ਡਿਜ਼ੀਟਲ ਯੁੱਗ ਵਿੱਚ ਵਧਦਾ ਖ਼ਤਰਾ: ਸਾਈਬਰ ਕਰਾਈਮ ਅਤੇ “ਡਿਜ਼ੀਟਲ ਅਰੇਸਟ” ਸਕੈਮ ਤੋਂ ਸਾਵਧਾਨ ਰਹਿਣ ਦੀ ਲੋੜ

ਸਾਈਬਰ ਕਰਾਈਮ “ਡਰ ਠੱਗ ਦਾ ਸਭ ਤੋਂ ਵੱਡਾ ਹਥਿਆਰ ਹੈ —ਜਾਗਰੂਕਤਾ ਨਾਗਰਿਕ ਦਾ ਸਭ ਤੋਂ ਵੱਡਾ ਬਚਾਅ ਹੈ।”
ਜਿਵੇਂ ਜਿਵੇਂ ਅਸੀਂ ਡਿਜਟੀਲ ਯੁੱਗ ਤੋਂ ਡਿਜਟੀਲ ਕ੍ਰਾਂਤੀ ਵੱਲ ਜਾ ਰਹੇ ਹਾਂ ਅਤੇ ਮੋਬਾਈਲ ਫੋਨ ਅਤੇ ਇੰਟਰਨੈਟ ਨੇ ਮਨੁੱਖੀ ਜੀਵਨ ਨੂੰ ਬੇਹੱਦ ਆਸਾਨ ਬਣਾ ਦਿੱਤਾ ਹੈ। ਉਸ ਦੇ ਨਾਲ ਨਾਲ ਇਸ ਡਿਜਟੀਲ ਕਾਂਤੀ ਨੇ ਸਾਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ।ਇਸ ਦਾ ਕਾਰਣ ਹੈ ਕਿ ਜਿਸ ਤੇਜੀ ਨਾਲ ਅਸੀਂ ਇਸ ਵੱਲ ਵੱਧ ਰਹੇਂ ਹਾਂ ਉਸ ਅੁਨਸਾਰ ਅਸੀਂ ਇਸ ਬਾਰੇ ਸਿਿਖਅੱਤ ਨਹੀ ਹੋ ਰਹੇ ਜਿਸ ਕਾਰਣ ਨਿੱਤ-ਦਿਨ ਅਸੀਂ ਡਿਜਟੀਲ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਾਂ।
ਬੈਂਕਿੰਗ ਤੋਂ ਲੈ ਕੇ ਆਮ ਖ੍ਰੀਦਦਾਰੀ, ਸਰਕਾਰੀ ਸੇਵਾਵਾਂ ਤੋਂ ਸਿੱਖਿਆ ਤੱਕ ਲਗਭਗ ਹਰ ਕੰਮ ਆਨਲਾਈਨ ਹੋ ਰਿਹਾ ਹੈ। ਪਰ ਜਿੱਥੇ ਸਹੂਲਤਾਂ ਵਧੀਆਂ ਹਨ, ਉੱਥੇ ਖ਼ਤਰੇ ਵੀ ਕਈ ਗੁਣਾ ਵਧੇ ਹਨ। ਅੱਜ ਸਾਈਬਰ ਕਰਾਈਮ ਇੱਕ ਵੱਡੀ ਸਮਾਜਿਕ ਸਮੱਸਿਆ ਬਣ ਚੁੱਕੀ ਹੈ ਅਤੇ ਪਿਛਲੇ ਕੁਝ ਸਮੇਂ ਵਿੱਚ ਇੱਕ ਨਵਾਂ ਸ਼ਬਦ“ਡਿਜ਼ੀਟਲ ਅਰੇਸਟ ਸਕੈਮ” ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ।

ਸਾਈਬਰ ਕਰਾਈਮ ਉਹ ਅਪਰਾਧ ਹਨ ਜੋ ਕੰਪਿਊਟਰ, ਮੋਬਾਈਲ ਜਾਂ ਇੰਟਰਨੈਟ ਰਾਹੀਂ ਕੀਤੇ ਜਾਂਦੇ ਹਨ। ਠੱਗ ਲੋਕਾਂ ਦੀ ਅਣਜਾਣਤਾ ਅਤੇ ਡਰ ਦਾ ਫਾਇਦਾ ਚੁੱਕ ਕੇ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਲੁੱਟ ਰਹੇ ਹਨ। ਕਈ ਮਾਮਲਿਆਂ ਵਿੱਚ ਪੜ੍ਹੇ-ਲਿਖੇ ਅਤੇ ਸਮਝਦਾਰ ਲੋਕ ਵੀ ਇਸਦਾ ਸ਼ਿਕਾਰ ਬਣ ਰਹੇ ਹਨ।
ਸਾਈਬਰ ਠੱਗੀ ਦੇ ਵਧਦੇ ਤਰੀਕੇ
ਅੱਜ ਠੱਗੀ ਦੇ ਤਰੀਕੇ ਬਹੁਤ ਸੁਧਰੇ ਹੋ ਚੁੱਕੇ ਹਨ। ਫਿਿਸ਼ੰਗ ਲੰਿਕ, ਉਟੀਪੀ ਫਰਾਡ, ੂਫੀ ਸਕੈਮ, ਸੋਸ਼ਲ ਮੀਡੀਆ ਹੈਕਿੰਗ, ਨਕਲੀ ਲੋਨ ਐਪ ਅਤੇ ਨਿਵੇਸ਼ ਸਕੈਮ ਆਮ ਹੋ ਚੁੱਕੇ ਹਨ। ਠੱਗ ਲੋਕਾਂ ਨੂੰ ਵੱਡੇ ਲਾਭ ਦੇ ਸਬਜਬਾਗ ਜਾਂ ਡਰ ਦਿਖਾ ਕੇ ਪੈਸੇ ਹੜੱਪ ਕਰ ਲੈਂਦੇ ਹਨ।
ਡਿਜ਼ੀਟਲ ਅਰੇਸਟ ਸਕੈਮ — ਇੱਕ ਨਵਾਂ ਜਾਲ
ਹਾਲ ਹੀ ਵਿੱਚ ਇੱਕ ਨਵਾਂ ਅਤੇ ਖ਼ਤਰਨਾਕ ਤਰੀਕਾ ਸਾਹਮਣੇ ਆਇਆ ਹੈ ਜਿਸਨੂੰ “ਡਿਜ਼ੀਟਲ ਅਰੇਸਟ” ਕਿਹਾ ਜਾਂਦਾ ਹੈ। ਇਸ ਵਿੱਚ ਠੱਗ ਆਪਣੇ ਆਪ ਨੂੰ ਪੁਲਿਸ,ਸੀਬੀਆਈ,ਈਡੀ,ਆਰਬੀਆਈ  ਜਾਂ ਕਿਸੇ ਸਰਕਾਰੀ ਏਜੰਸੀ ਦਾ ਅਧਿਕਾਰੀ ਦੱਸਦੇ ਹਨ। ਉਹ ਕਹਿੰਦੇ ਹਨ ਕਿ ਤੁਹਾਡੇ ਆਧਾਰ ਨੰਬਰ ਜਾਂ ਬੈਂਕ ਖਾਤੇ ਨਾਲ ਕੋਈ ਅਪਰਾਧ ਜੁੜਿਆ ਹੋਇਆ ਹੈ ਅਤੇ ਸਾਡੀ ਟੀਮ ਤੁਹਾਨੂੰ ਤੁਰੰਤ ਗ੍ਰਿਫ਼ਤਾਰ ਕਰਨ ਆ ਰਹੀ ਹੈ।ਫਿਰ ਉਹ ਵਿਅਕਤੀ ਨੂੰ ਵੀਡੀੳ ਕਾਲ ਤੇ ਰੱਖਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਵੀਡੀਉ ਕਾਲ ਨਹੀਂ ਕੱਟਣੀ ਨਾਂ ਹੀ ਕਿਸੇ ਹੋਰ ਨਾਲ ਕੋਈ ਗੱਲ ਕਰਨੀ ਹੈ ਤੁਸੀ ਆਨਲਾਈਨ ਗ੍ਰਿਫਤਾਰ ਹੋ ਜਿਸ ਨੂੰ ਤਕਨੀਕੀ ਭਾਸ਼ਾਂ ਵਿੱਚ “ਡਿਜ਼ੀਟਲ ਅਰੇਸਟ” ਕਿਹਾ ਜਾਦਾਂ । ਉਹ ਜਾਂਚ ਦੇ ਨਾਮ ‘ਤੇ ਪੈਸੇ ਖਾਤੇ ਵਿੱਚ ਪਾਉਣ ਲਈ ਕਹਿੰਦੇ ਹਨ।
ਲੋਕਾਂ ਨੂੰ ਡਿਜਟੀਲ ਜਾਣਕਾਰੀ ਨਾ ਹੋਣ ਕਾਰਨ ਅਤੇ ਕਾਨੂੰਨ ਦੀ ਜਾਣਕਾਰੀ ਨਾ ਹੋਣ ਕਾਰਨ ਠੱਗਾਂ ਦੀਆਂ ਗੱਲਾਂ ਵਿੱਚ ਆ ਜਾਦੇਂ ਹਨ।ਅਸਲ ਵਿੱਚ ਭਾਰਤ ਦੇ ਕਾਨੂੰਨ ਵਿੱਚ “ਡਿਜ਼ੀਟਲ ਅਰੇਸਟ” ਨਾਮ ਦੀ ਕੋਈ ਕਾਰਵਾਈ ਨਹੀਂ ਹੈ। ਇਹ ਸਿਰਫ਼ ਇੱਕ ਠੱਗੀ ਦਾ ਤਰੀਕਾ ਹੈ।
ਲੋਕ ਕਿਉਂ ਫਸ ਜਾਂਦੇ ਹਨ
ਇਸ ਸਕੈਮ ਦੀ ਸਭ ਤੋਂ ਵੱਡੀ ਤਾਕਤ ਮਨੁੱਖੀ ਮਨੋਵਿਿਗਆਨ ਹੈ। ਜਦੋਂ ਕਿਸੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਉਹ ਗੰਭੀਰ ਅਪਰਾਧ ਵਿੱਚ ਫਸ ਗਿਆ ਹੈ, ਤਾਂ ਉਹ ਘਬਰਾ ਜਾਂਦਾ ਹੈ। ਡਰ ਅਤੇ ਘਬਰਾਹਟ ਵਿੱਚ ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਠੱਗ ਇਸਦਾ ਫਾਇਦਾ ਚੁੱਕਦੇ ਹਨ।ਖਾਸ ਕਰਕੇ ਵੱਡੀ ਉਮਰ ਦੇ ਲੋਕ ਅਤੇ ਇਕੱਲੇ ਰਹਿਣ ਵਾਲੇ ਵਿਅਕਤੀ ਇਸਦਾ ਵੱਧ ਸ਼ਿਕਾਰ ਬਣਦੇ ਹਨ।ਮਨੋਵਿਿਗਆਨਕ ਤੋਰ ਤੇ ਵਿਅਕਤੀ ਨਹੀਂ ਚਾਹੁੰਦਾ ਕਿ ਸਮਾਜ ਵਿੱਚ ਉਸ ਨੂੰਂ ਕਿਸੇ ਕਿਸਮ ਦੀ ਬੇਜਤੀ ਦਾ ਸਾਹਮਣਾ ਕਰਨਾ ਪਵੇ।

ਅਸੀਂ ਦੇਖਦੇ ਹਾਂ ਕਿ ਬਹੁਤ ਵਿਅਕਤੀਆਂ ਨੂੰ ਕਾਨੂੰਨੀ ਕਾਰਵਾਈ ਬਾਰੇ ਜਾਣਕਰੀ ਨਹੀਂ ਹੁੰਦੀ ਜਿਸ ਕਾਰਣ ਉਹ ਕਾਨੂੰਨੀ ਝੱਜਟ ਤੋਂ ਡਰਦੇ ਹੋਏ ਫਸ ਜਾਦੇਂ ਹਨ ਜਦੋਂ ਕਿ ਸੱਚਾਈ ਜੋ ਹਰ ਵਿਅਕਤੀ ਨੂੰ ਪਤਾ ਹੋਣੀ ਚਾਹੀਦੀ ਹੈ
ਹਰ ਨਾਗਰਿਕ ਨੂੰ ਇਹ ਗੱਲਾਂ ਜ਼ਰੂਰ ਜਾਣੀਆਂ ਚਾਹੀਦੀਆਂ ਹਨ:
• ਪੁਲਿਸ ਕਦੇ ਵੀ ਵੀਡੀੳ ਕਾਲ ਤੇ ਗ੍ਰਿਫ਼ਤਾਰ ਨਹੀਂ ਕਰਦੀ ਇਥੋਂ ਤੱਕ ਕਿ ਪੁਲੀਸ ਵੀਡੀਉ ਕਾਲ ਵੀ ਨਹੀਂ ਕਰਦੀ।
• ਹਰ ਨਾਗਰਿਕ ਨੂੰ ਜਾਣਕਾਰੀ ਹੋਣੀ ਚਾਹੀਦੀ ਕਿ ਕਦੋ ਵੀ ਕੋਈ ਅਧਿਕਾਰੀ ਰਿਸ਼ਵਤ ਲਈ ਪੈਸੇ ਖਾਤੇ ਵਿੱਚ ਪਾਉਣ ਲਈ ਨਹੀ ਕਹਿੰਦਾ।
• ਸਰਕਾਰੀ ਨੋਟਿਸ ਹਮੇਸ਼ਾਂ ਲਿਖਤੀ ਹੁੰਦਾਂ ਹੈ।
• ਡਿਜ਼ੀਟਲ ਅਰੇਸਟ ਕੋਈ ਕਾਨੂੰਨੀ ਕਾਰਵਾਈ ਨਹੀਂ।
ਜੇਕਰ ਕੋਈ ਇਹ ਦਾਅਵਾ ਕਰਦਾ ਹੈ ਤਾਂ ਇਹ ਠੱਗੀ ਦੀ ਸੰਭਾਵਨਾ ਹੈ।
ਕਾਨੂੰਨ ਅਤੇ ਸਜ਼ਾਵਾਂ
ਭਾਰਤ ਵਿੱਚ ਸਾਈਬਰ ਕਰਾਈਮ ਲਈ ੀਨਡੋਰਮੳਟਿੋਨ ਠੲਚਹਨੋਲੋਗੇ ਅਚਟ 2000(ਆਈਟੀਐਕਟ 2000) ਅਤੇ ਆਈਪੀਸੀ/ਬੀਐਨਐਸਐਸ ਦੀਆਂ ਧਾਰਾਵਾਂ ਲਾਗੂ ਹੁੰਦੀਆਂ ਹਨ।ਆਪਣੀ ਪਹਿਚਾਣ ਬਦਲਕੇ ਆਨਲਾਈਨ ਧੋਖਾਧੜੀ ਅਤੇ ਭੇਸ ਬਦਲ ਕੇ ਠੱਗੀ ਕਰਨ ਵਾਲਿਆਂ ਨੂੰ ਕੈਦ ਅਤੇ ਜੁਰਮਾਨਾ ਦੋਵੇਂ ਹੋ ਸਕਦੇ ਹਨ।
ਹੁਣ ਸਵਾਲ ਪੈਦਾ ਹੁੰਦਾਂ ਕਿ ਜੇਕਰ ਜਾਣਕਾਰੀ ਹੋਣ ਦੇ ਬਾਵਜੂਦ ਜੇ ਤੁਸੀਂ ਸ਼ਿਕਾਰ ਹੋ ਜਾਓ ਤਾਂ ਕੀ ਕਰਨਾ ਚਾਹੀਦਾ ਹੈ।ਸਭ ਤੋਂ ਮਹੱਤਵਪੂਰਨ ਗੱਲ ਹੈ ।
ਭਾਰਤ ਸਰਕਾਰ ਦੀ ਸਾਈਬਰ ਹੈਲਪਲਾਈਨ: 📞 1930 ਇਸੇ ਤਰਾਂ ਸਾਈਬਰ ਕਰਾਈਮ ਵੈਬਸਾਈਟ ਤੇ ਜਿੰਨੀ ਜਲਦੀ ਸ਼ਿਕਾਇਤ ਹੋਵੇਗੀ ਪੈਸੇ ਆਉਣ ਦੀ ਸੰਭਾਵਨਾ ਵੱਧ ਹੋਵੇਗੀ।
ਬਚਾਅ ਲਈ ਜ਼ਰੂਰੀ ਸਾਵਧਾਨੀਆਂ
• ਉਟੀਪੀ ਕਿਸੇ ਨਾਲ ਸਾਂਝਾ ਨਾ ਕਰੋ
• ਕਿਸੇ ਨਾਲ ਆਪਣੇ ਬੈਂਕ ਵੇਰਵੇ ਸਾਝੇਂ ਨਾ ਕਰੋ।
• ਅਣਜਾਣ ਲੰਿਕ ਨਾ ਖੋਲ੍ਹੋ
• ਡਰਾਉਣੀ ਕਾਲ ‘ਤੇ ਵਿਸ਼ਵਾਸ ਨਾ ਕਰੋ
• ਤੁਰੰਤ ਪਰਿਵਾਰ ਜਾਂ ਦੋਸਤ ਨਾਲ ਗੱਲ ਕਰੋ
ਸਮਾਜ ਦੀ ਭੂਮਿਕਾ
ਸਾਈਬਰ ਕਰਾਈਮ ਨੂੰ ਰੋਕਣ ਲਈ ਜਾਗਰੂਕਤਾ ਸਭ ਤੋਂ ਵੱਡਾ ਹਥਿਆਰ ਹੈ। ਸਕੂਲਾਂ, ਕਾਲਜਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਲੋੜ ਹੈ। ਪ੍ਰੀਵਾਰਾਂ ਨੂੰ ਵੀ ਵੱਡੀ ਉਮਰ ਦੇ ਮੈਂਬਰਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਡਿਜ਼ੀਟਲ ਯੁੱਗ ਵਿੱਚ ਸੁਰੱਖਿਆ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ। ਸਾਈਬਰ ਕਰਾਈਮ ਅਤੇ ਡਿਜ਼ੀਟਲ ਅਰੇਸਟ ਸਕੈਮ ਤੋਂ ਬਚਣ ਲਈ ਜਾਗਰੂਕਤਾ, ਸਾਵਧਾਨੀ ਅਤੇ ਸਮਝਦਾਰੀ ਬਹੁਤ ਜ਼ਰੂਰੀ ਹੈ।
ਯਾਦ ਰੱਖੋ —
ਡਰੋ ਨਾ, ਸੋਚੋ, ਪੁੱਛੋ ਅਤੇ ਫਿਰ ਹੀ ਕਦਮ ਚੁੱਕੋ।
ਲੇਖਕ:
ਡਾ. ਸੰਦੀਪ ਘੰਡ
ਐਡਵੋਕੇਟ ਲਾਈਫ ਕੋਚ ਅਤੇ ਲੀਗਲ ਜਾਗਰੂਕਤਾ ਮਾਹਿਰ
ਕਚਿਹਰੀ ਰੋਡ ਦਸ਼ਮੇਸ ਸਕੂਲ ਸਾਪਿੰਗ ਕੰਪਲੈਕਸ ਦੁਕਾਨ ਨੰਬਰ 20ਡੀ
ਮਾਨਸਾ, ਪੰਜਾਬ
ਮੋਬਾਈਲ: 9478231000-9815139576

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin