ਅੰਮ੍ਰਿਤਸਰ – ਬੀਤੇ ਦਿਨੀਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿਖੇ ‘ ਭਗਵੰਤ ਮਾਨ ਸਰਕਾਰ ਆਪ ਕੇ ਦੁਆਰ ‘ ਦੀ ਸ਼ੁਰੂਆਤ ਕੀਤੀ। ਜਿਸ ਤੇ ਭਾਜਪਾ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇਹ ਸੇਵਾਵਾਂ ਅਕਾਲੀ ਭਾਜਪਾ ਸਰਕਾਰ ਨੇ ਸ਼ੁਰੂ ਕੀਤੀਆ ਸੀ। ਜਿਸ ਵਿੱਚ 2144 ਸੇਵਾ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਤਕਰੀਬਨ 56 ਸੇਵਾਵਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਗਈ। ਬਾਅਦ ਵਿੱਚ ਕਾਂਗਰਸ ਸਰਕਾਰ ਨੇ ਇਹ ਘਟਾ ਕੇ 516 ਸੇਵਾ ਕੇਂਦਰ ਕਰ ਦਿੱਤੇ। ਉਹਨਾਂ 1628 ਖਾਲੀ ਪਈਆਂ ਇਮਾਰਤਾਂ ਵਿੱਚੋਂ 659 ਮਹੁੱਲਾ ਕਲੀਨਿਕ ਆਪ ਸਰਕਾਰ ਨੇ ਖੋਲ ਦਿੱਤੇ, ਜਿਨ੍ਹਾਂ ‘ਚੋਂ 941 ਸੇਵਾ ਕੇਂਦਰ ਅਜੇ ਵੀ ਵੀਰਾਨ ਪਏ ਹਨ। ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਘਰ-ਘਰ ਸੇਵਾਵਾਂ ਲਈ ਸਟਾਫ਼ ਕਿੱਥੋਂ ਆਵੇਂਗਾ, ਪਹਿਲੇ ਮੁਲਾਜ਼ਮ ਹੜਤਾਲ ਤੇ ਬੈਠੇ ਹਨ। ਧਾਲੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਰਿਸ਼ਵਤਖੋਰੀ ਦਾ ਨਵਾਂ ਰਾਹ ਖੋਲ ਦਿੱਤਾ ਹੈ, ਭਗਵੰਤ ਮਾਨ ਸਰਕਾਰ ਨੇ ਜੋ ਮੁਹਿੰਮ ਪੰਜਾਬ ਵਿੱਚ ਸ਼ੁਰੂ ਕੀਤੀ ਹੈ, ਉਸ ਮੁਹਿੰਮ ਵਿੱਚੋਂ ਪੰਜਾਬ ਨੂੰ ਬਾਹਰ ਕੀਤਾ ਕਿਉਕਿ ਦਿੱਲੀ ਤੋਂ ਮਿਲੇ ਹੁਕਮ ਅਨੁਸਾਰ ” ਭਗਵੰਤ ਮਾਨ ਸਰਕਾਰ ਆਪ ਕੇ ਦੁਆਰ” ਨਾਮ ਦੀ ਸ਼ੁਰੂਆਤ ਕੀਤੀ ਹੈ, ਜੋ 70 ਸਾਲਾਂ ਵਿੱਚ ਕਦੇ ਨਹੀਂ ਹੋਇਆ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਪੰਜਾਬੀ ਨੂੰ ਪਹਿਲ ਦੇਣ ਦੀ ਸ਼ੁਰੂਆਤ ਕੀਤੀ ਸੀ ਪਰ ਆਪ ਸਰਕਾਰ ਪੰਜਾਬੀ ਭਾਸ਼ਾ ਨੂੰ ਦਿੱਲੀ ਦੇ ਹੁਕਮਾਂ ਅਨੁਸਾਰ ਪੰਜਾਬੀ ਭਾਸ਼ਾ ਨੂੰ ਵਿਗਾੜ ਰਹੀ ਹੈ। ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਦੇਸ਼ ਵਿੱਚ ਇਸ਼ਤਿਹਾਰ ਦੇਣ ਵਿੱਚ ਪਹਿਲੇ ਨੰਬਰ ਤੇ ਹੈ। ਜਿਨ੍ਹਾਂ ਪੈਸਾ ਇਸ਼ਤਿਹਾਰ ਦੇਣ ਤੇ ਲਗਾਇਆ ਹੈ, ਉਹੀ ਪੈਸਾ ਪੰਜਾਬ ਦੀ ਲੋਕ ਭਲਾਈ ਲਈ ਕੀਤਾ ਜਾ ਸਕਦਾ ਸੀ ਪਰ ਭਗਵੰਤ ਮਾਨ ਦਿੱਲੀ ਦੇ ਹੁਕਮਾਂ ਅਨੁਸਾਰ ਹੀ ਪੰਜਾਬ ਦੇ ਪੈਸੇ ਦੀ ਬਰਬਾਦੀ ਕਰ ਰਹੇ ਹਨ।
Leave a Reply