ਅੰਮ੍ਰਿਤਸਰ—ਕੇਂਦਰ ਸਰਕਾਰ ਵੱਲੋਂ ਆਤਮ ਨਿਰਭਰ ਭਾਰਤ ਤਹਿਤ ਰਾਸ਼ਟਰੀ ਪੱਧਰ ਉਤੇ ਮਹਿਮਾਨ ਨਿਵਾਜ਼ੀ ਖੇਤਰ ਵਿੱਚ ਕੰਮ ਕਰ ਰਹੀਆਂ ਇਕਾਈਆਂ, ਜਿੰਨਾ ਵਿੱਚ ਹੋਟਲ, ਹੋਮ ਸਟੇਅ, ਬਰੈਡ ਐਂਡ ਬਰੈਕਫਾਸਟ ਸਹੂਲਤਾਂ ਦੇਣ ਵਾਲੇ ਘਰ, ਫ਼ਾਰਮ ਹਾਊਸ, ਰੈਸਟੋਰੈਂਟ, ਕੈਟਰ, ਟਰੈਵਲ ਏਜੰਟ, ਟੂਰ ਅਪਰੇਟਰਾਂ, ਟਰੈਵਲ ਐਗਰੀਗੇਟਰ, ਟੂਰਿਸਟ ਗਾਈਡ, ਕਨਵੈਨਸ਼ਨ ਸੈਟਰ ਆਦਿ ਸ਼ਾਮਿਲ ਹਨ, ਦਾ ਡੈਟਾ ਇੱਕ ਪਲੇਟਫਾਰਮ, ਜਿਸਦਾ ਨਾਮ ‘ਨਿਧੀ’ ਹੈ, ਉੱਤੇ ਰਜਿਸਟਰਡ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਡੈਟੇ ਤੋਂ ਦੇਸੀ ਤੇ ਵਿਦੇਸ਼ੀ ਯਾਤਰੀ ਅਤੇ ਹੋਰ ਲੋਕ ਜਿੰਨਾ ਨੇ ਆਪਣੀ ਜਾਂ ਆਪਣੇ ਗਾਹਕਾਂ ਦੀ ਲੋੜ ਅਨੁਸਾਰ ਟੂਰ ਸੇਵਾਵਾਂ ਦੇਣੀਆਂ ਹੁੰਦੀਆਂ ਹਨ, ਉਹ ਤੁਹਾਡੇ ਨਾਲ ਸਿੱਧੇ ਸੰਪਰਕ ਵਿੱਚ ਆ ਜਾਣਗੇ। ਉਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਜਦੋਂ ਵੀ ਕੋਈ ਵਿਅਕਤੀ ਕਿਸੇ ਦੂਸਰੇ ਸ਼ਹਿਰ ਜਾਂ ਦੇਸ਼ ਸੈਰ ਲਈ ਜਾਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇੰਟਰਨੈਟ ਉੱਤੇ ਜਾਂ ਕੇ ਉਥੋਂ ਦੀਆਂ ਸੇਵਾਵਾਂ ਤੇ ਸਥਾਨਾਂ ਬਾਰੇ ਜਾਣਦਾ ਹੈ। ਉਨਾਂ ਕਿਹਾ ਕਿ ਇਸ ਮੌਕੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਨਿਧੀ ਪੋਰਟਲ ਸਭ ਤੋਂ ਵੱਧ ਸਹੀ ਜਾਣਕਾਰੀ ਦੇਣ ਵਾਲਾ ਸੋਮਾ ਹੋਵੇਗਾ ਅਤੇ ਗਾਹਕ ਉਸਦੀ ਸੂਚਨਾਂ ਅਨੁਸਾਰ ਹੀ ਆਪਣੀ ਯੋਜਨਾਬੰਦੀ ਕਰਨਗੇ। ਇਸ ਤੋਂ ਇਲਾਵਾਂ ਸਰਕਾਰਾਂ ਉਸ ਸ਼ਹਿਰ ਵਿੱਚ ਦਰਜ ਹੋਟਲਾਂ ਤੇ ਹੋਰ ਵਪਾਰਕ ਅਦਾਰਿਆਂ ਦਾ ਡੈਟਾ ਵੇਖ ਪੜਤਾਲ ਕਰਕੇ ਹੀ ਉਸ ਸ਼ਹਿਰ ਦੇ ਵਿਕਾਸ ਦੀ ਯੋਜਨਾਬੰਦੀ ਕਰਨ ਲਈ ਅੱਗੇ ਆਉਣਗੀਆਂ। ਉਨਾਂ ਉਕਤ ਅਦਾਰਿਆਂ ਦੇ ਮਾਲਕਾਂ ਜਾਂ ਇੰਨਾ ਨੂੰ ਚਲਾਉਣ ਵਾਲੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ ਦੇ ਵਿਸਥਾਰ ਅਤੇ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਪ੍ਰਚਾਰਨ-ਪਸਾਰਨ ਵਾਸਤੇ ਆਪਣੇ ਅਦਾਰੇ ਨਿਧੀ ਪੋਰਟਲ ਉੱਤੇ ਜ਼ਰੂਰ ਦਰਜ ਕਰਵਾਉਣ। ਉਨਾਂ ਦੱਸਿਆ ਕਿ ਇਸ ਲਈ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ, ਬਲਕਿ ਵਿਭਾਗ ਦੀ ਵੈਬਸਾਈਟ www.nidhi.tourism.gov.in ਉਤੇ ਜਾ ਕੇ ਆਪ ਹੀ ਆਪਣੇ ਅਦਾਰੇ ਨੂੰ ਦਰਜ ਕਰ ਸਕ
Leave a Reply