67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕ੍ਰਿਕੇਟ ਅੰਡਰ 14 ਸਾਲ ਸ਼ਾਨੋ–ਸ਼ੌਕਤ ਨਾਲ ਸੰਪੰਨ

ਬਰਨਾਲਾ – ਇੱਥੇ ਟਰਾਈਡੈਂਟ ਗਰੱਪ ਅਤੇ ਆਰੀਆ ਭੱਟ ਕੈਂਪਸ ਵਿੱਚ ਚੱਲ ਰਹੀਆਂ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕ੍ਰਿਕੇਟ ਅੰਡਰ 14 ਸਾਲ (ਲੜਕੇ) ਵਿੱਚ ਪਟਿਆਲਾ ਦੀ ਟੀਮ ਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਟੀਮ ਨੂੰ 10 ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਹਨਾਂ ਨੇ ਖਿਡਾਰੀਆਂ ਵੱਲੋਂ ਦਿਖਾਈ ਗਈ ਖੇਡ ਭਾਵਨਾ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਸ਼ਖਸ਼ੀਅਤ ਉਸਾਰੀ ਵਿੱਚ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ। ਡੀ.ਐਮ. ਸਪੋਰਟਸ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਤੇ ਰੂਪਨਗਰ ਵਿਚਕਾਰ ਹੋਏ ਸੈਮੀਫਾਈਨਲ ਮੈਚ ਵਿੱਚ ਪਟਿਆਲਾ ਦੀ ਟੀਮ 8 ਵਿਕਟਾਂ ਨਾਲ ਜੇਤੂ ਰਹੀ। ਪਟਿਆਲਾ ਵੱਲੋਂ ਅਭਿਰੂਪ ਸਿੱਧੂ ਨੇ 35 ਅਤੇ ਅਭੈਜੋਤ ਸਿੰਘ ਨੇ 30 ਦੌੜਾਂ ਬਣਾਈਆਂ। ਪਟਿਆਲਾ ਦੇ ਮਨਨਵੀਰ ਨੇ 4 ਖਿਡਾਰੀਆਂ ਨੂੰ ਆਊਟ ਕੀਤਾ। ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਜਲੰਧਰ ਵਿਚਕਾਰ ਹੋਏ ਮੈਚ ਵਿੱਚੋਂ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਟੀਮ 16 ਦੌੜਾਂ ਨਾਲ ਜੇਤੂ ਰਹੀ। ਐਸ.ਏ.ਐਸ. ਨਗਰ ਦੇ ਜਪਸਿਕਦ ਨੇ 46 ਦੌੜਾਂ ਬਣਾਈਆਂ ਅਤੇ ਅਕਸ਼ਤ ਸਰੋਇਆ ਨੇ 6 ਵਿਕਟਾਂ ਹਾਸਲ ਕੀਤੀਆਂ। ਰੂਪਨਗਰ ਅਤੇ ਜਲੰਧਰ ਵਿਚਕਾਰ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ਰੂਪਨਗਰ ਨੇ ਜਲੰਧਰ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਜਲੰਧਰ ਦੇ ਮਾਨ ਸਿੰਘ ਨੇ 20 ਤੇ ਰਾਘਵ ਨੇ 16 ਦੌੜਾਂ ਬਣਾਈਆਂ। ਜਦਕਿ ਰੂਪਨਗਰ ਵੱਲੋਂ ਰਾਜਵੀਰ ਤੇ ਜਸਕੀਰਤ ਨੇ 26–26 ਦੌੜਾਂ ਦਾ ਯੋਗਦਾਨ ਪਾਇਆ। ਪਟਿਆਲਾ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਚਕਾਰ ਹੋਏ ਫਾਈਨਲ ਮੁਕਾਬਲੇ ਵਿੱਚ ਐਸ.ਏ.ਐਸ. ਨਗਰ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ ਕਪਤਾਨ ਸ਼ਿਵਮ ਦੀਆਂ 33 ਦੌੜਾਂ ਦੇ ਸਹਿਯੋਗ ਨਾਲ 98 ਦੌੜਾਂ ਬਣਾਈਆਂ। ਸਾਹਿਬਜੋਤ ਤੇ ਸ਼ਿਆਮ ਨੇ 2–2 ਵਿਕਟਾਂ ਲਈਆਂ। ਪਟਿਆਲਾ ਵੱਲੋਂ ਜੈਵਿਨ ਤਨੇਜਾ ਨੇ ਤੇ ਅਭੈਜੋਤ ਸਿੰਘ ਨੇ ਦੌੜਾਂ ਬਣਾਈਆਂ। ਪਟਿਆਲਾ ਦੀ ਟੀਮ 10 ਵਿਕਟਾਂ ਨਾਲ ਜੇਤੂ ਰਹੀ। ਇਸ ਮੌਕੇ ਹੈਡ ਮਾਸਟਰ ਜਸਵਿੰਦਰ ਸਿੰਘ, ਹੈਡ ਮਾਸਟਰ ਪ੍ਰਦੀਪ ਕੁਮਰ, ਨੀਰਜ ਸ਼ਰਮਾ, ਤਰਪਿੰਦਰ ਸਿੰਘ, ਪੁਸ਼ਪਦੀਪ, ਜਗਦੀਪ ਸਿੰਘ, ਸੁਰਜੀਤ ਸਿੰਘ, ਸੰਦੀਪ ਸਿੰਘ, ਰੋਹਤਾਸ਼ ਸ਼ਰਮਾ, ਦਿਨੇਸ਼ ਕੁਮਾਰ, ਅਮਨ ਸ਼ਰਮਾ, ਸੁਖਦੀਪ ਸਿੰਘ, ਸਤਨਾਮ ਸਿੰਘ, ਤੇਜਿੰਦਰ ਸਿੰਘ, ਲਵਲੀਨ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਮਨਪ੍ਰੀਤ ਸਿੰਘ, ਸੁਰਜੀਤ ਕੌਰ, ਬਲਜਿੰਦਰ ਕੌਰ, ਸਵਰਨ ਕੌਰ, ਧਰਮਪਾਲ, ਅਮਿਤ ਗੋਇਲ, ਪਰਮਜੀਤ ਕੌਰ, ਜਸਪਿੰਦਰ ਕੌਰ, ਅਮਨਦੀਪ ਕੌਰ, ਰਾਜਵਿੰਦਰ ਕੌਰ, ਰਵਿੰਦਰ ਕੌਰ ਸਮੇਤ ਵੱਖ–ਵੱਖ ਜਿਲ੍ਹਿਆਂ ਦੇ ਟੀਮ ਇੰਚਾਰਜ, ਕੋਚ, ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin