ਗੁੱਸੇ ਤੋਂ ਸ਼ਾਂਤੀ ਤੱਕ ਦਾ ਸਫ਼ਰ*

ਅਹੰਕਾਰ, ਨਫ਼ਰਤ ਅਤੇ ਗੁੱਸੇ ਤੋਂ ਉੱਪਰ ਉੱਠ ਕੇ ਹੀ ਮਿਲਦੀ ਹੈ ਅਸਲੀ ਸ਼ਾਂਤੀ
ਅੱਜ ਦੇ ਤੇਜ਼ ਰਫ਼ਤਾਰ ਅਤੇ ਮੁਕਾਬਲੇ ਭਰੇ ਯੁੱਗ ਵਿੱਚ ਮਨੁੱਖ ਆਪਣੀ ਅੰਦਰੂਨੀ ਸ਼ਾਂਤੀ ਤੋਂ ਦੂਰ ਹੁੰਦਾ ਜਾ ਰਿਹਾ ਹੈ। ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਕਰਨਾ, ਨਫ਼ਰਤ ਪੈਦਾ ਕਰਨਾ ਅਤੇ ਅਹੰਕਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ ਆਮ ਗੱਲ ਬਣ ਗਈ ਹੈ। ਪਰ ਸੱਚ ਇਹ ਹੈ ਕਿ ਮਨੁੱਖੀ ਜੀਵਨ ਦੀ ਅਸਲ ਖੁਸ਼ਹਾਲੀ ਅਤੇ ਸਫਲਤਾ ਜਾਗਰੂਕਤਾ ਅਤੇ ਦਇਆ ਵਿੱਚ ਹੀ ਵੱਸਦੀ ਹੈ।
ਮਹਾਨ ਵਿਚਾਰਧਾਰਾ ਅਨੁਸਾਰ, “ਥੋੜਾ ਜਾਗੋ। ਪਹਿਲਾ ਜਾਗਰਣ ਇਸ ਗੱਲ ਵਿੱਚ ਹੈ ਕਿ ਇਹ ਸੰਸਾਰ ਇੰਨਾ ਮੁੱਲਵਾਨ ਹੀ ਨਹੀਂ ਹੈ ਕਿ ਤੁਸੀਂ ਇਸ ਲਈ ਪਰੇਸ਼ਾਨ ਹੋਵੋ।” ਇਹ ਬਚਨ ਸਾਨੂੰ ਜੀਵਨ ਦੀ ਅਸਲੀ ਹਕੀਕਤ ਨਾਲ ਜਾਣੂ ਕਰਾਉਂਦੇ ਹਨ। ਮਨੁੱਖ ਅਕਸਰ ਦੁਨਿਆਵੀ ਗੱਲਾਂ ਨੂੰ ਬਹੁਤ ਵੱਡਾ ਮੰਨ ਲੈਂਦਾ ਹੈ ਅਤੇ ਉਨ੍ਹਾਂ ਲਈ ਆਪਣੇ ਮਨ ਦੀ ਸ਼ਾਂਤੀ ਗਵਾ ਬੈਠਦਾ ਹੈ। ਜੇ ਮਨੁੱਖ ਸਮਝ ਲਵੇ ਕਿ ਇਹ ਸੰਸਾਰ ਇੱਕ ਧਰਮਸ਼ਾਲਾ ਵਾਂਗ ਹੈ ਜਿੱਥੇ ਹਰ ਕੋਈ ਕੁਝ ਸਮੇਂ ਲਈ ਆਇਆ ਹੈ, ਤਾਂ ਉਹ ਬੇਮਤਲਬ ਗੱਲਾਂ ਵਿੱਚ ਨਹੀਂ ਫਸੇਗਾ।
ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਜੇ ਕੋਈ ਮਨੁੱਖ ਕਿਸੇ ਨੂੰ ਗਾਲ੍ਹਾਂ ਕੱਢ ਦੇਵੇ ਜਾਂ ਉਸ ਨੂੰ ਅਣਗੌਲਿਆਂ ਕਰ ਦੇਵੇ ਤਾਂ ਉਹ ਤੁਰੰਤ ਗੁੱਸੇ ਵਿੱਚ ਆ ਜਾਂਦਾ ਹੈ। ਪਰ ਸੱਚਾਈ ਇਹ ਹੈ ਕਿ “ਕੋਈ ਆਦਮੀ ਤੁਹਾਨੂੰ ਗਾਲ੍ਹਾਂ ਕੱਢਦਾ ਹੈ; ਨਾ ਤਾਂ ਉਹ ਆਦਮੀ ਇੰਨਾ ਮੁੱਲਵਾਨ ਹੈ, ਅਤੇ ਨਾ ਹੀ ਉਸਦੀਆਂ ਗਾਲ੍ਹਾਂ ਇੰਨੀਆਂ ਮੁੱਲਵਾਨ ਹਨ ਕਿ ਤੁਸੀਂ ਪਰੇਸ਼ਾਨ ਹੋਵੋ।” ਇਹ ਵਿਚਾਰ ਸਾਨੂੰ ਸਹਿਣਸ਼ੀਲਤਾ ਅਤੇ ਸੰਤੁਲਨ ਦਾ ਪਾਠ ਪੜ੍ਹਾਉਂਦਾ ਹੈ। ਜਦੋਂ ਮਨੁੱਖ ਆਪਣੀ ਹਉਮੈ ਤੋਂ ਉੱਪਰ ਉੱਠਦਾ ਹੈ, ਤਦੋਂ ਹੀ ਉਹ ਅਸਲ ਖੁਸ਼ੀ ਨੂੰ ਪ੍ਰਾਪਤ ਕਰ ਸਕਦਾ ਹੈ।
ਮਨੁੱਖ ਦੇ ਅੰਦਰ ਪੈਦਾ ਹੋਣ ਵਾਲੇ ਨਕਾਰਾਤਮਕ ਭਾਵ ਜਿਵੇਂ ਕਿ ਗੁੱਸਾ, ਨਫ਼ਰਤ ਅਤੇ ਈਰਖਾ ਉਸਦੀ ਸੋਚ ਅਤੇ ਜੀਵਨ ਦੋਵਾਂ ਨੂੰ ਪ੍ਰਭਾਵਿਤ ਕਰਦੇ ਹਨ। ਜਿਵੇਂ ਕਿਹਾ ਗਿਆ ਹੈ, “ਜੇਕਰ ਤੁਸੀਂ ਥੋੜਾ ਜਿਹਾ ਇਸ ਨੂੰ ਦੇਖ ਸਕੋ ਅਤੇ ਤੁਸੀਂ ਇਹ ਜਾਗਰੂਕਤਾ, ਇਹ ਬੋਧ ਰੱਖ ਸਕੋ ਤਾਂ ਗੁੱਸਾ ਮੁੱਕ ਜਾਵੇਗਾ, ਨਫ਼ਰਤ ਖਤਮ ਹੋ ਜਾਵੇਗੀ, ਈਰਖਾ ਨਹੀਂ ਰਹੇਗੀ।” ਜਾਗਰੂਕਤਾ ਮਨੁੱਖ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ ਅਤੇ ਉਸ ਨੂੰ ਜੀਵਨ ਨੂੰ ਸਹੀ ਨਜ਼ਰੀਏ ਨਾਲ ਦੇਖਣ ਦੀ ਸਮਰੱਥਾ ਦਿੰਦੀ ਹੈ।
ਜਦੋਂ ਮਨੁੱਖ ਦੇ ਅੰਦਰੋਂ ਨਫ਼ਰਤ ਖਤਮ ਹੋ ਜਾਂਦੀ ਹੈ, ਤਦੋਂ ਉਸਦੇ ਮਨ ਵਿੱਚ ਦਇਆ ਪੈਦਾ ਹੁੰਦੀ ਹੈ। ਦਇਆ ਮਨੁੱਖ ਨੂੰ ਸਿਰਫ਼ ਆਪਣੇ ਲਈ ਨਹੀਂ, ਸਗੋਂ ਦੂਜਿਆਂ ਦੀ ਭਲਾਈ ਲਈ ਵੀ ਜੀਣਾ ਸਿਖਾਉਂਦੀ ਹੈ। “ਜਿਸ ਦਿਨ ਤੁਹਾਡੇ ਨਫ਼ਰਤ ਨਾਲ ਜੁੜੇ ਕੰਮ ਮੁੱਕ ਜਾਣਗੇ, ਉਸੇ ਦਿਨ ਤੁਹਾਨੂੰ ਲੋਕਾਂ ‘ਤੇ ਦਇਆ ਆਉਣ ਲੱਗੇਗੀ।” ਦਇਆ ਮਨੁੱਖ ਦੇ ਕਰਮਾਂ ਨੂੰ ਪਵਿੱਤਰ ਬਣਾ ਦਿੰਦੀ ਹੈ ਅਤੇ ਉਸਦੇ ਜੀਵਨ ਨੂੰ ਉੱਚਾ ਦਰਜਾ ਦਿੰਦੀ ਹੈ।
ਦਇਆ ਨਾਲ ਮਨੁੱਖ ਦੇ ਕਰਮਾਂ ਦਾ ਰੂਪ ਬਦਲ ਜਾਂਦਾ ਹੈ। ਜਿੱਥੇ ਪਹਿਲਾਂ ਉਸਦੇ ਕਰਮ ਪਾਪ ਹੁੰਦੇ ਸਨ, ਉਹ ਪੁੰਨ ਬਣ ਜਾਂਦੇ ਹਨ। ਜਿੱਥੇ ਉਹ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਤਤਪਰ ਰਹਿੰਦਾ ਸੀ, ਉੱਥੇ ਉਹ ਉਨ੍ਹਾਂ ਨੂੰ ਸਹਾਰਾ ਦੇਣ ਲਈ ਤਿਆਰ ਰਹਿੰਦਾ ਹੈ। ਅਸਲੀ ਮਨੁੱਖਤਾ ਉਹ ਹੈ ਜਿੱਥੇ ਮਨੁੱਖ ਆਪਣੇ ਨਾਲ ਬੁਰਾ ਕਰਨ ਵਾਲਿਆਂ ਨਾਲ ਵੀ ਭਲਾਈ ਕਰਨ ਦੀ ਸਮਰੱਥਾ ਰੱਖਦਾ ਹੈ।
ਸਿੱਖ ਧਰਮ ਵਿੱਚ ਵੀ ਗਿਆਨ ਅਤੇ ਦਇਆ ਨੂੰ ਮਨੁੱਖੀ ਜੀਵਨ ਦਾ ਮੁੱਖ ਆਧਾਰ ਮੰਨਿਆ ਗਿਆ ਹੈ। “ਨਾਨਕ ਕਹਿੰਦੇ ਹਨ, ਗਿਆਨ ਅਤੇ ਦਇਆ। ਗਿਆਨ ਮਤਲਬ ਜਾਗਰਣ, ਅਤੇ ਦਇਆ ਮਤਲਬ ਤੁਹਾਡੇ ਕੰਮਾਂ ਵਿੱਚ ਜਾਗਰਣ ਦੇ ਕਾਰਨ ਹੋਈ ਤਬਦੀਲੀ।” ਇਹ ਸਿੱਖਿਆ ਸਾਨੂੰ ਦੱਸਦੀ ਹੈ ਕਿ ਜੇ ਮਨੁੱਖ ਦੇ ਅੰਦਰ ਗਿਆਨ ਵੱਸਦਾ ਹੈ ਤਾਂ ਉਸਦੇ ਬਾਹਰੀ ਕਰਮ ਆਪਣੇ ਆਪ ਹੀ ਦਇਆ ਅਤੇ ਪ੍ਰੇਮ ਨਾਲ ਭਰੇ ਹੋਏ ਹੋਣਗੇ। ਅਗਿਆਨਤਾ ਹਿੰਸਾ ਨੂੰ ਜਨਮ ਦਿੰਦੀ ਹੈ, ਜਦਕਿ ਗਿਆਨ ਦਇਆ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦਾ ਹੈ।
ਅੱਜ ਦੇ ਸਮਾਜ ਵਿੱਚ ਜਿੱਥੇ ਨਫ਼ਰਤ ਅਤੇ ਵੰਡ ਦੀ ਸੋਚ ਵਧ ਰਹੀ ਹੈ, ਉੱਥੇ ਜਾਗਰੂਕਤਾ ਅਤੇ ਦਇਆ ਦੀ ਬਹੁਤ ਲੋੜ ਹੈ। ਜੇ ਹਰ ਮਨੁੱਖ ਆਪਣੇ ਅੰਦਰ ਇਹ ਗੁਣ ਵਿਕਸਿਤ ਕਰ ਲਵੇ ਤਾਂ ਸਮਾਜ ਵਿੱਚ ਸ਼ਾਂਤੀ, ਪ੍ਰੇਮ ਅਤੇ ਭਾਈਚਾਰਾ ਕਾਇਮ ਕੀਤਾ ਜਾ ਸਕਦਾ ਹੈ। ਇਸ ਲਈ ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਅੰਦਰਲੇ ਅਹੰਕਾਰ ਨੂੰ ਛੱਡ ਕੇ ਜਾਗਰੂਕਤਾ ਅਤੇ ਦਇਆ ਦੇ ਰਸਤੇ ਤੇ ਤੁਰੇ।
ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ
ਸਸਸਸ ਹਾਕੂਵਾਲਾ
ਸ੍ਰੀ ਮੁਕਤਸਰ ਸਾਹਿਬ
79860-27454

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin