September 4, 2026

Justice News

ਅਵਾਮ ਦੀ ਆਵਾਜ਼

ਬਜਟ 2026–27: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਰੇਲਵੇ ਵਿਕਾਸ ਨੂੰ ਨਵੀਂ ਰਫ਼ਤਾਰ=ਪੰਜਾਬ ਲਈ ਰੇਲਵੇ ਬਜਟ ਵਿੱਚ ₹5,673 ਕਰੋੜ ਦਾ ਪ੍ਰਬੰਧ



ਹਰਿਆਣਾ ਲਈ ਰੇਲਵੇ ਬਜਟ ਵਿੱਚ ₹3,566 ਕਰੋੜ; ₹12,000 ਕਰੋੜ ਦੇ ਪ੍ਰੋਜੈਕਟ ਜਾਰੀ

ਹਿਮਾਚਲ ਪ੍ਰਦੇਸ਼ ਲਈ ਰੇਲਵੇ ਬਜਟ ਵਿੱਚ ₹2,911 ਕਰੋੜ; ₹17,700 ਕਰੋੜ ਦੇ ਪ੍ਰੋਜੈਕਟ ਜਾਰੀ

ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ  ਵਰਚੁਅਲ ਮੀਟਿੰਗ ਵਿੱਚ ਰਾਜਾਂ ਵਾਰ ਵੰਡ ਅਤੇ ਪ੍ਰੋਜੈਕਟਾਂ ਦੀ ਜਾਣਕਾਰੀ ਸਾਂਝੀ ਕੀਤੀ

ਅੰਬਾਲਾ/ਚੰਡੀਗੜ੍ਹ/ਨਵੀਂ ਦਿੱਲੀ
,(  ਜਸਟਿਸ ਨਿਊਜ਼ )
ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਰੇਲਵੇ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਦੀ ਹਾਜ਼ਰੀ ਵਿੱਚ ਅੱਜ ਇੱਕ ਨਵੀਂ ਦਿੱਲੀ ਤੋਂ ਵਰਚੁਅਲ ਮੀਟਿੰਗ ਦੇ ਜ਼ਰੀਏ ਰੇਲਵੇ ਬਜਟ 2026–27 ਦੇ ਅਧੀਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਲਈ ਕੀਤੇ ਗਏ ਰਾਜ ਅਨੁਸਾਰ ਵੰਡ ਅਤੇ ਮੁੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਵਿੱਚ ਇਨ੍ਹਾਂ ਰਾਜਾਂ ਵਿੱਚ ਰੇਲਵੇ ਇੰਫਰਾਸਟ੍ਰਕਚਰ ਲਈ ਕੀਤੇ ਜਾ ਰਹੇ ਰਿਕਾਰਡ ਨਿਵੇਸ਼ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਰੇਲ ਮੰਤਰੀ ਨੇ ਦੱਸਿਆ ਕਿ ਕੇਂਦਰੀ ਬਜਟ 2026–27 ਵਿੱਚ ਭਾਰਤੀ ਰੇਲ ਲਈ ਰਿਕਾਰਡ 2.93 ਲੱਖ ਕਰੋੜ ਰੁਪਏ ਦਾ ਪੂੰਜੀਗਤ ਖਰਚ (ਕੈਪੇਕਸ) ਪ੍ਰਸਤਾਵਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਵੰਡ ਦਾ ਮੁੱਖ ਧਿਆਨ ਉੱਚ-ਗਤੀ ਕਨੈਕਟਿਵਿਟੀ, ਮਾਲ ਢੁਆਈ ਸਮਰੱਥਾ ਦੇ ਵਿਸਥਾਰ ਅਤੇ ਯਾਤਰੀਆਂ ਦੀ ਸੁਰੱਖਿਆ ‘ਤੇ ਹੈ।

ਸ਼੍ਰੀ ਵੈਸ਼ਣਵ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਪੰਜਾਬ ਲਈ ਰੇਲਵੇ ਬਜਟ ਵਿੱਚ ਰਿਕਾਰਡ 5,673 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ, ਜੋ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਔਸਤ ਵੰਡ ਦੇ ਮੁਕਾਬਲੇ ਲਗਭਗ 25 ਗੁਣਾ ਵੱਧ ਹੈ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਰੇਲਵੇ ਨਾਲ ਸਬੰਧਤ 26,382 ਕਰੋੜ ਰੁਪਏ ਦੇ ਕੰਮ ਚੱਲ ਰਹੇ ਹਨ।

ਅੰਮ੍ਰਿਤ ਸਟੇਸ਼ਨ ਯੋਜਨਾ ਦੇ ਅਧੀਨ 30 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਣ/ਪੁਨਰਵਿਕਾਸ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਪੰਜਾਬ ਨੇ 100 ਫ਼ੀਸਦੀ ਰੇਲਵੇ ਬਿਜਲੀਕਰਣ ਹਾਸਲ ਕਰ ਲਿਆ ਹੈ, ਜਿਸ ਨਾਲ ਸੰਚਾਲਨ ਕੁਸ਼ਲਤਾ, ਕਨੈਕਟਿਵਿਟੀ ਅਤੇ ਵਾਤਾਵਰਣ ਸਥਿਰਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।

ਰੇਲਵੇ ਮੰਤਰੀ ਨੇ ਦੱਸਿਆ ਕਿ ਹਰਿਆਣਾ ਲਈ ਰੇਲਵੇ ਬਜਟ ਵਿੱਚ ਰਿਕਾਰਡ 3,566 ਕਰੋੜ ਰੁਪਏ ਰੱਖੇ ਗਏ ਹਨ। ਰਾਜ ਵਿੱਚ ₹12,000 ਕਰੋੜ ਦੀਆਂ ਰੇਲਵੇ ਪ੍ਰੋਜੈਕਟ ਵੱਖ-ਵੱਖ ਗੇੜਾਂ ਵਿੱਚ ਚੱਲ ਰਹੇ ਹਨ।

ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਰੇਲਵੇ ਦਾ 100 ਫ਼ੀਸਦੀ ਬਿਜਲੀਕਰਣ ਪੂਰਾ ਹੋ ਚੁੱਕਾ ਹੈ ਅਤੇ 34 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ। ਵੰਦੇ ਭਾਰਤ ਅਤੇ ਅੰਮ੍ਰਿਤ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਨਾਲ ਰਾਜ ਵਿੱਚ ਯਾਤਰੀਆਂ ਦੀ ਸਹੂਲਤ ਅਤੇ ਕਨੈਕਟਿਵਿਟੀ ਵਿੱਚ ਵੱਡਾ ਸੁਧਾਰ ਹੋਇਆ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀ ਵੈਸ਼ਣਵ ਨੇ ਦੱਸਿਆ ਕਿ ਹਰਿਆਣਾ ਵਿੱਚ ਹਾਈਡਰੋਜਨ ਟ੍ਰੇਨ ਦੀ ਟੈਸਟਿੰਗ ਅਤੇ ਸਬੰਧਤ ਕੰਮ ਜਾਰੀ ਹੈ ਅਤੇ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਲਦੀ ਹੀ ਹਾਈਡਰੋਜਨ-ਸੰਚਾਲਿਤ ਟ੍ਰੇਨ ਦਾ ਉਦਘਾਟਨ ਹਰਿਆਣਾ ਵਿੱਚ ਕੀਤਾ ਜਾਵੇਗਾ।

ਚੰਡੀਗੜ੍ਹ ਦੇ ਸਬੰਧ ਵਿੱਚ ਰੇਲ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤੱਕ ਲਗਭਗ ਦੋ ਸਾਲਾਂ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਤਿੰਨ ਸਾਲਾਂ ਵਿੱਚ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਵਿੱਚ ਪੂਰੀ ਤਰ੍ਹਾਂ ਇੱਕ ਨਵਾਂ ਅਤੇ ਆਧੁਨਿਕ ਰੇਲਵੇ ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ।

ਸ਼੍ਰੀ ਵੈਸ਼ਣਵ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਲਈ 2,911 ਕਰੋੜ ਰੁਪਏ ਦਾ ਰੇਲਵੇ ਬਜਟ ਰੱਖਿਆ ਗਿਆ ਹੈ ਅਤੇ ਰਾਜ ਵਿੱਚ 17,700 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟ ਵੱਖ-ਵੱਖ ਗੇੜਾਂ ਵਿੱਚ ਪ੍ਰਗਤੀ ਹੇਠ ਹਨ। ਉਨ੍ਹਾਂ ਕਿਹਾ ਕਿ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਹਾਲਾਂਕਿ ਰਾਜ ਸਰਕਾਰ ਵੱਲੋਂ ਨਿਰਧਾਰਤ ਸਮਾਂ-ਹੱਦ ਦੇ ਅੰਦਰ ਕੁਝ ਵਚਨਬੱਧਤਾਵਾਂ ਨੂੰ ਪੂਰਾ ਨਾ ਕਰਨ ਕਾਰਨ ਕੁਝ ਪ੍ਰੋਜੈਕਟਾਂ ਵਿੱਚ ਦੇਰੀ ਹੋਈ ਹੈ। ਰੇਲ ਮੰਤਰੀ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਰੇਲਵੇ ਪ੍ਰੋਜੈਕਟਾਂ ਦੇ ਸੁਚਾਰੂ ਅਮਲ ਲਈ ਸਹਿਯੋਗ ਦੀ ਅਪੀਲ ਕੀਤੀ।

ਰੇਲ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੰਮੂ-ਕਸ਼ਮੀਰ ਲਈ 1,086 ਕਰੋੜ ਰੁਪਏ ਦਾ ਰੇਲਵੇ ਬਜਟ ਰੱਖਿਆ ਗਿਆ ਹੈ, ਜਿਸ ਨਾਲ ਖੇਤਰ ਵਿੱਚ ਕਨੈਕਟਿਵਿਟੀ ਅਤੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।

ਮੀਟਿੰਗ ਦੇ ਅੰਤ ਵਿੱਚ ਸ਼੍ਰੀ ਵੈਸ਼ਣਵ ਨੇ ਦੁਹਰਾਇਆ ਕਿ ਕੇਂਦਰ ਸਰਕਾਰ ਦਾ ਟੀਚਾ ਭਾਰਤੀ ਰੇਲਵੇ ਨੂੰ ਤੇਜ਼, ਸੁਰੱਖਿਅਤ, ਆਧੁਨਿਕ ਅਤੇ ਵਾਤਾਵਰਣ-ਅਨੁਕੂਲ ਆਵਾਜਾਈ ਪ੍ਰਣਾਲੀ ਵਜੋਂ ਵਿਕਸਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਬਜਟ ਵੰਡ ਅਤੇ ਨਵੇਂ ਪ੍ਰੋਜੈਕਟਾਂ ਰਾਹੀਂ ਰੇਲਵੇ ਰਾਸ਼ਟਰੀ ਵਿਕਾਸ ਅਤੇ ‘ਵਿਕਸਿਤ ਭਾਰਤ’ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਫ਼ੈਸਲਾਕੁੰਨ ਭੂਮਿਕਾ ਨਿਭਾਏਗੀ।

ਅੰਬਾਲਾ ਸਥਿਤ ਉੱਤਰ ਰੇਲਵੇ  ਮੰਡਲ ਪ੍ਰਬੰਧਕ ਦੇ ਦਫ਼ਤਰ ਵਿੱਚ ਆਯੋਜਿਤ ਵਰਚੁਅਲ ਕਾਨਫਰੰਸ ਵਿੱਚ ਜੁੜੇ ਪੱਤਰਕਾਰਾਂ ਦੇ ਨਾਲ  ਅੰਬਾਲਾ ਮੰਡਲ ਰੇਲ ਪ੍ਰਬੰਧਕ ਸ਼੍ਰੀ ਵਿਨੋਦ ਭਾਟੀਆ ਅਤੇ ਸੀਨੀਅਰ ਡੀਸੀਐੱਮ ਸ਼੍ਰੀ ਨਵੀਨ ਕੁਮਾਰ ਝਾਅ ਵੀ ਹਾਜ਼ਰ ਰਹੇ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.