ਅੰਡਰ – 17 ਨੈਸ਼ਨਲ ਵਾਲੀਬਾਲ ਕੋਚਿੰਗ ਕੈਂਪ ਦਾ ਆਯੋਜਨ 

ਜਿਲਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ ,ਉਪ -ਜਿਲਾ ਸਿੱਖਿਆ   ਅਫਸਰ ਨੈਸ਼ਨਲ ਅਵਾਰਡੀ ਡਾ. ਬਰਜਿੰਦਰਪਾਲ ਸਿੰਘ ,ਡੀਡੀਓ/ ਪ੍ਰਿੰਸੀਪਲ  ਨਿਧਾ ਅਲਤਾਫ, ਸਕੂਲ ਪ੍ਰਿੰਸੀਪਲ ਜਸਬੀਰ ਸਿੰਘ, ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਅਤੇ ਡੀ .ਪੀ .ਈ ਪਰਮਜੀਤ ਕੌਰ ਅਤੇ ਗੁਰਦੀਪ ਸਿੰਘ ਡੀ.ਪੀ.ਈ ਸਰਕਾਰੀ ਹਾਈ ਸਕੂਲ ਧੂਰਕੋ,ਟ ਕੋਚ ਅਜੇ ਨਾਗਰ ਦੀ ਅਗਵਾਈ ਹੇਠ ਅੰਡਰ- 17 ਨੈਸ਼ਨਲ ਵਾਲੀਬਾਲ ਲੜਕੀਆਂ ਦਾ ਕੋਚਿੰਗ ਕੈਂਪ ਸਰਕਾਰੀ ਸੀਨੀਅਰ ਸੈਕੁੰਡਰੀ ਸਕੂਲ ਬਡਬਰ( ਬਰਨਾਲਾ )ਵਿਖੇ ਸਫਲਤਾ ਪੂਰਵਕ ਚੱਲ ਰਿਹਾ ਹੈ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਕੋਚ ਸਾਹਿਬਾਨਾਂ ਦੀ ਅਗਵਾਈ ਹੇਠ ਸਫਲਤਾ ਦੇ ਗੁਰ ਲਏ ਜਾ ਰਹੇ ਹਨl ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਪੰਜਾਬ ਪੱਧਰ ਤੇ ਨੈਸ਼ਨਲ ਵਾਲੀਵਾਲ ਅੰਡਰ- 17 ਖੇਡਣ ਵਾਲੀਆਂ ਲੜਕੀਆਂ ਦਾ ਕੋਚਿੰਗ ਕੈਂਪ ਬਡਬਰ ਸਕੂਲ ਵਿੱਚ ਲੱਗਣਾ ਮਾਣ ਵਾਲੀ ਗੱਲ ਹੈ, ਇਸ ਕਾਰਜ ਲਈ ਉਹ ਅਤੇ ਉਹਨਾਂ ਦੀ ਸਮੁੱਚੀ ਟੀਮ ਦਿਨ- ਰਾਤ ਵਿਦਿਆਰਥੀਆਂ ਨਾਲ ਜੁੜ ਕੇ ਪ੍ਰੈਕਟਿਸ ਕਰਵਾ ਰਹੇ ਹਨ ਤਾਂ ਜੋ ਵਾਲੀਬਾਲ ਨੈਸ਼ਨਲ ਜਿੱਤ ਕੇ ਪੰਜਾਬ ਦੀ ਝੋਲੀ ਵਿੱਚ ਪਾਈ ਜਾ ਸਕੇ ,ਇਸ ਮੌਕੇ ਤੇ ਮੈਸ ਇਨਚਾਰਜ ਅਨੀਤਾ ਪਾਠਕ ਅਤੇ ਅਵਤਾਰ ਸਿੰਘ ਜੂਨੀਅਰ ਸਹਾਇਕ ਨੇ ਕਿਹਾ ਕਿ ਵਿਦਿਆਰਥੀਆਂ ਦੇ ਰਹਿਨ – ਸਹਿਨ ਅਤੇ ਖਾਣ – ਪਾਣ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ lਇਸ ਕਾਰਜ ਲਈ   ਸਾਡੀ ਟੀਮ ਵਿਦਿਆਰਥੀਆਂ ਦੀ ਸੇਵਾ ਲਈ ਤਤਪਰ ਹੈ lਕੋਚਿੰਗ ਪ੍ਰਾਪਤ ਕਰ ਰਹੀਆਂ ਵਿਦਿਆਰਥਣਾਂ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਖੇਡਣ ਅਤੇ ਪ੍ਰੈਕਟਿਸ ਦੇ ਨਾਲ- ਨਾਲ ਖਾ-ਣ ਪੀਣ ਅਤੇ ਰਹਨ -ਸਹਿਣ ਦਾ ਪ੍ਰਬੰਧ ਬਹੁਤ ਵਧੀਆ ਹੈ ਉਹਨਾਂ ਦੀ ਇੱਛਾ ਹੈ ਕਿ ਉਹ ਆਪਣੀ ਕੜੀ ਮਿਹਨਤ ਦੇ ਨਾਲ ਨੈਸ਼ਨਲ ਵਾਲੀਵਾਲ ਅੰਡਰ -17 ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕਰਨl ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਜਸਬੀਰ ਸਿੰਘ ਨੇ ਕਿਹਾ ਕਿ ਪੰਜਾਬ ਪੱਧਰ ਦਾ ਇਹ ਕੋਚਿੰਗ ਕੈਂਪ ਸਾਡੇ ਸਕੂਲ ਨੂੰ ਮਿਲਣਾ ਬਹੁਤ ਹੀ ਵੱਡੀ ਪ੍ਰਾਪਤੀ ਹੈ ਵਿਦਿਆਰਥੀਆਂ ਵੱਲੋਂ ਇਸ ਕਾਰਜ ਲਈ ਦਿਨ- ਰਾਤ ਮਿਹਨਤ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਲੈਕਚਰਾਰ ਜਸਵੀਰ ਕੌਰ, ਮਾਸਟਰ ਅਵਨੀਸ਼ ਕੁਮਾਰ, ਰਿਸ਼ੀ ਸ਼ਰਮਾ ,ਯਸ਼ਪਾਲ ਗੁਪਤਾ, ਬਲਵਿੰਦਰ ਸਿੰਘ, ਗੁਰਵੀਰ ਕੌਰ, ਤਰਨਜੋਤ ਕੌਰ ਅਤੇ ਸਮੂਹ ਸਟਾਫ ਨੇ ਕਿਹਾ ਕਿ ਮੈਡਮ ਪਰਮਜੀਤ ਕੌਰ ਦੀ ਅਗਵਾਈ ਹੇਠ ਪਿਛਲੇ ਸਮੇਂ ਵੀ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਹੋ ਚੁੱਕੀਆਂ ਹਨ ਉਮੀਦ ਹੈ ਇਸ ਵਾਰ ਵੀ ਸਾਡੀ ਪੰਜਾਬ ਦੀ ਟੀਮ ਨੈਸ਼ਨਲ ਜਿੱਤ ਕੇ ਸਕੂਲ ਜਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕਰੇਗੀ ਇਸ ਮੌਕੇ ਸਮੂਹ ਸਟਾਫ ਹਾਜ਼ਰ ਰਿਹਾl

Leave a Reply

Your email address will not be published.


*