ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਨੌਜੁਆਨਾਂ ਨਾਲ ਕੀਤਾ ਸੰਵਾਦ, ਨੀਤੀ ਅਤੇ ਮੌਕਿਆਂ ‘ਤੇ ਹੋਈ ਸਾਰਥਕ ਚਰਚਾ
ਮੁੱਖ ਮੰਤਰੀ ਨੇ ਰੱਖਿਆ ਸੁਸਾਸ਼ਨ ਤੇ ਮੈਰਿਟ ਅਧਾਰਿਤ ਮਾਡਲ, ਪਾਰਦਰਸ਼ੀ ਰੁਜ਼ਗਾਰ ਅਤੇ ਸਕਿਲ ਵਿਕਾਸ ‘ਤੇ ਦਿੱਤਾ ਜੋਰ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਨੂੰ ਉਨ੍ਹਾਂ ਦੇ ਆਵਾਸ ਸੰਤ ਕਬੀਰ ਕੁਟੀਰ ‘ਤੇ ਆਏ ਪੰਜਾਬ ਦੇ ਨੌਜੁਆਨਾਂ ਨਾਲ ਸੰਵਾਦ ਕਰਦੇ ਹੋਏ ਸ਼ਾਸਨ, ਨੀਤੀ ਅਤੇ ਰੁਜ਼ਗਾਰ ਨਾਲ ਜੁੜੇ ਮੌਕਿਆਂ ‘ਤੇ ਸਾਰਥਕ ਚਰਚਾ ਕੀਤੀ। ਉਨ੍ਹਾਂ ਨੇ ਸੁਸਾਸ਼ਨ ਅਤੇ ਮੈਰਿਟ ਅਧਾਰਿਤ ਮਾਡਲ ਨੂੰ ਵਿਕਾਸ ਦਾ ਆਧਾਰ ਦੱਸਦੇ ਹੋਏ ਪਾਰਦਰਸ਼ੀ ਰੁਜ਼ਗਾਰ ਨੀਤੀ ‘ਤੇ ਜ਼ੋਰ ਦਿੱਤਾ, ਤਾਂ ਜੋ ਯੋਗ ਨੌਜੁਆਨਾਂ ਨੂੰ ਨਿਰਪੱਖ ਮੋਕਾ ਮਿਲ ਸਕੇ। ਮੁੱਖ ਮੰਤਰੀ ਨੇ ਸਕਿਲ ਵਿਕਾਸ ਨੂੰ ਭਵਿੱਖ ਦੀ ਜਰੂਰਤ ਦੱਸਦੇ ਹੋਏ ਕਿਹਾ ਕਿ ਸਿਖਲਾਈ, ਨਵਾਚਾਰ ਅਤੇ ਉਦਮਤਾ ਨੂੰ ਪ੍ਰੋਤਸਾਹਨ ਦੇ ਕੇ ਨੌਜੁਆਨ ਸ਼ਕਤੀ ਨੂੰ ਆਤਮਨਿਰਭਰ ਬਣਾਇਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਦਾ ਭਰੋਸਾ ਜਿੱਤਣਾ ਆਸਾਨ ਨਹੀਂ ਹੁੰਦਾ ਅਤੇ ਉਸ ਨੂੰ ਬਨਾਉਣ ਰੱਖਣਾ ਉਸ ਤੋਂ ਵੀ ਵੱਧ ਚਨੌਤੀਪੂਰਣ ਕੰਮ ਹੈ। ਕੇਂਦਰ ਅਤੇ ਹਰਿਆਣਾ ਵਿੱਚ ਡਬਲ ਇੰਜਨ ਸਰਕਾਰ ਦਾ ਤੀਜਾ ਕਾਰਜਕਾਲ ਇਸ ਗੱਲ ਦਾ ਨਤੀਜਾ ਹੈ ਕਿ ਵਿਸ਼ੇਸ਼ ਰੂਪ ਨਾਲ ਨੌਜੁਆਨਾ ਨੇ ਸਰਕਾਰ ਦੀ ਨੀਤੀਆਂ ‘ਤੇ ਭਰੋਸਾ ਜਤਾਇਆ ਹੈ। ਸਰਕਾਰ ਨੇ ਆਪਣੇ ਕਾਰਜਕਾਲ ਦੇ ਸ਼ੁਰੂ ਤੋਂ ਹੀ ਇਹ ਯਕੀਨੀ ਕੀਤਾ ਹੈ ਕਿ ਨੌਜੁਆਨਾ ਦੀ ਪ੍ਰਤਿਭਾ ਨੂੰ ਸਨਮਾਨ ਮਿਲੇ ਅਤੇ ਉਨ੍ਹਾਂ ਨੂੰ ਸਮਾਨ ਮੌਕਾ ਪ੍ਰਾਪਤ ਹੋਵੇ। ਉਨ੍ਹਾ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਸਿਰਫ ਗੁਆਂਢੀ ਸੂਬਾ ਨਹੀਂ ਹਨ, ਸਗੋ ਇੱਕ ਹੀ ਸਭਿਆਚਾਰ, ਪਰੰਪਰਾ ਅਤੇ ਵਿਰਾਸਤ ਦੀ ਦੋ ਮਜਬੂਤ ਧਾਰਾਂਵਾਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਬਿਨ੍ਹਾ ਖਰਚੀ-ਬਿਨ੍ਹਾ ਪਰਚੀ ਦੀ ਨੀਤੀ ਨੂੰ ਸਖਤੀ ਨਾਲ ਲਾਗੂ ਕਰਦੇ ਹੋਏ ਯੋਗਤਾ ਆਧਾਰ ‘ਤੇ ਨੌਜੁਆਨਾ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਬੀਤੇ ਸਾਲਾਂ ਵਿੱਚ ਵੱਡੇ ਪੈਮਾਨੇ ‘ਤੇ ਕੀਤੀ ਗਈ ਭਰਤੀਆਂ ਨਾਲ ਨੌਜੁਆਨਾਂ ਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਭਰੋਸੇ ਦੀ ਰਾਜਨੀਤੀ ਨੂੰ ਮਜਬੂਤੀ ਮਿਲੀ ਹੈ।
ਮੁੱਖ ਮੰਤਰੀ ਨੇ ਪੰਜਾਬ ਦੇ ਨੌਜੁਆਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਕਦੀ ਵੀ ਉਨ੍ਹਾਂ ਨਾਲ ਮਿਲ ਸਕਦੇ ਹਨ ਅਤੇ ਹਰਿਆਣਾ ਸਰਕਾਰ ਨੌਜੁਆਨਾ ਦੇ ਹਿੱਤਾਂ ਲਈ ਹਰ ਸੰਭਵ ਕਦਮ ਚੁੱਕਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ।
ਵਿਕਸਿਤ ਭਾਰਤ 2047 ਵਿੱਚ ਨੋਜੁਆਨ ਸੱਭ ਤੋਂ ਵੱਡੀ ਤਾਕਤ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੰਕਲਪ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦਾ ਹੈ ਅਤੇ ਇਸ ਟੀਚੇ ਨੂੰ ਸਾਕਾਰ ਕਰਨ ਵਿੱਚ ਦੇਸ਼ ਦਾ ਨੌਜੁਆਨ ਸੱਭ ਤੋਂ ਵੱਡੀ ਸ਼ਕਤੀ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਵਿਸ਼ਵ ਦੀ ਸਿਖਰ ਆਰਥਕ ਸ਼ਕਤੀਆਂ ਵਿੱਚ ਸ਼ਾਮਿਲ ਹੋਇਆ ਹੈ ਅਤੇ ਹੁਣ ਤੀਜੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਬਨਣ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਜਾਦੀ ਦੇ ਬਾਅਦ ਪਹਿਲੀ ਵਾਰ ਦੇਸ਼ ਨੂੰ ਅਜਿਹੀ ਅਗਵਾਈ ਮਿਲੀ ਹੈ ਜੋ ਆਜਾਦੀ ਦੇ ਮਹਾਨਾਇਕਾਂ ਦੇ ਵਿਚਾਰਾਂ ਨੂੰ ਅੱਗੇ ਵਧਾ ਰਹੀ ਹੈ।
ਨਸ਼ੇ ਦੇ ਖਿਲਾਫ ਸਖਤ ਕਾਰਵਾਈ
ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਹਰਿਆਣਾ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਨਸ਼ਾ ਮੁਕਤੀ ਕੇਂਦਰਾਂ ਦੀ ਸਥਾਪਨਾ ਤੋਂ ਲੈ ਕੇ ਨਸ਼ੇ ਦੀ ਲੱਤ ਨਾਲ ਗ੍ਰਸਤ ਨੌਜੁਆਨਾਂ ਦੇ ਇਲਾਜ ਤੱਕ, ਸਰਕਾਰ ਹਰ ਪੱਧਰ ‘ਤੇ ਯਤਨ ਕਰ ਰਹੀ ਹੈ। ਨਸ਼ੇ ਵਿਰੁੱਧ ਜਾਗਰੁਕਤਾ ਫੈਲਾਉਣ ਲਈ ਸਾਈਕਲੋਥਾਨ ਅਤੇ ਮੈਰਾਥਨ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ 20 ਤੋਂ 25,000 ਨੌਜੁਆਨ ਹਿੱਸਾ ਲੈ ਰਹੇ ਹਨ।
ਉਨ੍ਹਾਂ ਨੇ ਦਸਿਆ ਕਿ ਜਿਨ੍ਹਾਂ ਥਾਨਾ ਖੇਤਰਾਂ ਵਿੱਚ ਨਸ਼ੇ ਦੀ ਗਤੀਵਿਧੀਆਂ ਵੱਧ ਪਾਈਆਂ ਜਾਂਦੀਆਂ ਹਨ, ਉੱਥੇ ਸਬੰਧਿਤ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ। ਨਸ਼ੇ ਦੇ ਗੈਰ-ਕਾਨੁੰਨੀ ਕਾਰੋਬਾਰ ਵਿੱਚ ਸ਼ਾਮਿਲ ਵਿਅਕਤੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਸੰਪਤੀਆਂ ਵੀ ਅਟੇਓ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ਸਹਿਯੋਗ ਵਿਭਾਗ ਦੀ ਸਥਾਪਨਾ ਕਰ ਨੌਜੁਆਨਾਂ ਨੂੰ ਸੁਰੱਖਿਅਤ, ਪਾਰਦਰਸ਼ੀ ਅਤੇ ਸਨਮਾਨਜਨਕ ਢੰਗ ਨਾਲ ਵਿਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਏ ਜਾ ਰਹੇ ਹਨ। ਨਾਲ ਹੀ ਵੈਧ ਮਾਧਿਅਮਾ ਨਾਲ ਨੌਜੁਆਨਾ ਨੂੰ ਵਿਦੇਸ਼ ਭੇਜਣ ਦੀ ਵਿਵਸਥਾ ਵੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵਿਦੇਸ਼ ਜਾਣ ਦੇ ਨਾਮ ‘ਤੇ ਨੌਜੁਆਨਾਂ ਦੇ ਨਾਲ ਹੋਣ ਵਾਲੀ ਧੋਖਾਧੜੀ ਅਤੇ ਡੰਕੀ ਰੂਟ ਵਰਗੀ ਗਲਤ ਪ੍ਰਵ੍ਰਿਤੀਆਂ ‘ਤੇ ਚਿੰਤਾ ਜਾਹਰ ਕੀਤੀ। ਉਨ੍ਹਾਂ ਨੇ ਦਸਿਆ ਕਿ ਡੰਕੀ ਰੂਟ ਰਾਹੀਂ ਨੌਜੁਆਨਾਂ ਨੂੰ ਭੇਜਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਬਜੁਰਗਾਂ ਨੂੰ 3200 ਰੁਪਏ ਮਹੀਨਾ ਪੈਨਸ਼ਨ ਪ੍ਰਦਾਨ ਕਰ ਰਹੀ ਹੈ, ਜਦੋਂ ਕਿ ਪੰਜਾਬ ਵਿੱਚ ਇਹ ਰਕਮ 1500 ਰੁਪਏ ਹਨ। ਉਨ੍ਹਾਂ ਨੇ ਦਸਿਆ ਕਿ ਪੰਜਾਬ ਵਿੱਚ ਜਿੱਥੇ 60 ਹਜਾਰ ਰੁਪਏ ਸਾਲਾਨਾ ਆਮਦਨ ਤੱਕ ਪੈਨਸ਼ਨ ਦਾ ਪ੍ਰਾਵਧਾਨ ਹੈ, ਉੱਥੇ ਹਰਿਆਣਾ ਵਿੱਚ ਇਹ ਸੀਮਾ ਤਿੰਨ ਲੱਖ ਰੁਪਏ ਤੱਕ ਰੱਖੀ ਗਈ ਹੈ।
ਸਿਤਹ ਯੋਜਨਾਵਾਂ ਨਾਲ ਲੱਖਾਂ ਨੂੰ ਰਾਹਤ
ਸਿਹਤ ਯੋਜਨਾਵਾਂ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਅਤੇ ਚਿਰਾਯੂ ਯੋਜਨਾ ਤਹਿਤ ਲੱਖਾਂ ਲੋਕਾਂ ਨੂੰ ਲਾਭ ਮਿਲਿਆ ਹੇ। ਹੁਣ ਤੱਕ ਲਗਭਗ ਇੱਕ ਕਰੌੜ ਪੰਜਾਹ ਲੱਖ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ 4500 ਕਰੋੜ ਰੁਪਏ ਤੱਕ ਦੇ ਕਲੇਮ ਸਰਕਾਰ ਵੱਲੋਂ ਦਿੱਤੇ ਗਏ ਹਨ।
ਖੇਡਾਂ ਵਿੱਚ ਹਰਿਆਣਾ ਦੀ ਮਜਬੂਤ ਪਹਿਚਾਣ
ਖੇਡਾਂ ਦੇ ਖੇਤਰ ਵਿੱਚ ਹਰਿਆਣਾ ਦੀ ਉਪਲਬਧੀਆਂ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਖੇਡ ਨਰਸਰੀਆਂ, ਖੇਡ ਅਕਾਦਮੀਆਂ ਅਤੇ ਵਿਯਾਮਸ਼ਾਲਾਵਾਂ ਦੀ ਸਥਾਪਨਾ ਕੀਤੀ ਗਈ ਹੈ। ਖਿਡਾਰੀਆਂ ਨੂੰ ਸਿਖਲਾਈ, ਖੇਡ ਕਿੱਟ ਅਤੇ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਤੋਂ ਸੂਬੇ ਤੋਂ ਵੱਧ ਤੋਂ ਵੱਧ ਖਿਡਾਰੀ ਕੋਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੀ ਪਹਿਚਾਣ ਬਣਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਲਾਲ ਲਾਜਪੱਤ ਰਾਏ ਮਹਾਨ ਕ੍ਰਾਂਤੀਕਰਾਰੀਆਂ ਨੇ ਆਪਣਾ ਸੰਪੂਰਣ ਜੀਵਨ ਰਾਸ਼ਟਰ ਲਈ ਸਮਰਪਿਤ ਕਰ ਦਿੱਤਾ, ਤਾਂ ਜੋ ਆਉਣ ਵਾਲੀ ਪੀੜੀਆਂ ਸੁੱਖ ਅਤੇ ਚੇਨ ਨਾਲ ਜੀਵਨ ਜੀ ਸਕਣ। ਉਨ੍ਹਾਂ ਨੇ ਨੌਜੁਆਨਾ ਨੂੰ ਅਪੀਲ ਕੀਤੀ ਕਿ ਇੰਨ੍ਹਾ ਮਹਾਨ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਆਤਮਸਾਤ ਕਰਨ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਓਐਸਡਫੀ ਸ੍ਰੀ ਤਰੁਣ ਭੰਡਾਰੀ ਅਤੇ ਸ੍ਰੀ ਬੀਬੀ ਭਾਰਤੀ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਵੀ ਮੌਜੂਦ ਰਹੇ।
ਜਨਸਹਿਤ ਅਤੇ ਇੰਜੀਨੀਅਰਿੰਗ ਵਿਭਾਗ ਦੇ ਏਕਸਇਨ ਨੂੰ ਕੀਤਾ ਸਸਪੈਂਡ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਜਨਸਿਹਤ ਇੰਜੀਨੀਅਰਿੰਗ ਵਿਭਾਗ ਵਿੱਚ ਏਕਸਇਨ ਦੇ ਅਹੁਦੇ ‘ਤੇ ਕੰਮ ਕਰ ਰਹੇ ਸ੍ਰੀ ਸੂਰਿਆਕਾਂਤ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦੱਿਤਾ ਹੈ। ਏਕਸਇਨ ਦੇ ਕੋਲ ਪੀਐਚਡੀ ਨੰਬਰ 1, ਭਿਵਾਨੀ ਦਾ ਵੱਧ ਕਾਰਜਭਾਰ ਵੀ ਸੀ।
ਇਹ ਕਾਰਵਾਈ ਹਰਿਆਣਾ ਸਿਵਲ ਸੇਵਾ (ਸਜਾ ਅਤੇ ਅਪੀਲ) ਨਿਯਮ, 2016 ਦੇ ਨਿਯਮ-5 ਤਹਿਤ ਕੀਤੀ ਗਈ ਹੈ। ਅਧਿਕਾਰੀ ਵਿਰੁੱਧ ਕੁੱਲ 6 ਚਾਰਜਸ਼ੀਟ ਜਾਰੀ ਹੋਈਆਂ ਸਨ, ਜਿਨ੍ਹਾਂ ਵਿੱਚੋਂ ਚਾਰਜਸ਼ੀਟ ਤਹਿਤ ਲੱਗੇ ਦੋਸ਼ ਸਹੀ ਪਾਏ ਗਏ ਹਨ। ਅਜਿਹੇ ਵਿੱਚ ਹਰਿਆਣਾ ਸਿਵਲ ਸੇਵਾ (ਸਜਾ ਅਤੇ ਅਪੀਲ) ਨਿਯਮ-7 ਤਹਿਤ ਕਾਰਵਾਈ ਕੀਤੀ ਗਈ ਹੈ।
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀ ਸ੍ਰੀ ਸੂਰਿਆਕਾਂਤ ਨੇ ਡਿਊਟੀ ਦੌਰਾਨ ਅਨੁਸਾਸ਼ਨਹੀਨਤਾ ਵਰਤੀ ਹੈ। ਇਸ ਤੋਂ ਇਲਾਵਾ ਪ੍ਰਸਾਸ਼ਨਿਕ ਅਨਿਯਮਤਤਾਵਾਂ, ਜਨਤਾ ਦੀ ਸ਼ਿਕਾਇਤਾਂ ਦੀ ਅਣਦੇਖੀ ਕਰਨਾ, ਸੀਐਮ ਵਿੰਡੋਂ ਅਤੇ ਜਨਸੰਵਾਦ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਹੱਲ ਵਿੱਚ ਲਾਪ੍ਰਵਾਹੀ ਅਤੇ ਵੱਖ-ਵੱਖ ਪਰਿਯੋਜਨਾਵਾਂ ਦੇ ਸਮੂਚੇ ਸੁਪਰਵਿਜਨ ਵਿੱਚ ਕਮੀ ਸ਼ਾਮਿਲ ਹੈ।
ਇਸ ਤੋਂ ਇਲਾਵਾ ਇਹ ਵੀ ਪਾਇਆ ਗਿਆ ਕਿ 26 ਜਨਵਰੀ, 2026 ਨੂੰ, ਜਦੋਂ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਭਿਵਾਨੀ ਦੌਰੇ ‘ਤੇ ਸਨ ਅਤੇ ਆਮ ਜਨਤਾ ਦੀ ਸ਼ਿਕਾਇਤਾਂ ਸੁਣੀਆਂ ਜਾਣੀਆਂ ਸਨ, ਉਸ ਦੌਰਾਨ ਸਬੰਧਿਤ ਅਧਿਕਾਰੀ ਡਿਊਟੀ ਤੋਂ ਗੈਰਹਾਜਰ ਪਾਇਆ ਗਿਆ। ਭਿਵਾਨੀ ਵਿੱਚ ਪਬਲਿਕ ਹੈਲਥ ਨਾਲ ਸਬੰਧਿਤ ਜਨ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਾ ਲੈੈਣ ਦੀ ਸ਼ਕਾਇਤਾਂ ਵੀ ਸਾਹਮਣੇ ਆਈਆਂ ਹਨ।
ਨਿਜੀ ਬੱਸ ਡਰਾਈਵਰਾਂ ਦੀ ਹੋਵੇਗੀ ਜਰੂਰੀ ਡਰਾਈਵਿੰਗ ਟੇਸਟ, ਹਰਿਆਣਾ ਟ੍ਰਾਂਸਪੋਰਟ ਵਿੱਚ ਸੁਰੱਖਿਆ ਨੂੰ ਸਰਵੋਚ ਪ੍ਰਾਥਮਿਕਤਾ – ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ
ਹਰਿਆਣਾ ਵਿੱਚ ਜਲਦੀ ਦੌੜੇਗੀ 400 ਤੋਂ ਵੱਧ ਇਲੈਕਟ੍ਰਿਕ ਬੱਸਾਂ, ਰੋਡਵੇਜ਼ ਬੇੜੇ ਦਾ ਵਿਸਤਾਰ – ਅਨਿਲ ਵਿਜ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿੱਚ ਪਬਲਿਕ ਟ੍ਰਾਂਸਪੋਰਟ ਵਿਵਸਥਾ ਨੂੰ ਹੋਰ ਵੱਧ ਸੁਰੱਖਿਅਤ, ਆਧੁਨਿਕ ਅਤੇ ਯਾਤਰੀਆਂ ਦੇ ਅਨੁਕੂਲ ਬਨਾਉਣ ਲਈ ਸਰਕਾਰ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਵੱਖ-ਵੱਖ ਯੋਜਨਾਵਾਂ ਦੇ ਤਹਿਤ ਸੰਚਾਲਿਤ ਕੀਤੀ ਜਾਣ ਵਾਲੀਆਂ ਸਾਰੀ ਨਿਜੀ ਬੱਸਾਂ ਦੇ ਡਰਾਈਵਰਾਂ ਦੀ ਜਰੂਰੀ ਰੁਪ ਨਾਲ ਡਰਾਈਵਿੰਗ ਟੇਸਟ ਰਾਹੀਂ ਜਾਂਚ ਕੀਤੀ ਜਾਵੇਗੀ, ਤਾਂ ਜੋ ਯਾਤਰੀਆਂ ਦੀ ਸੁਰੱਖਿਆ ਨਾਲ ਕਿਸੇ ਤਰ੍ਹਾ ਦਾ ਸਮਝੌਤਾ ਨਾ ਹੋਵੇ।
ਸ੍ਰੀ ਵਿਜ ਨੇ ਇਹ ਵੀ ਦਸਿਆ ਕਿ ਹਰਿਆਣਾ ਦੀ ਜਨਤਾ ਦੀ ਸਹੂਲਤ ਲਈ ਜਲਦੀ ਹੀ 400 ਤੋਂ ਵੱਧ ਇਲੈਕਟ੍ਰਿਕ ਵਾਹਨ ਸੂਬੇ ਵਿੱਚ ਸ਼ਾਮਿਲ ਕੀਤੇ ਜਾਣਗੇ। ਇਸ ਦਿਸ਼ਾ ਵਿੱਚ ਜਰੂਰੀ ਪ੍ਰਕ੍ਰਿਆਵਾਂ ਪ੍ਰਗਤੀ ‘ਤੇ ਹਨ। ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦੇਣਾ ਨਾ ਸਿਰਫ ਵਾਤਾਵਰਣ ਸਰੰਖਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ, ਸਗੋ ਇਸ ਤੋਂ ਫਿਯੂਲ ‘ਤੇ ਨਿਰਭਰਤਾ ਘੱਟ ਹੋਵੇਗੀ ਅਤੇ ਪ੍ਰਦੂਸ਼ਣ ਵਿੱਚ ਵੀ ਵਰਨਣਯੋਗ ਕਮੀ ਆਵੇਗੀ।
ਊਰਜਾ ਮੰਤਰੀ ਅੱਜ ਸਿਰਸਾ ਵਿੱਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਹਿਤ ਹੱਲ ਕਮੇਟੀ ਦੀ ਮੀਅਿੰਗ ਦੀ ਅਗਵਾਈ ਕਰਨ ਦੇ ਬਾਅਦ ਮੀਡੀਆ ਪਰਸਨਸ ਨਾਲ ਗਲਬਾਤ ਕਰ ਰਹੇ ਸਨ।
ਟ੍ਰਾਂਸਪੋਰਟ ਖੇਤਰ ਵਿੱਚ ਕੀਤੇ ੧ਾ ਰਹੇ ਸੁਧਾਰਾਂ ‘ਤੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਰੋਡਵੇਜ਼ ਦੇ ਬੱਸ ਬੇੜੇ ਨੂੰ ਪੜਾਅਵਾਰ ਢੰਗ ਨਾਲ ਹੋਰ ਮਜਬੂਤ ਕੀਤਾ ਜਾਵੇਗਾ, ਜਿਸ ਨਾਲ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਬਿਹਤਰ ਕਨੈਕਟੀਵਿਟੀ ਯਕੀਨੀ ਹੋ ਸਕੇ। ਇਸ ਦੇ ਨਾਲ ਹੀ, ਸਾਰੇ ਰੋਡਵੇਜ਼ ਬੱਸਾਂ ਵਿੱਚ ਅੱਤਆਧੁਨਿਕ ਟ੍ਰੈਕਿੰਗ ਸਿਸਟਮ ਲਗਾਏ ਜਾ ਰਹੇ ਹਨ, ਤਾਂ ਜੋ ਯਾਤਰੀਆਂ ਨੂੰ ਬੱਸਾਂ ਦੀ ਸਮੇਂ-ਸਾਰਿਣੀ ਅਤੇ ਸਥਿਤੀ ਦੀ ਸਟੀਕ ਜਾਣਕਾਰੀ ਮਿਲ ਸਕੇ।
ਉਨ੍ਹਾਂ ਨੇ ਦਸਿਆਕਿ ਸੂਬੇ ਦੇ ਸਾਰੇ ਬੱਸ ਅੱਡਿਆਂ ‘ਤੇ ਡਿਜੀਟਲ ਸਕ੍ਰੀਨ ਸਥਾਪਿਤ ਕੀਤੀ ਜਾਵੇਗੀ, ਜਿਨ੍ਹਾਂ ‘ਤੇ ਏਅਰਪੋਰਟ ਦੀ ਤਰਜ ‘ਤੇ ਬੱਸਾਂ ਦੇ ਆਗਮਨ ਅਤੇ ਪ੍ਰਸਥਾਨ ਦੀ ਜਾਣਕਾਰੀ ਪ੍ਰਦਰਸ਼ਿਤ ਕੀਤੀ ਜਾਵੇਗੀ। ਇਸ ਨਾਲ ਯਾਤਰੀਆਂ ਨੂੰ ਜਰੂਰੀ ਉਡੀਕ ਤੋਂ ਰਾਹਤ ਮਿਲੇਗੀ ਅਤੇ ਉਨ੍ਹਾਂ ਦੀ ਯਾਤਰਾ ਵੱਧ ਸੁਵਿਵਸਥਿਤ ਹੋਵੇਗੀ। ਇਸ ਤੋਂ ਇਲਾਵਾ, ਇੱਕ ਵਿਸ਼ੇਸ਼ ਮੋਬਾਇਲ ਐਪ ਵੀ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਦੇ ਰਾਹੀਂ ਯਾਤਰੀ ਬੱਸਾਂ ਦੀ ਲਾਇਵ ਲੋਕੇਸ਼ਨ ਦੇਖ ਸਕਣਗੇ ਅਤੇ ਆਪਣੀ ਯਾਤਰਾ ਨੂੰ ਬਿਹਤਰ ਯੋਜਨਾ ਬਣਾ ਸਕਣਗੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇੰਨ੍ਹਾਂ ਸਾਰੇ ਡਿਜੀਟਲ ਸਹੂਲਤਾਂ ਨੂੰ ਪੂਰੀ ਤਰ੍ਹਾ ਲਾਗੂ ਕਰਨ ਵਿੱਚ ਕੁੱਝ ਸਮੇਂ ਜਰੂਰ ਲੱਗੇਗਾ, ਪਰ ਸਰਕਾਰ ਇਸ ਨੂੰ ਸਮੇਂਬੱਧ ਢੰਗ ਨਾਲ ਪੂਰਾ ਕਰਨ ਲਈ ਪ੍ਰਤੀਬੱਧ ਹੈ।
ਸ੍ਰੀ ਵਿਜ ਨੇ ਇਹ ਵੀ ਕਿਹਾ ਕਿ ਬੱਸਾਂ ਦੀ ਆਵਾਜਾਈ ਅਤੇ ਬੱਸ ਅੱਡਿਆਂ ਵਿੱਚ ਉਨ੍ਹਾਂ ਦੇ ਇਨ-ਆਉਟ ਦੀ ਪੂਰੀ ਪ੍ਰਣਾਲੀ ਨੂੰ ਡਿਜੀਟਲ ਰਾਹੀਂ ਮਜਬੂਤ ਕੀਤਾ ਜਾ ਰਿਹਾ ਹੈ। ਇਸ ਨਾਲ ਇਹ ਯਕੀਨੀ ਕੀਤਾ ਜਾ ਸਕੇਗਾ ਕਿ ਨਿਰਧਾਰਿਤ ਮਾਰਗਾਂ ‘ਤੇ ਬੱਸਾਂ ਸਹੀ ਢੰਗ ਨਾਲ ਸੰਚਾਲਿਤ ਹੋ ਰਹੀਆਂ ਹਨ ਜਾਂ ਨਹੀਂ। ਜੇਕਰ ਕੋਈ ਬੱਸ ਨਿਰਧਾਰਿਤ ਮਾਰਗ ਤੋਂ ਭਟਕਦੀ ਹੈ ਜਾਂ ਬੱਸ ਅੱਡੇ ‘ਤੇ ਸਮੇਂ ‘ਤੇ ਨਹੀਂ ਪਹੁੰਚਦੀ, ਤਾਂ ਇਸ ਦੀ ਜਾਣਕਾਰੀ ਤੁਰੰਤ ਆਨਲਾਇਨ ਪ੍ਰਣਾਲੀ ਵਿੱਚ ਉਪਲਬਧ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪੂਰੀ ਵਿਵਸਥਾ ਦੀ ਉਹ ਖੁਦ ਵੀ ਨਿਯਮਤ ਨਿਗਰਾਨੀ ਕਰਣਗੇ, ਤਾਂ ਜੋ ਟ੍ਰਾਂਸਪੋਰਅ ਸੇਵਾਵਾਂ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਬਣੀ ਰਹੇ।
ਊਰਜਾ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹਰਿਆਣਾ ਵਿੱਚ ਟ੍ਰਾਂਸਪੋਰਟ ਵਿਵਸਥਾ ਨੂੰ ਸੁਰੱਖਿਅਤ, ਭਰੋਸੇਮੰਦ ਅਤੇ ਆਧੁਨਿਕ ਬਨਾਉਣਾ ਹੈ, ਤਾਂ ਜੋ ਆਮ ਨਾਗਰਿਕਾਂ ਨੂੰ ਸਹੂਲਤਜਨਕ, ਸਮੇਂਬੱਧ ਅਤੇ ਕਿਫਾਇਤੀ ਯਾਤਰਾ ਦਾ ਲਾਭ ਮਿਲ ਸਕੇ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਇੰਨ੍ਹਾ ਸੁਧਾਰਾਂ ਨਾਲ ਰਾਜ ਦੀ ਟ੍ਰਾਂਸਪੋਰਟ ਵਿਵਸਥਾ ਇੱਕ ਨਵੀਂ ਦਿਸ਼ਾ ਵਿੱਚ ਅੱਗੇ ਵਧੇਗੀ।
ਹਰਿਆਣਾ ਵਿੱਚ ਜਨਗਣਨਾ-2027 ਲਈ ਹਾਊਸ-ਲਿਸਟਿੰਗ 1 ਮਈ ਤੋਂ, 16 ਅਪ੍ਰੈਲ ਤੋਂ ਸਵੈ-ਗਣਨਾ ਦੀ ਸਹੂਲਤ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੈ ਸੂਬੇ ਵਿੱਚ ਜਨਗਣਨਾ-2027 ਤਹਿਤ ਹਾਊਸ-ਲਿਸਟਿੰਗ ਕੰਮ ਦੀ ਸਮੇਂ-ਸਾਰਿਣੀ ਨੋਟੀਫਾਇਡ ਕਰ ਦਿੱਤੀ ਹੈ। ਇਹ ਕੰਮ 1 ਮਈ ਤੋਂ 30 ਮਈ, 2026 ਤੱਕ 30 ਦਿਨਾਂ ਦੇ ਸਮੇਂ ਵਿੱਚ ਸਪੰਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਾਗਰਿਕਾਂ ਨੂੰ 16 ਅਪ੍ਰੈਲ ਤੋਂ 30 ਅਪ੍ਰੈਲ, 2026 ਤੱਕ ਸਵੈ-ਗਣਨਾ (ਸੈਲਫ ਏਨਿਯੂਮਰੇਸ਼ਨ) ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਅਤੇ ਜਨਗਣਨਾ-2027 ਲਈ ਸੂਬਾ ਨੋਡਲ ਅਧਿਕਾਰੀ ਡਾ. ਸੁਮਿਤਾ ਮਿਸ਼ਰਾ ਨੇ ਦਸਿਆ ਕਿ ਇਹ ਨੋਟੀਫਿਕੇਸ਼ਨ ਜਨਗਣਨਾ ਐਕਟ, 1948 ਅਤੇ ਉਸ ਨਾਲ ਸਬੰਧਿਤ ਜਨਗਣਨਾ ਨਿਯਮਾਂ ਤਹਿਤ ਪ੍ਰਦੱਤ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਜਾਰੀ ਕੀਤੀ ਗਈ ਹੈ।
ਨੋਟੀਫਿਕੇਸ਼ਨ ਅਨੁਸਾਰ, ਇਹ ਨਵੀਂ ਨੋਟੀਫਿਕੇਸ਼ਨ ਹਰਿਆਣਾ ਸਰਕਾਰ ਦੀ 22 ਨਵੰਬਰ, 2019 ਦੀ ਪਹਿਲਾਂ ਨੋਟੀਫਿਕੇਸ਼ਨ ਨੁੰ ਪ੍ਰਤੀਸਥਾਪਿਤ ਕਰਦੀ ਹੈ। ਹਾਲਾਂਕਿ, ਇਸ ਪ੍ਰਤੀਸਥਾਪਨ ਤੋਂ ਪਹਿਲਾਂ ਪੁਰਨ ਕੀਤੇ ਗਏ ਅਤੇ ਪੈਂਡਿੰਗ ਕੰਮਾਂ ‘ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ।
ਯੁਵਾ ਗਿਆਨ, ਨਿਮਰਤਾ, ਸਫਲਤਾ ਅਤੇ ਸ਼ਕਤੀ ਦੇ ਨਾਲ ਸੇਵਾ ਭਾਵਨਾ ਨੂੰ ਆਪਣੇ ਜੀਵਨ ਦਾ ਹਿੱਸਾ ਬਨਾਉਣ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਦੇ 61ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਕੀਤੀ ਸ਼ਿਰਕਤ
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਗਿਆਨ, ਨਿਮਰਤਾ, ਸਫਲਤਾ, ਸੰਵੇਦਨਸ਼ੀਲਤਾ ਅਤੇ ਸ਼ਕਤੀ ਦੇ ਨਾਲ ਸੇਵਾ ਭਾਵਨਾ ਨੂੰ ਆਪਣੇ ਜੀਵਨ ਦਾ ਹਿੱਸਾ ਬਨਾਉਣ। ਇਹੀ ਸਾਡੇ ਮਹਾਨ ਗੁਰੂਆਂ ਦਾ ਸੰਦੇਸ਼ ਅਤੇ ਜੀਵਨ ਦਾ ਮਾਰਗਦਰਸ਼ਨ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ੁਕਰਵਾਰ ਨੂੰ ਚੰਡੀਗੜ੍ਹ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ 61ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਸਿੱਖ ਏਜੂਕੇਸ਼ਨ ਸੋਸਾਇਟੀ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਸਿੱਖ ਏਜੂਕੇਸ਼ਨ ਸੋਸਾਇਟੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮਾਰੋਹ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਮਾਣ ਹੋ ਰਿਹਾ ਹੈ। ਇਹ ਸਮਾਰੋਹ ਧਰਮ, ਬਹਾਦਰੀ ਅਤੇ ਕੁਰਬਾਨੀ ਦੇ ਪ੍ਰਤੀਕ ਦੱਸਵੇਂ ਪਾਤਸ਼ਾਹ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਨ, ਤਾਂ ਅੱਖਾਂ ਦੇ ਸਾਹਮਣੇ ਇੱਕ ਵੀਰ ਯੋਧਾ ਦਾ ਸਵਰੂਪ ਉਭਰ ਕੇ ਆਉਂਦਾ ਹੈ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਮਨੁੱਖਤਾ, ਧਰਮ ਅਤੇ ਨਿਆਂ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਸਿਰ ਕਟਾਇਆ ਜਾ ਸਕਦਾ ਹੈ, ਪਰ ਸਿਦਾਂਤ ਨਹੀਂ, ਸ਼ਰੀਰ ਮਿੱਟ ਸਕਦਾ ਹੈ, ਪਰ ਆਤਮ-ਸਨਮਾਨ ਨਹੀਂ।
ਮੁੱਖ ਮੰਤਰੀ ਨੇ ਕਿਹਾ ਕਿ ਕਾਲਜ ਦਾ ਇਹ ਸਥਾਪਨਾ ਦਿਵਸ ਉਸ ਮਹਾਨ ਰਿਵਾਇਤ, ਵਿਚਾਰਧਾਰਾ ਅਤੇ ਚੇਤਨਾ ਦਾ ਉਤਸਵ ਹੈ, ਜਿਸ ਨੇ ਸਦੀਆਂ ਤੋਂ ਭਾਰਤ ਦੀ ਆਤਮਾ ਨੂੰ ਜਾਗ੍ਰਿਤ ਰੱਖਿਆ ਹੈ, ਜੋ ਕਾਲਜ ਦੇ ਸਥਾਪਨਾ ਸਾਲ 1966 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਗੁਰੂ ਜੀ ਨੇ ਤਿਆਗ, ਹਿੰਮਤ ਤੇ ਮਨੁੱਖਤਾ ਦਾ ਸੰਦੇਸ਼ ਦਿੱਤਾ, ਉਸੀ ਤਰ੍ਹਾ ਇਸ ਕਾਲਜ ਦਾ ਉਦੇਸ਼ ਵਿਦਿਆਰਥੀਆਂ ਵਿੱਚ ਗੁਰੂ ਜੀ ਦੇ ਮਹਾਨ ਗੁਣਾਂ ਦਾ ਵਿਕਾਸ ਕਰਨਾ ਹੈ ਅਤੇ ਇਹੀ ਇਸ ਕਾਲਜ ਦੀ ਆਸਥਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਅਧਿਆਪਕਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ ਜੋ ਸਿਰਫ ਕੋਰਸ ਹੀ ਨਹੀਂ ਪੜ੍ਹਾਉਂਦੇ ਸਗੋ ਜੀਵਨ ਦਾ ਮਾਰਗ ਵੀ ਦਿਖਾਉਂਦੇ ਹਨ। ਇਸ ਤੋਂ ਇਲਾਵਾ, ਗੁਰੂ ਪਰੰਪਰਾ ਨੂੰ ਨਿਭਾਉਂਦੇ ਹੋਏ ਅਧਿਆਪਕ ਗਿਆਨ ਦੇ ਨਾਲ -ਨਾਲ ਬੱਚਿਆਂ ਨੂੰ ਸੰਸਕਾਰਵਾਨ ਬਨਾਉਣ ਦਾ ਵੀ ਕਾਰਜ ਕਰਦੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸਿਰਫ ਸਿਖਿਆ ਗਿਆਨ ਪ੍ਰਦਾਨ ਕਰਨ ਦਾ ਮਾਧਿਅਮ ਹੀ ਨਹੀਂ ਹੈ, ਸਗੋ ਚਰਿੱਤਰ ਨਿਰਮਾਣ, ਰਾਸ਼ਟਰ ਨਿਰਮਾਣ ਅਤੇ ਮਨੁੱਖ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਕਾਲਜ ਨੇ ਦੇਸ਼ ਨੂੰ ਅਜਿਹੇ ਪ੍ਰਤਿਭਾਸ਼ਾਲੀ ਵਿਅਕਤੀ ਦਿੱਤੇ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡਾ ਨਾਮ ਕਮਾਇਆ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਅਨਿਆਂ ਦੇ ਵਿਰੁੱਧ ਖੜਾ ਹੋਣਾ ਹੀ ਸੱਚਾ ਧਰਮ ਦੱਸਦੇ ਹੋਏ ਡਰ ਤੋਂ ਨਹੀਂ, ਧਰਮ ਨਾਲ ਜੀਓ, ਸਵਾਰਥਨ ਨਾਲ ਨਹੀਂ, ਸੇਵਾ ਨਾਲ ਜੀਓ ਦਾ ਸੰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਸਥਾਨ ਦੀ ਨੀਂਹ ਹੀ ਤਿਆਗ, ਬਲਿਦਾਨ, ਹਿੱਮਤ ਅਤੇ ਸੱਚ ਜਿਹੇ ਮੁੱਲਾਂ ‘ਤੇ ਰੱਖੀ ਗਈ ਹੈ। ਹਰਿਆਣਾ ਸਰਕਾਰ ਵੀ ਸੂਬੇ ਦੇ ਹਰ ਯੁਵਾ ਨੂੰ ਗੁਣਵੱਤਾਪੂਰਨ ਸਿੱਖਿਆ, ਨੈਤਿਕ ਮੁੱਲ ਅਤੇ ਰੁਜਗਾਰ ਦੇ ਸਮਾਨ ਮੌਕੇ ਦਿਲਵਾਉਣ ਦਾ ਸੰਕਲਪ ਹੈ। ਇਸ ਦੇ ਲਈ ਹਰਿਆਣਾ ਵਿੱਚ ਸਿੱਖਿਆ, ਕੌਸ਼ਲ ਵਿਕਾਸ, ਸਟਾਰਟਅਪ, ਖੇਡ ਅਤੇ ਰੁਜਗਾਰ ਆਦਿ ਹਰ ਖੇਤਰ ਵਿੱਚ ਨੌਜੁਆਨਾਂ ਲਈ ਨਵੇਂ ਮੌਕੇ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੁਵਾਵਾਂ ਨੂੰ ਉੱਚਤਰ ਸਿੱਖਿਆ, ਸ਼ੋਧ ਅਤੇ ਰਿਸਰਚ ਲਈ ਹਰਿਆਣਾ ਰਾਜ ਰਿਸਰਚ ਕੋਸ਼ ਬਨਾਇਆ ਗਿਆ ਜਿਸ ਵਿੱਚ ਹੁਣ ਤੱਕ 360 ਤੋਂ ਵੱਧ ਪਰਿਯੋਜਨਾਵਾਂ ਪ੍ਰਸਤਾਵ ਪ੍ਰਾਪਤ ਹੋ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਸਿੱਖਿਆ ਪ੍ਰਣਾਲੀ ਨੂੰ 21ਵੀਂ ਸਦੀ ਅਨੁਸਾਰ ਢਾਲਣ ਲਈ ਰੋਡਮੈਪ ਤਿਆਰ ਕੀਤਾ ਗਿਆ ਹੈ। ਹਰ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਮਾਡਲ ਸੰਸਕ੍ਰਿਤੀ ਕਾਲੇਜ ਅਤੇ 20 ਕਿਲ੍ਹੋਮੀਟਰ ਦੇ ਦਾਇਰੇ ਵਿੱਚ ਇੱਕ ਕਾਲੇਜ ਖੋਲਣ ਦਾ ਕੰਮ ਕੀਤਾ ਗਿਆ ਹੈ।
ਮੁੱਖ ਮੰਰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇਸ਼ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਾਉਣ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ, ਤੱਦ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਦੀ ਸਿੱਖਿਆਵਾਂ ਹੋਰ ਵੀ ਵੱਧ ਪ੍ਰਾਸੰਗਿਕ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਗੁਰੂਆਂ ਦੀ ਸਿੱਖਿਆਵਾਂ ਅਤੇ ਸਿੱਧਾਂਤਾ ਨੂੰ ਜਨ-ਜਨ ਤੱਕ ਪਹੁਚਾਉਣ ਲਈ ਕਈ ਯਤਨ ਕਰ ਰਹੀ ਹੈ। ਕੁਰੂਕਸ਼ੇਤਰ ਵਿੱਚ ਆਯੋਜਿਤ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਰਾਜ ਪੱਧਰੀ ਸ਼ਹੀਦੀ ਸਮਾਗਮ ਵਿੱਚ ਪ੍ਰਧਾਨਮੰਤਰੀ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸਮਰਪਿਤ ਸਿੱਕੇ, ਡਾਕ ਟਿਕਟ ਅਤੇ ਕਾਫ਼ੀ ਟੇਬਲ ਬੁਕ ਦਾ ਵਿਮੋਚਨ ਕੀਤਾ। ਇਸ ਦੇ ਇਲਾਵਾ ਅਸੰਧ ਕਾਲੇਜ ਦਾ ਨਾਮਕਰਨ ਬਾਬਾ ਫਤੇਹ ਸਿੰਘ ਜੀ ਅਤੇ ਨਾਡਾ ਸਾਹਿਬ ਤੋਂ ਕਪਾਲਮੋਚਨ ਤੱਕ ਰਾਜ ਰਾਜਮਾਰਗ ਦਾ ਨਾਮ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਰੱਖਿਆ ਗਿਆ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਭਾਵੀ ਪੀਢੀਆਂ ਨੂੰ ਰੁਜਗਾਰਪਰਕ, ਚਰਿਤਰਵਾਨ ਅਤੇ ਨੈਤਿਕ ਮੁੱਲ੍ਹਾਂ ਨਾਲ ਯੁਕਤ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਬਿਨਾ ਖਰਚੀ-ਪਰਚੀ ਦੇ ਇੱਕ ਲੱਖ 80 ਹਜ਼ਾਰ ਯੁਵਾਵਾਂ ਨੂੰ ਯੋਗਤਾ ਦੇ ਅਧਾਰ ‘ਤੇ ਸਰਕਾਰੀ ਨੌਕਰਿਆਂ ਦਿੱਤੀ ਗਈਆਂ ਹਨ।
ਪੋ੍ਰਗਰਾਮ ਵਿੱਚ ਪਹੁੰਚਣ ‘ਤੇ ਸੋਸਾਇਟੀ ਦੇ ਪਦਾਧਿਕਾਰਿਆਂ ਨੇ ਮੁੱਖ ਮੰਤਰੀ ਦਾ ਸੁਆਗਤ ਅਤੇ ਅਭਿਨੰਦਨ ਕੀਤਾ। ਇਸ ਮੌਕੇ ‘ਤੇ ਸਿੱਖ ਏਜੁਕੇਸ਼ਨ ਸੋਸਾਇਟੀ ਦੇ ਚੇਅਰਮੈਨ ਸਰਦਾਰ ਗੁਰਦੇਵ ਸਿੰਘ ਬਰਾੜ, ਡਿਪਟੀ ਚੇਅਰਮੈਨ ਸਰਦਾਰ ਕੁਲਬੀਰ ਸਿੰਘ, ਸਕੱਤਰ ਕਰਨਲ ਜਸਮੇਰ ਸਿੰਘ ਬਾਲਾ, ਪ੍ਰਿੰਸੀਪਲ ਜਸਵਿੰਦਰ ਸਿੰਘ ਸਮੇਤ ਅਧਿਆਪਕ ਅਤੇ ਯੁਵਾ ਮੌਜ਼ੂਦ ਰਹੇ।
Leave a Reply