ਰੰਗਾਂ ਵਿਚ ਹੈ ਪਿਆਰ ਕਿ ਹੋਲੀ ਆਈ ਰੇ
ਹੋਲੀ ਦੇ ਤਿਉਹਾਰ ਸਾਰੇ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਧੂਮ ਧਾਮ ਤੇ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ। ਰੰਗਾਂ ਦੀ ਮਰਿਆਦਾ ਵਿਚ
ਉਤਸ਼ਾਹ ਦੇ ਨਜ਼ਾਰੇ ਸੱਤਰੰਗੀ ਪਰਿਭਾਸ਼ਾ ਛੱਡਦੇ ਹਨ। ਖੁਸ਼ੀ, ਉਮੰਗ, ਤਰੰਗ, ਉਤਸ਼ਾਹ, ਭਾਈਚਾਰਾ, ਦੇਸ਼ ਭਗਤੀ ਅਤੇ ਰੰਗ ਰੂਪ, ਜਾਤ-ਪਾਤ ਤੋਂ
ਉਪਰ ਉਠਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ।
ਇਹ ਤਿਉਹਾਰ ਫੱਗਣ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਸਾਰੇ ਆਦਮੀ, ਔਰਤਾਂ ਅਤੇ ਬੱਚੇ ਬੁੱਢੇ ਹੋਲੀ ਦਾ
ਪੂਜਣ ਕਰਦੇ ਹਨ। ਪੂਜਾ ਅਰਚਨਾ ਤੋਂ ਬਾਅਦ ਹੋਲੀਕਾ ਨੂੰ ਜਲਾਇਆ ਜਾਂਦਾ ਹੈ। ਇਸ ਦਿਨ ਵਰਤ ਰੱਖਣੇ ਸ਼ੁੱਭ ਮੰਨੇ ਜਾਂਦੇ ਹਨ। ਇਸ ਦਿਨ ਹਨੂੰਮਾਨ
ਜੀ, ਭੈਰੋਂ ਜੀ ਆਦਿ ਦੇਵਤਿਆਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਜਿਨ੍ਹਾਂ ਸਥਾਨਾਂ ਉਪਰ ਭਗਵਾਨ ਦੀਆਂ ਲੀਲਾ ਪ੍ਰਸੰਗ ਕਿਰਿਆਵਾਂ ਹੋਈਆਂ ਉਥੇ ਉਥੇ
ਮੰਦਿਰ ਸਥਾਪਤ ਹੋਏ ਜੋ ਕਿ ਤੀਰਥ ਸਥਾਨ ਦਾ ਰੂਪ ਬਣ ਗਏ। ਹੋਲੀ ਇਸ ਇਤਿਹਾਸ ਨਾਲ ਵੀ ਜੁੜੀ ਹੋਈ ਹੈ। ਵੈਸੇ ਤਾਂ ਹੋਲੀ ਦਾ ਮੰਗਲਾਚਰਣ
ਬਸੰਤ ਰੁੱਤ ਵਿਚ ਹੀ ਹੋ ਜਾਂਦਾ ਹੈ। ਸਾਰਾ ਬਰਜ (ਕ੍ਰਿਸ਼ਨ ਸਥਾਨ) ਅਲੌਕਿਕਤਾ ਨਾਲ ਭਰ ਜਾਂਦਾ ਹੈ। ਜਗ੍ਹਾ-ਜਗ੍ਹਾ ਉਪਰ ਗੁਲਾਲ ਦੀ ਹੋਲੀ ਸ਼ੁਰੂ ਹੋ
ਜਾਂਦੀ ਹੈ। ਧਰਤੀ ਦਾ ਕਣ-ਕਣ ਹੋਲੀਮਏ ਹੋ ਜਾਂਦਾ ਹੈ।
ਸ੍ਰੀ ਕ੍ਰਿਸ਼ਨ ਦੀ ਲੀਲਾ ਸਬਲੀ ਬਰਜ ਦੀ ਹੋਲੀ ਦਾ ਨਜ਼ਾਰਾ ਹੀ ਕੁਝ ਹੋਰ ਹੁੰਦਾ ਹੈ। ਬਰਜ ਦੇ ਵਰਸਾਨਾ ਮੰਥੁਰਾ, ਵਿ੍ਰੰਦਾਵਨ ਅਤੇ
ਨੰਦਗਾਵ ਦੀ ਹੋਲੀ ਦੀ ਪ੍ਰਸਿੱਦਤਾ ਹਾਸ-ਵਿਲਾਸ, ਸ਼੍ਰੀ ਕ੍ਰਿਸ਼ਨ, ਰਾਧਾ ਦੀ ਰਾਸ ਲੀਲਾ ਅਤੇ ਨਾਚ-ਭੰਗੜੇ ਭਜਨ-ਸੰਗੀਤ, ਹੱਸੀ-ਠੇਠਲੀਆਂ,
ਖੁਸ਼ੀਆਤਮਿਕ ਸ਼ੋਰ-ਸ਼ਰਾਬਾ ਅਤੇ ਮਨੋਰੰਜਨ ਦਾ ਇਕ ਵੱਖਰਾ ਨੂਰ ਝਲਕਦਾ ਹੈ।
ਅਗਰ ਜ਼ਿੰਦਗੀ ਵਿਚ, ਕੁਦਰਤ ਵਿਚ ਸੁੰਦਰ ਰੰਗਾਂ ਦੀ ਹੋਂਦ ਨਾ ਹੁੰਦੀ ਤਾਂ ਸ਼ਾਇਦ ਸਾਰੀ ਦੁਲੀਆਂ, ਸਾਰੀ ਜ਼ਿੰਦਗੀ ਨਿਰਰਥਕ ਹੁੰਦੀ। ਵੱਖ-
ਵੱਖ ਰੰਗਾਂ ਦੀ ਦਿਲਕਸ਼ ਦਿੱਖ ਵੀ ਪ੍ਰਾਣੀਆਂ ਦੇ ਦਿਲ-ਦਿਮਾਗ ਅਤੇ ਜਿਸਮ ਦੇ ਉਪਰ ਗਹਿਰਾ ਪ੍ਰਭਾਵ ਛੱਡਦੇ ਹਨ। ਰੰਗ ਨਾ ਹੁੰਦੇ ਤਾਂ ਜੀਵਨ ਵਿਚ
ਮਿਠਾਸ ਨਾ ਹੁੰਦੀ, ਜੀਵਨ ਫਿੱਕਾ-ਫਿੱਕਾ ਹੁੰਦਾ। ਰੰਗਾਂ ਵਿਚ ਮੋਹ-ਪਿਆਰ ਹੁੰਦਾ ਹੈ। ਰੰਗਾਂ ਵਿਚ ਭਗਵਾਨ ਵੱਸਦੇ ਹਨ। ਰੰਗਾਂ ਵਿਚ ਹੀ ਅਲੌਕਿਕਤਾ ਹੈ।
ਰੰਗ ਹੀ ਸੁੰਦਰਤਾ ਦੇ ਅਰਥ ਦੱਸਦੇ ਹੋਏ ਜੰਨਤ ਦੇ ਰਸਤੇ ਖੋਲ੍ਹਦੇ ਹਨ। ਸੁੰਦਰ ਦ੍ਰਿਸ਼ ਹੀ ਜੰਨਤ ਦੇ ਪਰਾਏਵਾਚੀ ਹਨ। ਰੰਗਾਂ ਦਾ ਪ੍ਰਭਾਵ ਜ਼ਿੰਦਗੀ ਦੇ
ਹਰ ਇਕ ਕਾਰਜ ਉਪਰ ਪੈਂਦਾ ਹੈ। ਜਿਸ ਦੇ ਨਤੀਜੇ ਪ੍ਰਭਾਵ ਪੂਰਵਕ ਹੁੰਦੇ ਹਨ। ਰੰਗਾਂ ਦੀ ਸੁੰਦਰਤਾ ਹੀ ਕੁਦਰਤ ਦਾ ਨਾਂਅ ਹੈ। ਰੰਗਾਂ ਦੇ ਸਮੂਹ ਨੂੰ ਹੀ
ਕੁਦਰਤ ਕਿਹਾ ਜਾਂਦਾ ਹੈ। ਅੱਖਾਂ ਵਿਚ ਉਭਰਦੇ ਰੰਗਾਂ ਦੇ ਪ੍ਰਤੀਬਿੰਬ ਦਿਮਾਗ, ਹਿਰਦੇ ਨੂੰ ਤਾਜ਼ਗੀ ਅਤੇ ਸ਼ਾਂਤੀ ਬਖ਼ਸ਼ਦੇ ਹਨ। ਰੰਗ ਤਾਂ ਕਰੂਪ ਨੂੰ ਵੀ
ਸਰੂਪ ਬਣਾ ਦਿੰਦੇ ਹਨ। ਦੁਨੀਆਂ ਵਿਚ ਜਿੰਨੀਆਂ ਵੀ ਖ਼ੂਬਸੂਰਤ ਚੀਜ਼ਾਂ ਹਨ ਸਭ ਰੰਗਾਂ ਦੀ ਬਦੌਲਤ ਹੀ ਤਾਂ ਹਨ। ਰੰਗਾਂ ਵਿਚ ਹੀ ਸਾਰਾ ਸੰਸਾਰ ਸੁੰਦਰ
ਲਗਦਾ ਹੈ। ਸੁਹਣਾ ਲਗਦਾ ਹੈ। ਚਾਹੇ ਰੰਗ ਸੰਜੀਵ ਹਨ ਜਾਂ ਨਿਰਜੀਵ। ਰੰਗ ਆਕਰਸ਼ਣ ਪੈਦਾ ਕਰਦੇ ਹਨ। ਰੰਗ ਪਿਆਰ-ਮੁਹੱਬਤ ਉਤਪਨ ਕਰਦੇ
ਹਨ। ਰੰਗ ਮਿਲਾਪ-ਮੇਲ ਵਧਾਉਂਦੇ ਹਨ। ਹਰ ਇਕ ਦੇਸ਼ ਰੰਗਾਂ ਦੀ ਪਹਿਚਾਣ ਨਾਲ ਹੀ ਜਾਣਿਆ ਜਾਂਦਾ ਹੈ। ਰੰਗ ਦੇਸ਼ ਦੀ ਅਗਵਾਈ ਕਰਦੇ ਹਨ। ਰੰਗ
ਨਾ ਹੁੰਦੇ ਤਾਂ ਜ਼ਿੰਦਗੀ ਦੇ ਢੰਗ ਵੀ ਨਾ ਹੁੰਦੇ। ਹਿਰਦੇ-ਮਸਤਕ ਨੂੰ ਰੰਗ ਹੀ ਜਚਦੇ ਹਨ ਜਿਸ ਦੇ ਕਾਰਨ ਮਨੁੱਖ ਆਪਣੀ ਅੰਦਰੂਨੀ-ਬਾਹਰੀ ਸ਼ਕਤੀ ਨੂੰ
ਤੋਲਦਾ ਹੈ। ਰੰਗਾਂ ਕਰਕੇ ਹੀ ‘ਤੂੰ ਅਤੇ ਮੈਂ’ ਦੀ ਹੋਂਦ ਹੈ। ਰੰਗਾਂ ਕਰਕੇ ਹੀ ਪਿਆਰ ਪਨਪਦਾ ਹੈ। ਰੰਗਾਂ ਕਰਕੇ ਹੀ ਉਪਲਭਦੀਆਂ, ਉਪਾਧੀਆਂ, ਆਦੀਆ-
ਵਾਦੀਆਂ ਹਨ।
ਹੋਲੀ ਦੇ ਤਿਉਹਾਰ ਨਾਲ ਅਨੇਕ ਹੀ ਇਤਿਹਾਸਕ, ਮਿਥਿਹਾਸਿਕ, ਵਿਸ਼ਵਾਸ ਮੱਤ, ਪ੍ਰੇਰਕ ਪ੍ਰਸੰਗ, ਦੰਦ ਕਥਾਵਾਂ ਜੁੜੀਆਂ ਹੋਈਆਂ ਹਨ।
ਵਿਸ਼ਵਾਸ਼ ਮੌਤ ਹੈ ਕਿ ਇਕ ਸਮੇਂ ਦੀ ਗੱਲ ਹੈ ਕਿ ਭਾਰਤ ਵਰਸ਼ ਵਿਚ ਇਕ ਵਿਰਯੋਕਸ਼ਿਪੂ ਨਾਮ ਦਾ ਰਾਕਸ਼ ਰਾਜ ਕਰਦਾ ਸੀ। ਉਸ ਦਾ ਹਿਕ ਪੁੱਤਰ
ਪ੍ਰਹਿਲਾਦ ਸੀ ਜੋ ਭਗਵਾਨ ਵਿਚ ਅਥਹ ਵਿਸ਼ਵਾਸ਼ ਰੱਖਦਾ ਸੀ। ਉਸਦਾ ਪਿਤਾ ਭਗਵਾਨ ਨੂੰ ਨਹੀਂ ਸੀ ਮੰਨਦਾ। ਉਹ ਆਪਣੇ ਆਪ ਨੂੰ ਖ਼ੁਦ ਹੀ ਭਗਵਾਨ
ਸਮਝਦਾ ਸੀ। ਉਹ ਆਪਣੇ ਰਾਜ ਵਿਚ ਭਗਵਾਨ ਦਾ ਨਾਮ ਨਹੀਂ, ਕੇਵਲ ਆਪਣਾ ਹੀ ਨਾਮ ਜੱਪਣ ਨੂੰ ਕਹਿੰਦਾ। ਪਰ ਪ੍ਰਹਿਲਾਦ ਭਗਵਾਨ ਵਿਚ
ਵਿਸ਼ਵਾਸ ਰੱਖਦਾ ਸੀ। ਉਹ ਦਿਨ ਰਾਤ ਭਗਵਾਨ ਦੀ ਪੂਜਾ ਕਰਦਾ ਸੀ ਪਰ ਉਸ ਦੇ ਪਾਪੀ ਪਿਤਾ ਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲਗਦਾ। ਉਹ
ਪ੍ਰਹਿਲਾਦ ਨੂੰ ਭਗਵਾਨ ਦਾ ਨਾਮ ਜੱਪਣ ਤੋਂ ਰੋਕਦਾ ਸੀ ਪਰ ਪ੍ਰਹਿਲਾਦ ਟੱਸ ਤੋਂ ਮੱਸ ਨਾ ਹੋਇਆ ਤਾਂ ਉਸ ਨੇ ਪ੍ਰਹਿਲਾਦ ਉਪਰ ਕਈ ਅੱਤਿਆਚਾਰ
ਕੀਤੇ। ਜਾਨੋਂ ਮਾਰਨ ਦੀ ਵੀ ਕੋਸ਼ਿਸ ਕੀਤੀ ਪਰ ਪ੍ਰਹਿਲਾਦ ਦਾ ਵਾਲ ਵਿੰਗਾ ਨਾ ਹੋਇਆ। ਅੰਤ ਵਿਚ ਉਸਦਾ ਪਿਤਾ ਬੋਲਿਆ ਕਿ ਮੇਰੀ ਭੈਣ ਹੋਲੀਕਾ ਨੂੰ
ਬੁਲਾਓ ਅਤੇ ਉਸ ਨੂੰ ਕਵੋ ਕਿ ਪ੍ਰਹਿਲਾਦ ਨੂੰ ਅੱਗ ਵਿਚ ਲੈ ਕੇ ਬੈਠ ਜਾਵੇ, ਜਿਸ ਨਾਲ ਪ੍ਰਹਿਲਾਦ ਤਾਂ ਸੜ ਕੇ ਮਰ ਜਾਵੇਗਾ ਅਤੇ ਹੋਲੀਕਾ ਦਾ ਅੱਗ ਵੀ
ਕੁਝ ਨਹੀਂ ਵਿਗਾੜ ਸਕਦੀ ਕਿਉਂਕਿ ਹੋਲੀਕਾ ਨੂੰ ਇਹ ਵਰਦਾਨ ਸੀ ਕਿ ਉਸ ਨੂੰ ਅੱਗ ਨਹੀਂ ਸਾੜ ਸਕਦੀ। ਆਖ਼ਿਰ ਹੋਲੀਕਾ ਨੂੰ ਬੁਲਾਇਆ ਗਿਆ।
ਉਸਨੇ ਆਪਣੇ ਭਰਾ ਦੀ ਗੱਲ ਮੰਨੀ ਅਤੇ ਅੱਗ ਦੇ ਭਾਂਬੜ ਵਿਚ ਉਹ ਪ੍ਰਹਿਲਾਦ ਲੈ ਕੇ ਬੈਠ ਗਈ। ਪ੍ਰਹਿਲਾਦ ਨੂੰ ਕੁਝ ਨਾ ਹੋਇਆ। ਉਹ ਜੀਵਿਤ ਰਿਹਾ।
ਉਸ ਦਿਨ ਤੋਂ ਇਹ ਹੋਲੀਕਾ ਜਲਾਈ (ਸਾੜੀ) ਜਾਂਦੀ ਹੈ। ਭਗਵਾਨ ਆਪਣੇ ਭਗਤਾਂ ਦੀ ਹਰ ਹਾਲ ਰੱਖਿਆ ਕਰਦਾ ਹੈ ਭਾਵ ਕਿ ਸੱਚਾਈ ਅਤੇ ਨਿਮਰਤਾ
ਦੀ ਹੀ ਜਿੱਤ ਹੁੰਦੀ ਹੈ।
ਹੋਲੀ ਦੇ ਦਿਨ ਢੋਲ, ਨਗਾਰੇ, ਨਾਚ, ਗਿੱਧੇ, ਭੰਗੜੇ ਪਾਏ ਜਾਂਦੇ ਹਨ। ਇਸ ਦਿਨ ਦੁਸ਼ਮਣ ਵੀ ਮਿੱਤਰ ਬਣੇ ਜਾਂਦੇ ਹਨ। ਰੰਗਾ ਦੀ
ਬਰਸਾਤ ਹੁੰਦੀ ਹੈ। ਖੁਸ਼ੀ ਪੱਬਾਂ ਭਾਰ ਹੋ ਕੇ ਨੱਚਦੀ ਹੈ। ਇਸ ਦਿਨ ਪੂਜਾ ਅਰਚਨਾ ਦੇ ਬਾਅਦ ਜਲ, ਰੋਲੀ (ਹਲਦੀ ਚੂਨੇ ਨਾਲ ਬਣੀ ਹੋਈ ਲਾਲ ਰੰਗ
ਦੀ ਬੁਕਤੀ ਜਿਸ ਦਾ ਤਿਲਕ ਲਗਾਇਆ ਜਾਂਦਾ ਹੈ) ਮੋਲੀ, ਚੌਲ, ਫੁੱਲ, ਪ੍ਰਸ਼ਾਦ, ਗੁਲਾਲ, ਚੰਦਨ, ਨਾਰੀਅਲ ਆਦਿ ਚੜਾਏ ਜਾਂਦੇ ਹਨ। ਥਾਲ ਵਿਚ ਰੱਖੇ
ਦੀਵਿਆਂ ਨਾਲ ਆਰਤੀ ਕਰਕੇ ਡੰਡੌਤ ਕਰਨਾ ਸ਼ੁੱਭ ਮੰਨਿਆਂ ਜਾਂਦਾ ਹੈ ਤਾਂ ਕਿ ਮਨੁੱਖ ਵਿਚ ਨਿਮਰਤਾ ਬਣੀ ਰਹੇ। ਫਿਰ ਸਭ ਦੇ ਰੋਲੀ ਨਾਲ ਤਿਲਕ
ਲਗਾਇਆ ਜਾਂਦਾ ਹੈ। ਵੱਖ-ਵੱਖ ਢੰਗਾਂ-ਮਰਿਆਦਾ ਨਾਲ ਹੋਲੀ ਦੀ ਪੂਜਾ ਕੀਤੀ ਜਾਂਦੀ ਹੈ। ਹੋਲੀ ਵਿਚ ਅੱਗ ਲਗਾਉਂਦੇ ਹੀ ਉਸ ਡੰਡੇ ਜਾਂ ਲੱਕੜੀ ਨੂੰ
ਬਾਹਰ ਕੱਢ ਲਿਆ ਜਾਂਦਾ ਹੈ। ਉਸ ਲੱਕੜੀ ਨੂੰ ਭਗਤ ਪ੍ਰਹਿਲਾਦ ਮੰਨਿਆ ਜਾਂਦਾ ਹੈ।
ਖਿਡੌਣੇ ਰੂਪ ਪਿਚਕਾਰੀਆਂ, ਬਾਲਟੀਆਂ ਆਦਿ ਨਾਲ ਰੰਗਾਂ ਦਾ ਸੰਵਾਦ, ਅਦਾਨ-ਪ੍ਰਦਾਨ ਹੁੰਦਾ ਹੈ। ਇਕ ਮੁਕੰਮਲ ਮਜ਼ਾ। ਖੁਸ਼ੀ ਦੀ
ਅਭਿਵਿਅਕਤੀ ਇਸ ਦਿਨ ਵਧੀਆ ਪਕਵਾਨ, ਮਿਸ਼ਠਾਣ, ਭੋਜਨ, ਨਮਕੀਨ, ਫਲ ਆਦਿ ਦਾ ਸੇਵਨ ਕੀਤਾ ਜਾਂਦਾ ਹੈ। ਮਹਿਮਾਨ ਨਿਵਾਜ਼ੀ ਅਤੇ
ਜਜਮਾਨੀ ਦੇ ਆਦਰਸ਼ਕ ਤੌਰ ਤਰੀਕੇ ਅਪਣਾਏ ਜਾਂਦੇ ਹਨ।
ਹੋਲੀ ਦਾ ਤਿਉਹਾਰ ਸ੍ਰੀ ਆਨੰਦਪੁਰ ਸਾਹਿਬ (ਪੰਜਾਬ) ਵਿਚ ਵੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਖੇਡ-ਕਿਰਿਆਵਾਂ,
ਘੌੜ ਕਿਰਆਵਾਂ ਅਤੇ ਭਾਰੀ ਮੇਲਾ ਲਗਦਾ ਹੈ। ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਪਹੁੰਚਦੇ ਹਨ। ਕਈ ਰਾਜਨੀਤਿਕ, ਧਾਰਮਿਕ ਪਾਰਟੀਆਂ ਦੇ ਮੰਚ ਵੀ
ਲਗਦੇ ਹਨ। ਕਥਾ, ਕੀਰਤਨ, ਸ਼ਬਦ ਗਾਇਨ, ਢਾਡੀ ਜਥੇ ਵਿਖਿਆਨ ਅਤੇ ਭਾਸ਼ਣ ਹੁੰਦੇ ਹਨ। ਸਾਰਾ ਆਨੰਦਪੁਰ ਸਾਹਿਬ ਹੋਲੀ ਦੇ ਰੰਗ ਵਿਚ
ਰੰਗਿਆ ਜਾਂਦਾ ਹੈ। ਖ਼ਾਲਸੇ ਦਾ ਜਲ੍ਹੌ ਅਲੌਕਿਕ ਅਤੇ ਲੌਕਿਕ ਰੂਪ ਵੇਖਣ ਨੂੰ ਮਿਲਦਾ ਹੈ। ਲੱਖਾਂ ਰੰਗ ਬਿਰੰਗੀਆਂ ਪਗੜੀਆਂ ਹੋਲੀ ਦੇ ਰੰਗ ਵਿਚ ਰੰਗ ਕੇ
ਸੁੰਦਰਤਾ ਦੇ ਦ੍ਰਿਸ਼ ਬਿਖੇਰਦੀਆਂ ਹਨ।
ਫਿਰ ਵੀ ਇਸ ਦਿਨ ਕੁਝ ਲੋਕ ਨਸ਼ਾ ਕਰਦੇ ਹਨ, ਜੂਆ ਖੇਡਦੇ ਹਨ, ਜੋ ਬੁਰੀ ਗੱਲ ਹੈ। ਸਮਾਜ ਨੂੰ ਗਲਤ ਦਿਸ਼ਾ ਮਿਲਦੀ ਹੈੇ। ਫਿਰ ਵੀ ਹੋਲੀ
ਦਾ ਤਿਉਹਾਰ ਰੰਗਾਂ ਦੇ ਜ਼ਰੀਏ ਮਾਨਵਤਾ ਦਾ ਸੰਦੇਸ਼ ਦਿੰਦਾ ਰਵੇਗਾ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ ਪੰਜਾਬ
ਮੋ. – 98156-25409
Leave a Reply