ਰੋਕਥਾਮੀ ਸਿਹਤ ਸੰਭਾਲ ਵਿੱਚ ਯੋਗ ਦੀ ਅਗਵਾਈ

 

  • ਪ੍ਰਤਾਪਰਾਓ ਜਾਧਵ

ਪਿਛਲੇ ਦਹਾਕੇ ਦੌਰਾਨ ਯੋਗ ਸਿਰਫ਼ ਇੱਕ ਰਵਾਇਤੀ ਸਿਹਤ ਅਭਿਆਸ ਵਜੋਂ ਹੀ ਨਹੀਂ, ਸਗੋਂ ਸਿਹਤ ਅਤੇ ਭਲਾਈ ਲਈ ਇੱਕ ਸਬੂਤ-
ਅਧਾਰਤ ਪਹੁੰਚ ਵਜੋਂ ਵੀ ਮਾਨਤਾ ਪ੍ਰਾਪਤ ਕਰ ਚੁੱਕਾ ਹੈ। ਵਿਗਿਆਨਕ ਖੋਜ, ਡਿਜ਼ਿਟਲ ਨਵੀਨਤਾ ਅਤੇ ਆਲਮੀ ਸਹਿਯੋਗ ਹੁਣ ਸਾਨੂੰ
ਯੋਗ ਨੂੰ ਸਿਰਫ਼ ਭਾਰਤ ਦੀ ਸੰਸਕ੍ਰਿਤਕ ਵਿਰਾਸਤ ਵਜੋਂ ਹੀ ਨਹੀਂ, ਬਲਕਿ ਇੱਕ ਤਾਕਤਵਰ ਲੋਕ ਸਿਹਤ ਦਖ਼ਲ ਵਜੋਂ ਵੀ ਸਮਝਣ ਵਿੱਚ
ਮਦਦ ਕਰ ਰਹੇ ਹਨ।

ਯੋਗ ਦੇ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ (ਐੱਮਡੀਐੱਨਆਈਵਾਈ) ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ
ਰਵਾਇਤੀ ਚਿਕਿਤਸਾ (ਯੋਗ) ਲਈ ਸਹਿਯੋਗੀ ਕੇਂਦਰ ਵਜੋਂ ਮਨੋਨੀਤ ਕੀਤਾ ਗਿਆ ਹੈ ਅਤੇ 2025–2029 ਦੀ ਮਿਆਦ ਲਈ ਮੁੜ
ਮਨੋਨੀਤ ਕੀਤਾ ਗਿਆ ਹੈ, ਜਿਸ ਨਾਲ ਯੋਗ ਖੋਜ ਵਿੱਚ ਭਾਰਤ ਦੀ ਅਗਵਾਈ ਹੋਰ ਮਜ਼ਬੂਤ ਹੋਈ ਹੈ। ਇਹ ਮਾਨਤਾ ਇਸ ਸੰਸਥਾ ਦੀ
ਵਧਦੀ ਭੂਮਿਕਾ ਨੂੰ ਦਰਸਾਉਂਦੀ ਹੈ, ਜੋ ਗੈਰ-ਸੰਕਰਾਮਕ ਬਿਮਾਰੀਆਂ (ਐੱਨਸੀਡੀਜ਼) ਲਈ ਸਬੂਤ-ਅਧਾਰਤ ਯੋਗ ਦਖਲਾਂ ਨੂੰ ਉਤਸ਼ਾਹਿਤ
ਕਰ ਰਹੀ ਹੈ। ਇਸ ਯਤਨ ਦੇ ਮੁੱਖ ਸਾਥੀਆਂ ਵਿੱਚ ਆਯੁਸ਼ ਮੰਤਰਾਲਾ, ਏਮਜ਼ ਦਿੱਲੀ, ਲੇਡੀ ਹਾਰਡਿੰਗ ਮੈਡੀਕਲ ਕਾਲਜ, ਸੈਂਟਰਲ ਕੌਂਸਲ
ਫਾਰ ਰਿਸਰਚ ਇਨ ਯੂਨਾਨੀ ਮੈਡੀਸਿਨ ਅਤੇ ਇੰਸਟੀਚਿਊਟ ਆਫ ਨਿਊਕਲੀਅਰ ਮੈਡੀਸਿਨ ਐਂਡ ਐਲਾਈਡ ਸਾਇੰਸਜ਼, ਦਿੱਲੀ ਸ਼ਾਮਲ
ਹਨ।

ਇਨ੍ਹਾਂ ਸਹਿਯੋਗਾਂ ਰਾਹੀਂ ਕੇਂਦਰ ਤਕਨੀਕੀ ਦਿਸ਼ਾ-ਨਿਰਦੇਸ਼ ਤਿਆਰ ਕਰ ਰਿਹਾ ਹੈ ਅਤੇ ਡਾਇਬਟੀਜ਼, ਮੋਟਾਪਾ ਅਤੇ ਤਣਾਅ-ਸਬੰਧੀ ਰੋਗਾਂ
ਵਰਗੀਆਂ ਗੈਰ-ਸੰਕਰਾਮਕ ਬਿਮਾਰੀਆਂ ਲਈ ਯੋਗ-ਅਧਾਰਤ ਦਖਲਾਂ 'ਤੇ ਖੋਜ ਨੂੰ ਅੱਗੇ ਵਧਾ ਰਿਹਾ ਹੈ। ਅੰਤਰਰਾਸ਼ਟਰੀ ਸੰਸਥਾਵਾਂ ਵੀ
ਇਨ੍ਹਾਂ ਯਤਨਾਂ ਵਿੱਚ ਸਾਂਝ ਪਾ ਰਹੀਆਂ ਹਨ, ਜਿਸ ਨਾਲ ਯੋਗ ਦੀ ਵਿਗਿਆਨਕ ਬੁਨਿਆਦ ਹੋਰ ਮਜ਼ਬੂਤ ਹੋ ਰਹੀ ਹੈ ਅਤੇ ਇਹ
ਦਰਸਾਇਆ ਜਾ ਰਿਹਾ ਹੈ ਕਿ ਯੋਗ ਰੋਕਥਾਮੀ ਸਿਹਤ ਸੰਭਾਲ ਲਈ ਇੱਕ ਵਿਆਪਕ, ਲਾਗਤ-ਪ੍ਰਭਾਵਸ਼ਾਲੀ ਅਤੇ ਸਬੂਤ-ਅਧਾਰਤ
ਵਸੀਲਾ ਹੋ ਸਕਦਾ ਹੈ।

ਸੰਸਥਾਗਤ ਪੱਧਰ 'ਤੇ ਐੱਮਡੀਐੱਨਆਈਵਾਈ ਯੋਗ ਦੀ ਵਿਗਿਆਨਕ ਬੁਨਿਆਦ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਫਿਜ਼ਿਓਲੋਜੀ,
ਬਾਇਓਕੈਮਿਸਟਰੀ, ਬਾਇਓਮੈਕੈਨਿਕਸ ਅਤੇ ਮਨੋਵਿਗਿਆਨ ਦੀਆਂ ਖੋਜ ਪ੍ਰਯੋਗਸ਼ਾਲਾਵਾਂ ਰਾਹੀਂ ਇਹ ਸੰਸਥਾ ਯੋਗ ਦੇ ਸਾਇਕੋ-
ਫਿਜ਼ੀਓਲੋਜੀਕਲ ਅਤੇ ਬਾਇਓਕੈਮਿਕਲ ਪ੍ਰਭਾਵਾਂ, ਬੁਢਾਪੇ ਵਿੱਚ ਇਸ ਦੀ ਭੂਮਿਕਾ ਅਤੇ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ 'ਤੇ
ਇਸ ਦੇ ਪ੍ਰਭਾਵਾਂ ਦਾ ਅਧਿਐਨ ਕਰਦੀ ਹੈ। ਇਹ ਕੰਮ ਭਾਰਤ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਤਹਿਤ ਪਰੰਪਰਾਗਤ
ਗਿਆਨ ਨੂੰ ਆਧੁਨਿਕ ਵਿਗਿਆਨਕ ਪ੍ਰਮਾਣਿਕਤਾ ਨਾਲ ਜੋੜਿਆ ਜਾ ਰਿਹਾ ਹੈ।

ਡਿਜ਼ਿਟਲ ਪਲੇਟਫਾਰਮਾਂ ਨੇ ਵੀ ਯੋਗ ਦੀ ਪਹੁੰਚ ਨੂੰ ਕਾਫ਼ੀ ਵਧਾਇਆ ਹੈ ਅਤੇ ਸਬੂਤ-ਅਧਾਰਤ ਅਭਿਆਸਾਂ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ
ਤੱਕ ਪਹੁੰਚਾਇਆ ਹੈ। ਐੱਮ-ਯੋਗ ਮੋਬਾਈਲ ਐਪਲੀਕੇਸ਼ਨ ਅਤੇ ਵਾਈ-ਬ੍ਰੇਕ ਪ੍ਰੋਟੋਕਾਲ ਵਰਗੀਆਂ ਪਹਿਲਕਦਮੀਆਂ ਦਰਸਾਉਂਦੀਆਂ ਹਨ
ਕਿ ਯੋਗ ਨੂੰ ਵੱਡੇ ਪੱਧਰ 'ਤੇ ਕਿਵੇਂ ਪਹੁੰਚਾਇਆ ਜਾ ਸਕਦਾ ਹੈ, ਜਦਕਿ ਇਸ ਦੀ ਹਕੀਕਤ ਅਤੇ ਇਲਾਜ ਸਬੰਧੀ ਮਹੱਤਤਾ ਕਾਇਮ

ਰਹਿੰਦੀ ਹੈ। ਵਿਸ਼ਵ ਸਿਹਤ ਸੰਗਠਨ ਨਾਲ ਸਹਿਯੋਗ ਵਿੱਚ ਤਿਆਰ ਕੀਤਾ ਗਿਆ ਐੱਮ-ਯੋਗ ਪਲੇਟਫਾਰਮ 1.1 ਲੱਖ ਤੋਂ ਵੱਧ ਡਾਊਨਲੋਡ
ਦਰਜ ਕਰ ਚੁੱਕਾ ਹੈ, ਜੋ ਪਹੁੰਚਯੋਗ ਡਿਜ਼ਿਟਲ ਸਿਹਤ ਸਾਧਨਾਂ ਵਿੱਚ ਵਧਦੀ ਦਿਲਚਸਪੀ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ, ਵਰਕਪਲੇਸ
ਯੋਗ ਪ੍ਰੋਗਰਾਮ ਵਾਈ-ਬ੍ਰੇਕ —ਜੋ ਕੰਮ ਦੇ ਘੰਟਿਆਂ ਦੌਰਾਨ 5–10 ਮਿੰਟ ਦਾ ਸਧਾਰਣ ਯੋਗ ਬ੍ਰੇਕ ਹੈ—ਤਕਰੀਬਨ 33 ਲੱਖ ਤੋਂ ਵੱਧ
ਸਰਕਾਰੀ ਅਧਿਕਾਰੀਆਂ ਨੂੰ ਲਾਭ ਪਹੁੰਚਾ ਚੁੱਕਾ ਹੈ।

ਇਨ੍ਹਾਂ ਪਹਿਲਕਦਮੀਆਂ ਤੋਂ ਮਿਲੇ ਖੋਜ ਨਤੀਜੇ ਅਤੇ ਭਾਗੀਦਾਰੀ ਸਬੰਧੀ ਅੰਕੜੇ ਕਾਫ਼ੀ ਉਤਸ਼ਾਹਜਨਕ ਹਨ। ਨਿਯਮਤ ਵਾਈ-ਬ੍ਰੇਕ
ਅਭਿਆਸ ਕਰਨ ਨਾਲ ਕੁਝ ਹਫ਼ਤਿਆਂ ਵਿੱਚ ਮਹਿਸੂਸ ਕੀਤੇ ਜਾਣ ਵਾਲੇ ਤਣਾਅ ਵਿੱਚ 40 ਫੀਸਦੀ ਤੱਕ ਕਮੀ ਦੇਖੀ ਗਈ ਹੈ। ਅਧਿਐਨਾਂ
ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਮਨੋਵਿਗਿਆਨਕ ਚੁਸਤੀ, ਭਾਵਨਾਤਮਕ ਸਥਿਰਤਾ ਅਤੇ ਫੈਸਲਾ ਕਰਨ ਦੀ ਸਮਰੱਥਾ ਵਿੱਚ
ਸੁਧਾਰ ਆਇਆ ਹੈ, ਨਾਲ ਹੀ ਕੋਰਟਿਸੋਲ ਲੈਵਲ ਵਰਗੇ ਫਿਜ਼ੀਓਲੋਜੀਕਲ ਸੰਕੇਤਕਾਂ ਵਿੱਚ ਵੀ ਸਕਾਰਾਤਮਕ ਬਦਲਾਅ ਦਰਜ ਕੀਤੇ
ਗਏ ਹਨ।

ਸਰੀਰਕ ਲਾਭਾਂ ਵਿੱਚ ਗਰਦਨ, ਮੋਢਿਆਂ ਅਤੇ ਹੇਠਲੀ ਪਿੱਠ ਦੇ ਦਰਦ ਵਿੱਚ ਕਮੀ, ਸਾਹ-ਸਬੰਧੀ ਅਭਿਆਸਾਂ ਰਾਹੀਂ ਸਾਹ ਲੈਣ ਦੀ
ਸਮਰੱਥਾ ਵਿੱਚ ਸੁਧਾਰ ਅਤੇ ਕੁੱਲ ਮਿਲਾ ਕੇ ਊਰਜਾ ਵਿੱਚ ਵਾਧਾ ਸ਼ਾਮਲ ਹੈ—ਇਹ ਨਤੀਜੇ ਖ਼ਾਸ ਤੌਰ 'ਤੇ ਅੱਜ ਦੇ ਬੈਠਕਦਾਰ ਅਤੇ
ਸਕ੍ਰੀਨ-ਕੇਂਦ੍ਰਿਤ ਕੰਮਕਾਜੀ ਮਾਹੌਲ ਵਿੱਚ ਬਹੁਤ ਮਹੱਤਵਪੂਰਣ ਹਨ। ਵਾਈ-ਬ੍ਰੇਕ ਨੇ ਗੈਰਹਾਜ਼ਰੀ ਵਿੱਚ ਕਮੀ, ਕਰਮਚਾਰੀਆਂ ਦੇ ਮਨੋਬਲ
ਵਿੱਚ ਵਾਧਾ ਅਤੇ ਸਿਹਤਮੰਦ ਕੰਮ ਅਤੇ ਜ਼ਿੰਦਗੀ ਦੇ ਸੰਤੁਲਨ ਵਿੱਚ ਵੀ ਯੋਗਦਾਨ ਪਾਇਆ ਹੈ, ਜੋ ਇਹ ਦਰਸਾਉਂਦਾ ਹੈ ਕਿ ਯੋਗ
ਵਿਅਕਤੀਗਤ ਅਤੇ ਸੰਸਥਾਗਤ ਦੋਹਾਂ ਪੱਧਰਾਂ 'ਤੇ ਭਲਾਈ ਨੂੰ ਮਜ਼ਬੂਤ ਕਰ ਸਕਦਾ ਹੈ।
ਵਿਗਿਆਨਕ ਪ੍ਰਮਾਣਿਕਤਾ ਦੀ ਮਹੱਤਤਾ ਨੈਸ਼ਨਲ ਕਾਨਫਰੰਸ ਆਨ ਨੈਚਰੋਪੈਥੀ–2026 ਦੌਰਾਨ ਵੀ ਜ਼ੋਰ ਨਾਲ ਉਭਾਰੀ ਗਈ, ਜਿਸ ਦਾ
ਆਯੋਜਨ ਐੱਮਡੀਐੱਨਆਈਵਾਈ ਅਤੇ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਯੋਗ ਐਂਡ ਨੈਚਰੋਪੈਥੀ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ
ਸੀ। ਮਾਹਰਾਂ ਨੇ ਉਜਾਗਰ ਕੀਤਾ ਕਿ ਗੰਭੀਰ ਖੋਜ, ਅੰਤਰ-ਵਿਭਾਗੀ ਸਹਿਯੋਗ ਅਤੇ ਮਜ਼ਬੂਤ ਡਿਜ਼ਿਟਲ ਭਾਗੀਦਾਰੀ ਯੋਗ ਨੂੰ ਆਧੁਨਿਕ
ਸਿਹਤ ਪ੍ਰਣਾਲੀਆਂ ਵਿੱਚ ਸ਼ਾਮਲ ਕਰਨ ਅਤੇ ਮਾਪਣਯੋਗ ਸਿਹਤ ਨਤੀਜੇ ਯਕੀਨੀ ਬਣਾਉਣ ਲਈ ਲਾਜ਼ਮੀ ਹਨ।
ਇਹ ਵਿਕਾਸ ਯੋਗ ਬਾਰੇ ਆਲਮੀ ਧਾਰਣਾ ਵਿੱਚ ਇੱਕ ਮਹੱਤਵਪੂਰਣ ਬਦਲਾਅ ਨੂੰ ਦਰਸਾਉਂਦੇ ਹਨ। ਹੁਣ ਯੋਗ ਨੂੰ ਸਿਰਫ਼ ਵਿਅਕਤੀਗਤ
ਸਿਹਤ ਅਭਿਆਸ ਵਜੋਂ ਨਹੀਂ ਦੇਖਿਆ ਜਾਂਦਾ, ਸਗੋਂ ਲੋਕ ਸਿਹਤ, ਹੁਨਰ ਵਿਕਾਸ ਅਤੇ ਵੈੱਲਨੈੱਸ-ਅਧਾਰਤ ਰੋਜ਼ਗਾਰ ਮੌਕਿਆਂ ਲਈ ਇੱਕ
ਮਾਰਗ ਵਜੋਂ ਵੀ ਮੰਨਿਆ ਜਾ ਰਿਹਾ ਹੈ। ਪਰੰਪਰਾ ਨੂੰ ਵਿਗਿਆਨ ਅਤੇ ਤਕਨਾਲੋਜੀ ਨਾਲ ਜੋੜ ਕੇ, ਯੋਗ ਆਲਮੀ ਯੋਗ ਕ੍ਰਾਂਤੀ ਦੇ ਪਿੱਛੇ
ਇੱਕ ਤਾਕਤਵਰ ਸ਼ਕਤੀ ਵਜੋਂ ਉਭਰ ਰਿਹਾ ਹੈ ਅਤੇ ਅੰਤਰਰਾਸ਼ਟਰੀ ਵੈੱਲਨੈੱਸ ਖੇਤਰ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ਕਰ
ਰਿਹਾ ਹੈ।

13 ਮਾਰਚ ਨੂੰ ਅਸੀਂ ਉਸ 100 ਦਿਨਾਂ ਦੀ ਪੁੱਠੀ ਗਿਣਤੀ ਦੇ ਨੇੜੇ ਪਹੁੰਚ ਰਹੇ ਹਾਂ ਜੋ 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ
ਦਿਵਸ ਵੱਲ ਲੈ ਜਾਂਦੀ ਹੈ। ਇਹ ਸਮਾਂ ਇਸ ਗੱਲ 'ਤੇ ਵਿਚਾਰ ਕਰਨ ਦਾ ਮੌਕਾ ਦਿੰਦਾ ਹੈ ਕਿ ਯੋਗ ਕਿਵੇਂ ਇੱਕ ਪ੍ਰਾਚੀਨ ਅਭਿਆਸ ਤੋਂ
ਵਿਕਸਿਤ ਹੋ ਕੇ ਸਿਹਤ ਅਤੇ ਭਲਾਈ ਲਈ ਵਿਸ਼ਵ ਪੱਧਰ 'ਤੇ ਮੰਨਿਆ ਗਿਆ ਸਬੂਤ-ਅਧਾਰਤ ਮਾਰਗ ਬਣ ਗਿਆ ਹੈ। ਆਓ, ਇਨ੍ਹਾਂ 100ਦਿਨਾਂ ਨੂੰ ਰੋਜ਼ਾਨਾ ਯੋਗ ਅਭਿਆਸ ਸ਼ੁਰੂ ਕਰਨ ਜਾਂ ਨਵਿਆਉਣ ਲਈ ਇੱਕ ਹਲਕੀ ਜਿਹੀ ਯਾਦ ਦਿਵਾਈਏ ਅਤੇ ਸਾਡੇ ਪਰਿਵਾਰਾਂ, ਦੋਸਤਾਂਅਤੇ ਭਾਈਚਾਰਿਆਂ ਨੂੰ ਯੋਗ ਨੂੰ ਜੀਵਨ ਦਾ ਇੱਕ ਢੰਗ ਬਣਾਉਣ ਲਈ ਪ੍ਰੇਰਿਤ ਕਰੀਏ।ਯੋਗ ਨੂੰ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਕੇ ਅਸੀਂ ਨਾ ਸਿਰਫ਼ ਵਿਅਕਤੀਗਤ ਸਿਹਤ ਨੂੰ ਮਜ਼ਬੂਤ ਕਰਦੇ ਹਾਂ, ਬਲਕਿ ਸਾਂਝੀ ਭਲਾਈ,ਸੰਸਥਾਗਤ ਕਾਰਗੁਜ਼ਾਰੀ ਅਤੇ ਸਮਾਜਿਕ ਸਹਿਜਤਾ ਨੂੰ ਵੀ ਉਤਸ਼ਾਹਿਤ ਕਰਦੇ ਹਾਂ। ਯੋਗ ਦੀ ਸਦੀਵੀ ਗਿਆਨ-ਪਰੰਪਰਾ ਨੂਵਿਗਿਆਨਕ ਤੌਰ 'ਤੇ ਪ੍ਰਮਾਣਿਤ ਅਤੇ ਸਭ ਲਈ ਪਹੁੰਚਯੋਗ ਆਲਮੀ ਸਿਹਤ, ਸੰਤੁਲਨ ਅਤੇ ਭਲੇ ਦੇ ਮਾਰਗ ਵਿੱਚ ਬਦਲਦੇ ਹੋਏ ਅੱਜਖੋਜ, ਤਕਨਾਲੋਜੀ ਅਤੇ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਭਾਰਤ ਇੱਕ ਹੋਰ ਫ਼ੈਸਲਾਕੁੰਨ ਕਦਮ ਚੁੱਕ ਰਿਹਾ ਹੈ।

(ਲੇਖਕ ਆਯੁਸ਼ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਰਾਜ
ਮੰਤਰੀ ਹਨ।)

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin