝੀ ਨਾ ਕੀਤੀ ਜਾਵੇ। ਸਮਾਜ ਅੰਦਰ ਇਸ ਤਕਨਾਲੋਜੀ ਬਾਰੇ ਜਾਗਰੂਕਤਾ ਫੈਲਾਉਣ ਲਈ ਜਰੂਰੀ ਹੈ ਕਿ ਡੀਪ ਫੇਕ ਤਕਨਾਲੋਜੀ ਅਤੇ ਏਆਈ ਨੂੰ ਨੂੰ ਮਨੋਰੰਜਨ ਦਾ ਸਾਧਨ ਬਣਾਓ, ਧੋਖਾਧੜੀ ਦਾ ਨਹੀਂ। ਇਹ ਹਮੇਸ਼ਾ ਧਿਆਨ ਰੱਖਿਆ ਜਾਵੇ ਕਿ ਜੋ ਅਸੀਂ ਦੇਖਦੇ ਹਾਂ, ਉਹ ਹਮੇਸ਼ਾ ਸੱਚ ਨਹੀਂ ਹੁੰਦਾ। ਹਰ ਸੋਸ਼ਲ ਮੀਡੀਆ ਦੀ ਕੋਈ ਪੋਸਟ ਜਾਂ ਕੋਈ ਆਡੀਓ/ਵੀਡੀਓ ਨੂੰ ਸੋਚ ਸਮਝ ਕੇ ਸਾਂਝਾ ਕਰਨਾ ਚਾਹੀਦਾ ਹੈ ਕਿਉਂਕਿ ਡਿਜ਼ੀਟਲ ਝੂਠ ਵੀ ਅੱਗ ਵਾਂਗ ਫੈਲਦਾ ਹੈ। ਡੀਪ ਫੇਕ ਤਕਨਾਲੋਜੀ ਨੂੰ ਸਮਝਣ ਲਈ ਇਸ ਦੀ ਚਾਲ ਨੂੰ ਪਛਾਨਣਾ ਸਿੱਖਣਾ ਪਵੇਗਾ ਤਾਂ ਜੋ ਇਸ ਦੀ ਮਦਦ ਨਾਲ ਹੋਣ ਵਾਲੇ ਡਿਜ਼ੀਟਲ ਧੋਖੇ/ਡਿਜੀਟਲ ਚੋਰੀਆਂ ਤੋਂ ਬਚਿਆ ਜਾ ਸਕੇ। ਇਸਦੇ ਨਾਲ ਹੀ ਜੇ ਡੀਪ ਫੇਕ ਤਕਨੀਕ ਰਾਹੀਂ ਕਿਸੇ ਧਾਰਮਿਕ ਆਗੂ ਜਾਂ ਸੰਸਥਾ ਦੇ ਨਾਮ ‘ਤੇ ਨਕਲੀ ਸੰਦੇਸ਼ ਫੈਲਾਇਆ ਜਾਵੇ, ਤਾਂ ਇਸ ਨਾਲ ਸਮਾਜ ਵਿੱਚ ਗਲਤਫਹਮੀਆਂ ਅਤੇ ਅਸ਼ਾਂਤੀ ਪੈਦਾ ਹੋ ਸਕਦੀ ਹੈ। ਇਸ ਲਈ ਧਾਰਮਿਕ ਸੰਸਥਾਵਾਂ ਨੂੰ ਡਿਜ਼ੀਟਲ ਸੁਰੱਖਿਆ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਧਾਰਮਿਕ ਸਥਾਨ ਅਤੇ ਸੰਸਥਾਵਾਂ ਵੀ ਡਿਜ਼ੀਟਲ ਯੁੱਗ ਤੋਂ ਅਲੱਗ ਨਹੀਂ ਹਨ। ਅੱਜ ਕਈ ਠੱਗ ਏਆਈ ਅਤੇ ਡੀਪ ਫੇਕ ਤਕਨੀਕ ਦੀ ਵਰਤੋਂ ਕਰਕੇ ਧਾਰਮਿਕ ਭਾਵਨਾਵਾਂ ਦਾ ਫਾਇਦਾ ਚੁੱਕਦੇ ਹਨ। ਵੱਖ-ਵੱਖ ਧਰਮਾਂ ਅੰਦਰ ਇਨ੍ਹਾ ਟੈਕਨੋਲੋਜੀਜ਼ ਦੇ ਗਲਤ ਇਸਤੇਮਾਲ ਨਾਲ ਸਮਾਜ ਅੰਦਰ ਭੜਕਾਊ ਅਤੇ ਅਣਸੁਖਾਵੇਂ ਹਾਲਾਤ ਪੈਦਾ ਹੋ ਰਹੇ ਹਨ। ਸ਼੍ਰੋਮਣੀ ਗੁ: ਪ੍ਰ: ਕਮੇਟੀ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਨਾਲ-ਨਾਲ ਸਮੁੱਚੇ ਗੁਰਦੁਆਰਾ ਸਾਹਿਬਾਨਾਂ ਦੇ ਸੁਚਾਰੂ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ, ਪਹਿਲਾਂ ਹੀ ਆਨਲਾਈਨ ਠੱਗੀ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ। ਨਕਲੀ ਵੈੱਬਸਾਈਟਾਂ ਅਤੇ ਜਾਲਸਾਜ਼ਾਂ ਰਾਹੀਂ ਸੋਸ਼ਲ ਮੀਡੀਆ ਪੇਜ਼ ਬਣਾਕੇ ਯਾਤਰੀਆਂ ਨੂੰ ਠੱਗਿਆ ਜਾ ਰਿਹਾ ਹੈ, ਜਦਕਿ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਹੁਣ ਤੱਕ ਬਹੁਤ ਸਾਰੇ ਫੇਕ ਅਕਾਊਟਾਂ ਅਤੇ ਜਾਲੀ ਵੈਬਸਾਈਟਾਂ ਜੋ ਯਾਤਰੂਆਂ ਨੂੰ ਠੱਗਦੇ ਹਨ ਨੂੰ ਆਪਣੇ ਪੱਧਰ ‘ਤੇ ਬੰਦ ਵੀ ਕਰਵਾਇਆ ਜਾ ਰਿਹਾ ਹੈ ਅਤੇ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਈਬਰ ਮਹਿਕਮਿਆਂ ਪਾਸ ਸ਼ਿਕਾਇਤਾਂ ਵੀ ਦਿੱਤੀਆ ਗਈ ਹਨ ਅਤੇ ਨਿਰੰਤਰ ਸਬੰਧਤ ਵਿਭਾਗਾਂ ਨਾਲ ਰਾਬਤਾ ਰੱਖ ਕੇ ਇਸ ਬਾਬਤ ਲੋੜੀਂਦੇ ਕਾਰਜ ਕੀਤੇ ਜਾ ਰਹੇ ਹਨ।  ਸ਼੍ਰੋਮਣੀ ਗੁ: ਪ੍ਰ: ਕਮੇਟੀ ਸੁਹਿਰਦ ਰੂਪ ਵਿਚ ਇਸ ਅਜੋਕੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਅਗਾਂਹਵਧੂ ਉੱਦਮ ਆਰੰਭ ਕਰ ਚੁੱਕੀ ਹੈ, ਜਿਸ ਤਹਿਤ ਇਨ੍ਹਾ ਟੈਕਨੋਲੋਜੀਜ਼ ਦੇ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਵੀ ਕੀਤਾ ਜਾਵੇ ਅਤੇ ਇਸ ਦੇ ਨਕਾਰਾਤਮਕ ਨਤੀਜਿਆਂ ਤੋਂ ਬਚਾਅ ਲਈ ਅਤੇ ਸਮਾਜਿਕ ਜਾਗਰੂਕਤਾ ਲਈ ਕਾਰਜ ਵੀ ਕੀਤੇ ਜਾਣ। ਧਰਮਾਂ ਦੇ ਸਾਰਥਕ ਪ੍ਰਚਾਰ-ਪ੍ਰਸਾਰ ਲਈ ਇਨ੍ਹਾ ਟੈਕਨੋਲੋਜੀਜ਼ ਦਾ ਸਹੀ ਇਸਤੇਮਾਲ ਕਰਨਾ, ਲਾਹੇਵੰਦ ਸਿੱਧ ਹੋ ਸਕਦਾ ਹੈ।
ਡੀਪ ਫੇਕ ਟੈਕਨੋਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਮਨੁੱਖੀ ਬੁੱਧੀ ਦੀ ਇਕ ਸ਼ਾਨਦਾਰ ਉਪਲਬਧੀ ਹੈ, ਪਰ ਜੇ ਇਹ ਅਨੈਤਿਕ ਹੱਥਾਂ ਵਿੱਚ ਚਲੀ ਜਾਵੇ, ਤਾਂ ਇਹ ਸਮਾਜ ਲਈ ਬਰਬਾਦੀ ਦਾ ਕਾਰਨ ਬਣ ਸਕਦੀ ਹੈ। ਤਕਨਾਲੋਜੀ ਦਾ ਸਹੀ ਮਤਲਬ ਤਦ ਹੀ ਹੈ ਜਦੋਂ ਇਹ ਮਨੁੱਖਤਾ ਦੀ ਸੇਵਾ ਕਰੇ, ਨਾ ਕਿ ਉਸਨੂੰ ਧੋਖਾ ਦੇਵੇ। ਅਸਲ ਜ਼ਿੰਮੇਵਾਰੀ ਸਾਡੇ ਹੱਥਾਂ ਵਿੱਚ ਹੈ ਕਿ — ਅਸੀਂ ਇਸ ਤਕਨਾਲੋਜੀ ਦੇ ਗੁਲਾਮ ਨਹੀਂ, ਮਾਲਕ ਬਣੀਏ। ਭਵਿੱਖ ਦੀ ਤਸਵੀਰ ਨੂੰ ਅਗਰ ਪ੍ਰਭਾਸ਼ਿਤ ਕਰਨਾ ਚਾਹੀਏ ਤਾਂ ਭਵਿੱਖ ਵਿੱਚ ਏਆਈ ਸਾਡੀ ਜ਼ਿੰਦਗੀ ਨੂੰ ਹੋਰ ਵੀ ਸੁਗਮ ਬਣਾਏਗੀ। ਪਰ ਜੇ ਇਸ ਦੀ ਵਰਤੋਂ ‘ਤੇ ਨਿਯੰਤਰਣ ਨਾ ਕੀਤਾ ਗਿਆ, ਤਾਂ ਇਹ ਸੱਚ ਅਤੇ ਵਿਸ਼ਵਾਸ ਦੀ ਮੂਲ ਧਾਰਣਾ ਨੂੰ ਕਮਜ਼ੋਰ ਕਰ ਸਕਦੀ ਹੈ। ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਡੀਪ ਫੇਕ ਟੈਕਨੋਲੋਜੀ ਇੱਕ ਵੱਡੀ ਤਾਕਤ ਹਨ। ਇਹ ਤਾਕਤ ਮਨੁੱਖਤਾ ਦੀ ਭਲਾਈ ਲਈ ਵੀ ਵਰਤੀ ਜਾ ਸਕਦੀ ਹੈ ਅਤੇ ਵਿਨਾਸ਼ ਲਈ ਵੀ। ਸਮਾਜ ਦੀ ਸੁਰੱਖਿਆ ਲਈ ਲੋੜ ਹੈ ਸਾਵਧਾਨੀ, ਨੈਤਿਕਤਾ ਅਤੇ ਸਹੀ ਜਾਣਕਾਰੀ ਦੀ। ਡਿਜ਼ੀਟਲ ਯੁੱਗ ਵਿੱਚ ਸਿਰਫ਼ ਤਕਨੀਕ ਨਹੀਂ, ਸੱਚ ਦੀ ਰੱਖਿਆ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਡੀਪ ਫੇਕ ਟੈਕਨੋਲੋਜੀ ਦੇ ਖਤਰਿਆਂ ਤੋਂ ਬਚਾਅ ਲਈ ਕੁਝ ਅਹਿਮ ਕਦਮ ਇਹ ਹਨ ਕਿ ਉਸ ਸਰੋਤ ਦੀ ਪੁਸ਼ਟੀ ਕੀਤੀ ਜਾਵੇ, ਅਤੇ ਕਿਸੇ ਵੀ ਸੰਦੇਸ਼ ਜਾਂ ਵੀਡੀਓ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸਦਾ ਅਧਿਕਾਰਕ ਸਰੋਤ ਚੈਕ ਕੀਤਾ ਜਾਵੇ। ਕਿਸੇ ਵੀ ਘਟਨਾ ਦੀ ਸਮਾਨਤਾਵਾਂ ਅਤੇ ਅਸਮਾਨਤਾਵਾਂ ਦੀ ਪਛਾਣ ਕਰਨੀ ਚਾਹੀਦੀ ਹੈ। ਜਿਸ ਵਿੱਚ ਮੁੱਖ ਰੂਪ ਨਾਲ ਕਿਸੇ ਵੀਡੀਓ ਵਿਚ ਬੋਲਣ ਸਮੇਂ ਹੋਂਠਾਂ ਅਤੇ ਅਵਾਜ਼ ਵਿੱਚ ਅੰਤਰ ਹੋਣਾ, ਅੱਖਾਂ ਦੀ ਅਸੁਭਾਵਿਕ ਹਿੱਲਜੁਲ ਕਰਨਾ, ਵੀਡੀਓ ਜਾਂ ਫੋਟੋਆਂ ਅੰਦਰ ਚਿਹਰੇ ‘ਤੇ ਰੋਸ਼ਨੀ ਦੀ ਗ਼ਲਤ ਦਿਸ਼ਾ ਤੋਂ ਪੈਣਾ ਮੁੱਖ ਹਨ। ਇਸ ਤੋਂ ਉਨ੍ਹਾ ਅਧਿਕਾਰਕ ਚੈਨਲਾਂ ਦੀ ਪਛਾਣ ਚੰਗੀ ਤਰ੍ਹਾ ਕੀਤੀ ਜਾਵੇ ਕਿ ਇਹ ਸਹੀ ਜਾਂ ਗ਼ਲਤ ਹਾਂ, ਜੋ ਇਹ ਖਬਰ ਜਾਂ ਵੀਡੀਓ ਪ੍ਰਸਾਰਿਤ ਕਰਦੇ ਹਨ। ਖਾਸਕਰ ਕਿਸੇ ਪ੍ਰਕਾਰ ਦੀ ਧਾਰਮਿਕ ਜਾਂ ਸਰਕਾਰੀ ਜਾਣਕਾਰੀ ਸਿਰਫ਼ ਅਧਿਕਾਰਕ ਵੈੱਬਸਾਈਟਾਂ ਜਾਂ ਪ੍ਰਮਾਣਿਤ ਸੋਸ਼ਲ ਮੀਡੀਆ ਖਾਤਿਆਂ/ਚੈਨਲਾਂ ਤੋਂ ਹੀ ਲੈਣੀ ਚਾਹੀਦੀ ਹੈ। ਜੇ ਕੋਈ ਸ਼ੱਕੀ ਮਾਮਲਾ ਮਿਲੇ, ਤਾਂ ਤੁਰੰਤ ਸਾਈਬਰ ਕ੍ਰਾਈਮ ਪੋਰਟਲ ਜਾਂ ਸਥਾਨਕ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਸ ਸਬੰਧੀ ਸਮਾਜ ਅੰਦਰ ਜਾਗਰੂਕਤਾ ਕਿਵੇਂ ਫੈਲਾਈ ਜਾਵੇ, ਇਸ ਬਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਡਿਜ਼ੀਟਲ ਲਿਟਰੇਸੀ ਸੈਸ਼ਨ, ਗੁਰਦੁਆਰਿਆਂ ਅਤੇ ਸਮਾਜਿਕ ਮੰਚਾਂ ਰਾਹੀਂ ਸੂਚਨਾਵਾਂ ਭਰਪੂਰ ਕੈਂਪ ਆਦਿ ਅਤੇ ਸੋਸ਼ਲ ਮੀਡੀਆ ਜਾਗਰੂਕਤਾ ਮੁਹਿੰਮ ਦੇ ਨਾਲ-ਨਾਲ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਵਿਸ਼ਲੇਸ਼ਣਾਤਮਕ ਲੇਖ ਛਪਵਾ ਕੇ ਨੌਜਵਾਨਾਂ ਅਤੇ ਸਮਾਜ ਨੂੰ ਇਸ ਬਾਰੇ ਜਾਣਕਾਰੀ ਦੇਣ ਅਤੇ ਸਮਝਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin